

ਇਲਾਕ ਵਿਚ ਇਹ ਲੰਘੇ ਉਹ ਆਪਣੀ ਪੂਰੀ ਪੂਰੀ ਸ਼ਕਤੀ ਅਨੁਸਾਰ ਇਸ ਦੀ ਸਹਾਇਤਾ ਕਰੇ, ਉਸ ਨੂੰ ਅਨਾਜ ਅਤੇ ਹੋਰ ਜੋ ਕੁਝ ਲੋੜ ਪਵੇ, ਦੇਵੇ ।
5. ਜੇ ਕਦੇ ਕਿਸੇ ਦੇਸ਼ ਤੋਂ ਕੋਈ ਵੈਰੀ ਆ ਕੇ ਇਸ ਇਲਾਕੇ ਨੂੰ ਫਤਹ ਕਰਨਾ ਚਾਹੇ ਤਾਂ ਮਿਤ੍ਰਤਾ ਦੇ ਨਿਯਮ ਅਨੁਸਾਰ ਹਰ ਇਕ ਧਿਰ ਦੇ ਲਾਭ ਲਈ ਇਹ ਜ਼ਰੂਰੀ ਹੋਵੇਗਾ ਕਿ ਇਹ ਸਾਰੇ ਰਈਸ ਆਪੋ ਆਪਣੀਆਂ ਸਾਰੀਆਂ ਫੌਜਾਂ ਨਾਲ ਸਰਕਾਰ ਅੰਗਰੇਜ਼ੀ ਦੀ ਫੌਜ ਨਾਲ ਮਿਲ ਜਾਣ ਤੇ ਆਪਣੀ ਸਾਰੀ ਕੋਸ਼ਿਸ਼ ਨਾਲ ਵੈਰੀ ਨੂੰ ਇਸ ਮੁਲਕ ਤੋਂ ਕੱਢ ਦੇਣ । ਐਸੇ ਸਮੇਂ ਇਨ੍ਹਾਂ ਰਈਸਾਂ ਦੀ ਫੌਜ ਅੰਗਰੇਜ਼ੀ ਕਵੈਦਦਾਨ ਫੌਜ ਦੀ ਤਹਿਤ ਵਿਚ ਕੰਮ ਕਰੇਗੀ।
6. ਉਹ ਸਭੈ ਵਲੈਤੀ ਸਮਾਨ ਜੋ ਯੂਰਪੀਨ ਇਲਾਕੇ ਤੋਂ ਅੰਗਰੇਜ਼ੀ ਫੌਜਾਂ ਦੇ ਵਰਤਣ ਲਈ ਇਸ ਇਲਾਕੇ ਵਿਚੋਂ ਲੰਘੋ, ਉਸ ਪਰ ਕੋਈ ਮਸਲਾ ਨਾ ਲਿਆ ਜਾਵੇਗਾ ।
7. ਜਿੰਨੇ ਘੋੜੇ ਸਰਕਾਰ ਅੰਗਰੇਜ਼ੀ ਦੇ ਰਸਾਲਿਆਂ ਲਈ, ਚਾਹੇ ਇਸ ਇਲਾਕੇ ਵਿਚੋਂ ਜਾਂ ਕਿਸੇ ਹੋਰ ਦੇਸ਼ ਤੋਂ ਖਰੀਦੇ ਹੋਏ ਇਸ ਇਲਾਕੇ ਵਿਚੋਂ ਲੰਘ ਕੇ ਜਾਣ, ਤਾਂ ਉਨ੍ਹਾਂ ਨੂੰ ਸਭ ਤਰ੍ਹਾਂ ਖੁਲ੍ਹ ਹੋਵੇਗੀ ਤੇ ਉਨ੍ਹਾਂ ਪਰ ਕੋਈ ਕਰ ਨਾ ਲਿਆ ਜਾਵੇਗਾ। ਘੋੜੇ ਲੰਘਾਣ ਜਾਂ ਖਰੀਦਣ ਵਾਲਿਆਂ ਪਾਸ ਰੈਜ਼ੀਡੈਂਟ ਦਿੱਲੀ ਜਾ ਸਰਹੰਦ ਦੇ ਅੰਗਰੇਜ਼ੀ ਕਰਮਚਾਰੀ ਦੀ ਦਸਖਤੀ ਰਾਹਦਾਰੀ ਹੋਇਆ ਕਰੇਗੀ।
ਇਸ ਤਰ੍ਹਾਂ ਉਪਰੋਕਤ ਅਹਿਦਨਾਮੋ ਦੇ ਬਾਅਦ ਸਤਲੁਜ ਪਾਰ ਦੇ ਇਲਾਕੇ ਦੇ ਰਈਸਾਂ ਦਾ ਸਦਾ ਲਈ ਮਹਾਰਾਜਾ ਰਣਜੀਤ ਸਿੰਘ ਨਾਲੋਂ ਸਬੰਧ ਟੁੱਟ ਗਿਆ। ਇਸ ਦਿਨ ਤੋਂ ਅੰਗਰੇਜ਼ੀ ਛਾਵਣੀ ਲੁਧਿਆਣੇ ਵਿਚ ਪਾਈ ਗਈ, ਜਿਥੇ ਕੁਝ ਫੌਜ ਰੱਖਣੀ ਨੀਯਤ ਹੋਈ। ਇਸ ਫੌਜ ਦਾ ਕਮਾਂਡਰ ਸਰ ਡੇਵਡ ਅਕਟਰਲੋਨੀ ਥਾਪਿਆ ਗਿਆ, ਜੋ ਫੌਜੀ ਤੇ ਰਾਜਸੀ ਦੋਹਾਂ ਗੁਣਾਂ ਵਿਚ ਉਸ ਸਮੇਂ ਅਦੁੱਤੀ ਮੰਨਿਆ ਜਾਂਦਾ ਸੀ । ਇਸ ਦੇ ਨਾਲ ਲੁਧਿਆਣੇ ਵਿਚ ਰਹਿਣ ਲਈ ਬਖਸ਼ੀ ਨੰਦ ਭੰਡਾਰੀ ਵਟਾਲੇ ਦਾ ਵਸਨੀਕ ਮਹਾਰਾਜਾ ਰਣਜੀਤ ਸਿੰਘ ਦਾ ਸਫੀਰ ਨੀਯਤ ਹੋਇਆ ਅਤੇ ਇਸੇ ਤਰ੍ਹਾਂ ਖੁਸ਼ਵਕਤ ਰਾਏ ਲਾਹੌਰ ਦਰਬਾਰ ਵਿਚ ਅੰਗਰੇਜ਼ੀ ਸਰਕਾਰ ਵੱਲ ਖ਼ਬਰ ਨਵੀਸ ਥਾਪਿਆ ਗਿਆ।
ਗੋਰਖਿਆਂ ਤੋਂ ਦੂਜੀ ਵਾਰ ਸੰਸਾਰ ਚੰਦ ਨੂੰ ਬਚਾਉਣਾ
ਸੰਨ 1809 ਵਿਚ ਫੇਰ ਗੋਰਖਿਆਂ ਨੇ ਰਾਜਾ ਸੰਸਾਰ ਚੰਦ ਕਾਂਗੜੇ ਵਾਲੇ ਪਰ ਬਹੁਤ ਸਾਰੀ ਫੌਜ ਨਾਲ ਚੜ੍ਹਾਈ ਕੀਤੀ ਅਤੇ ਆਉਂਦੇ ਹੀ ਰਾਜਾ ਨੂੰ ਕੋਟ ਕਾਂਗੜੇ ਕਿਲ੍ਹੇ ਵਿਚ ਬੰਦ ਕਰ ਦਿੱਤਾ । ਰਾਜਾ ਸੰਸਾਰ ਚੰਦ ਨੇ ਜਦ ਆਪਣੇ ਆਪ ਨੂੰ ਗੋਰਖਿਆਂ ਹੱਥੋਂ ਬਚਣਾ ਅਸੰਭਵ ਡਿੱਠਾ ਤਾਂ ਉਸ ਨੇ ਭਾਈ ਫਤਹਿ ਚੰਦ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿਚ ਲਾਹੌਰ ਭੇਜਿਆ ਕਿ ਮਹਾਰਾਜ ਆਪਣੀ ਫੌਜ ਨਾਲ ਉਨ੍ਹਾਂ ਦੀ ਇਸ ਕਠਿਨ ਸਮੇਂ ਵਿਚ ਸਹਾਇਤਾ ਕਰੋ, ਜਿਸ ਦੇ ਬਦਲੇ ਉਨ੍ਹਾਂ ਨੇ ਮਹਾਰਾਜੇ ਨੂੰ ਕਾਂਗੜੇ ਦਾ ਕਿਲ੍ਹਾ ਦੇਣਾ ਪ੍ਰਵਾਨ ਕੀਤਾ। ਸ਼ੇਰਿ ਪੰਜਾਬ ਦਾ ਇਹ ਆਮ ਵਤੀਰਾ ਸੀ ਕਿ ਜਦ ਕੋਈ ਲੋੜਵੰਦ ਆਪ ਦੀ ਸੇਵਾ ਵਿਚ ਸਹਾਇਤਾ ਲਈ ਆਉਂਦਾ ਤਾਂ ਆਪ ਜ਼ਰੂਰ ਹੀ ਉਸ ਦੀ ਬਾਂਹ ਫੜਦੇ।
1.ਘਨੱਯਾ ਲਾਲ ਤਾਰੀਖ ਪੰਜਾਬ, ਸਵਾ 2061