

ਅਜੇ ਵਧੇਰੇ ਸਮਾਂ ਨਹੀਂ ਸੀ ਬੀਤਿਆ ਕਿ ਯੂਰਪ ਤੋਂ ਖਬਰ ਆਈ ਕਿ ਨੈਪੋਲੀਅਨ ਬੋਨਾਪਾਰਟ (Napolean Bonapart) ਯੂਰਪ ਦੇ ਪ੍ਰਸਿੱਧ ਜੇਤੂ ਦੀ ਅੱਖ ਇਸ ਸਮੇਂ ਹਿੰਦੁਸਤਾਨ ਪਰ ਹੈ, ਜਿਸ ਲਈ ਲਾਰਡ ਮਿੰਟੇ ਨੂੰ ਲਾਰਡ ਕਾਰਨਿਵਾਲਿਸ (Lord Cornwallis) ਦੀ ਨੀਤੀ ਸਮੇਂ ਦੀ ਲੋੜ ਅਨੁਸਾਰ ਬਦਲਣੀ ਪਈ । ਇਸ ਸਮੇਂ ਨੈਪੋਲੀਅਨ ਸ਼ਹਿਨਸ਼ਾਹ ਫਰਾਂਸ ਦੀ ਸ਼ਕਤੀ ਉਨਤੀ ਦੀ ਚੋਟੀ ਪਰ ਪੁੱਜੀ ਹੋਈ ਸੀ, ਜਿਸ ਨਾਲ ਉਹ ਯੂਰਪ ਦਾ ਬਹੁਤ ਸਾਰਾ ਭਾਗ ਫਤਹ ਕਰ ਚੁਕਾ ਸੀ । ਦੂਜਾ ਹੁਣ ਉਹ ਰੂਸ ਨਾਲ ਨਵਾਂ ਅਹਿਦਨਾਮਾ ਕਰ ਕੇ ਯੂਰਪ ਦੇ ਯੁਧ ਜੰਗਾਂ ਤੋਂ ਸਭ ਤਰ੍ਹਾਂ ਵੇਹਲਾ ਹੋ ਬੈਠਾ ਸੀ । ਹੁਣ ਦਿਨ ਰਾਤ ਇਨ੍ਹਾਂ ਤਿਆਰੀਆਂ ਵਿਚ ਸੀ ਕਿ ਹਿੰਦ ਤੇ ਚੜ੍ਹਾਈ ਕੀਤੀ ਜਾਏ, ਜਿਸ ਸੰਬੰਧੀ ਉਸ ਨੇ ਟਰਕੀ ਅਤੇ ਈਰਾਨ ਨਾਲ ਭੀ ਸਮਝੌਤਾ ਕਰ ਲਿਆ ਸੀ । ਇਸ ਦੀਆਂ ਇਨ੍ਹਾਂ ਚਾਨਾਂ ਨੂੰ ਅਸਫਲ ਕਰਨ ਲਈ ਲਾਰਡ ਮਿੰਟੋ ਨੇ ਨਾ ਕੇਵਲ ਜਮਨਾ ਪਾਰ ਦੇ ਰਈਸਾਂ ਨਾਲ ਮਿਤਤਾ ਗੰਢਣੀ ਚਾਹੀ ਸਗੋਂ ਉਸ ਤੋਂ ਅੱਗੇ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤੋਂ ਸ਼ਾਹ ਸੁਜਾ ਹਾਕਮ ਕਾਬਲ ਅਤੇ ਸ਼ਾਹ ਈਰਾਨ ਨਾਲ ਭੀ ਭਾਈਚਾਰਕ ਸਬੰਧ ਦੇ ਅਹਿਦਨਾਮੇ ਕਰਨੇ ਜ਼ਰੂਰੀ ਸਮਝੇ ਤਾਂ ਜੋ ਯੂਰਪ ਦੀ ਖੋਈ ਹੋਈ ਤਾਕਤ ਏਸ਼ੀਆ ਦੇ ਇਹਨਾਂ ਮੁਲਕਾਂ ਪਰ ਧਾਵਾ ਕਰੇ ਤਾਂ ਉਸ ਦਾ ਟਾਕਰਾ ਸੰਮਿਲਤ ਥਲ ਨਾਲ ਕੀਤਾ ਜਾਏ । ਇਨ੍ਹਾਂ ਗੱਲਾਂ ਦੇ ਫੈਸਲੇ ਲਈ ਮਿਸਟਰ ਸੀ. ਟੀ. ਮਿਟਕਾਫ (Mr.C.T. Metcalfe ਜੋ ਅੱਗੇ ਜਾ ਕੇ ਲਾਰਡ ਮਿਟਕਾਫ ਦੇ ਨਾਂ ਨਾਲ ਪ੍ਰਸਿੱਧ ਹੋਇਆ) ਲਾਹੌਰ ਦਰਬਾਰ ਵੱਲ ਤੇ ਸਰ ਜਾਨ ਮੈਲਕਮ (Sir John Melcolm) ਤੈਹਰਾਨ (ਈਰਾਨ) ਅਤੇ ਮਿਸਟਰ ਐਲਫਿਨਸਟਨ (Mr. Elphinstone) ਦਰਬਾਰ ਕਾਬਲ ਅੰਗਰੇਜ਼ੀ ਸਫੀਰ ਨੀਯਤ ਹੋਏ ਜੋ ਭਾਦਰੋਂ ਸੰਮਤ 1865 ਮੁਤਾਬਿਕ ਅਗਸਤ ਸੰਨ 1808 ਈ: ਨੂੰ ਉਪਰ ਦੱਸੇ ਦੇਸਾਂ ਵੱਲ ਭੇਜੇ ਗਏ ।
ਇਹਨੀਂ ਦਿਨੀਂ ਸ਼ੇਰ ਪੰਜਾਬ ਸਤਲੁਜ ਪਾਰ ਦੇ ਉਸ ਇਲਾਕੇ ਦੇ ਦੋਰੇ ਪਰ ਨਿਕਲਿਆ ਹੋਇਆ ਸੀ, ਜੇਹੜਾ ਉਸਨੇ ਸੰਨ 1806-1807 ਤੋਂ 1808 ਵਿਚ ਫਤਹ ਕੀਤਾ ਸੀ । ਮਿਸਟਰ ਮਿਟਕਾਰ 11 ਸਤੰਬਰ ਨੂੰ ਕਸੂਰ ਦੇ ਮੁਕਾਮ ਪਰ ਸ਼ੇਰ ਪੰਜਾਬ ਨੂੰ ਸਣੇ ਉਨ੍ਹਾਂ ਬਹੁਮੁੱਲੀਆਂ ਸੁਗਾਤਾਂ ਦੇ ਜੇਹੜੀਆਂ ਉਹ ਗਵਰਨਰ ਜਰਨਲ ਵਲੋਂ ਮਹਾਰਾਜਾ ਲਈ ਲਿਆਇਆ ਸੀ, ਆ ਮਿਲਿਆ। ਅੱਗੋਂ ਸ਼ਾਹੀ ਨਿਯਮਾਂ ਅਨੁਸਾਰ ਮਹਾਰਾਜਾ ਵਲੋਂ ਵੀ ਉਸ ਦੀ ਯੋਗ ਆਓ- ਭਗਤ ਕੀਤੀ ਗਈ । ਵਕੀਰ ਅਜ਼ੀਜੁਦੀਨ ਉਸ ਦੀ ਪ੍ਰਾਹੁਣਚਾਰੀ ਲਈ ਨੀਯਤ ਕੀਤਾ ਗਿਆ। ਅਗਲੇ ਦਿਨ ਜਦ ਮਹਾਰਾਜਾ ਤੇ ਅੰਗਰੇਜ਼ੀ ਸਵੀਰ ਦਾ ਮੇਲ ਹੋਇਆ ਤਾਂ ਉਸ ਨੇ ਗਵਰਨਰ ਜਨਰਲ ਦੀ ਵਿਉਂਤ ਮਹਾਰਾਜੇ ਮੁਹਰੇ ਪ੍ਰਗਟ ਕੀਤੀ ਅਤੇ ਇਕ ਅਹਿਦਨਾਮੇ ਦਾ ਖਰੜਾ ਸ਼ੇਰਿ ਪੰਜਾਬ ਦੀ ਸੇਵਾ ਵਿਚ ਰੱਖਿਆ, ਜਿਸ ਵਿਚ ਇਹ ਤਿੰਨ ਸ਼ਰਤਾਂ ਲਿਖੀਆਂ ਸਨ :-
1. ਸ਼ਾਹ ਫਰਾਂਸ ਕਦੀ ਕਿਸੇ ਸਮੇਂ ਇਸ ਦੇਸ਼ ਪਰ ਚੜ੍ਹਾਈ ਕਰੇ ਤਾਂ ਅਸੀਂ ਦੋਵੇਂ ਧਿਰਾਂ (ਅੰਗਰੇਜ ਅਤੇ ਮਹਾਰਾਜ ਰਣਜੀਤ ਸਿੰਘ) ਆਪਣੇ ਸੰਮਲਿਤ ਬਲ ਨਾਲ ਉਸ ਦਾ ਟਾਕਰਾ ਕਰਾਂਗੇ।
2. ਜੇ ਕਦੀ ਵੈਰੀ ਦੇ ਟਾਕਰੇ ਲਈ ਅੰਗਰੇਜ਼ੀ ਫੌਜਾਂ ਅਟਕ ਤੋਂ ਪਾਰ ਜਾਂ ਅਫਗਾਨਿਸਤਾਨ ਦੇ ਇਲਾਕੇ ਵਿਚ ਲੈ ਜਾਣੀਆਂ ਪੈਣ ਤਾਂ ਉਨ੍ਹਾਂ ਨੂੰ ਆਪ ਪੰਜਾਬ ਵਿਚੋਂ ਰਾਹ ਦੇਵੇਗੇ ਤੇ ਉਨ੍ਹਾਂ ਦੀ ਯੋਗ ਸਹਾਇਤਾ ਕਰੋਗੇ ।
3. ਜੇ ਕਦੀ ਕਾਬਲ ਨਾਲ ਸਰਕਾਰ ਅੰਗਰੇਜੀ ਨੂੰ ਖਤ-ਪੱਤਰ ਕਰਨ ਦੀ ਲੋੜ ਪਏ ਤਾਂ ਉਨ੍ਹਾਂ ਹਲਕਾਰਿਆਂ ਦੀ ਰਾਖੀ ਆਪ ਕਰੋਗੇ । ਇਨ੍ਹਾਂ ਸ਼ਰਤਾਂ ਨੂੰ ਮਹਾਰਾਜਾ ਸਾਹਿਬ ਨੇ ਠੀਕ ਨਾ ਸਮਝਿਆ ਤੇ ਇਨ੍ਹਾਂ ਦੇ ਟਾਕਰੇ