Back ArrowLogo
Info
Profile

ਨਿੱਤ ਬੀਮਾਰ ਹੋਣ ਲੱਗੇ । ਇਸ ਕਾਰਨ ਸੈਨਾ ਨੂੰ ਬੜੀ ਔਕੜ ਦਾ ਸਾਹਮਣਾ ਕਰਨਾ ਪਿਆ।

ਏਧਰ ਸ਼ੇਰ ਪੰਜਾਬ ਨੂੰ ਰਣ ਵਿਚੋਂ ਰੋਜ਼ਾਨਾ ਡਾਕ ਪਹੁੰਚਦੀ ਰਹਿੰਦੀ ਸੀ । ਜਦ ਆਪ ਨੇ ਫੌਜ ਦੀਆਂ ਏਹਨਾਂ ਔਕੜਾਂ ਦਾ ਸਮਾਚਾਰ ਸੁਣਿਆ ਤਾਂ ਆਪ ਆਪਣੇ ਪੁਰਾਤਨ ਨਿਯਮ ਅਨੁਸਾਰ ਸ੍ਰੀ ਅੰਮ੍ਰਿਤਸਰ ਜੀ ਪਹੁੰਦੇ ਤੋਂ ਸ੍ਰੀ ਦਰਬਾਰ ਸਾਹਿਬ ਜੀ ਜਾ ਕੇ ਇਸ ਮੁਹਿੰਮ ਦੀ ਵਤਹਿ ਲਈ ਅਰਦਾਸਾ ਸੁਧਵਾਇਆ। ਇਸ ਸਮੇਂ ਆਪ ਨੂੰ ਅਕਾਲੀ ਫੂਲਾ ਸਿੰਘ ਮਿਲਿਆ ਤੇ ਜਦ ਉਸ ਨੇ ਖਾਲਸਾ ਫੌਜ ਨੂੰ ਘੋਖ ਵਿਚ ਫਾਥਾ ਸੁਣਿਆ ਤਾਂ ਆਪ ਅਕਾਲੀ ਦਲ ਨਾਲ ਲੈ ਕੇ 11 ਜੇਠ ਸੰਮਤ 1874 ਬਿ: ਨੂੰ ਮੁਲਤਾਨ ਵੱਲ ਤੁਰ ਪਿਆ ।

ਇਉਂ ਇਹ ਦਸਤਾ ਦਰਿਆ ਰਾਵੀ ਦੇ ਰਸਤੇ ਵਿਚ 18 ਜੇਠ ਨੂੰ ਮੁਲਤਾਨ ਪਹੁੰਚ ਗਿਆ । ਇਨ੍ਹਾਂ ਜਾਂਦਿਆਂ ਹੀ ਭੰਗੀਆਂ ਦੀ ਪ੍ਰਸਿੱਧ ਤੋਪ ਨੂੰ ਕਿਲ੍ਹੇ ਦੇ ਖਿਜ਼ਰੀ ਦਰਵਾਜੇ ਅੱਗੇ ਬੀੜ ਦਿੱਤਾ ਤੇ ਅਜੇ ਕੁਲ ਤਿੰਨ ਚਾਰ ਗੋਲੇ ਹੀ ਦਾਗੇ ਸਨ ਕਿ ਦਰਵਾਜ਼ੇ ਦੇ ਲਾਗੇ ਰਸੀਲ ਵਿਚ ਦੇ ਪਾੜ ਪੈ ਗਏ, ਪਰ ਬਹਾਦਰ ਨਵਾਬ ਸਮੇਂ ਸਿਰ ਇਸ ਥਾਂ ਤੇ ਪਹੁੰਚ ਗਿਆ ਤੇ ਉਨ੍ਹਾਂ ਵਿਚ ਰੋਤ ਭਰੀਆਂ ਬੋਰੀਆਂ ਜੁੜਵਾ ਕੇ ਪਾੜਾਂ ਨੂੰ ਪੂਰ ਦਿੱਤਾ ਤੋਂ ਅੰਦਰੋਂ ਇਕ ਸਭ ਤੋਪਾਂ ਦੀ ਅੱਗ ਵਰਸਾਈ । ਇੰਨੇ ਨੂੰ ਅਕਾਲੀਆਂ ਮੁੜ ਤੋਪਾਂ ਦਾਗੀਆਂ ਤੇ ਗੋਲੇ ਠੀਕ ਬੋਰੀ ਤੇ ਬੈਠੇ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪਾੜ ਵਿਚੋਂ ਬੋਰੀਆਂ ਡਿੱਗ ਪਈਆਂ । ਹੁਣ ਅਕਾਲੀ ਫੂਲਾ ਸਿੰਘ ਜੀ ਨੇ ਇਸ ਸਮੇਂ ਨੂੰ ਅੰਜਾਈਂ ਨਹੀਂ ਗਵਾਇਆ ਤੇ ਇਕ ਚੁਣਵਾਂ ਦਸਤਾ ਆਪਣੇ ਜੱਥੇ ਨਾਲ ਲੈ ਕੇ ਉਸ ਪਾੜੇ ਤੇ ਧਾਵਾ ਕਰ ਦਿੱਤਾ ਤੇ ਅੱਖ ਦੇ ਫੋਰ ਵਿਚ ਇਹ ਅਕਾਲੀ ਦਲ ਕਿਲ੍ਹੇ ਦੇ ਅੰਦਰ ਜਾ ਪੁੱਜਾ ਪਰ ਕੀ ਇਨ੍ਹਾਂ ਦੇ ਅੰਦਰ ਜਾਂਦਿਆਂ ਕਿਲ੍ਹਾ ਫਤਹਿ ਹੋ ਗਿਆ? ਨਹੀਂ, ਸਗੋਂ ਨਵਾਬ ਨੇ ਜਦ ਇਨ੍ਹਾਂ ਨੂੰ ਅੰਦਰ ਵੜਦਿਆਂ ਡਿੱਠਾ ਤਾਂ ਉਸ ਨੂੰ ਗਜ਼ਬ ਦਾ ਜੋਸ਼ ਆਇਆ ਤੇ ਸਣੇ ਆਪਣੇ ਵੀਰ ਪੁੱਤਰਾਂ ਤੇ ਬਹਾਦਰ ਸਿਪਾਹੀਆਂ ਦੇ ਇਨ੍ਹਾਂ ਤੋਂ ਟੁੱਟ ਪਿਆ। ਹੁਣ ਹਨੇਰ ਦਾ ਘਮਸਾਨ ਮਚਿਆ । ਨਾਲ ਹੀ ਹੋਰ ਖਾਲਸਾ ਫੌਜ ਵੀ ਅਕਾਲੀਆਂ ਦੇ ਪਿੱਛੇ ਪਹੁੰਚ ਗਈ ਤੇ ਕਿਲ੍ਹੇ ਦਾ ਮੈਦਾਨ ਹੁਣ ਰਣਭੂਮੀ ਬਣ ਗਿਆ । ਇੰਨੇ ਨੂੰ ਅਕਾਲੀ ਫੂਲਾ ਸਿੰਘ ਦੀ ਤਲਵਾਰ ਨਾਲ ਨਵਾਬ ਮੁਜ਼ਵਰ ਖਾਨ ਕਤਲ ਹੋਇਆ। ਇਥੇ ਹੀ ਨਵਾਬ ਦੇ ਪੰਜ ਪੁੱਤਰ ਸ਼ਾਹ ਨਿਵਾਜ਼ ਖਾਨ, ਮੁਮਤਾਜ਼ ਖਾਨ, ਆਇਆਜ਼ ਖਾਨ, ਹਕ ਨਿਵਾਜ਼ ਖਾਨ ਅਤੇ ਸ਼ਬਾਬ ਖਾਨ ਵੀ ਮਾਰੇ ਗਏ । ਗਾਜ਼ੀਆਂ ਨੇ ਜਦ ਆਪਣੇ ਮੁਖੀਆਂ ਨੂੰ ਇਸ ਤਰ੍ਹਾਂ ਜ਼ਮੀਨ ਤੇ ਢੇਰ ਹੁੰਦਾ ਡਿੱਠਾ ਤਾਂ ਉਹਨਾਂ ਦੇ ਪੈਰ ਵੀ ਮੈਦਾਨ ਤੋਂ ਉਖੜ ਗਏ ਤੇ ਕਿਲ੍ਹਾ ਹੁਣ ਪੂਰੀ ਤਰ੍ਹਾਂ ਖਾਲਸੇ ਦੇ ਹੱਥ ਆ ਗਿਆ। ਅਜ ਦੀ ਲੜਾਈ ਵਿਚ ਕਈ ਨਾਮੀਂ ਸਰਦਾਰ ਖਾਲਸੇ ਵਲੋਂ ਫੱਟੜ ਹੋਏ, ਜਿਨ੍ਹਾਂ ਵਿਚ ਸਰਦਾਰ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਦਾ ਨਾਮ ਖਾਸ ਪ੍ਰਸਿੱਧ ਹੈ। ਇਸ ਤੋਂ ਬਾਅਦ ਇਹ ਸਾਰਾ ਸੂਬਾ ਖਾਲਸਾ

1. ਸਯਦ ਮੁਹੰਮਦ ਲਤੀਫ ਨੇ ਇਥੇ ਸੁਲੇਖੇ ਨਾਲ ਲਿਖਿਆ ਹੈ ਕਿ ਨਵਾਬ ਮੁਜ਼ਫਰ ਖਾਨ ਨੂੰ ਸਣੇ ਪੁੱਤਰਾਂ ਦੇ ਸ਼ਾਵਲ ਹਕ ਦੀ ਖਾਨਗਾਹ ਵਿਚ ਕਤਲ ਕੀਤਾ ਗਿਆ। ਅਸਲ ਗੱਲ ਇਹ ਹੈ ਕਿ ਨਵਾਬ ਸਣੇ ਪੁੱਤਰਾਂ ਦੇ ਅਕਾਲੀਆ ਦੇ ਹੌਲੇ ਨੂੰ ਠਲ੍ਹਦਾ ਹੋਇਆ ਖਿਜਰੀ ਦਰਵਾਜੇ ਵਿਚ ਹੀ ਮਾਰਿਆ ਗਿਆ ਸੀ । ਉਨ੍ਹਾਂ ਦੀਆ ਲੋਥਾਂ ਉਸ ਦੇ ਭਤੀਜੇ ਦੇ ਮੰਗਣ ਪਰ ਸ਼ਾਹਜ਼ਾਦਾ ਖੜਗ ਸਿੰਘ ਦੀ ਆਗਿਆ ਨਾਲ ਉਸ ਨੂੰ ਦਿੱਤੀਆਂ ਜੋ ਉਸਨੇ ਬਾਵਲ ਹਕ ਦੇ ਮਕਬਰੇ ਵਿਚ ਦਫਨ ਕੀਤੀਆਂ । ਵੇਖੋ ਸਰ ਲੈਪਲ ਗ੍ਰਿਫਨ ਦੀ ਪੰਜਾਬ ਚੀਫਸ ਸਫਾ 891

2. ਇਸ ਲੜਾਈ ਵਿਚ ਨਵਾਬ ਮੁਜੱਫਰ ਖਾਨ ਦੇ ਪੰਜ ਪੁੱਤਰ ਮਾਰੇ ਗਏ । ਸ: ਮੁ: ਲਤੀਵ ਸਫਾ 261 ਖਾ: ਦ: ਰੀਕਾਰਡ, ਜਿ: 1, ਸਫਾ 8

3. ਬਾਜੇ ਇਤਿਹਾਸਕਾਰਾਂ ਨੇ ਇਸ ਅਕਾਲੀ ਦਾ ਨਾਮ ਸਾਧੂ ਸਿੰਘ ਲਿਖਿਆ ਹੈ, ਜੋ ਠੀਕ ਨਹੀਂ ਇਸ ਗੋਲ ਦਾ ਸਵਿਸਤਾਰ ਨਿਰਨਾ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਬਿਰਤਾਂਤ ਵਿਚ ਕੀਤਾ ਗਿਆ ਹੈ।

66 / 154
Previous
Next