Back ArrowLogo
Info
Profile

ਪਹਾੜ ਸਿੰਘ ਨਾਇਬ ਨਾਜਮ ਨਿਯੁਕਤ ਹੋਇਆ । ਜਿੰਨੀ ਫੌਜ ਦੀ ਲੋੜ ਸਮਝੀ ਗਈ ਉਹ ਕਿਲ੍ਹਾ ਕਾਂਗੜਾ ਵਿਚ ਹੀ ਰੱਖੀ ਗਈ। ਏਥੇ ਹੁੰਦੇ ਹੁੰਦੇ ਮਹਾਰਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆ ਗਏ। ਇਸੇ ਇਸ ਫਤਹਿ ਪਰ ਬੜੀਆਂ ਖੁਸ਼ੀਆਂ ਸਰਬੰਤ ਪਰਜਾ ਵਲੋਂ ਮਨਾਈਆਂ ਗਈਆਂ । ਮਹਾਰਾਜੇ ਨੇ ਸ੍ਰੀ ਦਰਬਾਰ ਸਾਹਿਬ ਦੇ ਟਹਿਲੇ ਲਈ ਭਾਰੀ ਗੰਫਾ ਅਰਦਾਸ ਕਰਵਾਇਆ।

ਫਰਵਰੀ ਸੰਨ 1810 ਈ: ਵਿਚ ਸੇਰ ਪੰਜਾਬ ਖੁਸ਼ਾਬ ਦੀ ਮੁਹਿੰਮ ਪਰ ਆਏ ਹੋਏ ਸਨ ਕਿ ਇਥੇ ਸਾਹਸੁਜਾ ਦੇ ਆਦਮੀ ਆਏ ਤੇ ਕਹਿਣ ਲੱਗੇ ਕਿ ਸ਼ਾਹ ਸੁਜਾ-ਉਲ ਸ਼ਾਹ ਕਾਬਲ, ਮਹਿਮੂਦ ਤੋਂ ਨਸ ਕੇ ਪੰਜਾਬ ਵੱਲ ਆਪ ਨੂੰ ਮਿਲਣ ਆ ਰਿਹਾ ਹੈ, ਜਿਹੜੀ ਥਾਂ ਆਪ ਦੱਸੋ ਉਥੇ ਪਹੁੰਚ ਜਾਏ । ਮਹਾਰਾਜੇ ਨੇ ਸ਼ਾਹ ਸੁਜ਼ਾ ਨੂੰ ਖੁਸ਼ਾਬ ਵਿਚ ਹੀ ਬੁਲਾ ਲਿਆ । ਕੁਝ ਦਿਨਾਂ ਬਾਅਦ ਸ਼ਾਹ ਇਥੇ ਆ ਗਿਆ । ਮਹਾਰਾਜਾ ਸਾਹਿਬ ਨੇ ਸਹੀ ਤਰੀਕੇ ਨਾਲ 1250 ਰੁਪਿਆ ਉਸ ਦੀ ਪ੍ਰਾਹੁਣਚਾਰੀ ਲਈ ਪਹਿਲੇ ਦਿਨ ਭੇਜਿਆ ਤੇ ਉਸ ਦਾ ਮਾਣ ਸਭ ਤਰ੍ਹਾਂ ਮੁੱਖ ਰੱਖਿਆ। ਸ਼ਾਹ ਮਹਾਰਾਜੇ ਦਾ ਅਤਿ ਧੰਨਵਾਦੀ ਸੀ, ਫੇਰ ਇਸ ਅਪਦਾ ਦੇ ਸਮੇਂ ਉਸ ਨੇ ਮਹਾਰਾਜੇ ਤੋਂ ਗੁਜ਼ਾਰਾ ਮੰਗਿਆ, ਜੋ ਖੁੱਲ੍ਹੇ ਦਿਲ ਮਹਾਰਾਜੇ ਨੇ ਖੁਸ਼ੀ ਨਾਲ ਸ਼ਾਹ ਦੀ ਮੰਗ ਅਨੁਸਾਰ ਦੇਣਾ ਪ੍ਰਵਾਨ ਕੀਤਾ। ਸਾਹ ਨੇ ਇਸ ਸਮੇਂ ਇਹ ਵੀ ਸਕਾਇਤ ਕੀਤੀ ਕਿ ਨਵਾਬ ਮੁਲਤਾਨ ਨੇ ਇਸ ਕਸ਼ਟ ਸਮੇਂ ਉਸ ਨਾਲ ਚੰਗਾ ਵਰਤਾਵ ਨਹੀਂ ਕੀਤਾ ਆਪ ਇਸ ਨੂੰ ਇਸ ਬੁਰੇ ਸਲੂਕ ਦੀ ਸਜ਼ਾ ਦੇਵੇ ਸ਼ਾਹ ਸੁਜਾ ਨੇ ਆਪਣੇ ਵਸੇਵ ਲਈ ਪਹਿਲੇ-ਪਹਿਲ ਰਾਵਲਪਿੰਡੀ ਪਸੰਦ ਕੀਤੀ ਸ਼ੇਰਿ ਪੰਜਾਬ ਨੇ ਇਲਾਕੇ ਦੇ ਕਾਰਦਾਰ ਦੇ ਨਾਮ ਫੁਰਮਾਨ ਲਿਖ ਦਿੱਤਾ ਕਿ ਸ਼ਾਹ ਦੇ ਰਹਿਣ ਲਈ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ, ਇਸ ਦੇ ਬਾਅਦ ਸ਼ਾਹ ਸੁਜਾ ਮਹਾਰਾਜੇ ਤੋਂ ਆਗਿਆ ਲੈ ਕੇ ਰਾਵਲਪਿੰਡੀ ਵੱਲ ਪਰਤ ਆਇਆ ਤੋਂ ਇਸ ਤਰ੍ਹਾਂ ਇਹ ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ, ਮਹਾਰਾਜਾ ਸਾਹਿਬ ਦੇ ਦਾਨ ਪਰ ਰਹਿਣ ਲੱਗਾ ।

ਸ਼ਹਿਜ਼ਾਦਾ ਖੜਗ ਸਿੰਘ ਦਾ ਵਿਆਹ

ਸੰਨ 1812 ਈ: ਦੇ ਆਰੰਭ ਹੁੰਦਿਆਂ ਹੀ ਸ਼ਹਿਜ਼ਾਦਾ ਖੜਗ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ । ਇਸ ਸਮੇਂ ਰਾਜਾ ਪਟਿਆਲਾ, ਨਾਭਾ, ਜੀਂਦ ਅਤੇ ਸਰਦਾਰ ਕੈਂਥਲ ਆਦਿ ਆਏ ਤੇ ਸਰ ਡੇਵਡ ਅਕਟਰਲੋਨੀ ਸਰਕਾਰ ਅੰਗਰੇਜ਼ੀ ਦਾ ਪ੍ਰਤੀਨਿੱਧ ਹੋ ਕੇ ਆਇਆ । ਵਾਲੀਏ ਕਾਬਲ ਤੇ ਮੁਲਤਾਨ ਅਤੇ ਗਵਰਨਰ ਕਸ਼ਮੀਰ ਆਦਿ ਵੱਡੇ ਪਤਵੰਤ ਜਾਂਵੀਆਂ ਦਾ ਇਕੱਠ ਹੋਇਆ। ਲਗਭਗ ਸਾਰਾ ਪੰਜਾਬ ਅਤੇ ਖਾਲਸਾ ਫੌਜਾਂ ਇਸ ਖੁਸ਼ੀ ਨੂੰ ਮਾਣ ਰਹੀਆਂ ਸਨ।

ਜਨੇਤ ਲਾਹੌਰ ਤੋਂ ਤੁਰ ਕੇ ਫਤਹਗੜ੍ਹ (ਗੁਰਦਾਸਪੁਰ) ਸਰਦਾਰ ਜੈਮਲ ਸਿੰਘ ਘਨਯੋ ਦੇ ਘਰ ਬੜੀ ਧੂਮ ਧਾਮ ਨਾਲ ਹਾਥੀਆਂ ਦੇ ਜਲੂਸ ਪਰ ਪਹੁੰਚੀ। ਸਾਰੇ ਪ੍ਰਾਹੁਣਿਆਂ ਦੇ ਰੰਗੀਲੇ ਸਜੀਲੇ ਪੁਸ਼ਾਕੇ ਝਿਲਮਿਲ ਝਿਲਮਿਲ ਕਰ ਰਹੇ ਸਨ । ਅੱਗੋਂ ਘਯਾ ਸਰਦਾਰਾਂ ਨੇ ਇਹਨਾਂ ਪਤਵੰਤੇ ਪ੍ਰਾਹੁਣਿਆਂ ਦੀ ਆਗਤ ਵਿਚ ਕੋਈ ਉਣਤਾਈ ਨਾ ਰਹਿਣ ਦਿੱਤੀ, ਰੁਪਏ ਨੂੰ ਪਾਣੀ ਵਤ ਵਾਰਿਆ । ਹਰ ਇਕ ਜਾਂਵੀ ਨੂੰ ਉਸ ਦੇ ਰੁਤਬੇ ਅਨੁਸਾਰ ਸਿਰੋਪਾ ਤੇ ਖਿਲਤਾ

55 / 154
Previous
Next