Back ArrowLogo
Info
Profile

ਹੋਮਾਯੂਨ ਨੇ ਆਗਰੇ ਪਹੁੰਚਦਿਆਂ ਹੀ ਸ਼ਹਿਰ ਨੂੰ ਘੇਰੇ ਵਿਚ ਰੱਖ ਲਿਆ। ਇਬਰਾਹੀਮ ਤਾਂ ਪਾਨੀਪਤ ਦੇ ਸੰਗਰਾਮ ਵਿਚ ਹੀ ਮਾਰਿਆ ਗਿਆ ਸੀ ਹੁਣ ਮੁੜ ਕਿਸ ਲੜਨਾ ਸੀ । ਹੋਮਾਯੂਨ ਬਿਨਾਂ ਲੜਾਈ ਦੇ ਰਾਜਧਾਨੀ ਵਿਚ ਜਾ ਵੜਿਆ।

ਇਸ ਸਮੇਂ ਇਕ ਵਿਲੱਖਣ ਘਟਨਾ ਸਾਹਮਣੇ ਆਈ । ਹਮਾਯੂਨ ਜਦ ਸਣੇ ਵਿਜਯੀ ਸੈਨਾ ਦੇ ਆਗਰੇ ਦੇ ਕਿਲ੍ਹੇ ਵਿਚ ਦਾਖਲ ਹੋ ਰਿਹਾ ਸੀ ਤਾਂ ਕਿਲ੍ਹੇ ਦੇ ਦਰਵਾਜੇ ਪਰ ਇਕ ਬਿਰਧ ਇਸਤਰੀ ਮਿਲੀ ਜਿਸ ਨੇ ਸਾਹਜਾਦੇ ਦੇ ਹੱਥ ਇਕ ਡੱਬੀ ਫੜਾ ਕੇ ਆਪਣੀ ਜਾਨ ਦੀ ਰੱਖਿਆ ਲਈ ਬਿਨੈ ਕੀਤੀ। ਸ਼ਾਹਜ਼ਾਦੇ ਜਦ ਡੱਬੀ ਖੋਲ੍ਹੀ ਤਾਂ ਉਸ ਵਿਚ ਜਗਤ ਦਾ ਇਹ ਵੈਡਮੁੱਲਾ ਹੀਰਾ ਜਗਮਗਾਉਂਦਾ ਹੋਇਆ ਉਸ ਨੂੰ ਦਿਸਿਆ।

ਬਾਬਰ ਦਿੱਲੀ ਵਿਚ ਫੌਜੀ ਪ੍ਰਬੰਧ ਸਥਾਪਤ ਕਰਕੇ ਮਈ ਸੰਨ 1526 ਨੂੰ ਆਗਰੇ ਪੁੱਜ ਗਿਆ । ਇਸ ਸਮੇਂ ਹੋਆਯੂਨ ਜਦ ਆਪਣੇ ਪਿਤਾ ਦੀ ਹਜ਼ੂਰੀ ਵਿਚ ਹਾਜਰ ਹੋਇਆ ਤਾਂ ਇਹ ਹੀਰਾ ਉਸ ਦੇ ਮੂਹਰੇ ਰੱਖਿਆ । ਬਾਬਰ ਨੇ ਸ਼ਾਹਜ਼ਾਦੇ ਪਰ ਪ੍ਰਸੰਨ ਹੋ ਕੇ ਇਹ ਹੀਰਾ ਉਸੇ ਨੂੰ ਸੁਗਾਤ ਵਜੋਂ ਬਖਸ਼ ਦਿੱਤਾ ।

ਇਸ ਘਟਨਾ ਬਾਰੇ ਬਾਬਰ ਆਪਣੀ ਲਿਖਤ 'ਤੁਜਕੇ ਬਾਬਰੀ' ਵਿਚ ਲਿਖਦਾ ਹੈ:- ਜਿਹੜੇ ਜਵਾਹਰ ਸ਼ਾਹਜ਼ਾਦਾ ਹੇਮਾਯੂਨ ਨੂੰ ਆਗਰੇ ਦੇ ਕਿਲ੍ਹੇ ਵਿਚ ਦਾਖਲੇ ਸਮੇਂ ਮਿਲੇ ਸਨ. ਉਨ੍ਹਾਂ ਵਿਚ ਇਹ ਅਦੁੱਤੀ ਹੀਰਾ ਵੀ ਮੌਜੂਦ ਸੀ, ਜਿਸ ਦਾ ਤੋਲ 320 ਰੱਤੀ ਸੀ । ਇਸ ਦਾ ਮੁੱਲ ਸੰਸਾਰ ਦੇ ਸਾਰਿਆਂ ਹੀਰਿਆਂ ਤੋਂ ਵੱਧ ਹੈ । ਸ਼ਾਹਜਾਦਾ ਜਦ ਮੇਰੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਉਸ ਨੇ ਇਹ ਹੀਰਾ ਮੇਰੇ ਸਾਹਮਣੇ ਰੱਖਿਆ। ਮੈਂ ਉਸ ਸਮੇਂ ਸ਼ਾਹਜਾਦੇ ਪਰ ਐਨਾ ਪ੍ਰਸੰਨ ਹੋਇਆ ਕਿ ਇਹ ਬਹੁਮੁੱਲਾ ਹੀਰਾ ਉਸ ਨੂੰ ਹੀ ਬਖਸ ਦਿੱਤਾ।

ਇਉਂ ਸੰਨ 1526 ਦੇ ਬਾਅਦ ਹੀਰੇ ਦੀ ਅਦਲਾ ਬਦਲੀ ਦੇ ਪੂਰੇ ਸਮਾਚਾਰ ਲਿਖਤ ਵਿਚ ਆਵਣ ਲੱਗੇ । ਇਹ ਰਤਨ ਸੰਨ 1540 ਤੱਕ ਹਿੰਦ ਦੇ ਖਜ਼ਾਨੇ ਵਿਚ ਰਿਹਾ ਇਸੇ ਦਿਨ ਜਦ ਕਨੌਜ ਦੀ ਰਣਭੂਮੀ ਵਿਚ ਸ਼ਾਹ ਹਿਮਾਯੂਨ ਨੂੰ ਸ਼ੇਰ ਸ਼ਾਹ ਸੂਰੀ ਦੇ ਹੱਥੋਂ ਭੱਜ ਹੋਈ ਤਾਂ ਉਸ ਜਾਨ ਬਚਾ ਕੇ ਈਰਾਨ ਵਿਚ ਜਾ ਪਨਾਹ ਲਈ । ਇਸ ਸਮੇਂ ਉਹ ਇਹ ਹੀਰਾ ਗੁਪਤ ਢੰਗ ਨਾਲ ਹਿੰਦ ਤੋਂ ਬਾਹਰ ਆਪਣੇ ਨਾਲ ਲੈ ਗਿਆ ।

ਸੰਨ 1555 ਨੂੰ ਹਮਾਯੂਨ ਨੇ ਜਦ ਮੁੜ ਹਿੰਦ ਪਰ ਆਪਣਾ ਅਧਿਕਾਰ ਜਮਾ ਲਿਆ ਤਾਂ ਇਹ ਹੀਰਾ ਮੁੜ ਹਿੰਦ ਵਿਚ ਪਹੁੰਚ ਗਿਆ । ਇਹ ਗੱਲ ਬੜੇ ਅਚੇਲੇ ਵਾਲੀ ਹੈ ਕਿ ਐਨਾ ਲੰਮਾ ਸਮਾਂ ਇਹ ਨਿਰਮੋਲਕ ਹੀਰਾ ਬਿਨਾਂ ਨਾਂ ਦੇ ਹੀ ਪਿਆਰਿਆ ਜਾਂਦਾ ਰਿਹਾ ।

ਇਹ ਸਵਾ ਦੋ ਸਾਲ ਮੁਗਲਾਂ ਦੇ ਕਬਜ਼ੇ ਵਿਚ ਰਿਹਾ। ਸੰਨ 1739 ਵਿਚ ਨਾਦਰ ਸ਼ਾਹ ਨੇ ਅਹਿਮਦ ਸ਼ਾਹ ਰੰਗੀਲੇ ਨੂੰ ਹਾਰ ਦੇ ਕੇ ਦਿੱਲੀ ਖਜ਼ਾਨੇ ਪਰ ਕਬਜ਼ਾ ਕਰ ਲਿਆ। ਉਸ ਸਮੇਂ ਇਹ ਹੀਰੇ ਦੀ ਚਮਕ ਤੇ ਪ੍ਰਕਾਸ਼ ਨੂੰ ਵੇਖ ਕੇ ਨਾਦਰ ਸ਼ਾਹ ਦੇ ਮੂੰਹ ਸੁੱਤੋ ਹੀ ਨਿਕਲ ਗਿਆ- 'ਵਲਾਹ ਈ ਕੋਹਨੂਰ ਅਸਤ' ਕਿ ਇਹ ਤਾਂ 'ਕੋਹਨੂਰ' ਹੈ । ਕੋਹ ਦੇ ਅਰਥ ਪਹਾੜ ਦੇ ਹਨ ਅਤੇ ਨੂਰ ਦੇ ਮਹਿਨੇ ਰੋਸ਼ਨੀ ਅਰਥਾਤ ਇਹ ਤਾਂ ਰੌਸ਼ਨੀ ਦਾ ਪਹਾੜ ਹੈ। ਇਸ ਦਿਨ ਤੋਂ ਇਸ ਦਾ ਨਾਂ ਕੋਹਨੂਰ ਪ੍ਰਸਿੱਧ ਹੋਇਆ।

ਇਸ ਅਭਾਗੇ ਸਾਲ ਕੋਹਨੂਰ ਨੂੰ ਆਪਣੇ ਪਿਆਰੇ ਦੇਸ਼ ਹਿੰਦ ਤੋਂ ਜਲਾਵਤਨ ਕਰਕੇ

1.ਇਹ ਬਿਰੁਧਾ ਇਬਰਾਹੀਮ ਦੀ ਮਾਤਾ ਸੀ।

57 / 154
Previous
Next