Back ArrowLogo
Info
Profile

 

ਸ਼ੇਰਿ ਪੰਜਾਬ ਜਿਸ ਨੂੰ ਕੁਦਰਤ ਨੇ ਐਨਾ ਬਲਵਾਨ ਮਨ ਅਤੇ ਦ੍ਰਿੜ ਵਿਸ਼ਵਾਸ ਬਖਸ਼ਿਆ ਸੀ, ਉਹ ਕਦ ਇਨ੍ਹਾਂ ਮੁਖੀਆਂ ਦੀ ਗਫਲਤ ਦੇ ਕਾਰਨ ਸਫਲਤਾ ਨਾ ਹੋਣ ਕਰਕੇ ਆਪਣੇ ਇਰਾਦੇ ਬਦਲ ਸਕਦਾ ਸੀ ? ਉਸ ਨੇ ਬਹੁਤ ਛੇਤੀ ਅੰਦਰੋਂ ਅੰਦਰ ਸਾਰਾ ਪ੍ਰਬੰਧ ਠੀਕ ਕਰਕੇ 25000 ਬਲਵਾਨ ਫੌਜ ਸ਼ਾਹਜਾਦਾ ਖੜਗ ਸਿੰਘ, ਸਰਦਾਰ ਹਰੀ ਸਿੰਘ, ਸ: ਸ਼ਾਮ ਸਿੰਘ ਬਹਾਦਰ, ਸਰਦਾਰ ਧੰਨਾ ਸਿੰਘ ਮਲਵਈ ਆਦਿ ਦੀ ਸਰਦਾਰੀ ਵਿਚ 18 ਮਾਘ ਸੰਮਤ 1874 ਬਿ: (ਜਨਵਰੀ 1818ਈ:) ਨੂੰ ਮੁਲਤਾਨ ਤੇ ਪੂਰੀ ਫਤਹਿ ਪਾਉਣ ਲਈ ਤੋਰ ਦਿੱਤੀ।

ਉਧਰ ਨਵਾਬ ਮੁਜ਼ਫਰ ਖਾਨ ਨੇ ਵੀ ਆਪਣੇ ਵਲੋਂ ਸਭ ਤਰ੍ਹਾਂ ਦੀਆਂ ਤਿਆਰੀਆਂ ਕਰਕੇ ਸ਼ਹਿਰ ਦੇ ਕਿਲ੍ਹੇ ਨੂੰ ਚੰਗੀ ਤਰ੍ਹਾਂ ਪੱਕਾ ਕਰ ਲਿਆ ਤੇ ਇਲਾਕੇ ਵਿਚ ਦੂਰ ਦੂਰ ਤੱਕ ਆਪਣੇ ਆਦਮੀ ਭੇਜ ਕੇ ਐਸਾ ਮਹਖੀ ਜੋਸ਼ ਖਿਲਾਰਿਆ ਕਿ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਹੀ 20000 ਤੋਂ ਵੱਧ ਗਾਜ਼ੀ ਨਵਾਬ ਦੇ ਇਸਲਾਮੀ ਚੰਡੇ ਹੇਠ ਇਕੱਠੇ ਹੋ ਗਏ । ਏਧਰ ਖਾਲਸੇ ਦੇ ਦਲਾਂ ਨੇ ਪਹਿਲੇ ਰਾਹ ਵਿਚ ਦੋ ਸਾਧਾਰਨ ਲੜਾਈਆਂ ਦੇ ਬਾਅਦ ਖਾਨਗੜ੍ਹ ਤੇ ਮੁਜਫਰਗੜ੍ਹ ਪਰ ਅਧਿਕਾਰ ਕਰ ਲਿਆ। ਹੁਣ ਜਦ ਖਾਲਸਾਈ ਦਲ ਮੁਲਤਾਨ ਪਹੁੰਚਿਆ ਤਾਂ ਅਗੋਂ ਨਵਾਬ ਨੇ ਸ਼ਹਿਰ ਦੇ ਕਿਲ੍ਹੇ ਨੂੰ ਪੂਰੀ ਤਰ੍ਹਾਂ ਧਾਵੇ ਤੋਂ ਬਚਾਉਣ ਲਈ ਸੁਰੱਖਿਅਤ ਕਰ ਲਿਆ ਸੀ । ਇਥੇ ਸ਼ਹਿਰ ਤੋਂ ਥੋੜਾ ਬਾਹਰ ਇਕ ਤਕੜਾ ਟਾਕਰਾ ਹੋਇਆ ਅਤੇ ਸਾਰੇ ਦਿਨ ਦੀ ਲੜਾਈ ਲੜਨ ਦੇ ਉਪਰੰਤ ਮੈਦਾਨ ਖਾਲਸੇ ਦੇ ਹੱਥ ਰਿਹਾ।

ਅਗਲੇ ਦਿਨ ਸ਼ਹਿਰ ਨੂੰ ਘੇਰੇ ਵਿਚ ਰੱਖਿਆ ਗਿਆ, ਹੁਣ ਨਵਾਬ ਬੜੀ ਬਹਾਦਰੀ ਨਾਲ ਸਣੇ ਆਪਣੇ ਸੂਰਮੇ ਪੁੱਤਰਾਂ ਤੇ 20000 ਹਜ਼ਾਰ ਫੌਜ ਅਤੇ ਬੇਗਿਣਤ ਗਾਜ਼ੀਆਂ ਦੇ ਸ਼ਹਿਰ ਨੂੰ ਹਰ ਪਾਸੇ ਤੋਂ ਬਚਾਉਣ ਲਈ ਤਿਆਰ ਖਲੋਤਾ ਸੀ । ਖਾਲਸੇ ਨੇ ਜਾਂਦੇ ਹੀ ਸ਼ਹਿਰ ਦੀ ਫਸੀਲ ਮੂਹਰੇ ਤੋਪਾਂ ਬੀੜ ਦਿੱਤੀਆਂ, ਸ਼ਹਿਰ ਉਪਰ ਗੋਲਿਆਂ ਦਾ ਮੀਂਹ ਵਰ੍ਹਦਾ ਰਿਹਾ। ਸਾਰੇ ਦਿਨ ਦੀ ਲੜਾਈ ਦਾ ਸਿੱਟਾ ਇਹ ਨਿਕਲਿਆ ਕਿ ਫਸੀਲ ਪਰ ਦੇ ਸ਼ਾਵਾਂ ਪਰ ਪਾੜ ਪੈ ਗਏ । ਉਧਰੋਂ ਖਾਲਸੇ ਹੱਲਾ ਬੋਲ ਦਿੱਤਾ, ਪਰ ਨਵਾਬ ਨੇ ਤੁਰੰਤ ਫੁਰਤ ਪਾੜਾਂ ਵਿਚ ਰੇਤ ਭਰੀਆਂ ਬੋਰੀਆਂ ਭਰਵਾ ਦਿੱਤੀਆਂ, ਜਿਸ ਦੇ ਕਾਰਨ ਸਫਲਤਾ ਨਾ ਹੋ ਸਕੀ। ਇਸ ਦੇ ਉਪਰੰਤ ਫਸੀਲ ਥੱਲੇ ਟੋਏ ਪੁਟਵਾਏ ਗਏ, ਉਹਨਾਂ ਵਿਚ ਬਾਰੂਦ ਭਰਿਆ ਗਿਆ, ਪਰ ਉਪਰੋਂ ਮੀਂਹ ਪੈ ਜਾਣ ਦੇ ਕਾਰਨ ਇਹ ਯਤਨ ਵੀ ਕਾਮਯਾਬ ਨਾ ਹੋਇਆ, ਛੇਕੜ ਕਈ ਦਿਨਾਂ ਦੇ ਉਪਰੰਤ ਇਕ ਦਿਨ ਮੁੜ ਸ਼ਹਿਰ ਪਰ ਹੱਲਾ ਕੀਤਾ ਗਿਆ ਅਤੇ ਬੜੀ ਲਹੂ-ਡੋਲ੍ਹਵੀਂ ਲੜਾਈ ਹੋਈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਸ਼ਹਿਰ ਦਿਆਂ ਮੋਰਚਿਆਂ ਵਿਚੋਂ ਨਿਕਲ ਕੇ ਆਪਣੇ ਪ੍ਰਸਿੱਧ ਇਤਿਹਾਸਕ ਕਿਲ੍ਹੇ ਵਿਚ ਜਾ ਵੜਿਆ । ਇਉਂ ਖਾਲਸੇ ਦਾ ਸ਼ਹਿਰ ਪਰ ਅਧਿਕਾਰ ਹੋ ਗਿਆ।

ਨਵਾਬ ਨੇ ਕਿਲ੍ਹੇ ਵਿਚ ਪਹੁੰਚ ਕੇ ਮੁੜ ਪਹਿਲੇ ਵਾਂਗ ਲੜਾਈ ਦੀਆਂ ਤਿਆਰੀਆਂ ਕਰ ਲਈਆਂ। ਕਿਲ੍ਹੇ ਪਰ ਕਈ ਤਾਬੜ ਤੋੜ ਧਾਵੇ ਕੀਤੇ ਗਏ। ਇਸ ਦੇ ਦਰਵਾਜਿਆਂ ਪਰ ਹਾਥੀ ਦੌੜਾਏ ਗਏ ਪਰ ਸਿੱਟਾ ਕੁਝ ਵੀ ਨਾ ਨਿਕਲਿਆ । ਇਉਂ ਕਿਲ੍ਹੇ ਨੂੰ ਘੇਰਾ ਪਿਆ ਰਿਹਾ।

ਲਗਭਗ ਤਿੰਨ ਮਹੀਨੇ ਬੀਤ ਗਏ, ਪਰ ਇਸ ਦੇ ਛੇਤੀ ਵਰਹਿ ਹੋਣ ਦੀ ਕੋਈ ਆਸ ਨਹੀਂ ਸੀ ਕੀਤੀ ਜਾ ਸਕਦੀ, ਉਪਰੋਂ ਗਰਮੀ ਦੀ ਰੁੱਤ ਤੇ ਮੁਲਤਾਨ ਦੀ ਤਪਸ਼ ਨੇ ਫਤਹਿ ਨੂੰ ਹੋਰ ਵੀ ਦੁਰੇਡੇ ਕਰ ਦਿੱਤਾ। ਇਸ ਸਮੇਂ ਇਕ ਹੋਰ ਕਠਿਨਾਈ ਦਾ ਟਾਕਰਾ ਕਰਨਾ ਪਿਆ ਅਰਥਾਤ ਖਾਲਸੇ ਦੇ ਡੇਰੇ ਵਿਚ ਵਾਲੀ ਜੋਗ ਖਿਲਰ ਗਿਆ ਜਿਸ ਨਾਲ ਅਨੇਕ ਜਵਾਨ

65 / 154
Previous
Next