

ਦਿਨ ਡੀ ਪਿਟਵਾ ਦਿੱਤੀ ਕਿ ਜਿਹੜੇ ਜਿਹੜੇ ਸ਼ਹਿਰੀ ਇਥੋਂ ਨੱਸ ਕੇ ਬਾਹਰ ਚਲੇ ਗਏ ਹਨ. ਉਹ ਆ ਕੇ ਆਪ ਆਪਣਾ ਕੰਮ ਕਾਰ ਆਰੰਭ ਦੇਣ । ਇਹ ਹਲਕਾ ਮਹਾਰਾਜਾ ਨੇ ਖਾਲਸਾ ਰਾਜ ਨਾਲ ਮਿਲਾ ਦਿਤਾ।
ਇਥੋਂ ਦਾ ਪ੍ਰਬੰਧ ਪੂਰਾ ਕਰ ਕੇ ਮਹਾਰਾਜਾ ਗੁਜਰਾਤ ਵਲ ਆਇਆ। ਇਥੇ ਹਾਕਮ ਗੁਜਰਾਤ ਨੇ ਸਿਆਲਕੋਟ ਦੀ ਲੜਾਈ ਦਾ ਸਾਰਾ ਸਮਾਚਾਰ ਸੁਣ ਲਿਆ ਸੀ, ਜਿਸ ਦੇ ਕਾਰਨ ਉਹ ਬਹੁਤ ਸਹਿਮ ਗਿਆ ਅਤੇ ਮਹਾਰਾਜਾ ਦੀ ਸੇਵਾ ਵਿਚ ਆਪਣੇ ਕ੍ਰਮਚਾਰੀ ਭੇਜ ਕੇ ਬੜੀ ਨਿਮਰਤਾ ਨਾਲ ਆਪਣੀ ਭੁੱਲ ਬਖਸਵਾਈ ਅਤੇ ਅੱਗੇ ਨੂੰ ਅਨਸਾਰੀ ਰਹਿਣ ਦਾ ਅਹਿਦਨਾਮਾ ਲਿਖ ਦਿੱਤਾ । ਇਸਨੇ ਬਹੁਤ ਸਾਰੇ ਵਧੀਆ ਘੋੜੇ ਮਹਾਰਾਜਾ ਦੀ ਭੇਟ ਕੀਤੇ । ਸਰਦਾਰ ਸਾਹਿਬ ਨੂੰ ਆਪਣਾ ਇਲਾਕਾ ਮੁੜ ਬਖਸ਼ ਕੇ ਮਹਾਰਾਜਾ ਅਖਨੂਰ ਵੇਲ ਆਇਆ, ਇਥੋਂ ਦੇ ਹਾਕਮ ਆਲਮਖਾਨ ਨੇ ਮਹਾਰਾਜਾ ਦੀ ਈਨ ਮੰਨ ਲਈ।
ਇਸੇ ਸਾਲ ਵੈਸਾਖ ਦੇ ਮਹੀਨੇ ਸਰਕਾਰ ਅੰਗਰੇਜੀ ਵਲੋਂ ਇਕ ਵਕੀਲ ਬਹੁਤ ਸਾਰੀਆਂ ਬਹੁਮੁੱਲੀਆਂ ਸੁਗਾਤਾਂ ਦੇ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਲਾਹੌਰ ਪੁੱਜਾ, ਜਿਸ ਦਾ ਭਾਵ ਇਹ ਸੀ ਕਿ ਮਿਤਰਤਾ ਸਬੰਧ ਵਧੇਰਾ ਪੱਕਾ ਕੀਤਾ ਜਾਏ, ਮਹਾਰਾਜਾ ਸਾਹਿਬ ਨੇ ਸਭ ਕੁਝ ਬੜੇ ਮਾਨ ਨਾਲ ਪਰਵਾਨ ਕੀਤਾ ਤੇ ਉਸ ਦੇ ਬਦਲੇ ਕਈ ਹਜ਼ਾਰ ਦੀਆਂ ਸ਼ਾਲਾਂ ਤੇ ਦੋਸੀ ਦਸਤਕਾਰੀ ਦੀਆਂ ਚੀਜਾਂ ਗਵਰਨਰ ਲਈ ਭੇਜੀਆਂ ਅਤੇ ਵਕੀਲ ਨੂੰ ਬਹੁਮੁੱਲੀ ਖਿਲਤ ਦੇ ਕੇ ਵਿਦਾ ਕੀਤਾ।
ਸਤਲੁਜ ਪਾਰ ਦੇ ਰਈਸਾਂ ਦਾ ਅੰਗਰੇਜ਼ਾਂ ਦੀ ਰੱਖਿਆ ਵਿਚ ਆਵਣਾ
ਤੇ ਮਹਾਰਾਜਾ ਤੇ ਅੰਗਰੇਜ਼ਾਂ ਦਾ ਪਹਿਲਾ ਅਹਿਦਨਾਮਾ
ਸੰਨ 1808 ਈ: ਵਿਚ, ਜਿਹਾ ਕਿ ਅਸੀਂ ਉਪਰ ਦੇਸ ਆਏ ਹਾਂ; ਪਹਾੜੀ ਇਲਾਕੇ ਦੇ ਕੁਝ ਭਾਗ ਦਾ ਦੌਰਾ ਮਹਾਰਾਜਾ ਨੇ ਆਪ ਕੀਤਾ ਅਤੇ ਬਾਕੀ ਦੇ ਇਲਾਕੇ ਲਈ ਦੀਵਾਨ ਮੋਹਕਮ ਚੰਦ ਨੂੰ ਇਹ ਮੁਹਿੰਮ ਸੌਂਪ ਆਏ ਸੀ । ਉਹ ਇਕ ਸ਼ਕਤੀਮਾਨ ਫੌਜ ਨਾਲ ਲੈ ਕੇ ਪਹਾੜੀ ਰਾਜਿਆਂ ਤੇ ਜਾ ਚੜ੍ਹਿਆ । ਇਥੇ ਪਹੁੰਚ ਕੇ ਉਸ ਨੇ ਆਪਣਾ ਕੰਮ ਅਰੰਭ ਦਿਤਾ ਅਤੇ ਇਸ ਤਰ੍ਹਾਂ ਉਹ ਪਹਾੜੀ ਤੋਂ ਦੁਆਬੇ ਦੇ ਇਲਾਕੇ ਨੂੰ ਸੋਧਦਾ ਹੋਇਆ ਸਤਲੁਜ ਤੋਂ ਪਾਰ ਜਾ ਪਹੁੰਚਿਆ। ਇਸ ਸਮੇਂ ਇਲਾਕਾ ਅਨੰਦਪੁਰ, ਮਾਖੋਵਲ, ਆਦਿ ਖਾਲਸਾ ਰਾਜ ਨਾਲ ਮਿਲਾਂਦਾ ਹੋਇਆ ਫੀਰੋਜ਼ਪੁਰ ਦੇ ਪਰਗਣੇ ਵਿਚੋਂ ਬਧਨੀ ਦਾ ਇਲਾਕਾ ਜਿਸ ਵਿਚ ਪੰਦਰਾਂ ਪਿੰਡ ਸਨ, ਮੀਆਂ ਨੋਧੂ ਤੋਂ ਫਤਹ ਕਰ ਲਿਆ, ਜੋ ਕੁਝ ਚਿਰ ਪਿੱਛੋਂ ਸਰਦਾਰਨੀ ਸਦਾ ਕੌਰ ਜੀ ਨੂੰ ਦੇ ਦਿੱਤਾ ਗਿਆ ।"
ਇਥੇ ਇਹ ਗੋਲ ਅਵੱਸ਼ ਪ੍ਰਗਟ ਕਰਨੀ ਪੈਂਦੀ ਹੈ ਕਿ ਇਸ ਸਮੇਂ ਦੀਵਾਨ ਮੋਹਕਮ ਚੰਦ ਨੇ ਇਸ ਭੁਲੇਖੇ ਵਿਚ ਪੈ ਕੇ ਕੁਝ ਕੁ ਕਠੋਰਤਾ ਵਰਤੀ, ਜੋ ਅੱਗੇ ਨੂੰ ਹਾਨੀਕਾਰਕ ਸਿੱਧ ਹੋਈ। ਦੀਵਾਨ ਨੇ ਇਸ ਭਾਵਨਾ ਨਾਲ, ਕਿ ਮੈਂ ਜਿੰਨਾ ਵੱਧ ਇਲਾਕਾ ਮਹਾਰਾਜਾ ਲਈ ਫਤਹ ਕਰਾਂਗਾ, ਉਹ ਉਨੀ ਹੀ ਮੇਰੇ ਉਪਰ ਵੱਧ ਕ੍ਰਿਪਾਲਤਾ ਕਰੇਗਾ, ਇਸ ਧੁਨ ਵਿਚ ਇਸਨੇ ਕੁਝ ਕਰੜੇਪਨ ਤੋਂ ਕੰਮ ਲਿਆ, ਭਾਵੇਂ ਮਹਾਰਾਜਾ ਵਲੋਂ ਇਸ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਹੁਕਮ ਨਹੀ ਸੀ ਮਿਲਿਆ। ਇਹ ਨਾ ਦੱਸਣਾ ਭੀ ਸਚਾਈ ਦੇ ਉਲਟ ਹੈ ਕਿ ਦੀਵਾਨ ਨੇ ਜੋ ਕੀਤਾ ਉਹ ਖਾਲਸਾ ਰਾਜ ਨੂੰ ਹਾਨੀ ਪਹੁੰਚਾਣ ਦੇ ਇਰਾਦੇ ਨਾਲ ਨਹੀਂ ਸੀ ਕੀਤਾ. ਸਗੋਂ ਉਹ ਤਾਂ
1.ਲੈਪਲ ਗ੍ਰਿਫਨ ਦੀ ਰਾਜਾਜ਼ ਆਫ ਦੀ ਪੰਜਾਬ, ਸਫਾ91।