

ਨਵਾਬ ਦੇ ਛੋਟੇ ਪੁੱਤਰ ਸਰਫਰਾਜ਼ ਖਾਨ ਅਤੇ ਜੁਲਫਕਾਰ ਅਲੀ ਖਾਨ ਤੇ ਅਮੀਰ ਬੇਗ ਖਾਨ ਜਿਊਂਦੇ ਫੜੇ ਗਏ । ਇਨ੍ਹਾਂ ਨੂੰ ਜਦ ਲਾਹੌਰ ਮਹਾਰਾਜਾ ਦੀ ਸੇਵਾ ਵਿਚ ਹਾਜ਼ਰ ਕੀਤਾ ਗਿਆ ਤਾਂ ਉਦਾਰ ਚਿੱਤ ਮਹਾਰਾਜਾ ਸਾਹਿਬ ਨੇ ਇਹਨਾਂ ਦੀ ਬੜੀ ਇੱਜ਼ਤ ਕੀਤੀ ਅਤੇ ਪ੍ਰਾਹੁਣਚਾਰੀ ਵਜੋਂ 2500) ਰੁਪਏ ਨਕਦ ਭੇਜੋ, ਅਤੇ ਇਹਨਾਂ ਦੇ ਨਿਰਬਾਹ ਲਈ ਸ਼ਰਕਪੁਰ ਦੇ ਇਲਾਕੇ ਵਿਚ ਇਹਨਾਂ ਨੂੰ ਭਾਰੀ ਜਾਗੀਰ ਦਿੱਤੀ, ਜੋ ਅਜੇ ਤਕ ਇਹਨਾਂ ਦੇ ਵਾਰਸਾਂ ਦੇ ਕਬਜੇ ਵਿਚ ਹੈ ।
ਪਿਸ਼ਾਵਰ ਦੀ ਫਤਹਿ
ਸ਼ੇਰ ਪੰਜਾਬ ਦੀ ਭੇਖੇ ਸਮੇਂ ਤੋਂ ਅਭਿਲਾਖਾ ਸੀ ਕਿ ਪਿਸ਼ਾਵਰ ਨੂੰ ਹਿੰਦ ਦਾ ਬੂਹਾ ਕਿਹਾ ਜਾਂਦਾ ਹੈ-ਫਤਹਿ ਕੀਤਾ ਜਾਏ, ਪਰ ਕਿਸੇ ਯੋਗ ਸਮੇਂ ਦੇ ਆਉਣ ਲਈ ਕੁਝ ਚਿਰ ਉਡੀਕਣਾ ਪਿਆ । ਮੁਲਤਾਨ ਦੀ ਫਤਹਿ ਤੋਂ ਆਪ ਨੂੰ ਵਿਹਲ ਮਿਲੀ ਤਾਂ ਆਪ ਨੇ ਪਿਸ਼ਾਵਰ ਪਰ ਚੜ੍ਹਾਈ ਦੀਆ ਤਿਆਰੀਆਂ ਆਰੰਭ ਦਿੱਤੀਆਂ। ਹੁਣ ਇਕ ਭਾਰੀ ਫੌਜ ਨਾਲ ਲੈ ਕੇ ਸੰਮਤ 1875 ਬਿ: ਨੂੰ ਅਟਕ ਵੱਲ ਕੂਚ ਕਰ ਦਿੱਤਾ। ਇਥੇ ਪਹੁੰਚ ਕੇ ਬੋੜੀਆਂ ਦਾ ਪੁਲ ਤਿਆਰ ਕਰਾਇਆ ਤੇ ਇਥੋਂ ਇਕ ਛੋਟਾ ਜਿਹਾ ਦਸਤਾ ਦੇਖ ਭਾਲ ਲਈ ਅਟਕ ਤੋਂ ਪਾਰ ਭੇਜਿਆ। ਉਧਰੋਂ ਅਟਕੇ ਪਾਰ ਦੇ ਇਲਾਕੇ ਦੇ ਖਟਕਾਂ ਅਤੇ ਪਠਾਣਾਂ ਨੂੰ ਜਦ ਮਹਾਰਾਜਾ ਦੀ ਚੜ੍ਹਾਈ ਬਾਰੇ ਪਤਾ ਲੱਗਾ, ਤਾਂ ਉਹਨਾਂ ਨੇ ਇਕ ਭਾਰੀ ਇਕੰਠ ਕਰ ਲਿਆ ਤੇ ਫਿਰੋਜ਼ ਖਾਨ ਖਟਕ ਤੇ ਨਜੀਬਉਲਾ ਖਾਨ ਦੀ ਤਹਿਤ ਵਿਚ ਖੈਰਾਬਾਦ ਦੀਆਂ ਪਹਾੜੀਆਂ ਵਿਚ ਮੋਰਚੇ ਮਲ ਬੈਠੇ ਤੇ ਲੰਗੇ ਖਾਲਸੇ ਦੀ ਉਡੀਕ ਕਰਨ । ਹੁਣ ਜਦ ਇਹ ਛੋਟਾ ਜਿਹਾ ਦਸਤਾ ਦੇਖ ਭਾਲ ਲਈ ਪਾਰ ਪੁੱਜਾ ਤਾਂ ਉਹਨਾਂ ਨੇ ਇਹਨਾਂ ਤੇ ਐਸਾ ਕਰੜਾ ਹੱਲਾ ਕੀਤਾ ਕਿ ਇਹਨਾਂ ਨੂੰ ਹਰ ਪਾਸੇ ਤੋਂ ਘੇਰ ਲਿਆ । ਇਹਨਾਂ ਆਪਣੇ ਵਲੋਂ ਵੈਰੀ ਦਾ ਚੰਗਾ ਛੋਟ ਕੇ ਟਾਕਰਾ ਕੀਤਾ ਪਰ ਬਹੁਤਿਆਂ ਅਤੇ ਥੋੜਿਆਂ ਦੀ ਕਦ ਤਨਕ ਨਿਭ ਸਕਦੀ ਸੀ ? ਇਹ ਸਾਰਾ ਦਸਤਾ ਲਗਭਗ ਫੱਟੜ ਜਾਂ ਕਤਲ ਹੋ ਗਿਆ।
ਸ਼ੇਰਿ ਪੰਜਾਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਤੇ ਉਸੇ ਵੇਲੇ ਇਕ ਬਲਵਾਨ ਜੱਥਾ ਫੌਜ ਦਾ ਅਕਾਲੀ ਫੂਲਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਨਾਖੇਰੀਏ ਦੀ ਜਥੇਦਾਰੀ ਵਿਚ ਪਾਰ ਭੇਜਿਆ । ਇਹਨਾਂ ਦੇ ਪਹੁੰਚਦਿਆਂ ਹੀ ਅਫਗਾਨਾ ਨੇ ਇਹਨਾਂ ਤੇ ਹੱਲਾ ਕੀਤਾ, ਪਰ ਉਹਨਾਂ ਨੇ ਪਠਾਣਾਂ ਨੂੰ ਉਹ ਹੱਥ ਦੱਸੋ ਜੋ ਅੱਗੇ ਕਦੇ ਉਹਨਾਂ ਨਹੀਂ ਸਨ ਡਿੱਠੇ । ਸੈਂਕੜਿਆਂ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ। ਗਾਜ਼ੀਆਂ ਨੇ ਆਪਣੇ ਆਪ ਨੂੰ ਖਾਲਸੇ ਦੇ ਹੱਥ ਵਿਚ ਹਰ ਪਾਸੇ ਤੋਂ ਫਾਥਾ ਡਿੱਠਾ ਤਾਂ ਸਫੈਦ ਝੰਡਾ ਖੜ੍ਹਾ ਕੀਤਾ ਤਾਂ ਅਮਨ ਮੰਗਿਆ। ਖਾਲਸੇ ਦੇ ਸਵਾਰਾਂ ਨੇ ਖਟਕਾਂ ਦੇ ਦੋਹਾਂ ਮੁਖੀਆਂ ਨੂੰ ਫੜ ਕੇ ਅਕਾਲੀ ਫੂਲਾ ਸਿੰਘ ਦੇ ਮੂਹਰੇ ਹਾਜ਼ਰ ਕੀਤਾ, ਅਤੇ ਉਸ ਨੇ ਮਹਾਰਾਜੇ ਦੀ ਸੇਵਾ ਵਿਚ ਇਹਨਾਂ ਨੂੰ ਭਿਜਵਾ ਦਿੱਤਾ । ਉਥੇ ਜਦ ਇਹਨਾਂ ਨੇ ਬਹੁਤ ਕੁਝ ਅਧੀਨਗੀ ਦੱਸੀ ਤਾਂ ਮਹਾਰਾਜਾ ਸਾਹਿਬ ਨੇ ਇਹਨਾਂ ਦੀ ਜਾਨ-ਬਖਸ਼ੀ ਕਰ ਦਿੱਤੀ । ਅਗਲੇ ਦਿਨ ਕਿਲ੍ਹਾ ਖੈਰਾਬਾਦ ਤੇ ਜਹਾਂਗੀਰੇ ਵਿਚ ਆਪਣੇ ਠਾਣੇ ਸਥਾਪਤ ਕਰਕੇ ਖਾਲਸਾ ਫੌਜ ਨੇ ਅੱਗੇ ਕੂਚ ਕੀਤਾ। ਇਹ ਦਲ ਨੁਸ਼ੈਹਰੇ ਤੋਂ ਕੁਝ ਥੋੜ੍ਹਾ ਹੀ ਅੱਗੇ ਪਹੁੰਚਿਆ ਹੋਣਾ ਹੈ ਕਿ ਏਥੇ ਖਬਰ ਮਿਲੀ