

ਉਪਰੋਕਤ ਸਬੂਤਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਮੀਰ ਜੁਮਲਾ ਵਾਲਾ ਹੀਰਾ ਕੋਹਨੂਰ ਨਹੀਂ ਸੀ ਇਹ 'ਮੁਗਲ' ਨਾਂ ਦਾ ਇਕ ਹੋਰ ਹੀਰਾ ਸੀ।
ਕੋਹਨੂਰ ਮ: ਰਣਜੀਤ ਸਿੰਘ ਨੂੰ ਕਿਵੇਂ ਮਿਲਿਆ
ਕੋਹਨੂਰ ਬਾਰੇ ਅਜੇ ਇਹ ਗੱਲ ਲਿਖਣੀ ਬਾਕੀ ਹੈ ਕਿ ਇਹ ਅਮੋਲਕ ਹੀਰਾ ਪੰਜਾਬ ਦੇ ਅਧਿਕਾਰ ਵਿਚ ਕਿਵੇਂ ਆਇਆ। ਇਸ ਦਾ ਵੇਰਵਾ ਇਉਂ ਹੈ :-
ਸੰਨ 1812 ਨੂੰ ਕਾਬਲ ਦੇ ਦੋ ਬਾਦਸ਼ਾਹ ਜਮਾਨ ਤੋ ਸ਼ਾਹ ਸੁਜਾ ਦੇ ਪਰਿਵਾਰ (ਬੇਗਮਾਂ ਤੇ ਬੱਚੇ ਆਦਿ) ਲਾਹੋਰ ਪਹੁੰਚੇ ਰਸਤੇ ਵਿਚ ਅਭਾਗੋ ਸ਼ਾਹ ਸੂਜ਼ਾ ਨੂੰ ਜਹਾਨਦਾਦ ਖਾਨ ਗਵਰਨਰ ਅਟਕ ਨੇ ਕੈਦ ਕਰਕੇ ਪਹਿਲੇ ਅਟਕ ਦੇ ਕਿਲ੍ਹੇ ਵਿਚ ਰੱਖਿਆ ਅਤੇ ਫਿਰ ਆਪਣੇ ਭਾਈ ਅਤਾ ਮੁਹੰਮਦ ਖਾਨ ਗਵਰਨਰ ਕਸ਼ਮੀਰ ਕੋਲ ਭਿਜਵਾ ਦਿੱਤਾ।
ਇਸ ਦੇ ਦੂਜੇ ਭਾਈ ਸ਼ਾਹ ਜਮਾਨ ਦੀਆਂ ਅੱਖਾਂ ਨਿਰਦਈ ਸ਼ਾਹ ਮਹਮੂਤ ਹਾਕਮ ਕਾਬਲ ਨੇ ਅੰਨ੍ਹੀਆਂ ਕਰ ਛੱਡੀਆਂ ਸਨ । ਇਹ ਇਸੇ ਦੁਖਦਾਈ ਦਸ਼ਾ ਵਿਚ ਸਣੇ ਬੇਗਮਾਂ ਦੇ ਲਾਹੌਰ ਆਇਆ, ਜਿਹਨਾਂ ਦੀ ਮਹਾਰਾਜਾ ਸਾਹਿਬ ਨੇ ਬੜੇ ਖੁੱਲ੍ਹੇ ਦਿਲ ਨਾਲ ਆਓ ਭਗਤ ਕੀਤੀ । ਇਨ੍ਹਾਂ ਦੇ ਵਸੇਵੇਂ ਲਈ ਦੀਵਾਨ ਲਖਪਤ ਰਾਇ ਦੀ ਹਵੇਲੀ, ਜਿਹੜੀ ਸ਼ਾਹ ਆਲਮੀ ਦਰਵਾਜ਼ੇ ਅੰਦਰ ਸੀ ਅਤੇ 'ਮੁਬਾਰਕ ਹਵੇਲੀ' ਦੇ ਨਾਮ ਨਾਲ ਪ੍ਰਸਿੱਧ ਸੀ, ਦਿੱਤੀ ਗਈ। ਇਨ੍ਹਾਂ ਦੇ ਨਿਰਬਾਹ ਲਈ ਬੜੇ ਭਾਰੀ ਰੋਜ਼ੀਨੇ ਨੀਯਤ ਕੀਤੇ ਗਏ ਤੇ ਪ੍ਰਾਹੁਣਚਾਰੀ ਦੀ ਸੇਵਾ ਫਕੀਰ ਅਜ਼ੀਜੁਦੀਨ ਦੇ ਹੱਥ ਸੌਂਪ ਦਿੱਤੀ । ਫਕੀਰ ਇਨ੍ਹਾਂ ਦਾ ਸਭ ਤਰ੍ਹਾਂ ਦਾ ਖਿਆਲ ਰੱਖਦਾ ਸੀ ਪਰ ਉਨ੍ਹਾਂ ਨੂੰ ਉਸ ਸਮੇਂ ਤੱਕ ਕਦ ਸੁਖ ਹੋ ਸਕਦਾ ਸੀ ਜਦ ਤੀਕ ਸ਼ਾਹ ਸੁਜਾ ਦੀ ਬੰਦ-ਖਲਾਸੀ ਵੈਰੀਆਂ ਦੇ ਹੱਥਾਂ ਤੋਂ ਨਾ ਹੋ ਜਾਂਦੀ । ਕੁਝ ਦਿਨਾਂ ਦੇ ਬਾਅਦ ਸ਼ਾਹ ਸੁਜ਼ਾ ਦੀ ਪ੍ਰਸਿੱਧ ਬੇਗਮ ਵਫਾ ਬੇਗਮ' ਨੇ ਆਪਣੇ ਭਰੋਸੇ ਯੋਗ ਕਰਮਚਾਰੀਆਂ ਮੀਰ ਅਬਦੁਲ ਹੁਸੈਨ ਮੁੱਲਾਂ ਜਾਫਰ ਅਤੇ ਸ਼ੇਰ ਮੁਹੰਮਦ ਦੀ ਹਾਜ਼ਰੀ ਵਿਚ ਵਕੀਰ ਅਜ਼ੀਜੁਦੀਨ ਦੇ ਰਾਹੀਂ ਦੀਵਾਨ ਭਵਾਨੀ ਦਾਸ ਤੇ ਮੋਹਕਮ ਚੰਦ ਨਾਲ ਇਹ ਫੈਸਲਾ ਕੀਤਾ ਕਿ ਜੇ ਮਹਾਰਾਜਾ ਆਪਣੀ ਫੌਜ ਭੇਜ ਕੇ ਸ਼ਾਹ ਸ਼ੁਜ਼ਾ ਨੂੰ ਕਸ਼ਮੀਰੋਂ ਕੈਦ ਤੋਂ ਛੁਡਾ ਲਿਆਵੇ, ਤਾਂ ਮੈਂ ਇਸ ਦੇ ਬਦਲੇ ਉਹ ਇਤਿਹਾਸਕ ਤੇ ਬਹੁਮੁੱਲਾ ਹੀਰਾ 'ਕੋਹਨੂਰ' ਮਹਾਰਾਜ ਦੀ ਭੇਟ ਕਰਾਂਗੀ।
ਫਕੀਰ ਅਜ਼ੀਜੁਦੀਨ, ਦੀਵਾਨ ਭਵਾਨੀ ਦਾਸ ਤੇ ਮੋਹਕਮ ਚੰਦ ਨੇ ਬੇਗਮ ਦਾ ਕੋਹਨੂਰ ਬਾਰੇ ਇਕਰਾਰ ਮਹਾਰਾਜਾ ਸਾਹਿਬ ਨੂੰ ਦੱਸਿਆ ਅਤੇ ਬੇਗਮ ਦੀ ਵਿਆਕੁਲਤਾ ਦਾ ਹਾਲ ਸੁਣਾਇਆ ਤਦ ਮਹਾਰਾਜਾ ਨੇ ਪ੍ਰਵਾਨ ਕਰ ਲਿਆ । ਹੁਣ ਹੋਰ ਕੰਮ ਪਿੱਛੇ ਸੁੱਟ ਕੇ
1. ਇਹ ਸਮਾਚਾਰ ਸ਼ਾਹ ਸੂਜ਼ਾ ਨੇ ਆਪਣੇ ਜੀਵਨ ਇਤਿਹਾਸ ਵਿਚ ਲਿਖੇ ਹਨ। 'ਜੋ ਕਲਕੱਤਾ ਮਨਬਲੀ' ਵਿਚ ਛਪਦੇ ਰਹੇ ।
2. ਕਪਤਾਨ ਵੰਡ ਦਾ ਪਤ ਜਿਹੜਾ ਉਸ ਨੇ ਅਦੀਨਾ ਨਗਰ ਤੋਂ 31 ਮਈ 1831 ਨੂੰ ਗਵਰਨਰ ਜਨਰਲ ਦੇ ਸਕੱਤਰ ਨੂੰ ਲਿਖਿਆ, ਚਿੱਠੀ ਨੰ. 40 Vol 30 ਰੇਂਜ 126, ਮੈਕਗਰੇਗਰ ਹਿਸਟਰੀ ਆਫ ਦੀ ਸਿਖਸ ਜਿ. 169 ਪ੍ਰੋ. ਐਨ ਕੇ ਸਿਨਹਾ, ਰਣਜੀਤ ਸਿੰਘ ਸ.67। ਸੋਹਣ ਲਾਲ ਓਮਾਦੁਤ ਤਬਾਰੀਖ ਅਮਰ ਨਾਥ ਜ਼ਫਰਨਾਮਾ ਰਣਜੀਤ ਸਿੰਘ ਦਾ ਦਯਾ ਰਾਮ ਸੀਰੋਸਕਰ।
ਇਨ੍ਹਾਂ ਸਾਰੇ ਇਤਿਹਾਸਕਾਰਾਂ ਨੇ ਵਫਾ ਬੇਗਮ ਦੇ ਇਕਰਾਰ ਨੂੰ ਮੰਨਿਆ ਹੈ ਕਿ ਉਸਨੇ ਆਪਣੀ ਖੁਸ਼ੀ ਨਾਲ ਸਾਹ ਸੂਜਾ ਨੂੰ ਹਾਕਮ ਕਸ਼ਮੀਰ ਦੀ ਕੈਦ ਤੋਂ ਛੁਡਾ ਲਿਆਉਣ ਦੇ ਬਦਲੇ, ਕੋਹਨੂਰ ਸੇਰ ਪੰਜਾਬ ਨੂੰ ਦੇਣ ਜਾ ਵਾਇਦਾ ਕੀਤਾ ਸੀ।