

ਰਾਜ ਵਿਚ ਮਿਲਾ ਦਿੱਤਾ। ਮੁਲਤਾਨ ਦੀ ਫਤਹਿ ਵਿਚ ਖਾਲਸਾ ਫੌਜਾਂ ਦੇ ਹੱਥ ਬਹੁਤ ਮਾਇਆ ਆਈ । ਨਵਾਬ ਦੇ ਖਜਾਨੇ ਵਿਚੋਂ ਵੀ ਬੇਸ਼ੁਮਾਰ ਮੋਹਰਾਂ ਤੋਂ ਜਵਾਹਰਾਤ ਮਿਲੇ । ਇਸ ਲੜਾਈ ਵਿਚ 12000 ਤੋਂ ਵੀ ਵੱਧ ਮੁਸਲਮਾਨ ਸਣੇ ਨਵਾਬ ਮੁਜ਼ਫਰ ਖਾਨ ਅਤੇ ਉਸ ਦੇ ਪੰਜ ਪੁੱਤਰਾਂ ਦੇ ਕਤਲ ਹੋਏ ਅਤੇ ਖਾਲਸਾ ਜੀ ਵਲੋਂ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਦੇ ਲਗਭਗ ਸੀ ।
ਨਵਾਬ ਮੁਜ਼ਫਰ ਖਾਨ ਦੀ ਕਬਰ ਬਾਵਲ ਹਕ ਦੀ ਖਾਨਗਾਹ ਦੀ ਡਿਉਢੀ ਵਿਚ ਦਰਵਾਜ਼ੇ ਦੇ ਸਾਹਮਣੇ ਹੈ, ਜਿਸ ਉਤੇ ਹੇਠ ਲਿਖਿਆ ਸੇਰ ਫਾਰਸੀ ਵਿਚ ਲਿਖੇ ਹੋਏ ਹਨ, ਜਿਹਨਾਂ ਤੋਂ ਨਵਾਬ ਦੀ ਮੌਤ ਦੀ ਤਾਰੀਖ ਨਿਕਲਦੀ ਹੈ :-
ਸੁਜਾ ਵ ਇਬਨਲ ਸੁਜਾ ਬ ਹਾਜੀ,
ਅਮੀਰ ਮੁਲਤਾਨ ਜਹੈ ਮੁਜਫਰ ।
ਬਰੋਜ਼ੇ ਮੈਦਾਨ ਬ ਤੇਗੇ ਬਾਜੂ,
ਕਿ ਹਮਲਾ ਆਵਰਦ ਦੇ ਗਜਨਵਰ ।
ਚੂ ਸੁਰਖਰੂ ਸ਼ੁਦ ਬਸ਼ੂਏ ਬੇਜਨਤ,
ਬਗੁਵਤ ਰਦਵਾ ਬੀਆ ਮੁਜ਼ੱਫਰ । (1823 ਹਿਜ਼ਰੀ)
ਭਾਵ :- (ਨਵਾਬ) ਹਾਜ਼ੀ ਮੁਜ਼ਵਰ(ਖਾਨ) ਅਮਨ ਮੁਲਤਾਨ ਬੜਾ ਹੀ ਬਹਾਦਰ ਅਤੇ ਬਹਾਦਰ ਦਾ ਪੁੱਤਰ ਸੀ । ਮੈਦਾਨਿ ਜੰਗ ਵਿਚ ਤਲਵਾਰ ਹੱਥ ਵਿਚ ਲੈ ਕੇ ਸ਼ੋਰ ਬੱਬਰ ਵਾਂਗ ਵੈਰੀਆਂ ਤੇ ਟੁੱਟ ਪਿਆ । (ਸ਼ਹੀਦ ਹੋ ਕੇ) ਜਦ ਜਨਤ ਵੱਲ ਵਧ ਗਿਆ, ਤਾਂ (ਅਗੋਂ) ਜਨਤ ਦੀਆਂ (ਹੁਰਾ) ਨੇ 'ਜੀ ਆਇਆ ਨੂੰ' ਕਿਹਾ।
ਇਸੇ ਤਰ੍ਹਾਂ ਨਵਾਬ ਦਾ ਵੱਡਾ ਪੁੱਤਰ ਸਾਹ ਨਿਵਾਜ਼ ਖਾਨ, ਜੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨਾਲੋਂ ਹੱਥੇ ਹੱਥ ਟਾਕਰਾ ਕਰਦਾ ਹੋਇਆ ਸਰਦਾਰ ਦੀ ਤਲਵਾਰ ਨਾਲ ਮੋਇਆ ਸੀ, ਇਸੇ ਡਿਉਢੀ ਦੇ ਬਾਹਰ ਪੂਰਬ ਵਾਲੇ ਸੱਜੇ ਹੱਥ ਇਕ ਸੋਹਣੀ ਕਬਰ ਵਿਚ ਦੱਬਿਆ ਹੋਇਆ ਹੈ, ਅਤੇ ਇਸ ਦੇ ਉਤੇ ਇਹ ਕੁਤਬਾ ਹੈ :-
ਚੂੰ ਸ਼ਾਹ ਨਿਵਾਜ਼ ਖਾਨ ਬ ਮੁਲਤਾਨ ਸ਼ਹੀਦ ਸ਼ੁਦ ।
ਖਮਦਾਰ ਤੇਗ ਕਤਲ ਬਰੋ ਮਾਏ ਈਦ ਸੂਦ ।
ਜੁਸਤਮ ਚੂੰ ਸਾਲ ਮਸ਼ਹੀਦਾਨੈ ਗਾਜ਼ੀ ਸ਼ਹੀਦ ।
ਗੁਫਤਾ ਖਿਰਦ ਕੇ ਹਾਕਮੇ ਮੁਲਤਾਨ ਸ਼ਹੀਦ ਸ਼ੁਦ । (1238 ਹਿਜ਼ਰੀ)
ਭਾਵ - ਜਦੋਂ ਸ਼ਾਹ ਨਿਵਾਜ਼ ਖਾਨ ਮੁਲਤਾਨ ਵਿਚ ਸ਼ਹੀਦ ਹੋਇਆ ਤਾਂ ਕਤਲ ਦੀ ਖਮਦਾਰ ਸ਼ਮਸ਼ੇਰ (ਉਸ ਨੂੰ) ਈਦ ਦੇ ਚੰਦ ਵਤ (ਪਿਆਰੀ) ਭਾਸੀ । ਜਦ (ਮੈਂ) ਗਾਜ਼ੀ ਸ਼ਹੀਦ ਦੇ ਕਤਲ (ਹੋਣ) ਦਾ ਸਾਲ ਢੂੰਡਿਆ, ਤਾਂ ਉਹਨੇ (ਮੈਨੂੰ) ਦੱਸਿਆ ਕਿ ਮੁਲਤਾਨ ਦਾ ਹਾਕਮ ਸ਼ਹੀਦ ਹੋਇਆ ।
1. ਮੁਲਤਾਨ ਦੀ ਫਤਹਿ ਦੇ ਬਾਦ ਮਹਾਰਾਜ ਰਣਜੀਤ ਸਿੰਘ ਨੇ ਪੀਰ ਬਾਵਲ ਹਕ ਦੀ ਇਤਿਹਾਸਿਕ ਜਿਆਰਤ ਤੇ ਮਖਦੂਮਾਂ ਨੂੰ 35000 ਰੁਪਏ ਵਾਰਸਣ ਦੀ ਜਾਗੀਰ ਬਖਸ਼ੀ। (ਦੀ ਪੰਜਾਬ ਚੀਫਸ ਲੈਪਲ ਗ੍ਰਿਫਨ ਜਿਲਦ 2,861