Back ArrowLogo
Info
Profile

ਹੈ, ਮੋੜ ਲਿਆ ਜਾਵੇਗਾ।

ਮੋਹਰ ਤੇ ਦਸਤਖਤ                                                                  ਮੋਹਰ ਤੇ ਦਸਖਤ ਮਹਾਰਾਜਾ

ਸੀ. ਟੀ. ਮਿਟਕਾਰ                                                                   ਰਣਜੀਤ ਸਿੰਘ ਬਹਾਦਰ

ਕੰਪਨੀ          

ਇਹ ਅਹਿਦਨਾਮਾ 30 ਮਈ ਸੰਨ 1809 ਈ:

ਨੂੰ ਪ੍ਰਵਾਨ ਹੋ ਕੇ ਆਇਆ,

ਜੋ ਮਹਾਰਾਜੇ ਨੂੰ ਦੇ ਦਿੱਤਾ ਗਿਆ।

ਇਸ ਅਹਿਦਨਾਮੇ ਦੇ ਮੁਕੰਮਲ ਹੋ ਜਾਣ ਉਪਰੰਤ ਮਿਸਟਰ ਮਿਟਕਾਫ ਬੜੀ ਖੁਸ਼ੀ ਤੇ ਪ੍ਰਸੰਨਤਾ ਨਾਲ 1 ਮਈ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਵਿਦਾ ਹੋਇਆ। ਵਿਦੇਗੀ ਸਮੇਂ ਇਸ ਨੂੰ ਨਿਯਮ ਅਨੁਸਾਰ ਬਹੁਮੁੱਲੀ ਖਿਲਤ ਦਿੱਤੀ ਗਈ ਤੇ ਗਵਰਨਰ ਜਨਰਲ ਲਈ ਭੀ ਸੁਗਾਤਾਂ ਭੇਜੀਆਂ ਗਈਆਂ।

ਸਤਲੁਜ ਪਾਰ ਦੇ ਰਈਸਾਂ ਲਈ ਇਤਲਾਹ ਨਾਮਾ

ਮਿਸਟਰ ਮਿਟਕਾਰ ਜਦ ਪਟਿਆਲੇ ਪੁੱਜਾ, ਤਾਂ ਗੋਰਮਿੰਟ ਹਿੰਦ ਦਾ ਉਹ ਹੁਕਮਨਾਮਾ ਸਾਰੇ ਰਈਸਾਂ ਨੂੰ ਪੜ੍ਹ ਕੇ ਸੁਣਾਇਆ, ਜਿਸ ਵਿਚ ਸਤਲੁਜ ਪਾਰ ਦੇ ਰਈਸਾਂ ਲਈ ਸ਼ਹਤਾਂ ਲਿਖੀਆਂ ਸਨ, ਜਿਸਦਾ ਸਾਰ (ਭਾਵ) ਇਹ ਹੈ :-

ਇਹ ਗੱਲ ਸੂਰਜ ਦੀ ਤਰ੍ਹਾਂ ਪ੍ਰਕਾਸਮਾਨ ਹੈ ਕਿ ਅੰਗਰੇਜ਼ੀ ਫੌਜ ਨੂੰ ਸਰਕਾਰ ਅੰਗਰੇਜ਼ੀ ਦਾ ਸਤਲੁਜ ਵੱਲ ਭੱਜਣਾ ਨਿਰੋਲ ਕਈ ਕੁ ਸਰਦਾਰਾਂ ਦੀ ਦਰਖਾਸਤ ਪਰ ਤੇ ਉਨ੍ਹਾਂ ਦੀ ਮਿਤ੍ਰਤਾ ਨੂੰ ਮੁਖ ਰੱਖ ਕੇ ਉਨ੍ਹਾਂ ਦੇ ਇਲਾਕਿਆਂ ਅਤੇ ਸੁਤੰਤ੍ਰਤਾ ਨੂੰ ਸਥਿਰ ਰੱਖਣ ਲਈ ਸੀ। ਇਸ ਸਮੇਂ ਇਕ ਅਹਿਦਨਾਮਾ 25 ਅਪ੍ਰੈਲ ਸੰਨ 1809 ਈ: ਨੂੰ ਮਹਾਰਾਜਾ ਰਣਜੀਤ ਸਿੰਘ ਤੇ ਸਰਕਾਰ ਅੰਗਰੇਜ਼ੀ ਵਿਚਾਲੇ ਗਵਰਨਰ ਜਨਰਲ ਦੀ ਪ੍ਰਵਾਨਗੀ ਨਾਲ ਹੋ ਚੁੱਕਾ ਹੈ। ਮੈਨੂੰ ਇਸ ਗੱਲ ਪ੍ਰਗਟ ਕਰਨ ਵਿਚ ਖੁਸ਼ੀ ਹੈ ਕਿ ਮੈਂ ਮਾਲਵਾ ਤੇ ਸਰਹੰਦ ਦੇ ਇਲਾਕੇ ਦੇ ਰਈਸਾਂ ਤੇ ਸਰਦਾਰਾਂ ਦੀ ਤਸੱਲੀ ਲਈ ਗਵਰਨਮਿੰਟ ਦੀ ਪ੍ਰਵਾਨਗੀ ਨਾਲ ਇਹ ਦਸਤਾਵੇਜ ਪ੍ਰਗਟ ਕਰਦਾ ਹਾਂ, ਜਿਸ ਵਿਚ ਹੇਠ ਲਿਖੀਆਂ 7 ਸ਼ਰਤਾਂ ਹਨ :-

1. ਮਾਲਵਾ ਤੇ ਸਰਹੰਦ ਦੇ ਇਲਾਕੇ ਦੇ ਰਈਸ ਸਰਕਾਰ ਅੰਗਰੇਜ਼ੀ ਦੀ ਰੱਖਿਆ ਵਿਚ ਆ ਗਏ ਹਨ ਉਨ੍ਹਾਂ ਨੂੰ ਅੱਗੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਤੋਂ ਇਸ ਅਹਿਦਨਾਮੇ ਦੀਆਂ ਸ਼ਰਤਾਂ ਅਨੁਸਾਰ ਅੰਡ ਕੀਤਾ ਗਿਆ ਹੈ।

2. ਉਨ੍ਹਾਂ ਰਈਸਾਂ ਦਾ ਉਹ ਸਾਰਾ ਇਲਾਕਾ ਜੋ ਅੰਗਰੇਜ਼ੀ ਰੱਖਿਆ ਵਿਚ ਆ ਗਿਆ ਹੈ, ਉਸ ਦੀ ਪੈਦਾਵਾਰ ਜਾਂ ਹੱਕ ਬਾਜਗੁਜ਼ਾਰੀ ਤੋਂ ਉਹ ਸੁਤੰਤਰ ਰਹੇਗਾ।

3. ਇਨ੍ਹਾਂ ਰਈਸਾਂ ਦੇ ਜੋ ਅਧਿਕਾਰ ਅੰਗਰੇਜ਼ਾਂ ਨਾਲ ਸਬੰਧਤ ਹੋਣ ਤੋਂ ਪਹਿਲਾਂ ਸਨ, ਉਹ ਉਨ੍ਹਾਂ ਦੇ ਜਿਉਂ ਤੇ ਤਿਉਂ ਰਹਿਣਗੇ ।

4. ਜੇ ਕਦੀ ਸ਼ਾਂਤੀ ਸਥਿਰ ਰੱਖਣ ਲਈ ਅੰਗਰੇਜ਼ੀ ਫੌਜ ਨੂੰ ਇਨ੍ਹਾਂ ਦਿਆਂ ਇਲਾਕਿਆਂ ਵਿਚੋਂ ਲੰਘਣ ਦੀ ਵੀ ਲੋੜ ਪਏ ਤਾਂ ਇਹ ਜ਼ਰੂਰੀ ਹੋਵੇਗਾ ਕਿ ਜਿਸ ਰਈਸ ਦੇ

52 / 154
Previous
Next