

ਪਰ ਹੇਠ ਲਿਖੀਆਂ ਤਿੰਨ ਸ਼ਰਤਾਂ ਆਪਣੇ ਸਫੀਰ ਨੂੰ ਦਿੱਤੀਆਂ :-
1. ਜੇ ਕਦੇ ਲਾਹੌਰ ਦਰਸ਼ਾਰ ਦੇ ਹੁਕਮਰਾਨ ਕਾਬਲ ਵਿਚ ਕੋਈ ਲੜਾਈ ਛਿੜ ਜਾਵੇ ਤਾਂ ਉਸ ਵਿਚ ਅੰਗਰੇਜ਼ੀ ਗਵਰਨਮੈਂਟ ਕੋਈ ਦਖਲ ਨਾ ਦੇਵੇਗੀ ।
2. ਸਰਕਾਰ ਅੰਗਰੇਜ਼ੀ ਅਤੇ ਲਾਹੌਰ ਦਰਬਾਰ ਵਿਚ ਸਦਾ ਮਿਤਰਤਾ ਰਹੇਗੀ।
3. ਉਸ ਦੀ (ਮਹਾਰਾਜਾ ਰਣਜੀਤ ਸਿੰਘ ਰਾਜਸੀ ਉਚਤਾ ਸਾਰੀਆ ਸਿੱਖ ਰਿਆਸਤਾਂ ਤੋਂ ਉਚੀ ਮੰਨੀ ਜਾਏਗੀ।
ਇਸ ਪਰ ਅੰਗਰੇਜ਼ੀ ਸਫੀਰ ਨੇ ਆਖਿਆ ਕਿ ਮੈਨੂੰ ਸ਼ਰਤਾਂ ਦੇ ਬਦਲਣ ਦਾ ਅਧਿਕਾਰ ਨਹੀਂ, ਹਾਂ ਮੈਂ ਦੋਵੇਂ ਖਰੜੇ ਗਵਰਨਰ ਜਨਰਲ ਪਾਸ ਭੇਜ ਦਿੰਦਾ ਹਾਂ, ਜੋ ਕੁਝ ਉਹ ਮਨਜ਼ੂਰ ਕਰਨਗੇ, ਤਿਵੇਂ ਹੀ ਕੀਤਾ ਜਾਵੇਗਾ।
ਇਸ ਦੇ ਉਪਰੰਤ ਮਹਾਰਾਜਾ ਸਤਲੁਜ ਵੱਲ ਅੱਗੇ ਵਧਿਆ ਅਤੇ ਫਰੀਦਕੋਟ ਦੇ ਨਵਾਬ ਅਤਾਉਲਾ ਖਾਨ ਮਲੇਰਕੋਟਲੇ ਵਾਲੇ ਤੋਂ ਰਾਜਸੀ ਕਰ ਲੈਂਦਾ ਹੋਇਆ ਅੰਬਾਲੇ ਹੁੰਦਾ ਹੋਇਆ ਸ਼ਾਹ ਅਬਾਦ ਆ ਡੇਰੇ ਲਾਏ । ਛੇਕੜ 4 ਦਸੰਬਰ 1808 ਈ: ਨੂੰ ਅੰਮ੍ਰਿਤਸਰ ਆ ਗਿਆ ।
ਇਥੇ ਗਵਰਨਰ ਜਨਰਲ ਵਲੋਂ ਮਹਾਰਾਜਾ ਸਾਹਿਬ ਦੇ ਨਾਂ ਇਕ ਸੂਚਨਾ-ਪੱਤਰ ਪੁੱਜਾ, ਜਿਸ ਵਿਚ ਲਿਖਿਆ ਸੀ ਕਿ ਸਤਲੁਜ ਪਾਰ ਦੇ ਰਈਸਾਂ ਦੀ ਜੋ ਦਰਖਾਸਤ ਕੁਝ ਸਮੇਂ ਤੋਂ ਗਵਰਨਰ ਜਨਰਲ ਦੀ ਵਿਚਾਰ ਗੋਚਰੀ ਸੀ, ਉਸ ਦਾ ਫੈਸਲਾ ਇਹ ਹੋਇਆ ਹੈ ਕਿ ਉਹਨਾਂ ਸਾਰਿਆਂ ਨੂੰ ਸਰਕਾਰ ਅੰਗਰੇਜ਼ੀ ਨੇ ਆਪਣੀ ਰੱਖਿਆ ਵਿਚ ਲੈ ਲਿਆ ਹੈ । ਇਸ ਦੇ ਸੁਣਨ ਨਾਲ ਮਹਾਰਾਜਾ ਬੜੇ ਜੋਸ਼ ਵਿਚ ਆਇਆ ਤੇ ਇਸ ਦੀ ਪ੍ਰਵਾਨਗੀ ਤੋਂ ਨਾਂਹ ਕਰ ਦਿੱਤੀ । ਹੁਣ ਇਸ ਦੇ ਸਾਹਮਣੇ ਦੇ ਰਾਹ ਸਨ, ਇਕ ਤਾਂ ਇਹ ਕਿ ਉਹ ਅੰਗਰੇਜ਼ਾਂ ਨਾਲ ਲੜਾਈ ਦੇ ਬਲ ਨਾਲ ਪਾਰ ਦੇ ਰਈਸਾਂ ਦਾ ਸਬੰਧ ਆਪਣੇ ਨਾਲ ਜੋੜੀ ਰੱਖੇ ਤੇ ਸਦਾ ਲਈ ਅੰਗਰੇਜ਼ੀ ਸਰਕਾਰ ਨਾਲ ਸਬੰਧ ਤੋੜ ਲਏ, ਦੂਜਾ ਇਹ ਕਿ ਅੰਗਰੇਜ਼ੀ ਸਰਕਾਰ ਨਾਲ ਅਹਿਦਨਾਮਾ ਕਰਕੇ ਸਤਲੁਜ ਨੂੰ ਆਪਣਾ ਹੱਦਬੰਨਾ ਸਥਾਪਤ ਕਰੋ ਅਤੇ ਆਪਣੀ ਸਲਤਨਤ ਨੂੰ ਕਸ਼ਮੀਰ, ਪਿਸ਼ਾਵਰ, ਅਫਗਾਨਿਸਤਾਨ ਤੇ ਮੁਲਤਾਨ ਆਦਿਕ ਇਲਾਕਿਆਂ ਵੱਲ ਵਧਾਏ । ਪਹਿਲੋਂ ਉਸ ਨੇ ਪਹਿਲਾ ਮਾਰਗ ਚੁਣਿਆ, ਅਰਥਾਤ ਉਸ ਨੇ ਤੁਰੰਤ ਆਪਣੇ ਸਰਦਾਰਾਂ ਦੇ ਨਾਂ ਪਰ ਹੁਕਮ ਭੇਜ ਦਿੱਤੇ ਕਿ ਛੇਤੀ ਖਾਲਸਾ ਫੌਜ ਲਾਹੌਰ ਵਿਚ ਇਕੱਤਰ ਹੋ ਜਾਏ ਤੇ ਬੜੇ ਬੜੇ ਜ਼ਖੀਰੇ ਅਨਾਜ ਦੇ ਤੇ ਬਾਰੂਦ ਆਦਿ ਜੰਗੀ ਸਾਮਾਨ ਅੰਮ੍ਰਿਤਸਰ ਵਿਚ ਗੋਬਿੰਦਗੜ੍ਹ ਦੇ ਲਾਗੇ ਇਕਠੇ ਕੀਤੇ ਜਾਣ । ਸਭ ਕਿਲ੍ਹਿਆਂ ਤੇ ਤੋਪਾਂ ਬਿੜਵਾ ਦਿੱਤੀਆਂ। ਜਰਨੈਲ ਮੋਹਕਮ ਚੰਦ ਨੂੰ ਜ਼ਰੂਰੀ ਹੁਕਮ ਕਾਂਗੜੇ ਪਹੁੰਚਿਆ ਤੇ ਤੁਰੰਤ ਸਣੇ ਲਸ਼ਕਰ ਤੇ ਤੋਪਖਾਨਿਆਂ ਦੇ ਫਿਲੌਰ ਪਹੁੰਚ ਜਾਓ ਅਤੇ ਦੂਜੇ ਹੁਕਮ ਦੇ ਪਹੁੰਚਦੇ ਹੀ ਅੰਗਰੇਜ਼ਾਂ ਨਾਲ ਲੜਾਈ ਆਰੰਭ ਕਰ ਦੇਵੋ। ਇਸੇ ਤਰ੍ਹਾਂ ਕੁਝ ਜਾਗੀਰਦਾਰਾਂ ਤੇ ਬਜ਼ੁਰਗਾਂ ਵਲੋਂ ਵੀ ਹੁਕਮਨਾਮੇ ਘੋਲੇ ਗਏ ਕਿ ਉਹ ਝਟ-ਪਟ ਆਪੋ ਆਪਣੀਆਂ ਫੌਜਾਂ ਤੇ ਤੋਪਾਂ ਆਦਿ ਲੈ ਕੇ ਲਾਹੌਰ ਪਹੁੰਚ ਪੈਣ । ਓਧਰ ਅੰਗੇਜ਼ੀ ਕਰਮਚਾਰੀਆਂ ਨੂੰ ਜਦ ਇਨ੍ਹਾਂ ਤਿਆਰੀਆਂ ਦਾ ਪਤਾ ਲੱਗਾ ਤਾਂ ਉਹਨਾਂ ਵੀ ਕੁਝ ਫੋਜ ਕਰਨਲ ਸਰ ਡੇਵਡ ਅਕਟਰਲੋਨੀ (Sir David Ochterlony) ਦੀ ਤਹਿਤ ਵਿਚ ਸਤਲੁਜ ਵੱਲ ਭੇਜੀ। ਇਹ ਫੌਜ 16 ਜਨਵਰੀ ਸੰਨ 1809 ਨੂੰ ਦਰਿਆ ਜਮਨਾ
1. ਸਰ ਲੈਪਲ ਗ੍ਰਿਫਨ ਦੀ ਰਾਜਾਜ ਆਫ ਦੀ ਪੰਜਾਬ ਸਫਾ 1021
2. ਮਿਸਟਰ ਮਿਟਕਾਰ ਦਾ 12 ਜਨਵਰੀ ਸੰਨ 1808 ਦਾ ਖਤ ਜੇ ਉਸ ਨੇ ਅੰਮ੍ਰਿਤਸਰ ਗਵਰਨਰ ਜਨਰਲ ਨੂੰ ਲਿਖਿਆ।