

ਤੋਂ ਪਾਰ ਹੋ ਕੇ ਬੂੜੀਆਂ, ਪਟਿਆਲਾ ਤੇ ਨਾਭੇ ਦੇ ਰਸਤੇ ਇਧਰ ਨੂੰ ਕੂਚ ਕਰਦੀ ਹੋਈ 28 ਫਰਵਰੀ ਨੂੰ ਲੁਧਿਆਣੇ ਪਹੁੰਚ ਗਈ।
ਇਨ੍ਹਾਂ ਤਿਆਰੀਆਂ ਵਿਚ ਦਿਨ ਬੀਤਦੇ ਗਏ। ਇੰਨੇ ਨੂੰ ਫਰਾਂਸ ਤੋਂ ਖਬਰ ਆਈ ਕਿ ਨੈਪੋਲੀਅਨ ਬੋਨਾਪਾਰਟ ਕਈ ਕੁ ਘਰੋਗੀ ਐਕੜਾ ਦੇ ਕਾਰਨ ਕਈ ਸਾਲ ਤੱਕ ਹਿੰਦੁਸਤਾਨ ਵੱਲ ਨਹੀਂ ਆ ਸਕੇਗਾ । ਹੁਣ ਸਰਕਾਰ ਅੰਗਰੇਜ਼ੀ ਨੂੰ ਆਪਣੀ ਨੀਤੀ ਬਦਲਣੀ ਪਈ ਅਤੇ ਬਹੁਤ ਕੁਝ ਖਤ ਪੱਤਰ ਦੇ ਬਾਅਦ ਉਹਨਾਂ ਦੋਹਾਂ ਖਰੜਿਆ ਜੋ ਇਕ ਮਹਾਰਾਜਾ ਵਲੋਂ ਅਤੇ ਦੂਜਾ ਅੰਗਰੇਜ਼ਾਂ ਵਲੋਂ ਸੀ, ਤੁਛ ਮੁਛ ਕੇ ਇਕ ਹੋਰ ਖਹੜਾ ਕਲਕੱਤੇ ਤੋਂ ਤਿਆਰ ਹੋ ਕੇ ਆਇਆ ਜਿਹੜਾ ਦੋਹਾਂ ਹਕੂਮਤਾਂ ਦੀ ਇੱਛਾ ਨਾਲ ਪਰਵਾਨ ਹੋਇਆ। ਅਜੇ ਇਸ ਅਹਿਦਨਾਮੇ ਤੇ ਦਸਤਖਤ ਨਹੀਂ ਸਨ ਹੋਏ ਕਿ ਸੰਜੋਗ ਨਾਲ ਮੁਹਰਮ ਦੇ ਦਿਨ ਆ ਗਏ। ਮਿਸਟਰ ਮਿਟਕਾਰ ਨਾਲ ਜੋ ਫੌਜ ਆਈ ਹੋਈ ਸੀ, ਉਹ ਸਾਰੀ ਦੀ ਸਾਰੀ ਸ਼ੀਆ ਮੁਸਲਮਾਨਾਂ ਦੀ ਸੀ। ਇਸ ਨੇ ਆਪਣੇ ਮਤ ਅਨੁਸਾਰ ਬੜੀ ਧੂਮਧਾਮ ਨਾਲ 'ਤਾਜੀਏ ਦਾ ਘੋੜਾ' ਕੱਚਿਆ; ਇਸ ਦੇ ਅੱਗੇ ਪਿਛੇ ਹਜ਼ਾਰਾਂ ਦਾ ਭੀੜ ਭੜੱਕਾ ਇਕੱਠਾ ਹੋ ਗਿਆ । ਇਸ ਤਰ੍ਹਾਂ ਇਹ ਅੰਮ੍ਰਿਤਸਰ ਦੇ ਸਾਰਿਆਂ ਬਾਜ਼ਾਰਾਂ ਵਿਚ ਫੋਰੀ ਲਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚੇ । ਇਸ ਸਮੇਂ ਲੋਦੇ ਪਹਿਰ ਦਾ ਦੀਵਾਨ ਸਜਿਆ ਹੋਇਆ ਸੀ, ਜਿਸ ਵਿਚ ਕੁਝ ਅਕਾਲੀ ਸਿੰਘ ਵੀ ਸੰਗਤ ਵਿਚ ਸੁਸ਼ੋਭਿਤ ਸਨ । ਇਹਨਾਂ ਨੇ ਜਦ ਯਾ ਅਲੀ', 'ਯਾ ਹੁਸੈਨ' ਦੇ ਨਾਅਰੇ ਤੇ ਉਤੋਂ ਭਾਰੀ ਰੌਲਾ ਸੁਣਿਆ ਤੇ ਕੀਰਤਨ ਵਿਚ ਵਿਘਨ ਪੈਂਦਾ ਡਿੱਠਾ, ਦੂਜਾ ਖਾਲਸਾ ਰਾਜ ਵਿਚ ਹੀ ਆਪਣੇ ਮਾਨਯੋਗ ਗੁਰਦੁਆਰੇ ਦਾ ਨਿਰਾਦਰ ਵੇਖ ਕੇ ਅਕਾਲੀ ਫੂਲਾ ਸਿੰਘ ਨੇ ਦੋ ਤਿੰਨ ਸਿੰਘ ਉਹਨਾਂ ਨੂੰ ਰੋਕਣ ਲਈ ਭੇਜੇ ਤਾਂ ਜੋ ਉਹਨਾਂ ਨੂੰ ਸਮਝਾਉਣ ਕਿ ਕਥਾ ਕੀਰਤਨ ਦੇ ਸਮੇਂ ਰੋਲਾ ਪਾਉਣ ਨਾਲ ਥਾਣੀ ਦੀ ਬੇਅਦਬੀ ਹੁੰਦੀ ਹੈ, ਇਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਰੌਲਾ ਬੰਦ ਕੀਤਾ ਜਾਏ, ਪਰ ਇਸ ਗੱਲ ਦੇ ਮੰਨਣ ਦੀ ਥਾਂ ਉਹਨਾਂ ਜੋਸ਼ੀਲੇ ਸ਼ੀਆਂ ਨੇ ਕੁਝ ਕਰਤੇ ਵਾਕ ਬੋਲੇ, ਜਿਨ੍ਹਾ ਦਾ ਸਹਾਰਨਾ ਅਕਾਲੀਆਂ ਦੀ ਅਜਰ ਸ਼ਕਤੀ ਦੇ ਵਿਰੁਧ ਹੁੰਦਾ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਗੋਲ ਹੱਥੋਂ ਪਾਈ ਤੱਕ ਵੱਧ ਗਈ ਤੇ ਇਸ ਰੋਲੇ ਵਿਚ ਇਕ ਸਿੰਘ ਦਾ ਦੁਮਾਲਾ ਹੇਠਾਂ ਡਿੱਗ ਪਿਆ । ਜਦ ਇਸ ਦੀ ਖਬਰ ਅਕਾਲੀ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਤੇ ਝੱਟ ਕੁਝ ਕੁ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਿਆ । ਬੱਸ ਫੇਰ ਕੀ ਸੀ, ਉਹ ਅੰਧਾ-ਧੁੰਦ ਤਲਵਾਰ ਤੇ ਗੋਲੀ ਚੱਲੀ ਕਿ ਔਖ ਦੇ ਫੋਰ ਵਿਚ ਗਲੀ ਕੂਚੇ ਲਹੂ-ਲੁਹਾਨ ਹੋ ਗਏ । ਇਹ ਖਬਰ ਤੁਰੰਤ ਸ਼ੇਰ ਪੰਜਾਬ ਤੱਕ ਪਹੁੰਚਾਈ ਗਈ । ਆਪ ਝੱਟ ਘੋੜੇ ਪਰ ਪਲਾਕੀ ਮਾਰ ਕੇ ਰਣ ਤੱਤੇ ਵਿਚ ਆਣ ਖਲੋਤੇ ਅਤੇ ਬੜੀ ਕਠਿਨਾਈ ਨਾਲ ਇਸ ਧੰਦੇ ਨੂੰ ਮਸੇ ਮਸੇ ਕਿਤੇ ਜਾ ਕੇ ਨਜਿੱਠਿਆ । ਮਹਾਰਾਜਾ ਸਾਹਿਬ ਨੇ ਮਿਸਟਰ ਮਿਟਕਾਰ ਨੂੰ ਦੱਸਿਆ ਕਿ ਇਹ ਲੋਕ ਇਸ ਨਗਰ ਦੇ ਰਾਖੇ ਹਨ ਤੇ ਕਿਸੇ ਦੀ ਕਾਣ ਵਿਚ ਨਹੀਂ ਰਹਿੰਦੇ। ਕਿਉਂਕਿ ਇਸ ਵਿਚ ਨਾ ਤਾਂ ਮਿਸਟਰ ਮਿਟਕਾਫ ਦਾ ਕੋਈ ਦੋਸ਼ ਸੀ ਤੇ ਨਾ ਹੀ ਮਹਾਰਾਜਾ ਸਾਹਿਬ ਨੂੰ ਇਸ ਦਾ ਕੁਝ ਪਤਾ ਸੀ, ਜਿਸ ਦੇ ਕਾਰਨ ਇਹ ਗੱਲ ਬੜੇ ਪਿਆਰ ਨਾਲ ਉਥੇ ਹੀ ਮੁਕਾ ਦਿੱਤੀ ਗਈ । ਇਸ ਦੇ ਬਾਅਦ 25 ਅਪ੍ਰੈਲ ਸੰਨ 1809 ਈ: ਵਿਚ ਮਹਾਰਾਜਾ ਸਾਹਿਬ ਅਤੇ ਅੰਗਰੇਜ਼ੀ ਵਕੀਲ ਦੋਹਾਂ ਦੀ ਪਰਵਾਨਗੀ ਅਨੁਸਾਰ ਹੇਠ ਲਿਖਿਆ ਮਿੱਤਰਤਾ ਦਾ ਅਹਿਦਨਾਮਾ ਲਿਖਿਆ ਗਿਆ, ਜਿਸ ਦਾ ਭਾਵ ਹੇਠ
1. ਤਦ ਤੋਂ ਇਹ ਨਿਯਮ ਹੈ ਕਿ ਤਾਜੀਏ ਦਰਬਾਰ ਸਾਹਿਬ ਤੋਂ ਦੋ ਦੋ ਤਿੰਨ ਤਿੰਨ ਬਜਾਰਾਂ ਦੀ ਦੂਰੀ ਤੋਂ ਲੰਘਦੇ ਹਨ ਤੇ ਜੇ ਰਸਤਾ ਉਹਨਾਂ ਲਈ ਨੀਯਤ ਹੋ ਜੁੜਾ ਹੈ, ਓਧਨ ਹੀ ਜਾਂਦੇ ਹਨ, ਦਰਬਾਰ ਸਾਹਿਬ ਦੇ ਲਾਗੇ ਦੇ ਬਜਾਰਾਂ ਵਿਚੋਂ ਨਹੀਂ ਲੰਘਦੇ।