

ਦਿੰਦੇ ਹਾਂ, ਜੋ ਇਤਿਹਾਸ ਵਿਚ ਮਿਟਕਾਫ ਦਾ ਅਹਿਦਨਾਮਾ ਕਰਕੇ ਪ੍ਰਸਿੱਧ ਹੈ :-
ਅਹਿਦਨਾਮੇ ਦਾ ਭਾਵ
ਸਰਕਾਰ ਅੰਗਰੇਜ਼ੀ ਤੇ ਮਹਾਰਾਜਾ ਰਣਜੀਤ ਸਿੰਘ ਬਹਾਦਰ ਬਾਲੀਏ ਲਾਹੌਰ (ਪੰਜਾਬ) ਵਿਚਾਲੇ ਕੁਝ ਮਤਭੇਦ ਸਨ, ਉਹ ਸਭ ਹੁਣ ਸਮਝੌਤ ਦੁਆਰਾ ਦੂਰ ਹੋ ਗਏ ਹਨ ਤੇ ਦੋਹਾਂ ਧਿਰਾਂ ਦੀ ਇੱਛਾ ਹੈ ਕਿ ਉਹਨਾਂ ਦੀ ਮਿੱਤਰਤਾ ਤੇ ਮਿਲਾਪ ਦਾ ਸਬੰਧ ਬਣਿਆ ਰਹੇ, ਇਸ ਲਈ ਹੇਠ ਲਿਖੀਆਂ ਸ਼ਰਤਾਂ ਦਾ ਅਹਿਦਨਾਮਾ ਪ੍ਰਵਾਨ ਕੀਤਾ ਜਾਂਦਾ ਹੈ ਜਿਸ ਦੀ ਪਾਲਣਾ ਦੋਹਾਂ ਪਾਤਸ਼ਾਹੀਆਂ ਦੇ ਵਾਰਸਾਂ ਤੇ ਜਾਨਸ਼ੀਨਾਂ ਲਈ ਜ਼ਰੂਰੀ ਹੋਵੇਗੀ । ਇਹ ਅਹਿਦਨਾਮਾ ਮਹਾਰਾਜਾ ਰਣਜੀਤ ਸਿੰਘ ਬਹਾਦਰ ਧਿਰ ਪਹਿਲੀ ਦੀ ਆਪਣੀ ਹਾਜ਼ਰੀ ਵਿਚ ਤੇ ਅੰਗਰੇਜ਼ੀ ਗਵਰਨਮੈਂਟ ਵਲੋਂ ਏਜੰਟ ਚਾਰਲਸ ਮਿਟਕਾਫ ਰਾਹੀਂ, ਜੋ ਧਿਰ ਦੂਜੀ ਹੈ, ਲਿਖਤ ਹੋਇਆ:-
1. ਸਰਕਾਰ ਅੰਗਰੇਜ਼ੀ ਤੇ ਰਿਆਸਤ ਲਾਹੋਰ (ਪੰਜਾਬ) ਵਿਚ ਸਦਾ ਮਿੱਤਰਤਾ ਰਹੇਗੀ, ਦੂਜੀ ਧਿਰ (ਸਰਕਾਰ ਅੰਗਰੇਜ਼ੀ) ਪਹਿਲੀ ਵਿਚ ਮਹਾਰਾਜਾ ਸਾਹਿਬ ਬਹਾਦਰ ਨੂੰ ਸਨਮਾਨ ਦੀ ਨਜ਼ਰ ਨਾਲ ਵੇਖੇਗੀ ਅਤੇ ਉਹਨੂੰ ਵੰਡੀਆਂ ਪਤਵੰਤੀਆਂ ਤਾਕਤਾਂ ਵਿਚੋਂ ਸਮਝੇਗੀ ਤੇ ਅੰਗਰੇਜ਼ੀ ਗਵਰਨਮੈਂਟ ਨੂੰ ਮਹਾਰਾਜਾ ਸਾਹਿਬ ਬਹਾਦਰ ਦੇ ਇਲਾਕੇ ਤੇ ਪਰਜਾ ਨਾਲ ਜੋ ਦਰਿਆ ਸਤਲੁਜ ਦੇ ਉਤਰ ਵੱਲ ਹੈ ਕੋਈ ਵਾਸਤਾ ਨਹੀਂ ਹੋਵੇਗਾ ।
2. ਮਹਾਰਾਜਾ ਸਾਹਿਬ ਬਹਾਦਰ ਦੇ ਕਬਜ਼ੇ ਵਿਚ ਆਇਆ ਹੋਇਆ ਇਲਾਕਾ ਜਾਂ ਉਸ ਦੇ ਸਮੀਪੀ ਇਲਾਕਿਆਂ ਵਿਚ ਜੋ ਦਰਿਆ ਸਤਲੁਜ ਦੇ ਖੱਬੇ ਪਾਸੇ ਹਨ, ਉਹ ਉਸ ਤੋਂ ਵੱਧ ਫੌਜ ਨਹੀਂ ਰੱਖੇਗਾ, ਜੋ ਉਸ ਦੇ ਅੰਦਰਲੇ ਪ੍ਰਬੰਧਾਂ ਲਈ ਜ਼ਰੂਰੀ ਹੈ ਅਤੇ ਨਾ ਹੀ ਗਵਾਂਢੀ ਰਈਸਾਂ ਤੇ ਉਹਨਾਂ ਦੇ ਇਲਾਕਿਆਂ ਤੇ ਕੋਈ ਸਬੰਧ ਰੱਖੇਗਾ।
3. ਉਪਰੋਕਤ ਸ਼ਰਤਾਂ ਵਿਚੋਂ ਕਿਸੇ ਇਕ ਦੇ ਟੁੱਟਣ ਜਾਂ ਦੋਹਾਂ ਤਾਕਤਾਂ ਵਿਚੋਂ ਇਕ ਦੂਜੇ ਨਾਲ ਮਿੱਤਰਤਾ ਦੇ ਵਰਤਾਰੇ ਵਿਚ ਪੂਰਾ ਨਾ ਉਤਰਨ ਦੀ ਦਸ਼ਾ ਵਿਚ ਇਹ ਅਹਿਦਨਾਮਾ ਟੁੱਟਾ ਸਮਝਿਆ ਜਾਵੇਗਾ।
4. ਇਹ ਅਹਿਦਨਾਮਾ, ਜਿਸ ਵਿਚ ਦੋਹਾਂ ਧਿਰਾਂ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਹਨ, ਅੰਮ੍ਰਿਤਸਰ ਵਿਚ 25 ਅਪ੍ਰੈਲ 1809 ਈ: ਨੂੰ ਸੰਪੂਰਨ ਹੋਇਆ।
ਮਿਸਟਰ ਚਾਰਲਸ ਮਿਟਕਾਫ ਨੇ ਆਪਣੇ ਦਸਖਤੀ ਇਸ ਦਾ ਇਕ ਉਤਾਰਾ ਅੰਗਰੇਜੀ ਫਾਰਸੀ ਅੱਖਰਾਂ ਵਿਚ ਰਾਜਾ ਲਾਹੌਰ ਨੂੰ ਦੇ ਦਿਤਾ ਹੈ ਅਤੇ ਰਾਜਾ ਨੇ ਉਸਦੇ ਦੂਜੇ ਉਤਾਰੇ ਤੇ ਆਪਣੇ ਦਸਖਤ ਤੋਂ ਮੋਹਰ ਲਾ ਕੇ ਮਿਸਟਰ ਮਿਟਕਾਵ ਭਰੋਸਾ ਦਿਵਾਉਂਦਾ ਹੈ ਕਿ ਉਹ ਦੋ ਮਹੀਨਿਆਂ ਦੇ ਅੰਦਰ ਉਸ ਦੀ ਪ੍ਰਵਾਨਗੀ ਰਾਈਟ ਔਨਰੋਥਲ ਗਵਰਨਰ ਜਨਰਲ ਇਨ-ਕੌਂਸਲ ਤੋਂ ਮੰਗਾ ਅਤੇ ਉਸਦੇ ਮਹਾਰਾਜਾ ਸਾਹਿਬ ਨੂੰ ਪਹੁੰਚਣ ਦੇ ਬਾਅਦ ਇਹ ਅਹਿਦਨਾਮਾ ਪੱਕਾ ਸਮਝਿਆ ਜਾਵੇਗਾ ਤੇ ਦੋਹਾ ਧਿਰਾ ਪਰ ਇਸਦੀ ਪਾਲਨਾ ਜ਼ਰੂਰੀ ਹੋਵੇਗੀ। ਅਹਿਦਨਾਮੇ ਦਾ ਇਹ ਉਤਾਰਾ ਜੋ ਇਸ ਸਮੇਂ ਮਹਾਰਾਜਾ ਸਾਹਿਬ ਬਹਾਦਰ ਨੂੰ ਦਿਤਾ ਜਾਂਦਾ
1. ਅਸਲ ਅਹਿਦਨਾਮੇ ਦਾ ਬਲਾਕ ਜਿਸ ਪਰ ਲਾਰਡ ਮਿੰਟੂ ਦੇ ਹੱਥ ਦੇ ਅੱਖਰ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਵਿਸ਼ੇਸ਼ ਨਿੱਕੀ ਮੋਹਰ ਸਪੋਸਟ ਦਿਸ ਰਹੀ ਹੈ, ਇਤਿਹਾਸਕ ਦ੍ਰਿਸਟੀਕੋਨ ਤੋਂ ਇਹ ਇਕ ਅਮੋਲਰ ਅਦੁੱਤੀ ਚੀਜ ਹੈ।