

ਦਿੱਤੀਆਂ। ਇਸ ਸਮੇਂ ਸ਼ਾਹਜ਼ਾਦੇ ਨੂੰ ਜੋ ਨਿਉਂਦਾ ਪਿਆ ਉਹ ਇਸ ਤਰ੍ਹਾਂ ਹੈ :-
ਯਾਰਾ ਯਾਰਾਂ ਹਜਾਰ ਰੁਪਿਆ ਤੇ ਇਕ ਇਕ ਹਾਥੀ ਫੂਲਬੰਸੀ ਰਾਜਿਆਂ ਤੇ ਭਾਈ ਲਾਲ ਸਿੰਘ ਕੈਂਬਲ ਵਾਲਿਆਂ ਨੇ ਦਿੱਤਾ, 40000) ਫਕੀਰ ਅਜੀਜੂਦੀਨ, 17000) ਦੀਵਾਨ ਦੇਵੀ ਦਾਸ, 1000)ਦੀਵਾਨ ਭਵਾਨੀ ਦਾਸ, ਇਕ ਇਕ ਹਜ਼ਾਰ ਦੀਵਾਨ ਹੁਕਮ ਸਿੰਘ ਤੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਦਿੱਤਾ, ਪੰਜ ਪੰਜ ਹਜ਼ਾਰ ਸਰਦਾਰ ਦਲ ਸਿੰਘ ਤੇ ਸ: ਮਿਤ ਸਿੰਘ ਭੜਾਨੀਆਂ ਨੇ ਦਿੱਤਾ, ਇਸੇ ਤਰ੍ਹਾਂ 16000) ਲਾਲਾ ਰਾਮਾ ਨੰਦ ਸਰਾਫ, 4000) ਰਾਜਾ ਨੂਰਪੁਰ, 9000) ਰਾਜਾ ਚੰਬੇ ਵਾਲਾ, 4000) ਰਾਜਾ ਜਸਰੋਤਾ, 11000) ਸਰਦਾਰ ਵਤਹਿ ਸਿੰਘ ਆਹਲੂਵਾਲੀਆ, 21000) ਸਰਦਾਰ ਜੋਧ ਸਿੰਘ ਰਾਮਗੜੀਆ, 7000) ਰਾਜਾ ਸੰਸਾਰ ਚੰਦ, 2000) ਅਹਿਮਦ ਖਾਨ ਸਿਆਲ ਸਣੇ ਦੇ ਘੋੜਿਆਂ ਦੇ, 5000) ਰਾਜਾ ਬਸੋਲੀ, 4000) ਰਾਜਾ ਹਰੀਪੁਰੀਆ, 4000) ਰਾਜਾ ਮਨਕੋਟੀਆ, 2000) ਨਵਾਬ ਕੁਤਬਦੀਨ ਸਣੇ ਸੰਤ ਘੋੜਿਆਂ ਦੇ, 20000) ਨਵਾਬ ਰੁਕਨਲ ਦੇਲਾ ਮੁਹੰਮ ਸਾਦਿਕ ਖਾਨ, 10500) ਨਵਾਬ ਸਰ ਬੁਲੰਦ ਖਾਨ, 5000) ਨਵਾਬ ਮੁਲਤਾਨ, 5000) ਅੰਗਰੇਜ਼ੀ ਏਜੰਟ ਵਲੋਂ ਦਿੱਤਾ ਗਿਆ । ਇਹ ਕਿਹਾ ਜਾਂਦਾ ਹੈ ਕਿ ਇਸ ਸਮੇਂ ਮਹਾਰਾਜੇ ਨੇ ਬਹੁਤ ਘੱਟ ਤੰਬੋਲ ਪ੍ਰਵਾਨ ਕੀਤਾ। ਫੌਜਾਂ ਵਿਚ ਕੰਠੇ, ਪੰਗਾਂ ਤੇ ਮਠਿਆਈਆਂ ਆਦਿ ਬਹੁਤ ਕੁਝ ਬਖਸ਼ੀਸ਼ਾਂ ਦਿੱਤੀਆਂ।
ਰਾਣੀ ਚੰਦ ਕੌਰ ਨੂੰ ਦਾਜ ਵੀ ਉਸਦੀ ਸ਼ਾਨ ਅਨੁਸਾਰ ਮਿਲਿਆ, ਨਿਯਤ ਦਿਨਾਂ ਦੇ ਬਾਅਦ ਬੜੀ ਸ਼ਾਨ ਨਾਲ ਡੋਲਾ ਲਾਹੌਰ ਲਿਆਂਦਾ ਗਿਆ ।
ਇਸ ਸਮੇਂ ਮਹਾਰਾਜਾ ਸਾਹਿਬ ਨੇ ਅੰਗਰੇਜ਼ੀ ਏਜੰਟ ਨਾਲ ਐਸੀ ਖੁੱਲ੍ਹ-ਦਿਲੀ ਨਾਲ ਮਿਲਾਪ ਕੀਤਾ ਕਿ ਉਹ ਸਾਰੇ ਸ਼ੱਕੇ-ਜੋ ਦੋਵਾਂ ਧਿਰਾਂ ਦੇ ਮਨਾ ਵਿਚ ਪਏ ਹੋਏ ਸਨ-ਹੁਣ ਚੰਗੀ ਤਰ੍ਹਾਂ ਨਵਿਰਤ ਹੋ ਗਏ। ਲਾਹੌਰ ਪਹੁੰਚ ਕੇ ਮਹਾਰਾਜਾ ਸਾਹਿਬ ਨੇ ਸਰ ਡੇਵਰ ਨੂੰ ਕੁਝ ਦਿਨ ਹੋਰ ਪ੍ਰਾਹੁਣਾ ਰੱਖਿਆ ਅਤੇ ਆਪਣੀਆਂ ਫੌਜਾਂ ਦੀ ਪਰੇਡ ਦੱਸੀ । ਹੁਣ ਬੜੇ ਪਿਆਰ ਨਾਲ ਡੇਵਡ ਲਾਹੌਰ ਤੋਂ ਵਿਦਾ ਹੋਇਆ।
ਕੋਹਿਨੂਰ ਹੀਰੇ ਦਾ ਇਤਿਹਾਸ
ਇਹ ਹੀਰਾ ਸੰਸਾਰ ਦੇ ਸਰਬੰਤ ਹੀਰਿਆਂ ਵਿਚੋਂ ਵੱਧ ਪ੍ਰਸਿੱਧਤਾ ਰੱਖਦਾ ਸੀ । ਇਸ ਦਾ ਇਤਿਹਾਸ ਬੜਾ ਵਚਿੱਤਰ ਹੈ। ਕਈ ਲੇਖਕ ਇਸ ਦੀ ਜੀਵਨ-ਕਥਾ ਬੜੇ ਪੁਰਾਤਨ ਸਮੇਂ ਤੱਕ ਪਹੁੰਚਾਉਂਦੇ ਹਨ । ਪਰ ਇਸ ਦੀ ਪੁਸਟੀ ਲਈ ਕੋਈ ਠੋਸ ਵਿਗਿਆਨਿਕ ਸਬੂਤ ਅੱਜ ਤੀਕ ਜਨਤਾ ਦੇ ਮੂਹਰੇ ਕਿਸੇ ਨਹੀਂ ਧਰਿਆ। ਇਸ ਲਈ ਅਸੀਂ ਇਸ ਦੀ ਆਯੂ ਦਾ ਉਹ ਹੀ ਸਮਾਂ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਦੇ ਹਾਂ ਜਦ ਤੋਂ ਇਹ ਬਹੁਮੁੱਲਾ ਹੀਰਾ ਇਤਿਹਾਸਿਕ ਚਾਨਣੇ ਵਿਚ ਆਇਆ।
15 ਦਸੰਬਰ 1525 ਈ: ਨੂੰ ਬਾਬਰ ਨੇ ਹਿੰਦ ਪਰ ਧਾਵਾ ਕੀਤਾ। ਪਾਨੀਪਤ ਦੀ ਲਹੂ ਡੋਲ੍ਹਵੀਂ ਲੜਾਈ ਵਿਚ ਇਬਰਾਹੀਮ ਲੋਧੀ ਘਰ ਫਤਹਿ ਪਾ ਕੇ 22 ਅਪ੍ਰੈਲ ਨੂੰ ਇਸ ਦਿੱਲੀ ਪਰ ਕਬਜ਼ਾ ਕਰ ਲਿਆ।
ਪਾਨੀਪਤ ਦੀ ਵਿਜਯ ਦੇ ਦਿਨ ਹੀ ਬਾਬਰ ਨੇ ਆਪਣੇ ਪੁੱਤਰ ਸ਼ਾਹਜਾਦਾ ਹੇਮਾਯੂਨ ਨੂੰ ਆਗਰੇ ਪਰ ਅਧਿਕਾਰ ਦੀ ਪ੍ਰਾਪਤੀ ਲਈ ਜੋ ਉਸ ਸਮੇਂ ਲੋਧੀਆਂ ਦੀ ਰਾਜਧਾਨੀ ਸੀ-ਉਧਰ ਨੂੰ ਸਣੇ ਫੌਜ ਤੋਰ ਦਿੱਤਾ ।