

ਡਰਾਉਣ ਲਈ ਯਾਦ ਹੋਣ ਲੱਗਾ।
ਕਸ਼ਮੀਰ ਦੀ ਫ਼ਤਹ
ਪਿਸ਼ਾਵਰ ਦੀ ਫਤਹ ਤੋਂ ਵੇਹਲ ਪਾਂਦਿਆ ਹੀ ਸਭ ਤੋਂ ਪਹਿਲਾਂ ਬੜਾ ਕੰਮ ਜੋ ਸ਼ੇਰਿ ਪੰਜਾਬ ਨੇ ਕੀਤਾ ਉਹ ਇਹ ਸੀ ਕਿ ਇਕ ਬਲਵਾਨ ਫੌਜੀ ਦਸਤਾ ਤੇ ਬਹੁਤ ਸਾਰਾ ਜੰਗੀ ਸਾਮਾਨ ਰਸਦ ਆਦਿ ਇਕੱਠਾ ਕਰਕੇ 8 ਵੈਸਾਖ 1876 ਬਿ: ਨੂੰ ਆਪਣੀ ਦੇਖ-ਰੇਖ ਹੇਠ ਕਸ਼ਮੀਰ ਪਰ ਚੜ੍ਹਾਈ ਲਈ ਲਾਹੌਰ ਤੋਰ ਦਿੱਤਾ। ਇਹ ਸਭ ਕੁਝ ਜਦੋਂ ਵਜ਼ੀਰਾਬਾਦ ਪਹੁੰਚ ਗਿਆ ਤਾਂ ਇਥੇ ਮਤਾ ਸੋਧਿਆ ਗਿਆ ਕਿ ਫੌਜ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾਵੇ । ਇਕ ਦਸਤਾ ਜਫਰ ਜੰਗ, ਦੀਵਾਨ ਚੰਦ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਰਦਾਰੀ ਹੇਠ, ਦੂਜਾ ਜੱਥਾ ਸ਼ਾਹਜ਼ਾਦਾ ਖੜਗ ਸਿੰਘ ਤੇ ਅਕਾਲੀ ਫੂਲਾ ਸਿੰਘ ਦੀ ਜਥੇਦਾਰੀ ਵਿਚ ਅੱਗੇ ਵਧ ਕੇ ਧਾਵਾ ਕਰਨ ਲਈ ਨੀਯਤ ਹੋਇਆ, ਤੀਜਾ ਦਸਤਾ ਖਾਸ ਸ਼ੇਰ ਪੰਜਾਬ ਦੀ ਨਿਗਰਾਨੀ ਵਿਚ ਰਿਹਾ, ਤਾਂ ਜੋ ਜੇਹੜੇ ਜਥੇ ਨੂੰ ਸਹਾਇਤਾ ਦੀ ਲੋੜ ਪਵੇ ਉਸੇ ਵੇਲੇ ਸਜਰ-ਸਾਹ ਫੌਜ ਉਸ ਨੂੰ ਪਹੁੰਚਾਈ ਜਾਵੇ । ਇਸ ਸਮੇਂ ਰਸਦ ਆਦਿ ਦੇ ਜ਼ਖੀਰੇ ਵਜੀਰਾਬਾਦ ਇਕੱਠੇ ਕੀਤੇ ਗਏ ਤੇ ਐਸਾ ਚੰਗਾ ਪ੍ਰਬੰਧ ਕੀਤਾ ਕਿ ਇਥੋਂ ਸਾਰਾ ਲੋੜੀਂਦਾ ਸਮਿਆਨ ਮੈਦਾਨ ਜੰਗ ਵਿਚ ਪਹੁੰਚਣਾ ਅਰੰਭ ਹੋ ਗਿਆ।
19 ਵੈਸਾਖ ਨੂੰ ਇਹ ਦੋਵੇਂ ਦਲ ਇਲਾਕਾ ਭਿੰਬਰ ਤੋਂ ਲੰਘ ਕੇ ਰਾਜੋੜੀ ਜਾ ਪਹੁੰਚੇ, ਇਥੋਂ ਦਾ ਹਾਕਮ ਅਗਰਖਾਨ ਕੁਝ ਸਮੇਂ ਤੋਂ ਆਪਣੇ ਪਹਿਲੇ ਐਹਦਨਾਮੇ ਦੇ ਵਿਰੁਧ ਕਈ ਕੁ ਅਯੋਗ ਕੰਮ ਕਰ ਬੈਠਾ ਸੀ, ਜਿਸ ਲਈ ਆਉਂਦੇ ਹੀ ਇਸ ਦਾ ਇਲਾਕਾ ਘੇਰ ਲਿਆ । ਹੁਣ ਅਗਰ ਖਾਨ' ਨੇ ਜਦ ਖਾਲਸਾ ਦਲ ਨੂੰ ਇੰਨਾ ਸ਼ਕਤੀਵਰ ਡਿੱਠਾ, ਤਾਂ ਉਹ ਭੇਸ ਵਟਾ ਕੇ ਰਾਤੋ ਰਾਤ ਨੱਸ ਗਿਆ । ਅਗਲੇ ਦਿਨ ਉਸ ਦਾ ਛੋਟਾ ਭਾਈ ਰਹੀਮਉਲਾ ਖਾਨ ਸਣੇ ਆਪਣੇ ਕਰਮਚਾਰੀਆਂ ਦੇ ਖਾਲਸਾ ਫੌਜ ਵਿਚ ਆ ਮਿਲਿਆ ਅਤੇ ਆਪਣੇ ਆਪ ਨੂੰ ਸਭ ਤਰ੍ਹਾਂ ਰਾਹ ਆਦਿ ਦੱਸਣ ਦੀ ਸੇਵਾ ਲਈ ਪੇਸ਼ ਕੀਤਾ । ਸ਼ਾਹਜ਼ਾਦਾ ਖੜਗ ਸਿੰਘ ਨੇ ਰਹੀਮਉਲਾ ਖਾਨ ਨੂੰ ਮਹਾਰਾਜਾ ਦੀ ਸੇਵਾ ਵਿਚ ਭਿਜਵਾ ਦਿੱਤਾ । ਮਹਾਰਾਜਾ ਸਾਹਿਬ ਉਸ ਪਰ ਪ੍ਰਸੰਨ ਹੋਏ ਤੇ ਉਸ ਨੂੰ ਰਾਜੋੜੀ ਦਾ ਹਾਕਮ ਨੀਯਤ ਕਰ ਦਿੱਤਾ ।
ਇਥੋਂ ਦੋਵੇਂ ਦਸਤੇ ਮਿਲ ਕੇ ਅੱਗੇ ਨੂੰ ਵਧੇ, ਪਰ ਰਸਤਿਆਂ ਦੇ ਬਿਖੜੇ ਹੋਣ ਦੇ ਕਾਰਣ ਬਹੁਤ ਸਾਰਾ ਵਾਧੂ ਭਾਰ ਇਥੇ ਛੱਡ ਦਿੱਤਾ ਤੇ ਇਥੋਂ ਪਹਾੜੀ ਫੇਰਵਿਆਂ ਰਸਤਿਆਂ ਤੇ ਪੈ ਗਏ । ਇਉਂ ਸ਼ਾਹਜ਼ਾਦਾ ਖੜਗ ਸਿੰਘ ਵਾਲਾ ਭਾਗ 21 ਜੇਠ ਨੂੰ ਬਹਿਰਾਮਗਲੇ ਪਹੁੰਚ ਗਿਆ। ਇਥੇ ਮੀਰ ਮੁਹੰਮਦ ਖਾਨ ਤੇ ਮੁਹੰਮਦ ਅਲੀ ਖਾਨ ਹਾਕਮ ਸੁਪਨ ਨੇ ਖਾਲਸੇ ਦੀ ਤਹਿਤ ਮੰਨ ਲਈ, ਜਿਨ੍ਹਾਂ ਨੂੰ ਸ਼ਾਹਜ਼ਾਦਾ ਸਾਹਿਬ ਨੇ ਖਿਲਤਾਂ ਬਖਸ਼ੀਆਂ। ਇਥੋਂ ਪਤਾ ਲੱਗਾ ਕਿ ਜ਼ਬਰਦਸਤ ਖਾਨ ਹਾਕਮ ਪੁਣਛ ਆਪਣੇ ਕਿਲ੍ਹੇ ਤਰੀ ਵਿਚ ਬਹੁਤ ਸਾਰਾ ਲਸ਼ਕਰ ਇਕੱਠਾ ਕਰਕੇ ਜੰਗ ਲਈ ਭਾਰੀ ਤਿਆਰੀਆਂ ਕਰ ਰਿਹਾ ਹੈ ਤੇ ਏਸ ਨੇ ਲਾਗੇ ਚਾਗੇ ਦੇ ਸਾਰੇ ਨਾਕੇ ਤੇ ਰਸਤਿਆਂ ਵਿਚ ਦਰਖਤ ਪੱਥਰ ਸੁਟਵਾ ਕੇ ਬੰਦ ਕਰਵਾ ਦਿਤੇ ਹਨ ਅਤੇ ਹੁਣ ਚੰਗੀ
1. ਸੱਯਦ ਮੁਹੰਦ ਲਤੀਫ ਨੇ ਭੁਲੇਖੇ ਨਾਲ ਇਸ ਦਾ ਨਾਂ ਅਜੀਜ਼ ਖਾਨ ਲਿਖਿਆ ਹੈ।