

ਕਿ ਬਹੁਤ ਸਾਰੇ ਗਾਜ਼ੀ ਚਮਕਨੀ ਵਿਚ ਆਖ਼ਾਨਜ਼ਾਦਿਆਂ ਦੇ ਝੰਡੇ ਹੇਠ ਇਕੱਠੇ ਹੋ ਗਏ ਹਨ ਤੇ ਖਾਲਸੇ ਦਾ ਰਸਤਾ ਰੋਕਣਾ ਚਾਹੁੰਦੇ ਹਨ। ਇਥੇ ਰਾਤੋ ਰਾਤ ਅਕਾਲੀ ਫੂਲਾ ਸਿੰਘ ਨੇ ਕੂਚ ਕਰਕੇ ਸਵੇਰ ਤੋਂ ਪਹਿਲੇ ਹੀ ਚਮਕਨੀ ਨੂੰ ਘੇਰ ਲਿਆ। ਇਥੋਂ ਗਾਜ਼ੀ ਅਜੇ ਸੁੱਤੇ ਹੀ ਪਏ ਸਨ ਜਦ ਉਹਨਾਂ ਨੂੰ ਪਤਾ ਲੱਗਾ ਕਿ ਖਾਲਸੇ ਦੇ ਸਵਾਰਾਂ ਨੇ ਸ਼ਹਿਰ ਘੇਰ ਲਿਆ ਹੈ। ਹੁਣ ਉਹਨਾਂ ਲਈ ਬਿਨਾਂ ਭੱਜ ਜਾਣ ਦੇ ਕੋਈ ਚਾਰਾ ਨਹੀਂ ਸੀ ਤੇ ਜਿਧਰ ਕਿਸੇ ਨੂੰ ਰਾਹ ਲੱਭਾ ਉਧਰ ਨੂੰ ਭੱਜ ਨੱਠਾ। ਸੈਂਕੜੇ ਭੱਜਦੇ ਹੋਏ ਗਾਜ਼ੀ ਖਾਲਸੇ ਦੀ ਤਲਵਾਰ ਤੋਂ ਪਾਰ ਹੋਏ । ਖਾਲਸੇ ਦੀ ਇਸ ਨਿਡਰਤਾ ਦਾ ਵੈਰੀਆਂ ਪਰ ਅਜਿਹਾ ਦਬਦਬਾ ਛਾਇਆ ਕਿ ਅਗਲੇ ਦਿਨ 4 ਮਘਰ ਸੰਮਤ 1874 ਬਿ: ਨੂੰ ਬਿਨਾਂ ਕਿਸੇ ਲੜਾਈ ਦੇ ਖਾਲਸੇ ਦਾ ਪਿਸ਼ਾਵਰ ਪਰ ਕਬਜ਼ਾ ਹੋ ਗਿਆ।
ਯਾਰ ਮੁਹੰਮਦ ਖਾਨ ਜੋ ਪਿਸ਼ਾਵਰ ਦਾ ਹਾਕਮ ਸੀ, ਖਾਲਸੇ ਦੀ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਪਿਸ਼ਾਵਰ ਤੋਂ ਹਸਤ-ਨਗਰ ਵੱਲ ਨੱਸ ਗਿਆ ਸੀ । ਹੁਣ ਸ਼ਹਿਰ ਦੀ ਰਾਖੀ ਆਦਿ ਦਾ ਪੱਕਾ ਪ੍ਰਬੰਧ ਕਰਕੇ ਸ਼ੇਰਿ ਪੰਜਾਬ ਨੇ ਇਲਾਕੇ ਦੇ ਅਰਬਾਬਾਂ ਤੇ ਰਈਸਾਂ ਦੇ ਯੋਗ ਨਜ਼ਰਾਨੇ ਪ੍ਰਵਾਨ ਕੀਤੇ। ਤੀਸਰੇ ਦਿਨ ਮਹਾਰਾਜਾ ਸਾਹਿਬ ਨੇ ਇਕ ਭਾਰੀ ਦਰਬਾਰ ਕੀਤਾ, ਜਿਸ ਵਿਚ ਸਾਰੇ ਇਲਾਕੇ ਦੇ ਰਈਸ ਆਏ ਹੋਏ ਸਨ, ਜਿਹਨਾਂ ਨੂੰ ਹਜ਼ਾਰਾਂ ਰੁਪਏ ਦੇ ਸਿਰੋਪਾ ਤੇ ਖਿਲਤਾਂ ਬਖਸ਼ੀਆਂ । ਇੰਨੇ ਨੂੰ ਦੋਸਤ ਮੁਹੰਮਦ ਖਾਨ ਬਾਰਕਜ਼ਈ ਨੇ ਆਪਣੇ ਦੀਵਾਨ ਦਮੋਦਰ ਮਲ ਤੇ ਹਾਰਜ਼ ਚੁਹੇਲੇ ਦੀ ਰਾਹੀਂ 50000 ਰੁਪਿਆ, 50 ਭਾਰ ਕਾਬਲੀ ਮੇਵੇ ਦੇ, ਇਕ ਸੌ ਘੋੜੇ ਆਦਿ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਟ ਵਜੋਂ ਨਜਰਾਨੇ ਦੇ ਤੌਰ ਪਰ ਭੇਜੇ ਤੇ ਨਾਲ ਹੀ ਇਕ ਬਿਨੈ-ਪੱਤਰ ਘੋਲਿਆ, ਜਿਸ ਵਿਚ ਬੇਨਤੀ ਕੀਤੀ ਗਈ ਸੀ ਕਿ ਜੇ ਪਿਸ਼ਾਵਰ ਦੀ ਹਕੂਮਤ ਸਰਕਾਰ ਵਲੋਂ ਮੈਨੂੰ ਬਖਸ਼ੀ ਜਾਏ ਤਾਂ ਜਿੰਨੀ ਰਕਮ ਆਪ ਜ਼ਿੰਮੇ ਕਰ ਦੀ ਰੱਖਣਾ ਚਾਹੋ, ਉਹ ਮੈਂ ਬਿਨਾਂ ਟਾਲ-ਮਟੋਲੇ ਦੇ ਸਰਕਾਰ ਦੀ ਸੇਵਾ ਵਿਚ ਭੇਜ ਦਿਆ ਕਰਾਂਗਾ ਅਤੇ ਹੋਰ ਜੋ ਜੋ ਫਰਮਾਨ ਲਾਹੌਰ ਦਰਬਾਰ ਵਲੋਂ ਆਵਣਗੇ ਉਹਨਾਂ ਦੀ ਪਾਲਨਾ ਖੁਸ਼ੀ ਨਾਲ ਕਰਾਂਗਾ । ਮਹਾਰਾਜਾ ਸਾਹਿਬ ਨੇ ਇਸ ਸਮੇਂ ਯੋਗ ਸਮਝ ਕੇ ਦੋਸਤ ਮੁਹੰਮਦ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਆਪ ਕੁਝ ਦਿਨਾਂ ਦੇ ਉਪਰੰਤ ਖਾਲਸਾ ਫੌਜ ਦੇ ਲਾਹੌਰ ਵੱਲ ਪਰਤ ਆਏ । ਇਹ ਫਤਹ ਵਿਚ ਦੀਵਾਨ ਸ਼ਾਮ ਸਿੰਘ ਪਿਸ਼ਾਵਰੀ ਨੇ ਖਾਲਸੇ ਦੀ ਬਹੁਮੁੱਲੀ ਸੇਵਾ ਕੀਤੀ, ਜਿਸ ਨੂੰ ਇਸ ਦੇ ਬਦਲੇ ਮਹਾਰਾਜਾ ਵਲੋਂ ਭਾਰੀ ਜਗੀਰ ਅਤੇ ਸਨਦ ਬਖਸ਼ੀ ਗਈ।
ਖਾਲਸੇ ਦੀ ਇਹ ਫਤਹ ਰਾਜਸੀ ਦ੍ਰਿਸ਼ਟੀਕੋਣ ਤੋਂ ਸਾਧਾਰਨ ਜਿੱਤਾਂ ਤੋਂ ਵਧੇਰੀ ਤੁਲਨਾ ਰੱਖਦੀ ਹੈ, ਜਿਸ ਨੂੰ ਕਈ ਇਤਿਹਾਸਕਾਰ ਖਾਲਸੇ ਦੀ ਕਰਾਮਾਤੀ ਸਫਲਤਾ ਲਿਖਦੇ ਹਨ। ਧਾਵਿਆਂ ਦਾ ਉਹ ਭਾਰੀ ਦਰਿਆ ਜੋ ਅੱਠ ਸਾਲਾਂ ਤੋਂ ਉਤਰ ਪੱਛਮ ਤੋਂ ਹਿੰਦੁਸਤਾਨ ਪਰ ਆਉਂਦਾ ਰਿਹਾ ਅੱਜ ਖਾਲਸਾ ਤਲਵਾਰ ਦੇ ਸਾਹਮਣੇ ਨਾ ਕੇਵਲ ਉਹ ਰੁਕ ਹੀ ਗਿਆ, ਸਗੋਂ ਉਲਟਾ ਪਿਛਾਂਹ ਨੂੰ ਵਗਣ ਲੱਗਾ । ਰਾਜਾ ਜੈ ਪਾਲ ਦੇ ਅਸਫਲ ਧਾਵੇ ਪਿੱਛੇ ਇਹ ਪਹਿਲੀ ਵਾਰ ਖਾਲਸੇ ਦੇ ਬਹਾਦਰ ਦਲਾਂ ਨੇ ਨਾ ਕੇਵਲ ਪਿਸ਼ਾਵਰ ਅਤੇ ਸਰਹਦ ਨੂੰ ਫਤਹ ਕਰਕੇ ਪੰਜਾਬ ਨਾਲ ਸੰਮਿਲਤ ਹੀ ਕਰ ਦਿੱਤਾ, ਸਗੋਂ ਖਾਲਸਾ ਰਾਜ ਨੂੰ ਕਾਬਲ ਅਤੇ ਗਜ਼ਨੀ ਤਕ ਪਹੁੰਚਾਣ ਦੀਆਂ ਤਿਆਰੀਆਂ ਹੋਣ ਲੱਗੀਆਂ । ਜਿਸ ਤਰ੍ਹਾਂ ਤੈਮੂਰਲੰਗ ਤੇ ਮਹਿਮੂਦ ਗਜ਼ਨੀ ਦਾ ਨਾਮ ਹਿੰਦੀਆਂ ਲਈ ਡਰਾਵਣਾ ਭਾਸਦਾ ਸੀ, ਅੱਜ ਉਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਏ ਅਤੇ ਅਕਾਲੀ ਫੂਲਾ ਸਿੰਘ ਦਾ ਨਾਂ ਕਾਬਲ ਅਤੇ ਗਜ਼ਨੀ ਦੀਆਂ ਗਲੀਆਂ ਵਿਚ ਪਠਾਣ ਬੱਚਿਆਂ ਨੂੰ
1. ਇਸ ਸਮੇਂ 14 ਤੋਪਾਂ ਤੇ ਬਹੁਤ ਸਾਰੇ ਘੋਤੇ ਨਕਦੀ ਆਦਿ ਮਹਾਰਾਜਾ ਆਪਣੇ ਨਾਲ ਲਾਹੌਰ ਲੈ ਆਇਆ।