Back ArrowLogo
Info
Profile

ਆਪਣੇ ਮਨ ਵਿਚ ਇਉਂ ਕਰਨ ਵਿਚ ਰਾਜ ਦੀ ਭਲਾਈ ਸਮਝਦਾ ਰਿਹਾ । ਇੱਥੇ ਇਸ ਨੇ ਟਪਲਾ ਇਹ ਖਾਧਾ ਕਿ ਜੋ ਨਿਯਮ ਉਹ ਪਹਾੜੀ ਇਲਾਕੇ ਵਿਚ ਵਰਤਦਾ ਰਿਹਾ ਸੀ, ਸਤਲੁਜ ਪਾਰ ਦੇ ਰਈਸ ਉਸ ਤੋਂ ਬਹੁਤ ਨਰਮ ਵਰਤਾਵ ਦੇ ਅਧਿਕਾਰੀ ਸਨ, ਇਸ ਤੋਂ ਥੋੜ੍ਹਾ ਚਿਰ ਪਹਿਲੇ ਜਦ ਮਹਾਰਾਜਾ ਸਾਹਿਬ ਦੂਜੀ ਵੇਰ ਪਟਿਆਲੇ ਤੋਂ ਮੁੜਿਆ ਸੀ ਤਾਂ ਫੂਲਬੰਸੀ ਰਾਜਿਆਂ ਤੇ ਰਈਸਾਂ ਨਾਲ ਉਸ ਦਾ ਵਿਸ਼ੇਸ਼ ਪਿਆਰ ਸੀ, ਪਰ ਇਸ ਦੇ ਥੋੜ੍ਹੇ ਚਿਰ ਪਿੱਛੋਂ ਹੀ ਇਕਾ-ਇਕ ਦੀਵਾਨ ਮੋਹਕਮ ਚੰਦ ਦਾ ਬਿਨਾਂ ਕਿਸੇ ਖਬਰ ਦੇਣ ਦੇ ਸਤਲੁਜ ਤੋਂ ਪਾਰ ਦੇ ਇਲਾਕੇ ਵਿਚ ਇਉਂ ਜਾ ਪੈਣ ਨਾਲ ਉਨ੍ਹਾਂ ਸਾਰਿਆਂ ਰਈਸਾਂ ਵਿਚ ਇਕ ਭੈ ਦੀ ਲਹਿਰ ਉਪਜ ਪਈ । ਇਸ ਭੁਲੇਖੇ ਵਿਚ ਹੁਣ ਉਨ੍ਹਾਂ ਦਾ ਇਹ ਨਿਸਚਾ ਹੋ ਗਿਆ ਕਿ ਦੀਵਾਨ ਨੇ ਜੋ ਕੁਝ ਕੀਤਾ ਹੈ ਮਹਾਰਾਜਾ ਦੇ ਹੁਕਮ ਨਾਲ ਕੀਤਾ ਹੈ ਅਤੇ ਜਿਸ ਤਰ੍ਹਾਂ ਅੱਜ ਬਧਨੀ ਦਾ ਇਲਾਕਾ ਫਤਹ ਕਰ ਲਿਆ ਗਿਆ ਹੈ, ਇਹੋ ਹੀ ਫੈਸਲਾ ਕੋਲ ਸਾਡੀ ਪ੍ਰਾਲਭਧ ਦਾ ਭੀ ਨਾ ਹੋ ਜਾਏ । ਇਸ ਭੈ ਵਿਚ ਸਾਰੇ ਰਈਸ ਸਮਾਨੇ ਨਾਮੀਂ ਪਿੰਡ ਵਿਚ ਇਕੱਠੇ ਹੋਏ, ਜਿਥੇ ਫੈਸਲਾ ਹੋਇਆ ਕਿ ਸਾਡਾ ਸਬੰਧ ਸਦਾ ਤੋਂ ਦਿੱਲੀ ਦਰਬਾਰ ਨਾਲ ਰਿਹਾ ਹੈ, ਇਸ ਲਈ ਹੁਣ ਭੀ ਸਾਨੂੰ ਅੰਗਰੇਜ਼ਾਂ ਨਾਲ ਮੇਲ ਰੱਖਣਾ ਚਾਹੀਦਾ ਹੈ, ਤਾਂ ਜੋ ਅੱਗੇ ਨੂੰ ਲਾਹੌਰ ਦਰਬਾਰ ਦਾ ਸਾਡੇ ਸਿਰ ਕੋਈ ਖਟਕਾ ਨਾ ਰਹੇ । ਇਸ ਗੱਲ ਲਈ ਮਾਰਚ ਸੰਨ 1808 ਵਿਚ ਰਾਜਾ ਭਾਗ ਸਿੰਘ ਜੀਂਦ, ਭਾਈ ਲਾਲ ਸਿੰਘ ਕੈਂਥਲ ਤੇ ਸਰਦਾਰ ਦੈਨ ਸਿੰਘ ਦੀਵਾਨ ਪਟਿਆਲਾ ਮਿਲ ਕੇ ਸਾਰੇ ਇਲਾਕੇ ਵਲੋਂ ਮਿਸਟਰ ਸੀਟਨ (Mr. Seton) ਰੈਜ਼ੀਡੈਂਟ ਦਿੱਲੀ ਨੂੰ ਜਾ ਮਿਲੇ ਤੇ ਆਖਿਆ ਕਿ ਸਾਨੂੰ ਅੰਗਰੇਜ਼ੀ ਰੱਖਿਆ ਵਿਚ ਲੈ ਲਿਆ ਜਾਏ, ਪਰ ਰੈਜ਼ੀਡੈਂਟ ਨੇ ਇਸ ਸਮੇਂ ਇਨ੍ਹਾਂ ਨੂੰ ਕੋਈ ਹੌਸਲਾ ਵਧਾਊ ਉਤਰ ਨਾ ਦਿੱਤਾ, ਉਸ ਨੇ ਆਖਿਆ ਕਿ ਅੰਗਰੇਜ ਸਰਕਾਰ ਦੂਜਿਆਂ ਦੇ ਕੰਮਾ ਵਿਚ ਦਖਲ ਨਹੀਂ ਦੇਂਦੀ, ਉਹ ਕੇਵਲ ਏਨਾ ਕਰ ਸਕਦਾ ਹੈ ਕਿ ਉਹ ਇਨ੍ਹਾਂ ਦਾ ਬੇਨਤੀ ਪੱਤਰ ਲਾਟ ਸਾਹਿਬ ਦੀ ਸੇਵਾ ਵਿਚ ਭੇਜ ਦੇਵੇਗਾ, ਉਥੇ ਜੋ ਫੈਸਲਾ ਹੋਵੇਗਾ ਉਸ ਦੀ ਉਨ੍ਹਾਂ ਨੂੰ ਖਬਰ ਦਿਤੀ ਜਾਵੇਗੀ ।

ਇਹ ਰਈਸ ਦਿੱਲੀ ਤੋਂ ਨਿਰਾਸ ਹੋ ਕੇ ਅਜੇ ਮੁੜੇ ਹੀ ਸਨ ਕਿ ਇੰਨੇ ਨੂੰ ਇਸ ਗੋਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਮਿਲ ਗਿਆ । ਉਸ ਨੇ ਤੁਰਤ ਆਪਣੇ ਏਜੰਟ ਇਨ੍ਹਾਂ ਵੱਲ ਭੇਜ ਕੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ । ਇਹ ਜਦੋਂ ਅੰਮ੍ਰਿਤਸਰ ਆ ਕੇ ਮਹਾਰਾਜਾ ਸਾਹਿਬ ਨੂੰ ਮਿਲੇ ਤਾਂ ਉਹ ਰੰਜ ਹੋਣ ਦੀ ਥਾਂ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲਿਆਂ ਅਤੇ ਉਨ੍ਹਾਂ ਦੇ ਮਨਾਂ ਤੋਂ ਭੈ ਦੇ ਨਵਿਰਤ ਕਰਨ ਲਈ ਕੋਈ ਗੱਲ ਪਿੱਛੇ ਨਾ ਛੱਡੀ, ਕਿਉਂਕਿ ਉਹ ਦਿਲੋਂ ਚਾਹੁੰਦਾ ਸੀ ਕਿ ਇਨ੍ਹਾਂ ਦਾ ਸੰਬੰਧ ਕਿਸੇ ਤਰ੍ਹਾਂ ਵੀ ਇਸ ਨਾਲੋਂ ਨਾ ਟੁੱਟੇ । ਇਸ ਵਿਸ਼ੇ ਪਰ ਵਿਚਾਰ ਰਾਜਾ ਸਾਹਿਬ ਸਿੰਘ ਪਟਿਆਲਾ ਨਾਲ 24 ਨਵੰਬਰ ਸੰਨ 1809 ਨੂੰ ਲਖਨੂਰ ਵਿਚ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਹੋਇਆ ਅਤੇ ਰਾਜਾ ਪਟਿਆਲਾ ਨਾਲ ਉਸ ਨੇ ਐਨਾ ਪਿਆਰ ਕੀਤਾ ਜਿਸ ਦੀ ਕੋਈ ਹੱਦ ਨਾ ਸੀ ਇਥੋਂ ਤਕ ਆਖਿਆ ਕਿ ਆਪ ਦਾ ਮਿੱਤਰ ਮੇਰਾ ਮਿੱਤਰ ਹੈ ਆਪ ਦਾ ਵੈਰੀ ਮੇਰਾ ਵੈਰੀ ਹੋਵੇਗਾ। ਇਸ ਸਮੇਂ ਪਿਆਰ ਨੂੰ ਵਧੇਰਾ ਵਧਾਉਣ ਲਈ ਬਾਬਾ ਸਾਹਿਬ ਸਿੰਘ ਨੇ ਆਪਣੇ ਹੱਥ ਨਾਲ ਇਨ੍ਹਾਂ ਦਾ ਪੱਗ ਵਟਾਂਦਰਾ ਕਰਵਾ ਦਿੱਤਾ, ਤਾਂ ਜੋ ਅੱਗੇ ਨੂੰ ਇਕ ਦੂਜੇ ਦੇ ਦਿਲ ਵਿਚ ਕੋਈ ਤੋਖਲਾ ਬਾਕੀ ਨਾ ਰਹੇ । ਲਾਰਡ ਮਿੰਟੋ (Lorf Minto) ਨੂੰ ਹਿੰਦ ਦਾ ਗਵਰਨਰ ਜਨਰਲ ਨੀਯਤ ਹੋਇਆ

1. ਇਹ ਪਿੰਡ ਇਲਾਕਾ ਪਟਿਆਲੇ ਵਿਚ ਹੈ।

2. ਮੁ: ਲਤੀਫ ਹਿਸਟਰੀ ਐਫ ਦੀ ਪੰਜਾਬ 373

3. ਸਰ ਲੈਪਲ ਗ੍ਰਿਫਨ ਦੀ ਰਾਜਾਜ ਆਫ ਦੀ ਪੰਜਾਬ, ਸਵਾ 921

47 / 154
Previous
Next