Back ArrowLogo
Info
Profile

ਜਾਂਚ ਕਰ ਲਈ ਸੀ, ਇਸ ਵਿਚ ਇਹ ਗੱਲ ਚੰਗੀ ਤਰ੍ਹਾਂ ਸਿੱਧ ਹੋ ਗਈ ਸੀ ਕਿ ਅਫਗਾਨ ਕਿਸੇ ਤਰ੍ਹਾਂ ਵੀ ਖਾਲਸੇ ਦੀ ਵੀਰਤਾ ਮੂਹਰੇ ਨਹੀਂ ਠਹਿਰ ਸਕਦੇ। ਮਹਾਰਾਜਾ ਸਾਹਿਬ ਚਾਹੁੰਦੇ ਸਨ ਕਿ ਕਿਲ੍ਹਾ ਅਟਕ ਜੋ ਪੰਜਾਬ ਦਾ ਬੂਹਾ ਗਿਣਿਆ ਜਾਂਦਾ ਸੀ-ਉਸ ਪਰ ਆਪਣਾ ਅਧਿਕਾਰ ਕੀਤਾ ਜਾਏ । ਇਸ ਕਾਰਜ ਨੂੰ ਪੂਰਾ ਕਰਨ ਲਈ ਇਕ ਭਾਰੀ ਫੌਜ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਦੇਸਾ ਸਿੰਘ ਮਜੀਠੀਆ, ਦੀਵਾਨ ਮੋਹਕਮ ਚੰਦ ਅਤੇ ਸਰਦਾਰ ਆਇਆ ਸਿੰਘ ਆਦਿ ਨਾਮੀ ਸਰਦਾਰਾਂ ਦੀ ਤਹਿਤ ਵਿਚ ਅਟਕ ਵੱਲ ਤੋਰ ਦਿੱਤੀ । ਇਸ ਫੌਜ ਨੇ ਆਉਂਦੇ ਹੀ ਬਰਹਾਨ ਤੱਕ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਹੁਣ ਇਥੋਂ ਕਿਲ੍ਹੇ ਵੱਲ ਵਧਣ ਦੀਆਂ ਤਿਆਰੀਆਂ ਹੋਣ ਲੱਗੀਆਂ।

ਉਧਰ ਜਦ ਵਜ਼ੀਰ ਫਤਹਿ ਖਾਨ ਨੂੰ ਖਾਲਸਾ ਫੌਜ ਦੇ ਅਟਕ ਵੱਲ ਵਧਣ ਦੀ ਖਬਰ ਪੁੱਜੀ ਤਦ ਉਸ ਨੇ ਭਾਰੀ ਅਫਗਾਨੀ ਲਸ਼ਕਰ ਆਪਣੇ ਬਹਾਦਰ ਭਾਈ ਦੋਸਤ ਮੁਹੰਮਦ ਖਾਨ ਦੀ ਸੌਂਪਣੀ ਵਿਚ ਇਧਰ ਨੂੰ ਤੋਰ ਦਿੱਤਾ ਅਤੇ ਬਾਕੀ ਫੌਜ ਨੂੰ ਆਪਣੇ ਨਾਲ ਲੈ ਕੇ ਥੋੜੇ ਦਿਨਾਂ ਵਿਚ ਹੀ ਅਟਕ ਦੇ ਲਾਗੇ ਸ਼ਮਸਾਬਾਦ ਪਹੁੰਚ ਗਿਆ। ਇਥੋਂ ਸਾਰੇ ਇਸਲਾਮੀ ਇਲਾਕਿਆਂ ਵਿਚ ਆਪਣੇ ਆਦਮੀ ਭਿਜਵਾ ਕੇ ਜਹਾਦੀ ਲੜਾਈ (ਧਰਮ ਯੁੱਧ) ਲਈ ਹਜ਼ਾਰਾਂ ਗਾਜ਼ੀਆਂ ਨੂੰ ਇਕੱਠਾ ਕਰਕੇ ਆਪਣੇ ਨਾਲ ਮਿਲਾ ਲਿਆ।

ਇਧਰ ਖਾਲਸਾ ਵੀ ਹਰ ਤਰ੍ਹਾਂ ਨਾਲ ਸਾਵਧਾਨ ਬੈਠਾ ਸੀ, ਅਗਲੇ ਦਿਨ ਇਕ ਚੋਣਵਾਂ ਦਸਤਾ ਘੋੜ-ਚੜਿਆਂ ਦਾ ਅੱਗੇ ਵੱਧ ਕੇ ਵੈਰੀ ਦੀ ਦੇਖ-ਭਾਲ ਕਰ ਰਿਹਾ ਸੀ ਕਿ ਉਹਨਾਂ ਨੂੰ ਨੇੜੇ ਹੀ ਅਫਗਾਨਾਂ ਦਾ ਡੇਰਾ ਦਿਸਿਆ । ਹੁਣ ਉਹਨਾਂ ਤੋਂ ਰਿਹਾ ਨਾ ਗਿਆ ਅਤੇ ਇਕਾ-ਇਕ ਅਫਗਾਨੀ ਲਸਕਰ ਪਰ ਅਚਾਨਕ ਜਾ ਪਏ । ਅਗੋਂ ਅਫਗਾਨਾਂ ਨੇ ਵੀ ਭੱਜ ਕੇ ਸ਼ਸਤਰ ਧੂਹ ਲਏ ਤੇ ਬੜੇ ਜ਼ੋਰ ਦਾ ਟਾਕਰਾ ਆਰੰਭ ਹੋ ਗਿਆ । ਹੁਣ ਬਾਕੀ ਦੀ ਖਾਲਸਾ ਫੌਜ ਵੀ ਆ ਪਹੁੰਚੀ ਸੀ ਅਤੇ ਲੱਗੀ ਹੱਥੋਂ ਹੱਥ ਤਲਵਾਰ ਚੱਲਣ। ਦੋਹਾਂ ਪਾਸਿਆਂ ਦੇ ਕਈ ਸੂਰਬੀਰ ਮੈਦਾਨ ਵਿਚ ਰਹੇ । ਹੁਣ ਰਾਤ ਪੈ ਗਈ ਤੇ ਕੁਦਰਤ ਨੇ ਦੋਹਾਂ ਧਿਰਾਂ ਦੀਆਂ ਤਲਵਾਰਾਂ ਨੂੰ ਮਿਆਨ ਵਿਚ ਪੁਆ ਦਿੱਤਾ । ਇਸ ਦੇ ਦੋ ਦਿਨ ਬਾਅਦ, ਅਰਥਾਤ 13 ਜੁਲਾਈ, ਸੰਨ 1813 ਨੂੰ ਹਜ਼ਰੋ ਦੇ ਲਾਗੇ ਸ਼ਮਸਾਬਾਦ ਵਿਚ ਫੇਰ ਭਾਰੀ ਅਫਗਾਨੀ ਲਸ਼ਕਰ ਇਕੱਠਾ ਹੋ ਗਿਆ, ਜਿਸ ਵਿਚ ਸਵਾਰਾਂ ਦੇ ਦਸਤੇ ਦੋਸਤ ਮੁਹੰਮਦ ਖਾਨ ਦੀ ਆਪਣੀ ਤਹਿਤ ਵਿਚ ਸਨ ਅਤੇ ਪੈਦਲ ਲਸ਼ਕਰ ਤੇ ਤੋਪਖਾਨਿਆਂ ਦਾ ਪ੍ਰਬੰਧ ਫਤਹਿ ਖਾਨ ਆਪ ਕਰ ਰਿਹਾ ਸੀ। ਇਹ ਲਸ਼ਕਰ ਬੜੇ ਜੌਸ ਨਾਲ ਖਾਲਸੇ ਦੀ ਫੌਜ ਪਰ ਆ ਪਿਆ, ਅਗੋਂ ਖਾਲਸੇ ਨੇ ਆਪਣੇ ਮੋਰਚਿਆਂ ਤੇ ਦਮਦਮਿਆਂ ਤੋਂ ਨਿਕਲ ਕੇ ਉਹ ਮੂੰਹ-ਤੋੜਵਾਂ ਉਤਰ ਦਿੱਤਾ ਕਿ ਥੋੜੇ ਵਿਚ ਹੀ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗ ਗਿਆ ਕਿ ਇਹ ਟਾਕਰਾ ਕਿਸੇ ਢਾਡੀ ਕਰੜੀ ਸ਼ਕਤੀ ਤੋਂ ਬਾਹਰ ਹੈ। ਤਦ ਵੀ ਮੁਲਕਈ ਲੋਕ ਜਹਾਦ ਦੇ ਜੋਸ਼ ਵਿਚ ਮੋਤੋ ਹੋਏ ਮੌਤ ਖੁਸ਼ੀ ਨਾਲ ਖਰੀਦਣ ਵਾਲੇ ਬਰਾਬਰ ਲੋਹਦੇ ਪਹਿਰ ਤੱਕ ਮੈਦਾਨ ਵਿਚ ਡਟੇ ਰਹੇ । ਛੇਕੜ ਕੁਝ ਪਿੱਛੇ ਹਟੇ, ਤੇ ਹੁਣ ਜਦ ਖਾਲਸੇ ਨੇ ਇਨ੍ਹਾਂ ਦੇ ਪੈਰ ਮੈਦਾਨ ਵਿਚੋਂ ਡਗਮਗਾਉਂਦੇ ਡਿਠੇ ਤਾਂ ਤੁਰੰਤ ਅੱਗੇ ਵੱਧ ਕੇ ਉਨ੍ਹਾਂ ਤੇ ਜੋਸ਼ ਨਾਲ ਹੱਲਾ ਕੀਤਾ ਤੇ ਉਹ ਤਲਵਾਰਾਂ ਵਾਹੀਆਂ ਕਿ ਤੁਰੰਤ ਹੀ ਮੈਦਾਨ ਵਿਚ ਲੋਥਾ ਹੀ ਲੋਥਾਂ ਵਿਛ ਗਈਆਂ । ਅਫਗਾਨਾਂ ਨੇ ਇਸ ਸੰਗਰਾਮ ਨੂੰ ਇਸਲਾਮ ਤੋਂ ਕੁਫਰ ਦੀ ਲੜਾਈ ਸਮਝ ਕੇ ਆਪਣੇ ਵਲੋਂ ਅੱਡੀ ਚੋਟੀ ਦਾ ਤਾਣ ਲਾਇਆ ਤੇ ਬੜੀ ਬਹਾਦਰੀ ਨਾਲ ਛੇਕੜਲੇ ਦਮ ਤੱਕ ਮੈਦਾਨ ਵਿਚ ਡਟੇ ਰਹੇ। ਛੇਕੜ ਉਨ੍ਹਾਂ ਦੀ ਸਦਾ ਹੀ ਫਤਹਮੰਦ ਤਲਵਾਰ ਅੱਜ

63 / 154
Previous
Next