

ਲੜਾਈਆਂ ਹੋਈਆਂ ਜਿਹਨਾਂ ਦੋਵਾਂ ਵਿਚ ਸੰਮਲਿਤ ਫੌਜ ਦੀ ਫਤਹਿ ਰਹੀ ਤੇ ਹੋਰ ਨਿੱਕੇ ਵੱਡੇ ਕਿਲ੍ਹੇ ਵੀ ਇਕ ਦੂਜੇ ਦੇ ਬਾਅਦ ਇਨ੍ਹਾਂ ਦੇ ਅਧਿਕਾਰ ਵਿਚ ਆ ਗਏ । ਅਤਾ ਮੁਹੰਮਦ ਖਾਨ ਨੇ ਜਦ ਹੋਰ ਟਾਕਰੇ ਦੀ ਸ਼ਕਤੀ ਆਪਣੇ ਵਿਚ ਨਾ ਵੇਖੀ ਤਾਂ ਉਹ ਕਿਲ੍ਹਾ ਸ਼ੇਰ ਗੜ੍ਹੀ ਵਿਚ ਆਕੀ ਹੋ ਬੇਠਾ । ਖਾਲਸਾ ਫੌਜਾਂ ਨੇ ਇਸ ਨੂੰ ਕਰੜੇ ਘੇਰੇ ਵਿਚ ਰੱਖ ਲਿਆ ਅਤੇ ਬਾਹਰੋਂ ਐਸਾ ਜ਼ੋਰ ਪਾਇਆ ਕਿ ਥੋੜੇ ਦਿਨਾਂ ਵਿਚ ਹੀ ਅਤਾ ਮੁਹੰਮਦ ਨੇ ਅਤਾਇਤ ਮੰਨ ਲੀਤੀ । ਹੁਣ ਕਿਲ੍ਹੇ ਤੇ ਖਾਲਸੇ ਦਾ ਪੂਰਾ ਪੂਰਾ ਅਧਿਕਾਰ ਹੋ ਗਿਆ ਤੇ ਬਹੁਤ ਸਾਰਾ ਵਡਮੁੱਲਾ ਸਾਮਾਨ ਖਾਲਸੇ ਦੇ ਹੱਥ ਆਇਆ। ਕਿਲ੍ਹੇ ਵਿਚ ਵੜਦਿਆਂ ਹੀ ਇਕ ਕਾਬਲੀ ਨੌਕਰ ਨੇ ਸ. ਨਿਹਾਲ ਸਿੰਘ ਨੂੰ ਪਤਾ ਦਿੱਤਾ ਕਿ ਅਭਾਗਾ ਸ਼ਾਹ ਸੁਜਾ ਜੈਜੀਰਾ ਵਿਚ ਜਕੜਿਆ ਹੋਇਆ ਇਸੇ ਹੀ ਕਿਲ੍ਹੇ ਵਿਚ ਡੋਕਿਆ ਹੋਇਆ ਹੈ। ਉਹਦੀ ਤੁਰੰਤ ਭਾਲ ਕੀਤੀ ਗਈ ਤੇ ਛੇਕੜ ਉਹ ਕਾਲ ਕੋਠੜੀ ਵਿਚੋਂ ਲੱਭਾ । ਅਪਦਾ ਦੇ ਮਾਰੇ ਹੋਏ ਸ਼ਾਹ ਸੂਜ਼ਾ ਦੀ ਦਸ਼ਾ ਇਸ ਸਮੇਂ ਬੜੀ ਹੀ ਤਰਸਯੋਗ ਸੀ, ਉਸ ਦੀਆਂ ਲੱਤਾਂ ਭਾਰੀ ਜੰਜੀਰਾਂ ਦੇ ਕਾਰਨ ਲਹੂ-ਲੁਹਾਨ ਸਨ, ਉਸ ਦੇ ਮੈਲੇ ਤੇ ਖਬੇ ਹੋਏ ਕੱਪੜੇ ਉਸ ਦਾ ਪਾਟਿਆ ਪੋਸਤੀਨ ਸਮੇਂ ਦੇ ਚੱਕਰ ਦਾ ਨਕਸ਼ਾ ਅੱਖਾ ਮੂਹਰੇ ਲਿਆ ਖੜ੍ਹਾ ਕਰਦਾ ਸੀ। ਸ਼ਾਹ ਨੂੰ ਤੁਰੰਤ ਖਾਲਸਾ ਕੈਂਪ ਵਿਚ ਲਿਆਂਦਾ ਗਿਆ ਤੇ ਜ਼ੰਜੀਰਾ ਕਟਵਾ ਕੇ ਉਸ ਦੀ ਬੰਦ- ਖਲਾਸੀ ਕੀਤੀ ਗਈ, ਫੇਰ ਬਹੁਮੁੱਲੀ ਖਿਲਤ ਉਸ ਨੂੰ ਪਹਿਨਾਈ ਗਈ । ਇਥੇ ਇਸ ਨੂੰ ਦੱਸਿਆ ਗਿਆ ਕਿ ਉਸ ਦਾ ਭਾਈ ਸਣੇ ਪਰਿਵਾਰ ਲਾਹੌਰ ਵਿਚ ਪਹੁੰਚ ਗਿਆ ਹੈ । ਪਰ ਇਸ ਅਭਾਗੇ ਦੇ ਸਿਰ ਤੋਂ ਅਜੇ ਵੀ ਆਪਦਾ ਨਹੀਂ ਸੀ ਟਲੀ, ਕਿਉਂਕਿ ਜਦ ਵਜੀਰ ਫਤਹਿ ਖਾਨ ਨੂੰ ਪਤਾ ਲੱਗਾ ਕਿ ਸੁਜਾ ਖਾਲਸੋ ਦੇ ਹੱਥ ਆ ਗਿਆ ਹੈ, ਤਾਂ ਉਹ ਤਰਲੋ-ਮੱਛੀ ਹੋਇਆ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਨੂੰ ਇਵੇਂ ਹੀ ਜੰਜੀਰਾਂ ਵਿਚ ਜਕੜਿਆ ਹੋਇਆ ਕਾਬਲ ਭੇਜ ਦੇਵੇ । ਸ਼ਾਹ ਸੁਜਾ ਨੂੰ ਆਪਣੇ ਅਧਿਕਾਰ ਵਿਚ ਲੈਣ ਲਈ ਫਤਹਿ ਖਾਨ ਨੇ ਸਿੱਖ ਜਰਨੈਲਾਂ ਤੋਂ ਬੜੀ ਜੋਰਦਾਰ ਮੰਗ ਕੀਤੀ। ਅਗੋਂ ਸ: ਨਿਹਾਲ ਸਿੰਘ ਤੇ ਮੋਹਕਮ ਚੰਦ ਨੇ ਸ਼ਾਹ ਨੂੰ ਵਜ਼ੀਰ ਦੇ ਹੱਥ ਸੌਂਪਣ ਤੋਂ ਸਾਫ ਨਾਂਹ ਕਰ ਦਿੱਤੀ । ਵਜ਼ੀਰ ਨੇ ਮੁੜ ਮੰਗ ਕੀਤੀ। ਇਨ੍ਹਾਂ ਨੇ ਦੂਜੀ ਵਾਰ ਵੀ ਦੋ-ਟੁੱਕ ਉਤਰ ਦਿੱਤਾ। ਇਸ ਗੱਲ ਤੋਂ ਵਜ਼ੀਰ ਫਤਹਿ ਖਾਨ ਅਤੇ ਦੀਵਾਨ ਮੋਹਕਮ ਚੰਦ ਵਿਚਾਲੇ ਕੁਝ ਬੇਰਸੀ ਹੋ ਗਈ । ਇਥੋਂ ਇਸੇ ਹਾਲਤ ਵਿਚ ਦੀਵਾਨ ਮੋਹਕਮ ਚੰਦ ਸਣੇ ਖਾਲਸਾ ਦਲ ਦੇ ਸ਼ਾਹ ਸੁਜ਼ਾ ਨੂੰ ਨਾਲ ਲੈ ਕੇ ਲਾਹੌਰ ਪਰਤ ਆਇਆ । ਇਹ ਫੌਜ ਜਦ ਲਾਹੌਰ ਪਹੁੰਚੀ ਤਾਂ ਇਹਨਾਂ ਦੀ ਬੜੀ ਸ਼ਲਾਘਾ ਕੀਤੀ ਗਈ ਅਤੇ ਇਨ੍ਹਾਂ ਨੂੰ ਬਹੁਮੁੱਲੀਆਂ ਖਿਲਤਾਂ ਬਖਸ਼ੀਆਂ । ਸ਼ਾਹ ਸੁਜਾ ਨੂੰ ਇਕ ਸ਼ਾਹੀ ਜਲੂਸ ਦੀ ਸ਼ਾਨ ਨਾਲ ਉਸ ਦੇ ਸਬੰਧੀਆਂ ਪਾਸ ਭਿਜਵਾ ਦਿੱਤਾ।
ਇਸ ਲੜਾਈ ਤੋਂ ਵਿਹਲੇ ਹੋ ਕੇ ਜਦ ਦੀਵਾਨ ਭਵਾਨੀ ਦਾਸ ਅਤੇ ਕਕੀਰ ਅਜੀਜੂਦੀਨ ਨੇ ਸ਼ਾਹ ਸੁਜਾ ਤੋਂ ਕੋਹਨੂਰ ਹੀਰਾ ਮੰਗਿਆ, ਜਿਸ ਦਾ ਵੰਡੀ ਬੇਗਮ ਨੇ ਉਸ ਨੂੰ ਕੈਦ ਤੋਂ ਛੁਡਾਉਣ ਦੇ ਬਦਲੇ ਦੇਣ ਦਾ ਵਾਇਦਾ ਕੀਤਾ ਸੀ, ਤਦ ਇਹ ਕੁਝ ਆਲੇ ਟਾਲੇ ਕਰਨ ਲੱਗਾ । ਇਸ ਸਮੇਂ ਇਸ ਨੇ ਕਈ ਗੋਲਾਂ ਅਸੰਤ ਵੀ ਕਹੀਆਂ। ਪਹਿਲਾਂ ਇਸ ਦੱਸਿਆ ਕਿ ਕੋਹਨੂਰ ਉਸ ਦੇ ਪਾਸ ਨਹੀਂ ਉਹ ਕੰਧਾਰ ਵਿਚ ਇਕ ਧਨੀ ਪਾਸ ਛੇ ਕਰੋੜ ਰੁਪਏ ਵਿਚ
1. ਸ਼ਾਹ ਸੁਜ਼ਾ ਦੇ ਛੁਡਾਉਣ ਲਈ ਜੋ ਫੌਜਾਂ ਕਸ਼ਮੀਰ ਗਈਆਂ ਸਨ. ਇਸ ਮੁਹਿੰਮ ਪਰ ਸ਼ੇਰਿ ਪੰਜਾਬ ਦਾ ਕਈ ਲੱਖ ਰੁਪਿਆ ਖਰਚ ਆਇਆ ਤੇ ਕਈ ਜਾਨਾਂ ਦੀ ਕੁਰਬਾਨੀ ਇਸ ਤੋਂ ਵੇਖ ਸੀ।