

ਲੱਗੀਆਂ ਕਸ਼ਮੀਰ ਤੇ ਚੜ੍ਹਾਈ ਦੀਆਂ ਤਿਆਰੀਆਂ ਹੋਣ । ਅਜੇ ਫੌਜਾਂ ਇਕੱਠੀਆਂ ਹੋ ਰਹੀਆਂ ਸਨ ਕਿ ਇੰਨੇ ਨੂੰ ਸ਼ਾਹ ਮਹਮੂਤ ਵਾਲੀਏ ਕਾਬਲ ਦਾ ਪ੍ਰਸਿੱਧ ਵਜ਼ੀਰ ਫਤਹਿ ਖਾਨ ਦਾ ਏਲਚੀ, ਦੀਵਾਨ ਗੋਦੜ ਮੱਲ, ਬਹੁਮੁੱਲੀਆਂ ਸੁਗਾਤਾਂ ਲੈ ਕੇ ਲਾਹੌਰ ਮਹਾਰਾਜਾ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਕਹਿਣ ਲੱਗਾ ਕਿ ਕਸ਼ਮੀਰ ਦਾ ਗਵਰਨਰ ਕਾਬਲ ਦਰਬਾਰ ਤੇ ਆਕੀ ਹੋਇਆ ਦਿਸਦਾ ਹੈ ਅਤੇ ਹੁਣ ਫਤਹਿ ਖਾਨ ਕੁਝ ਫੌਜ ਲੈ ਕੇ ਇਧਰ ਨੂੰ ਆਇਆ ਹੈ । ਜੋ ਕਦੀ ਆਪ ਕੁਝ ਆਪਣੀ ਫੌਜ ਦੀ ਇਸ ਸਮੇਂ ਸਹਾਇਤਾ ਦੇਣੀ ਪ੍ਰਵਾਨ ਕਰੋ ਤਾਂ ਕਸ਼ਮੀਰ ਪਰ ਸੰਮਲਿਤ ਸੈਨਾ ਨਾਲ ਚੜ੍ਹਾਈ ਕੀਤੀ ਜਾਵੇ ਅਤੇ ਆਪ ਨੂੰ ਇਸ ਸਹਾਇਤਾ ਬਦਲੇ ਜੰਗੀ ਖਰਚ ਦਾ ਅੱਧਾ ਭਾਗ ਦਿੱਤਾ ਜਾਏਗਾ।
ਮਹਾਰਾਜਾ ਨੇ ਇਸ ਵਿਉਂਤ ਪਰ ਜਦ ਆਪਣੇ ਦਰਬਾਰੀਆਂ ਨਾਲ ਮਿਲ ਕੇ ਵਿਚਾਰ ਕੀਤੀ ਤਾਂ ਸਾਰਿਆਂ ਨੇ ਇਸ ਮੌਕੇ ਤੋਂ ਲਾਭ ਪ੍ਰਾਪਤ ਕਰਨ ਦੇ ਹੱਕ ਵਿਚ ਸੰਮਤੀ ਦਿੱਤੀ, ਜਿਸ ਦੇ ਕਈ ਲਾਭ ਸਨ । ਇਕ ਤਾਂ ਸਾਹ ਸੁਜ਼ਾ ਨੂੰ ਗਵਰਨਰ ਕਸ਼ਮੀਰ ਦੀ ਕੈਦ ਤੋਂ ਛੁਡਾਉਣ ਲਈ ਮਹਾਰਾਜਾ ਇਕੱਲਾ ਹੀ ਫੌਜ ਭੇਜਣ ਵਾਲਾ ਸੀ, ਜੋ ਹੁਣ ਸੰਮਲਿਤ ਫੌਜਾਂ ਨਾਲ ਸੌਖਾ ਹੀ ਕਾਰਜ ਸਿੰਧ ਹੋ ਜਾਏਗਾ । ਦੂਜਾ ਸ਼ੇਰ ਪੰਜਾਬ ਦਾ ਇਹ ਅਟੱਲ ਇਰਾਦਾ ਸੀ ਕਿ ਜਦ ਕੋਈ ਯੋਗ ਸਮਾਂ ਅਤੇ ਤਾਂ ਕਸ਼ਮੀਰ ਨੂੰ ਫਤਹਿ ਕਰਕੇ ਖਾਲਸਾ ਰਾਜ ਨਾਲ ਮਿਲਾ ਲੀਤਾ ਜਾਏ । ਇਉਂ ਖਾਲਸਾ ਫੌਜ ਦੇ ਸਰਦਾਰ, ਸਾਰੇ ਰਸਤਿਆਂ ਤੋਂ ਘਾਟੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਜਾਣਗੇ, ਜੋ ਅੱਗੇ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਤੀਜਾ ਜੰਗੀ ਖਰਚ ਦਾ ਭਾਗ ਵੀ ਅਫਗਾਨਾਂ ਤੋਂ ਮਿਲ ਜਾਵੇਗਾ । ਇਨ੍ਹਾਂ ਸਾਰੀਆ ਗੋਲਾ ਨੂੰ ਮੁੱਖ ਰੱਖ ਕੇ ਮਹਾਰਾਜਾ ਨੇ ਫਤਹਿ ਖਾਨ ਨੂੰ ਸਹਾਇਤਾ ਦੇਣੀ ਪਰਵਾਨ ਕਰ ਲਈ । ਹੁਣ ਬਾਰਾਂ ਹਜ਼ਾਰ ਖਾਲਸਾ ਫੌਜ ਦੀਵਾਨ ਮੋਹਕਮ ਚੰਦ, ਸ: ਨਿਹਾਲ ਸਿੰਘ ਅਟਾਰੀ ਵਾਲਾ ਤੇ ਜੋਧ ਸਿੰਘ ਕਲਸੀਆਂ ਦੀ ਸਰਦਾਰੀ ਵਿਚ ਤਿਆਰ ਕਰਕੇ ਲਾਹੋਰ ਤੋਂ ਤੋਰੀ ਗਈ ।
ਇਉਂ ਦੋਹਾਂ ਫੌਜਾਂ ਨੇ ਪਹਿਲੀ ਦਸੰਬਰ 1812 ਨੂੰ ਜੇਹਲਮ ਤੋਂ ਕੂਚ ਕਰਕੇ ਪੀਰ ਪੰਜਾਲ ਦੇ ਕਸ਼ਮੀਰ ਵੱਲ ਚੜ੍ਹਾਈ ਕੀਤੀ, ਦੋਵੇਂ ਫੌਜਾਂ ਆਪਣੀ ਵੀਰਤਾ ਦਾ ਸਿੱਕਾ ਇਕ ਦੂਸਰੇ ਦੇ ਦਿਲਾਂ ਤੇ ਜਮਾਉਣ ਲਈ ਵੱਧ ਵੱਧ ਕੇ ਆਪਣੀ ਵੀਰਤਾ ਦਾ ਸਬੂਤ ਦਿੰਦੀਆਂ ਰਹੀਆਂ।
ਉਧਰ ਅਤੇ ਮੁਹੰਮਦ ਖਾਨ ਹਾਕਮ ਕਸ਼ਮੀਰ ਨੂੰ ਜਦ ਇਨ੍ਹਾਂ ਫੌਜਾਂ ਦੇ ਕਸ਼ਮੀਰ ਵੱਲ ਵਧਦੇ ਆਉਣ ਦੀ ਖਬਰ ਪਹੁੰਚੀ ਤਾਂ ਉਸ ਵੀ ਤੁਰੰਤ ਫੁਰਤੀ ਨਾਲ ਤਿਆਰੀਆਂ ਕਰਕੇ ਵੈਰੀਆਂ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕਣ ਦਾ ਪੱਕਾ ਪ੍ਰਬੰਧ ਕਰ ਲਿਆ । ਤੈਗ ਘਾਟੀਆਂ ਤੇ ਕਠਿਨ ਰਸਤਿਆਂ ਨੂੰ ਪੱਥਰਾਂ ਤੋਂ ਦਰੱਖਤਾਂ ਨਾਲ ਭਰਵਾ ਕੇ ਇਨ੍ਹਾਂ ਨੂੰ ਵਧੇਰਾ ਕਠਿਨ ਕਰਵਾ ਦਿੱਤਾ। ਉਪਰੋਂ ਕਰਨਾ ਕਰਤਾਰ ਦਾ ਇਹ ਹੋਇਆ ਕਿ ਬੜੇ ਜ਼ੋਰ ਦੀ ਬਰਫ ਪੈਣ ਲੱਗੀ, ਜਿਸ ਦੇ ਕਾਰਨ ਕਠਿਨਾਈ ਹੋਰ ਵੀ ਵੱਧ ਗਈ, ਪਰ ਖਾਲਸੇ ਦੇ ਅਮਿਟ ਜੋਸ਼ ਮੂਹਰੇ ਸਭ ਕਠਿਨਾਈਆਂ ਦੂਰ ਹੁੰਦੀਆਂ ਗਈਆਂ। ਸ਼ੇਰਪੁਰ ਤੇ ਹਰੀ ਪਰਬਤ ਤੋਂ ਲਹੂ ਡੋਲ੍ਹਵੀਆਂ
1. ਸ: ਮੁ: ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ 395 ।
2. ਸੈਯਦ ਮੁਹੰਮਦ ਲਤੀਫ ਲਿਖਦਾ ਹੈ ਕਿ ਫਤਹਿ ਖਾਨ ਇਸ ਗੋਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਕਦੇ ਇਸ ਮੁਹਿੰਮ ਵਿਚ ਮਹਾਰਾਜਾ ਦੀ ਫੌਜ ਨੂੰ ਆਪਣੇ ਨਾਲ ਨਾ ਮਿਲਾਇਆ ਤਾਂ ਕਸ਼ਮੀਰ ਨੂੰ ਫਤਹਿ ਕਰਨਾ ਅਸੰਭਵ ਹੋ ਜਾਵੇਗਾ। ਤਵਾਰੀਖ ਪੰਜਾਬ ਸਫਾ 395