

ਨਾਦਰ ਸ਼ਾਹ ਦਿੱਲੀ ਦੀ ਲੁੱਟ ਦੇ ਪਦਾਰਥਾਂ ਨਾਲ ਇਸ ਨੂੰ ਖੁਰਾਸਾਨ ਲੈ ਗਿਆ।
ਸੰਨ 1747 ਨੂੰ ਜਦ ਨਾਦਰ ਸ਼ਾਹ, ਕਿਲਾਤ ਦੇ ਮੁਕਾਮ ਪਰ ਆਪਣੇ ਕਰਮਚਾਰੀਆਂ ਦੇ ਹੱਥੋਂ ਕਤਲ ਹੋਇਆ ਤਾਂ ਉਸ ਤੰਬੂ ਵਿਚੋਂ ਇਹ ਹੀਰਾ ਅਹਿਮਦਸ਼ਾਹ ਅਬਦਾਲੀ ਦੇ ਹੱਥ ਚੜ੍ਹ ਗਿਆ । ਇਥੇ ਲਗਭਗ 64 ਸਾਲ ਦੇ ਬਾਅਦ ਇਸ ਦੇ ਭਾਗ ਜਾਗੋ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਹੀਂ ਇਸ ਨੂੰ ਮੁੜ ਆਪਣੇ ਪਿਆਰੇ ਦੇਸ਼ ਵਿਚ ਨਿਵਾਸ ਦਾ ਮਾਣ ਮਿਲਿਆ । ਇਹ ਕੋਹਨੂਰ 1850 ਤੱਕ ਰਿਹਾ ।
6 ਅਪ੍ਰੈਲ ਸੰਨ 1850 ਨੂੰ ਕਪਤਾਨ ਰਮਜੇ ਦੇ ਹੱਥੀਂ ਮਾਰਕੁਵੀਸ ਡਲਹੌਜ਼ੀ ਗਵਰਨਰ ਜਨਰਲ ਨੇ ਇਹ ਹੀਰਾ ਸ਼ਰਤਾਨੀਆਂ ਦੀ ਮਹਾਰਾਣੀ ਲਈ ਲੰਡਨ ਭਿਜਵਾ ਦਿੱਤਾ। ਜਿਥੇ ਇਸ ਨੂੰ ਤੁਛ ਮੁਛ ਕੇ ਇਸ ਦੀ ਸ਼ਕਲ ਤੇ ਰੂਪ ਰੇਖਾ ਹੀ ਬਦਲ ਸੁੱਟੀ। ਇਹ ਅੱਜ ਕੱਲ੍ਹ ਬਰਤਾਨੀਆਂ ਦੀ ਮਲਕਾ ਦੇ ਤਾਜ ਵਿਚ ਜੜਿਆ ਹੋਇਆ ਹੈ।
ਕੋਹਨੂਰ ਬਾਰੇ ਇਕ ਇਤਿਹਾਸਕ ਭੁਲੇਖਾ
ਕੌਹਨੂਰ ਦੇ ਮੁਗਲਾਂ ਦੇ ਕਬਜ਼ੇ ਵਿਚ ਆਵਣ ਬਾਰੇ ਇਕ ਦੋ ਇਤਿਹਾਸਾਂ ਵਿਚ ਲਿਖਿਆ ਮਿਲਦਾ ਹੈ ਕਿ ਇਹ ਹੀਰਾ ਸੰਨ 1628 ਈ: ਨੂੰ ਮੀਰ ਜੁਮਲਾ ਵਜੀਰ ਅਬਦੁਲ ਕੁਤਬ ਸ਼ਾਹ ਬਾਦਸ਼ਾਹ ਗੋਲ ਕੰਡਾ ਨੇ ਸ਼ਾਹਜ਼ਾਦਾ ਔਰੰਗਜ਼ੇਬ ਦੀ ਭੇਟਾ ਕੀਤਾ ਜਦ ਸ਼ਾਹਜ਼ਾਦਾ ਦਕਨ ਦਾ ਗਵਰਨਰ ਸੀ । ਖੋਜ ਕੀਤਿਆਂ ਇਸ ਲਿਖਤ ਦੀ ਪੁਸ਼ਟੀ ਲਈ ਕੋਈ ਪਰਮਾਣਿਕ ਸਬੂਤ ਨਹੀਂ ਮਿਲਦਾ ਸਗੋਂ ਇਸ ਦੇ ਖੰਡਨ ਲਈ ਚੋਖਾ ਮਸਾਲਾ ਮਿਲਦਾ ਹੈ । ਉਹ ਹੀਰਾ ਜਿਹੜਾ ਮੀਰ ਜੁਮਲਾ ਨੇ ਔਰੰਗਜ਼ੇਬ ਨੂੰ ਦਿੱਤਾ ਸੀ ਉਹ ਕੋਹਨੂਰ ਨਹੀਂ ਸੀ ਉਹ ਇਕ ਹੋਰ ਹੀਰਾ ਸੀ ਜਿਹੜਾ ਗੋਲ ਕੰਢੇ ਦੀ ਹੀਰਿਆਂ ਦੀ ਖਾਨ ਵਿਚੋਂ ਮਿਲਿਆ ਸੀ ਜਿਸ ਦਾ ਨਾਂ ਮੁਗਲ ਸੀ ।
ਮੁਗਲ ਹੀਰੇ ਨੂੰ ਸੰਨ 1665 ਵਿਚ ਫਰਾਂਸ ਦੇ ਪ੍ਰਸਿੱਧ ਜਵਾਹਰੀ ਤੇ ਸੈਲਾਨੀ ਟਰੈਵੇਨੀਅਰ ਨੇ ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਨਾਲ ਡਿੰਨਾ ਸੀ । ਇਸ ਬਾਰੇ ਉਹ ਲਿਖਦਾ ਹੈ-ਇਹ ਗੋਲ ਕੰਡੀ ਖਾਨ ਵਿਚੋਂ ਮਿਲਿਆ ਸੀ, ਉਸ ਸਮੇਂ ਇਸ ਦਾ ਵਜਨ ਬਿਨਾਂ ਸਫਾਈ 783 ਕਰਾਤ ਜਾਂ 900 ਰੱਤੀ ਸੀ, ਇਸ ਦੀ ਆਬ ਵਧੇਰੀ ਸਾਫ ਅਤੇ ਚਮਕੀਲੀ ਨਹੀਂ ਸੀ, ਇਹ ਕੁਝ ਮਿੱਟੀ ਰੰਗੀ ਭਾ ਮਾਰਦਾ ਸੀ । ਕੋਹਨੂਰ ਅਤੇ ਇਸ ਮੁਗਲ ਹੀਰੇ ਦੀ ਚਮਕ ਵਿਚ ਦਿਨ ਰਾਤ ਦਾ ਅੰਤਰ ਸੀ। ਕਟਾਈ ਅਤੇ ਸਫਾਈ ਦੇ ਬਾਅਦ ਇਸ ਦਾ ਤੋਲ ਘੱਟ ਕੇ 319 ਰੁੱਤੀ ਜਾਂ 279 ਕਹਾਤ ਦੇ ਲਗਭਗ ਰਹਿ ਗਿਆ। ਇਸ ਹੀਰੇ ਦਾ ਚਿੱਤਰ ਵੀ ਟਰੈਵਨੀਅਰ ਨੇ ਆਪਣੇ ਸਫਰਨਾਮੇ ਵਿਚ ਦਿੱਤਾ ਹੈ । ਇਸ ਤਰ੍ਹਾਂ ਆਨਰੇਥਲ ਮਿਸ ਇਮਲੀ ਈਡਨ ਦੀ ਆਪਣੀ ਚਿੱਤਰਾਵਲੀ ਦੇ ਸਫਾ 16 ਪਰ ਦੋਹਾਂ ਹੀਰਿਆਂ, 'ਕੋਹਨੂਰ' ਤੇ 'ਮੁਗਲ' ਦੇ ਚਿੱਤਰ ਵੱਖੋ-ਵੱਖ ਹਨ।
1. ਮਿਸਟਰ ਈਡਨ, ਪੋਟਰੇਟਸ ਆਫ ਦੀ ਪ੍ਰਿੰਸਸ ਐਂਡ ਪੀਪਲਸ ਆਫ ਦੀ ਇੰਡੀਆ, ਸਫਾ 14 ।
2. ਪ੍ਰਾਈਵੇਟ ਲੈਟਰਸ ਆਫ ਦੀ ਮਾਰਕਵਿਸ ਆਫ ਕਲਹੋਜੀ, ਸ: 134 1
3. ਟਰੇਵੇਨੀਅਰਜ, ਟਰੈਵਲਜ਼ ਇੰਡੀਆ, ਸਫਾ 3551