Back ArrowLogo
Info
Profile

ਗਹਿਣੇ ਧਰਿਆ ਹੋਇਆ ਹੈ । 2. ਮੁੜ ਇਸ ਕਿਹਾ ਕਿ ਇਹ ਜਦ ਅਫਗਾਨਿਸਤਾਨ ਤੋਂ ਭੱਜਿਆ ਤਾਂ ਇਸ ਹਫਤਾਦਫੜੀ ਵਿਚ ਕੋਹਨੂਰ ਕਿਤੇ ਡਿੱਗ ਪਿਆ ਸੀ । 3. ਤੀਜੀ ਵੇਰ ਇਸ ਨੇ ਇਕ ਮੋਟਾ ਸਾਰਾ ਪੁਖਰਾਜ ਜੋ ਪੀਲੇ ਰੰਗ ਦਾ ਸੀ, ਫ਼ਕੀਰ ਦੇ ਹੱਥ ਦਿੱਤਾ ਤੇ ਦੱਸਿਆ ਕਿ ਉਹੋ ਕਹਨੂਰ ਹੈ। ਮਹਾਰਾਜਾ, ਸ਼ਾਹ ਦੀਆਂ ਇਨ੍ਹਾਂ ਬੇਥਵੀਆਂ ਗੱਲਾਂ ਸੁਣ ਸੁਣ ਕੇ ਹੱਸ ਛੱਡਦਾ ਸੀ। ਵਿਸ਼ੇਸ਼ ਕਰਕੇ ਇਸ ਪੁਖਰਾਜ ਨੂੰ ਸ਼ਾਹ ਦਾ ਕੋਹਨੂਰ ਦੱਸਣੇ ਪਰ ਤਾਂ ਬੜਾ ਖਿੜਖਿੜਾ ਕੇ ਹੱਸਿਆ ਤੇ ਸਰਕਾਰ ਨੇ ਸ਼ਾਹ ਦੀਆਂ ਉਪਰੋਕਤ ਬੱਚਿਆਂ ਵਾਲੀਆਂ ਹਰਕਤਾਂ ਵੇਖ ਸੁਣ ਕੇ ਕ੍ਰੋਧ ਵਿਚ ਅਧੀਰ ਹੋਣ ਦੀ ਥਾਂ ਆਪਣੇ ਖੁੱਲ੍ਹੇ ਸੁਭਾਅ ਅਨੁਸਾਰ ਇਕ ਦਿਨ ਆਪ ਸਣੇ ਭਾਈ ਰਾਮ ਸਿੰਘ, ਫਕੀਰ ਅਜ਼ੀਜੁਦੀਨ, ਦੀਵਾਨ ਭਵਾਨੀ ਦਾਸ, ਮੋਹਕਮ ਚੰਦ ਅਤੇ ਭਾਈ ਗੁਰਮੁਖ ਸਿੰਘ ਦੇ ਮੁਬਾਰਕ ਹਵੇਲੀ ਵਿਚ ਪੁੱਜੇ ਅਤੇ ਸ਼ਾਹ ਸੁਜਾ ਨਾਲ ਅਤਿ ਪਿਆਰ ਨਾਲ ਮਿਲੇ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਭਾਵੇਂ ਸ਼ਾਹ ਨੂੰ ਕੈਦ ਤੋਂ ਛੁਡਾਉਣ ਵਿਚ ਉਸਦਾ ਕਈ ਲੱਖ ਰੁਪਿਆ ਖਰਚ ਹੋਇਆ ਹੈ ਅਤੇ ਸੈਂਕੜੇ ਜਾਨਾਂ ਵਾਰਨੇ ਹੋਈਆਂ ਹਨ, ਨਾਲ ਹੀ ਵੱਡੀ ਬੇਗਮ ਸਾਹਿਬਾਨ ਨੇ ਕੋਹਨੂਹ ਦੇ ਦੇਣ ਦਾ ਆਪਣੀ ਖੁਸੀ ਨਾਲ ਬਚਨ ਕੀਤਾ ਹੈ। ਪਰ ਇਸ ਸਭ ਕੁਝ ਦੇ ਹੁੰਦਿਆਂ ਮਹਾਰਾਜਾ ਨੇ ਸਾਫ ਦੱਸ ਦਿੱਤਾ ਕਿ ਤਿੰਨ ਲੱਖ ਰੁਪਿਆ ਆਪ ਨੂੰ ਰੋਕ ਦਿੱਤਾ ਜਾਏਗਾ ਅਤੇ 50,000 ਰੁਪਏ ਸਾਲਾਨਾ ਦੀ ਪੱਕੀ ਜਾਗੀਰ ਦਿੱਤੀ ਜਾਏਗੀ । ਆਪਣੀ ਸਾਫ-ਦਿਲੀ ਦਾ ਪਰਤੱਖ ਸਬੂਤ ਦੇਣ ਲਈ 50,000 ਰੁਪਏ ਦੀਆਂ ਸ਼ੈਲੀਆਂ ਉਸੇ ਥਾਂ ਉਸ ਦੇ ਮੂਹਰੇ ਰੱਖ ਦਿੱਤੀਆਂ ਤੇ ਬਾਕੀ ਲਈ ਕਿਹਾ ਗਿਆ ਕਿ ਜਦ ਚਾਹੇ ਲੈ ਸਕੇਗਾ । ਸ਼ਾਹ ਨੇ ਮਹਾਰਾਜਾ ਦੇ ਇਸ ਚੰਗੇ ਵਰਤਾਵ ਨੂੰ ਵੇਖ ਕੇ ਸ਼ਰਤਾਂ ਨੂੰ ਪ੍ਰਵਾਨ ਕਰ ਲਿਆ। ਮਹਾਰਾਜੇ ਦੇ ਫੁਰਮਾਨ ਅਨੁਸਾਰ ਕੇਸਰੀ ਰੰਗ ਨਾਲ 1 ਜੂਨ 1813 ਮੁਤਾਬਿਕ 29 ਸਮਾਦੀ-ਉਲ-ਅਵਲ ਹਿਜਰੀ ਨੂੰ ਜਾਗੀਰ ਦਾ ਪਟਾ ਲਿਖਿਆ ਗਿਆ ਜਿਸ ਵਿਚ ਇਹ ਇਲਾਕਾ ਸੀ:-

1. ਕੋਟ ਕਮਾਲੀਆ 2 ਝੰਗ ਤੇ ਸਿਆਲ 3. ਕਲਾਨੂਰ ਦਾ ਪਰਗਨਾ ਸ਼ਾਮਿਲ 1 ਸੀ । ਇਸ ਤੋਂ ਛੁੱਟ ਜਦ ਸ਼ਾਹ ਸੁਜਾ ਕਾਬਲ ਪਰ ਚੜ੍ਹਾਈ ਕਰਨਾ ਚਾਹੇ ਤਾਂ ਸੈਨਾ ਅਤੇ ਮਾਇਆ ਨਾਲ ਵੀ ਉਸ ਦੀ ਯੋਗ ਸਹਾਇਤਾ ਕੀਤੀ ਜਾਏਗੀ ।

ਇਸ ਦੇ ਉਪਰੰਤ ਸ਼ਾਹ ਸੁਜ਼ਾ ਨੇ ਕੋਹਨੂਰ ਮੰਗਵਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਪਰ ਰੱਖ ਦਿੱਤਾ ।

ਇਹ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਕੋਹਨੂਰ ਦੇ ਆਵਣ ਦੀ ਕਹਾਣੀ ।

ਪਠਾਣਾਂ ਪਰ ਖ਼ਾਲਸੇ ਦੀ ਪਹਿਲੀ ਫਤਹਿ

(ਜੋ ਹਜ਼ਰ ਦੇ ਮੈਦਾਨ ਵਿਚ ਖਾਲਸੇ ਨੇ ਅਫਗਾਨਾਂ ਤੇ ਪਾਈ)

ਕਸ਼ਮੀਰ ਦੀ ਮੁਹਿੰਮ ਵਿਚ ਖਾਲਸੇ ਨੇ ਅਫਗਾਨਾਂ ਦੀ ਬਹਾਦਰੀ ਦੀ ਪੂਰੀ ਪੂਰੀ

1. ਐਨ. ਬੀ. ਸੇਨ, ਹਿਸਟਰੀ ਆਫ ਕੋਹਨੂਰ, ਸਫਾ 871

2. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਕੋਹਨੂਰ, ਸਫਾ 400।

3. ਇਸ ਘਟਨਾ ਨੂੰ ਕਈ ਲੇਖਕਾਂ ਨੇ ਵਧਾ ਚੜ੍ਹਾ ਕੇ ਲਿਖਿਆ ਹੈ ਜੋ ਇਸ ਸਮੇਂ ਮਹਾਰਾਜਾ ਦੇ ਹੱਥੋਂ ਸ਼ਾਹ ਪਰ ਕਰੜਾਈ ਹੋਣੀ ਵੀ ਲਿਖੀ ਹੈ। ਹੋ ਸਕਦਾ ਹੈ ਕਿ ਜਦ ਸਾਹ ਸੁਜਾ ਕਈ ਤਰ੍ਹਾਂ ਦੇ ਅਸਤ ਬਿਆਨ ਦਿੰਦਾ ਸੀ ਤਾਂ ਕੋਈ ਸਖਤੀ ਉਸ ਪਰ ਹੋਈ ਹੋਵੇ ਪਰ ਝਬਦੇ ਹੀ ਇਹ ਸਾਰਾ ਮਾਮਾਲਾ ਦੇਵਾਂ ਧਿਰਾਂ ਦੀ

62 / 154
Previous
Next