

ਤਰ੍ਹਾਂ ਆਪਣੇ ਕਿਲ੍ਹੇ ਨੂੰ ਸੁਰੱਖਿਅਤ ਕਰ ਚੁੱਕਾ ਹੈ । ਅਗਲੇ ਦਿਨ ਸ਼ਾਹਜ਼ਾਦਾ ਸਾਹਿਬ ਤੇ ਅਕਾਲੀ ਫੂਲਾ ਸਿੰਘ ਦੇ ਜੱਥੇ ਨੇ ਉਸਦੇ ਇਲਾਕੇ ਵੱਲ ਚੜ੍ਹਾਈ ਕਰ ਦਿਤੀ ਤੇ ਇਕ ਛੋਟੀ ਜਿਹੀ ਲੜਾਈ ਦੇ ਤੁਪਰੰਤ ਸਾਰੇ ਨਾਕੇ ਵੈਰੀ ਤੋਂ ਛੁਡਾ ਕੇ ਖਾਲਸੇ ਨੇ ਆਪਣੇ ਅਧੀਨ ਕਰ ਲਏ। ਅਗਲੇ ਦਿਨ ਕਿਲ੍ਹੇ ਤੇ ਹੱਲਾ ਬੋਲਿਆ ਗਿਆ ਤੇ ਬਾਹਰੋਂ ਐਸਾ ਗੋਲੇ ਗੋਲੀਆਂ ਦਾ ਮੀਂਹ ਵਰ੍ਹਾਇਆ ਕਿ ਖਾਨ ਡਾਢਾ ਅਧੀਰ ਹੋ ਗਿਆ । ਇੰਨੇ ਨੂੰ ਕਿਲ੍ਹੇ ਦੀ ਇਕ ਬਾਹੀ ਹੇਠ ਬਰੂਦ ਭਰਕੇ ਜਦ ਪਲੀਤੇ ਦਾਗੇ ਗਏ, ਤੇ ਬਾਹੀ ਡਿੱਗ ਪਈ ਤੋਂ ਅੰਦਰ ਜਾਣ ਲਈ ਰਸਤਾ ਮਿਲ ਗਿਆ। ਉਸੇ ਵੇਲੇ ਧਾਵਾ ਬੋਲ ਦਿੱਤਾ ਗਿਆ। ਕਿਲ੍ਹੇ ਦੇ ਅੰਦਰ ਜਾ ਕੇ ਅਕਾਲੀਆਂ ਨੇ ਉਹ ਤਲਵਾਰ ਚਲਾਈ ਕਿ ਪਲ ਦੇ ਪਲ ਵਿਚ ਚਾਰੇ ਪਾਸੇ ਲੋਥਾ ਹੀ ਲੋਥਾਂ ਦਿਸ ਰਹੀਆਂ ਸਨ। ਹੁਣ ਜ਼ਬਰਦਸਤ ਖਾਨ ਨੱਸਣਾ ਚਾਹੁੰਦਾ ਸੀ ਕਿ ਕੁਝ ਸਿੰਘਾਂ ਨੇ ਉਸ ਨੂੰ ਘੇਰ ਲਿਆ ਤੇ ਸਣੇ ਉਸ ਦੇ ਸਾਥੀਆਂ ਦੇ ਫੜ ਕੇ ਸ਼ਾਹਜ਼ਾਦੇ ਮੂਹਰੇ ਹਾਜ਼ਰ ਕੀਤਾ । ਖਾਲਸੇ ਨੇ ਕਿਲ੍ਹੇ ਪਰ ਪੂਰਾ ਅਧਿਕਾਰ ਜਮਾ ਲਿਆ । ਕੁਝ ਫੌਜ ਨੂੰ ਕਿਲ੍ਹੇ ਵਿਚ ਰਹਿਣ ਦਾ ਹੁਕਮ ਦਿੱਤਾ । ਇਥੋਂ ਮੁੜ ਦੋਵੇਂ ਦਲ ਲਾਗੇ ਦੀਆਂ ਪਹਾੜੀਆਂ ਨੂੰ ਆਪਣੇ ਅਧੀਨ ਰੱਖਣ ਲਈ ਵੱਖੋ ਵੱਖ ਰਸਤਿਆਂ ਤੋਂ ਅੱਗੇ ਵਧੇ । ਇਨ੍ਹਾਂ ਦਰਿਆ ਵਿਚ ਪਠਾਣਾਂ ਨਾਲ ਸਿੰਘਾਂ ਦੀਆਂ ਇਕ ਦੋ ਤਕੜੀਆਂ ਲੜਾਈਆਂ ਹੋਈਆਂ, ਪਰ ਮੈਦਾਨ ਖਾਲਸੇ ਦੇ ਹੱਥ ਰਿਹਾ। ਇਉਂ ਇਹ ਦੋਵੇਂ ਜੱਥੇ ਇਨ੍ਹਾਂ ਦਰਿਆਂ ਦੇ ਬਿਖੜੇ ਰਸਤਿਆਂ ਤੋਂ ਹੁੰਦੇ ਹੋਏ 13 ਹਾੜ ਨੂੰ ਸਰਾਏ ਇਲਾਹੀ ਆ ਇਕੱਠੇ ਹੋਏ । ਇੱਥੇ ਪਹੁੰਚਦਿਆਂ ਹੀ ਸੂਹੀਆਂ ਨੇ ਖਬਰਾਂ ਆ ਦੱਸੀਆਂ ਕਿ ਜਬਾਰ ਖਾਨ ਪੰਜ ਹਜ਼ਾਰ ਅਫਗਾਨੀ ਫੌਜ ਨਾਲ ਰਸਤੇ ਰੋਕੀ ਮੈਦਾਨ ਵਿਚ ਮੋਰਚੇ ਜਮਾ ਰਿਹਾ ਹੈ । ਇਥੇ ਹੁਣ ਸਾਰੀ ਖਾਲਸਾ ਫੌਜ ਨੂੰ ਇਕੱਠਾ ਕੀਤਾ ਗਿਆ ਤੇ ਇਕ ਦਿਨ ਆਰਾਮ ਦੇ ਕੇ ਦੂਜੇ ਦਿਨ ਜਰਨੈਲ ਦੀਵਾਨ ਚੰਦ ਤੇ ਸ਼ਾਹਜਾਦਾ ਖੜਗ ਸਿੰਘ ਆਦਿ ਦੀ ਸਲਾਹ ਠਹਿਰੀ ਕਿ 21 ਹਾੜ ਦੀ ਸਵੇਰ ਨੂੰ ਦੋਹਾਂ ਪਾਸਿਆਂ ਤੋਂ ਵੈਰੀ ਤੇ ਕਰੜਾ ਧਾਵਾ ਕੀਤਾ ਜਾਏ । ਇਹ ਸਾਰਾ ਦਿਨ ਜੰਗ ਦੀਆਂ ਤਿਆਰੀਆਂ ਤੇ ਵੈਰੀ ਪਰ ਚੰਗੀ ਥਾਂ ਤੋਂ ਹੱਲਾ ਕਰਨ ਲਈ ਭਾਲ ਵਿਚ ਬੀਤਿਆ। ਦੂਜੇ ਦਿਨ ਸਵੇਰ ਸਾਰ ਹੀ ਆਪਣੇ ਨੀਯਤ ਕੀਤੇ ਪਾਸਿਆਂ ਤੋਂ ਖਾਲਸਾ ਫੌਜਾਂ ਧਾਵੇ ਲਈ ਅੱਗੇ ਵਧੀਆ । ਜਦ ਅਵਗਾਨੀ ਫੌਜ ਖਾਲਸੇ ਦੀਆਂ ਤੋਪਾਂ ਦੀ ਮਾਰ ਹੇਠ ਆ ਗਈ, ਤਾਂ ਦੋਹਾਂ ਬੰਨ੍ਹਿਆਂ ਤੋਂ ਅਜਿਹੀ ਕਹਿਰ ਦੀ ਅੱਗ ਵਸਾਈ ਗਈ ਕਿ ਜਾਣੋ ਹਨੇਰ ਵਰਤ ਗਿਆ । ਜਰਨੈਲ ਦੀਵਾਨ ਚੰਦ ਨੇ ਇਸ ਸਮੇਂ ਆਪਣੇ ਤੋਪਖਾਨੇ ਨੂੰ ਹੋਰ ਅੱਗੇ ਵਧਾਇਆ ਤੇ ਇਕ ਉਚੇਰੀ ਥਾਂ ਪੁਰ ਤੋਪਾਂ ਬੀੜ ਦਿੱਤੀਆਂ ਅਤੇ ਏਥੋਂ ਬਹੁਤ ਕਰੜੀ ਗੋਲਾਬਾਰੀ ਵੈਰੀ ਤੇ ਕਰਨੀ ਆਰੰਭ ਕਰ ਦਿਤੀ। ਅੱਗੋਂ ਸਰਦਾਰ ਜਬਾਰ ਖਾਨ ਭੀ ਕੋਈ ਸਾਧਾਰਨ ਵੈਰੀ ਨਹੀਂ ਸੀ ਜੇਹੜਾ ਸੌਖਾ ਹੀ ਕਾਬੂ ਆ ਜਾਂਦਾ, ਉਸ ਨੇ ਆਪਣੀ ਫੌਜ ਨੂੰ ਪਥਰੀਲੇ ਮੋਰਚਿਆਂ ਤੇ ਬੰਦਕਾਂ ਵਿਚ ਐਸਾ ਬਚਾ ਰੱਖਿਆ ਸੀ ਕਿ ਉਸਨੂੰ ਖਾਲਸੇ ਦੀ ਮਾਰ ਬਹੁਤ ਘੱਟ ਹਾਨੀ ਪਹੁੰਚਾ ਰਹੀ ਸੀ । ਇਉਂ ਸਾਰਾ ਦਿਨ ਦੋਹਾਂ ਪਾਸਿਆਂ ਤੋਂ ਤੋਪਾਂ ਦੀਆਂ ਗੋਲਿਆਂ ਦਾ ਮੀਂਹ ਵਰ੍ਹਦਾ ਰਿਹਾ, ਪਰ ਅਫਗਾਨੀ ਫੌਜਾਂ ਜ਼ਰਾ ਜਿੰਨੀ ਭੀ ਆਪਣਿਆਂ ਮੋਰਚਿਆਂ ਤੋਂ ਨਾ ਹਟੀ। ਦੀਵਾਨ ਚੰਦ ਕੁਝ ਹੋਰ ਅੱਗੇ ਵਧਿਆ । ਇਹ ਅਜੇ ਏਸੇ ਹਲਚਲੀ ਵਿਚ ਹੀ ਸੀ ਕਿ ਬਹਾਦਰ ਜ਼ਬਾਰ ਖਾਨ ਨੇ ਇਸ ਮੌਕੇ ਨੂੰ ਅਮੋਲਕ ਸਮਝਿਆ ਤੇ ਝੱਟ ਬਲਵਾਨ ਅਫਗਾਨੀ ਦਸਤੇ ਨੂੰ ਮੋਰਚਿਆਂ ਤੋਂ ਕੱਢ ਕੇ ਉਡਦਾ ਹੋਇਆ ਹੱਲਾ ਦੀਵਾਨ ਚੰਦ ਦੇ ਤੋਪਖਾਨੇ ਪਰ ਕਰ ਦਿੱਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਫਗਾਨਾਂ ਨੇ ਜਾਂਦਿਆਂ ਹੀ ਉਸ ਦੀਆਂ ਦੋ ਤੋਪਾਂ ਪਰ ਕਬਜ਼ਾ ਕਰ ਲਿਆ । ਇਸ ਸਮੇਂ ਦੀਵਾਨ ਚੰਦ ਸਣੇ