

ਖਾਲਸੇ ਦੀ ਅਰੁਕ ਸ੍ਰੀ ਸਾਹਿਬ ਅੱਗੇ ਖੁੰਡੀ ਪੈ ਗਈ ਤੇ ਜਦ ਧਾਵੇ ਵਿਚ ਇਕ-ਰਸ ਖਾਲਸੇ ਦਾ ਜੋਸ਼ ਇੰਨਾ ਪਲੋ-ਪਲ ਵਧਦਾ ਡਿੱਠਾ ਤੇ ਦੋਸਤ ਮੁਹੰਮਦ ਖਾਨ ਦੇ ਸਖਤ ਫੱਟੜ ਹੋ ਜਾਣ ਦੀ ਖਬਰ ਜਹਾਦੀਆਂ ਸੁਣੀ ਤਾਂ ਉਨ੍ਹਾਂ ਦੇ ਪੈਰ ਰਣ ਵਿਚੋਂ ਉਖੜ ਗਏ। ਇਸ ਸਮੇਂ ਇਹ ਹੁਗ ਗਿਆ ਕਿ ਦੋਸਤ ਮੁਹੰਮਦ ਖਾਨ ਮਾਰਿਆ ਗਿਆ ਹੈ। ਬਸ ਹੁਣ ਮੈਦਾਨ ਵਿਚੋਂ ਅਫਗਾਨੀ ਫੌਜ ਦੇ ਹੌਂਸਲੇ ਟੁੱਟ ਗਏ ਤੇ ਇਕ ਦਮ ਸਾਰੀ ਫੌਜ ਭੱਜ ਨੱਠੀ । ਸਿੱਖਾਂ ਨੇ ਇਹਨਾਂ ਦਾ ਦੂਰ ਤੱਕ ਪਿੱਛਾ ਕੀਤਾ, ਚੋਖੀ ਗਿਣਤੀ ਵਿਚ ਭੇਜਦਾ ਹੋਇਆ ਮੁਲਕਈਆ ਤਲਵਾਰ ਦੀ ਧਾਰ ਤੋਂ ਪਾਰ ਹੋਇਆ। ਸੈਂਕੜੇ, ਠਾਠਾਂ ਮਾਰਦੇ ਦਰਿਆ ਅਟਕ ਵਿਚ ਛਾਲਾਂ ਮਾਰ ਕੇ ਦਰਿਆ ਦੀ ਭੇਟ ਹੋਏ, ਬਹੁਤ ਸਾਰੇ ਕੈਦੀ ਬਣਾਏ ਗਏ । ਹੁਣ ਅਟਕ ਦੇ ਦਰਿਆ ਤੱਕ ਸਾਰੇ ਦੇ ਸਾਰੇ ਛਛ ਦੇ ਇਲਾਕੇ ਪਰ ਖਾਲਸੇ ਦਾ ਪੂਰਾ ਪੂਰਾ ਅਧਿਕਾਰ ਹੋ ਗਿਆ। ਇਹ ਫਤਹਿ ਇਤਿਹਾਸ ਵਿਚ ਅਫਗਾਨਾਂ ਪਰ ਖਾਲਸੋ ਦੀ ਪਹਿਲੀ ਫਤਹਿ ਮੰਨੀ ਜਾਂਦੀ ਹੈ, ਜੋ ਸਿੰਘਾਂ ਨੇ ਪਠਾਣਾਂ ਪਰ ਖੁਲ੍ਹੇ ਮੈਦਾਨ ਵਿਚ ਪਾਈ!।
ਇਸ ਦਿਨ ਤੋਂ ਖਾਲਸੇ ਦਾ ਸਿੱਕਾ ਅਫਗਾਨਾਂ ਵਰਗੀ ਬਹਾਦਰ ਕੌਮ ਦੇ ਮਨਾਂ ਪੁਰ ਐਸਾ ਬੈਠਾ ਜੋ ਅਗੇ ਨੂੰ ਸਦਾ ਲਈ ਅਮਿੱਟ ਹੋ ਗਿਆ । ਇਸ ਲੜਾਈ ਵਿਚ ਬਹੁਤ ਸਾਰਾ ਜੰਗੀ ਸਾਮਾਨ ਅਣਗਿਣਤ ਤੰਬੂ ਆਦਿ ਖਾਲਸੇ ਦੇ ਕਬਜ਼ੇ ਵਿਚ ਆਏ। ਅਟਕ ਦਾ ਪ੍ਰਸਿੱਧ ਕਿਲ੍ਹਾ ਤੇ ਛਛ ਜਿਹਾ ਉਪਜਾਊ ਇਲਾਕਾ ਅੱਜ ਦੀ ਲੜਾਈ ਦਾ ਫਲ ਸੀ, ਜੋ ਅੱਜ ਤੋਂ ਸੰਨ 1849 ਤੱਕ ਖਾਲਸੇ ਦੇ ਹੱਥ ਰਿਹਾ।
ਮੁਲਤਾਨ ਪਰ ਫਤਹਿ
ਨਵਾਬ ਮੁਜ਼ੱਫਰ ਖਾਨ ਹਾਕਮ ਮੁਲਤਾਨ ਦੇ ਜ਼ਿੰਮੇ ਜੋ ਸੰਮਤ 1873 ਬਿ: ਦਾ ਮਾਮਲਾ ਲਾਹੌਰ ਦਰਬਾਰ ਦਾ ਬਾਕੀ ਰਹਿੰਦਾ ਸੀ, ਉਸ ਦੇ ਤਾਰਨ ਵਿਚ ਉਹ ਟਾਲ ਮਟੋਲਾ ਕਰਨ ਲੱਗਾ ਤੇ ਉਸ ਦੀ ਰੁਚੀ ਦਾ ਝੁਕਾਓ ਕੁਝ ਗਾਜੀ-ਪੁਣੇ ਵੱਲ ਦਿਸਿਆ, ਤਾਂ ਸ਼ੇਰਿ ਪੰਜਾਬ ਨੇ ਸੰਮਤ 1874 ਬਿ: ਦੇ ਆਰੰਭ ਵਿਚ ਇਕ ਤਕੜਾ ਦਸਤਾ ਫੌਜ ਦਾ ਉਸ ਨੂੰ ਤਾੜਨਾ ਦੇਣ ਲਈ ਦੀਵਾਨ ਭਵਾਨੀ ਦਾਸ ਪਸ਼ਾਵਰੀਏ ਅਤੇ ਮਿਸਰ ਦੀਵਾਨ ਚੰਦ ਦੀ ਸਰਦਾਰੀ ਵਿਚ ਮੁਲਤਾਨ ਭੇਜਿਆ । ਇਸ ਫੋਜ ਨੇ ਮੁਲਤਾਨ ਪਹੁੰਚਦਿਆਂ ਹੀ ਸ਼ਹਿਰ ਨੂੰ ਘੋਰ ਲਿਆ । ਹੁਣ ਕੁਝ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਇਸ ਫੌਜ ਦੇ ਮੁਖੀਆਂ ਦੀ ਬੇ- ਪਰਵਾਹੀ ਦੇ ਕਾਰਨ ਸਫਲਤਾ ਨਾ ਹੋਈ ।
ਮਹਾਰਾਜਾ ਨੂੰ ਜਦ ਇਨ੍ਹਾਂ ਦੀਆਂ ਅਯੋਗ ਕਾਰਵਾਈਆਂ ਦਾ ਪਤਾ ਲੱਗਾ ਤਾਂ ਦੀਵਾਨ ਭਵਾਨੀ ਦਾਸ ਪਰ 10000) ਰੁਪਿਆ ਜੁਰਮਾਨਾ ਕੀਤਾ ਤੇ ਉਸ ਨੂੰ ਕੁਝ ਸਮੇਂ ਲਾਈ ਆਪਣੇ ਅਹੁਦੇ ਤੋਂ ਹਟਾ ਦਿੱਤਾ।
1. ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ ਸ: 397 1
2. ਸੱਯਦ ਮੁਹੰਮਦ ਲਈਫ, ਹਿਸਟਰੀ ਆਫ ਦੀ ਪੰਜਾਬ, ਸਫਾ 397।
3. ਦੀਵਾਨ ਅਮਰਨਾਥ ਜਫਰਨਾਮਾ ਰਣਜੀਤ ਸਿੰਘ ਵਿਚ ਲਿਖਦਾ ਹੈ ਕਿ ਦੀਵਾਨ ਭਵਾਨੀ ਦਾਸ ਜੋ ਫੌਜ ਦਾ ਅਫਸਰ ਸੀ ਇਸ ਨੇ ਨਵਾਬ ਮੁਜ਼ੱਫਰ ਖਾਨ ਤੋਂ 10,000 ਰੁਪਿਆ ਵੱਢੀ ਲਿਆ ਸੀ ਤੇ ਇਸ ਮੁਹਿੰਮ ਨੂੰ ਹਨੀ ਪਹੁੰਚਾਈ ਸੀ ਜ਼ਫਰਨਾਮਾ ਰਣਜੀਤ ਸਿੰਘ ਸ: 1021
ਸੱਯਦ ਮੁਹੰਮਦ ਲਈਫ, ਹਿਸਟਰੀ ਆਫ ਦੀ ਪੰਜਾਬ, ਸਫਾ 410