Back ArrowLogo
Info
Profile

ਇਸ ਸਮੇਂ ਮਹਾਰਾਜਾ ਨੇ ਸੰਸਾਰ ਚੰਦ ਤੇ ਫਤਹਿ ਚੰਦ ਦੀ ਬੇਨਤੀ ਮੰਨ ਲਈ ਤੇ ਉਨ੍ਹਾਂ ਦੀ ਸਹਾਇਤਾ ਲਈ ਤਿਆਰੀ ਦਾ ਹੁਕਮ ਦਿੱਤਾ । ਥੋੜ੍ਹੇ ਸਮੇਂ ਵਿਚ ਹੀ ਜਦ ਤਿਆਰੀਆਂ ਸੰਪੂਰਨ ਹੋ ਗਈਆਂ ਤਾਂ ਆਪ ਨੇ ਕੂਚ ਦਾ ਹੁਕਮ ਦੇ ਦਿੱਤਾ ਤੇ ਸਮੇਂ ਸਿਰ ਕਾਂਗੜੇ ਪਹੁੰਚ ਗਏ। ਇਥੇ ਪਹੁੰਚ ਕੇ ਵੈਰੀ ਦੇ ਲਸ਼ਕਰ ਦਾ ਰੰਗ ਵੇਖ ਕੇ ਇਕ ਦਿਨ ਸਵੇਰੇ ਹੀ ਵੇਰੀ ਦੀ ਫੌਜ ਪਰ ਜਾ ਧਾਵਾ ਕੀਤਾ। ਅੱਗੋਂ ਗੋਰਖੇ ਵੀ ਜੋ ਆਪਣੀ ਵੀਰਤਾ ਲਈ ਪ੍ਰਸਿੱਧ ਸਨ. ਚੰਗੀ ਤਰ੍ਹਾਂ ਜੰਮ ਕੇ ਲੜੇ ਤੇ ਪੂਰੀ ਵਰਯਾਮਤਾ ਦੱਸੀ। ਸਵੇਰ ਤੋਂ ਲੌਢੇ ਪਹਿਰ ਤੱਕ ਤੁਲਵੀਂ ਬਲ-ਪ੍ਰੀਖਿਆ ਹੁੰਦੀ ਰਹੀ। ਛੇਕੜ ਗੋਰਖਿਆਂ ਵਿਚ ਖਲਬਲੀ ਪੈ ਗਈ ਤੇ ਉਹ ਆਪਣੇ ਮੋਰਚੇ ਛੱਡ ਕੇ ਪਿਛੇ ਹੱਟ ਗਏ । ਬਸ ਉਨ੍ਹਾਂ ਦੇ ਪੈਰ ਹਿਲਣੇ ਹੀ ਸਨ ਕਿ ਉਪਰੋਂ ਸੱਜਰ ਸ਼ਾਹ ਖਾਲਸਾ ਫੌਜ ਨਾਲ ਹੋਰ ਹੱਲਾ ਕੀਤਾ ਗਿਆ, ਜਿਸ ਦਾ ਸਿੱਟਾ ਖਾਲਸੇ ਦੀ ਨਿਰੋਲ ਫਤਹਿ ਸੀ । ਸੂਰਜ ਦੇ ਲੋਪ ਹੁੰਦਿਆ ਗੋਰਖੇ ਦੀ ਇਨ੍ਹਾਂ ਪਹਾੜਾਂ ਵਿਚ ਅਲੋਪ ਹੋ ਗਏ । ਇਸ ਲੜਾਈ ਵਿਚ ਗੋਰਖਿਆਂ ਦਾ ਨੁਕਸਾਨ ਭਾਰੀ ਸੀ । ਦੂਜੇ ਦਿਨ ਪਤਾ ਲੱਗਾ ਕਿ ਇਹ ਭੌਣ ਦੇ ਲਾਗੇ ਫੇਰ ਇਕੱਠੇ ਹੋ ਕੇ ਮੋਰਚੇ ਤਿਆਰ ਕਰ ਰਹੇ ਹਨ । ਮਹਾਰਾਜਾ ਸਾਹਿਬ ਨੇ ਅਗਲੇ ਦਿਨ ਕੁਝ ਫੌਜ ਉਥੇ ਭੇਜ ਕੇ ਉਨ੍ਹਾਂ ਨੂੰ ਉਥੋਂ ਵੀ ਕੱਢਣ ਦਾ ਹੁਕਮ ਦਿੱਤਾ, ਇਥੋਂ ਗੋਰਖਿਆਂ ਨੇ ਪਿਛਲੀ ਭਾਂਜ ਦੇ ਕਲੈਕ ਨੂੰ ਧੋਣ ਲਈ ਤੇ ਆਪਣੀ ਕੌਮੀ ਅਣਖ ਨੂੰ ਬਚਾਉਣ ਲਈ ਭਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਖਾਲਸਾ ਫੌਜ ਦੇ ਉਥੇ ਪਹੁੰਚਦੇ ਹੀ ਬੜੀ ਲਹੂ-ਡੋਲਵੀਂ ਲੜਾਈ ਆਰੰਭ ਹੋਈ। ਪਹਿਲੇ ਦੋਹਾਂ ਧਿਰਾ ਵਲੋਂ ਗੋਲੀਆਂ ਤੇ ਤੀਰ ਵਰ੍ਹਦੇ ਰਹੇ, ਛੇਕੜ ਹੁਣ ਦੋਵੇਂ ਫੌਜਾਂ ਇੰਨੀਆਂ ਲਾਗੇ ਪਹੁੰਚ ਗਈਆਂ ਕਿ ਗੋਲੀ ਬੰਦ ਹੋ ਗਈ । ਇਧਰੋਂ ਖਾਲਸੇ ਨੇ ਸ੍ਰੀ ਸਾਹਿਬ ਧੂਹ ਲਈਆਂ ਤੋਂ ਉਧਰ ਗੋਰਖਿਆਂ ਖੋਖਰੀਆਂ ਇੱਕ ਕੱਢੀਆਂ ਤੇ ਹੁਣ ਹੱਥੋਂ-ਹੱਥ ਘਸਮਾਨ ਮਚਿਆ ਕਿ ਮਾਨੋਂ ਕਹਿਰ ਵਰਤ ਗਿਆ। ਦੋਵੇਂ ਕੌਮਾਂ ਅੱਜ ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੀਆਂ ਸਨ ਕਿ ਸੰਸਾਰ ਪਰ ਕਿਹੜੀ ਕੌਮ ਅਦੁੱਤੀ ਜੰਗੀ ਅਖਵਾਉਣ ਦੀ ਹੱਕਦਾਰ ਹੈ। ਅੱਜ ਸੁਆਦਲੀ ਲੜਾਈ ਹੋਈ, ਦੋਹਾਂ ਧਿਰਾਂ ਨੇ ਕੋਈ ਕਸਰ ਆਪੋ ਆਪਣੇ ਜੋਗੀ ਹੁਨਰ ਤੇ ਆਪਾ ਵਾਰਣ ਵਿਚ ਪਿੱਛੇ ਨਾ ਛੱਡੀ, ਗੁਰੂ ਨੂੰ ਇਹ ਮਨਜ਼ੂਰ ਸੀ ਕਿ ਖਾਲਸਾ ਸਭ ਤੋਂ ਉਚਾ ਰਹੇ ਜਿਸ ਲਈ ਗੋਰਖੋ ਲੰਮੀਆਂ ਤਲਵਾਰਾਂ ਦੀ ਮਾਰ ਤੋਂ ਅਧੀਰ ਹੋ ਕੇ ਇਕਾ-ਇਕ ਪਿੱਛੇ ਹਟਦੇ, ਉਧਰੋਂ ਖਾਲਸਾ ਹੋਰ ਅੱਗੇ ਵਧਿਆ ਤੇ ਹੁਣ ਵੈਰੀਆਂ ਵਿਚ ਇਕ ਆਮ ਭਾਜੜ ਪੈ ਗਈ ਅਰ ਮੈਦਾਨ ਖਾਲਸੇ ਦੇ ਹੱਥ ਰਿਹਾ । ਗੋਰਖੇ ਸੈਂਕੜੇ ਮੁਰਦੇ ਮੈਦਾਨ ਵਿਚ ਛੱਡ ਕੇ ਨੱਸ ਗਏ। ਖਾਲਸੇ ਦਾ ਨੁਕਸਾਨ ਵੀ ਖਾਸਾ ਸੀ, ਪਰ ਇਸ ਵਤਹਿ ਦਾ ਫਲ ਇਹ ਹੋਇਆ ਕਿ ਸਾਰਾ ਪਹਾੜੀ ਇਲਾਕਾ ਮਹਾਰਾਜਾ ਸਾਹਿਬ ਦੀ ਤਹਿਤ ਵਿਚ ਆ ਗਿਆ । ਹੁਣ 24 ਦਸੰਬਰ ਸੰਨ 1808 ਈ: ਨੂੰ ਮਹਾਰਾਜਾ ਸਾਹਿਬ ਨੇ ਕਾਂਗੜੇ ਦੇ ਕਿਲ੍ਹੇ ਵਿਚ ਪ੍ਰਵੇਸ਼ ਕਰਕੇ ਇਕ ਦਰਬਾਰ ਕੀਤਾ, ਜਿਸ ਵਿਚ ਕਾਂਗੜਾ, ਚੰਬਾ, ਨੂਰ ਪੁਰ, ਕੋਟਲਾ ਸ਼ਾਹ ਪੁਰ, ਜਸਰੋਤਾ, ਬਸੋਲੀ, ਮਾਨਕੋਟ, ਜਸਵਾਨ, ਖਿਸ਼ਾਗਲੋਰ, ਕਹਿਲੂਰ, ਮੰਡੀ ਸੁਕੇਤ, ਕੁਲ ਅਤੇ ਦਾਤਾਰਪੁਰ ਆਦਿ ਦੇ ਰਾਜੇ ਹਾਜ਼ਰ ਸਨ । ਸਾਰੇ ਪਹਾੜੀ ਰਾਜਿਆਂ ਨੇ ਸ਼ੋਰ ਪੰਜਾਬ ਅੱਗੇ ਨਜ਼ਰਾਂ ਪੇਸ਼ ਕੀਤੀਆਂ ਅਤੇ ਮਹਾਰਾਜਾ ਸਾਹਿਬ ਵਲੋਂ ਸਭ ਨੂੰ ਬਹੁਮੁੱਲੀਆਂ ਖਿਲਤਾਂ ਮਿਲੀਆਂ। ਇਸ ਸਮੇਂ ਇਨ੍ਹਾਂ ਸਾਰੀਆਂ ਰਿਆਸਤਾਂ ਦਾ ਗਵਰਨਰ ਕਿਲ੍ਹਾਦਾਰ ਸਰਦਾਰ ਦੇਸਾ ਸਿੰਘ ਮਜੀਠਿਆ ਥਾਪਿਆ ਗਿਆ ਤੇ ਇਸ ਦੀ ਤਹਿਤ ਵਿਚ

1. ਘਨੱਯਾ ਲਾਲ ਤਾਰੀਖ ਪੰਜਾਬ, ਸਫਾ 208

54 / 154
Previous
Next