

ਦਸਤੇ ਦੇ ਕੁਝ ਪਿੱਛੇ ਹਟਿਆ । ਦੂਜੇ ਬੰਨੇ ਜਦ ਖਾਲਸੇ ਦੇ ਦੂਜੇ ਜੱਥੇ ਨੇ ਅਫਗਾਨਾਂ ਨੂੰ ਅੱਗੇ ਵਧਦਾ ਡਿੱਠਾ ਤਾਂ ਬਾਬਾ ਫੂਲਾ ਸਿੰਘ ਤੇ ਸ਼ਾਹਜਾਦੇ ਨੇ ਆਪਣੇ ਜਵਾਨਾਂ ਨੂੰ ਅੱਗੇ ਵਧਕੇ ਵੈਰੀ ਦੇ ਗਲ ਜਾਂ ਪੈਣ ਦਾ ਹੁਕਮ ਦਿੱਤਾ। ਬੱਸ ਫੇਰ ਕੀ ਸੀ, ਹੁਣ ਦੋਵੇਂ ਫੌਜਾਂ ਐਸੀਆਂ ਆਪਸ ਵਿਚ ਗੁਥਮਗੁੱਥਾ ਹੋਈਆਂ ਤੇ ਉਹ ਕ੍ਰਿਪਾਨ ਖੜਕੀ ਕਿ ਮੈਦਾਨ ਲਹੂ-ਲੁਹਾਨ ਹੋ ਗਿਆ । ਇਥੇ ਜ਼ਬਾਰ ਖਾਨ ਬੜੀ ਬੀਰਤਾ ਨਾਲ ਕਸ਼ਮੀਰ ਨੂੰ ਬਚਾਉਣ ਲਈ ਲੜਿਆ, ਪਰ ਖਾਲਸੇ ਦੇ ਸਾਹਮਣੇ ਠਹਿਰ ਨਾ ਸਕਿਆ। ਹੁਣ ਇਨ੍ਹਾਂ ਦੇ ਪੈਰ ਮੈਦਾਨ ਵਿਚੋਂ ਹਿੱਲ ਗਏ ਤੇ ਨੱਕ ਦੇ ਸੋਧੇ ਜਿੱਧਰ ਕਿਸੇ ਨੂੰ ਰਾਹ ਲੱਭਾ ਪਹਾੜਾਂ ਵਿਚ ਭੇਜ ਨੋਨਿਆ। ਮੈਦਾਨ ਪਰ ਖਾਲਸੇ ਦਾ ਕਬਜ਼ਾ ਹੋ ਗਿਆ । ਇਸ ਸਮੇਂ ਅਫਗਾਨ ਬੜੀ ਅਧੀਰਤਾ ਵਿਚ ਆਪਣਾ ਸਾਰਾ ਜੰਗੀ ਸਾਮਾਨ, ਰਸਦ ਤੇ ਗੋਲਾ ਬਰੂਦ ਤੋਂ ਛੂਟ ਬੇਸ਼ੁਮਾਰ ਘੋੜੇ ਆਦਿ ਮੈਦਾਨ ਵਿਚ ਛੱਡ ਗਏ, ਜੋ ਸਾਰੇ ਖਾਲਸੇ ਦੇ ਹੱਥ ਆਏ । ਇਸ ਲੜਾਈ ਵਿਚ ਅਫਗਾਨਾਂ ਦੀ ਭਾਰੀ ਤਬਾਹੀ ਹੋਈ ਜਿਨ੍ਹਾਂ ਵਿਚ ਸਰਦਾਰ ਮੇਹਰਦਿਲ ਖਾਨ ਤੇ ਮੀਰ ਅਖੋਰ ਸਮਦ ਖਾਨ ਮੈਦਾਨ ਵਿਚ ਕਤਲ ਹੋਏ । ਸਰਦਾਰ ਜ਼ਬਾਰ ਖਾਨ ਆਪ ਭੀ ਸਖਤ ਫੱਟੜ ਹੋਇਆ ਤੇ ਬੜੀ ਔਖ ਨਾਲ ਜਾਨ ਬਚਾ ਕੇ ਨੌਸਿਆ ਅਤੇ ਸਰਹੱਦੀ ਪਹਾੜੀਆਂ ਵਿਚੋਂ ਹੁੰਦਾ ਹੋਇਆ ਅਫਗਾਨਿਸਤਾਨ ਵੱਲ ਨਿਕਲ ਗਿਆ । ਖਾਲਸੇ ਨੇ ਨਾਲ ਹੀ ਕਿਲ੍ਹਾ ਸ਼ੇਰ ਗੜ੍ਹ ਤੇ ਹੋਰ ਚੌਕੀਆਂ ਭੀ ਫਤਹ ਕਰ ਲਈਆਂ। ਹੁਣ ਸਾਰੇ ਕਸ਼ਮੀਰ ਪਰ ਖਾਲਸੇ ਦਾ ਪੂਰਾ ਪੂਰਾ ਕਬਜਾ ਹੋ ਗਿਆ। 22 ਹਾੜ ਸੰਮਤ 1876 ਬਿ: ਸੰਨ 1819 ਈ: ਨੂੰ ਖਾਲਸਾ ਦਲਾਂ ਨੇ ਬੜੀ ਧੂਮ ਧਾਮ ਨਾਲ ਬਿਨਾਂ ਲੁੱਟ ਮਾਰ ਦੇ ਸ੍ਰੀਨਗਰ ਵਿਚ ਪ੍ਰਵੇਸ਼ ਕੀਤਾ ।
ਇਸ ਭਾਰੀ ਫਤਹ ਦੀ ਖਬਰ ਉਸੇ ਵੇਲੇ ਸ਼ੇਰੇ ਪੰਜਾਬ ਨੂੰ ਪਹੁੰਚਾਈ ਗਈ ਜਿਸਦੇ ਸੁਣਨ ਨਾਲ ਉਹ ਅਤਿਅੰਤ ਪ੍ਰਸੰਨ ਹੋਇਆ ਤੇ ਇਕ ਬਹੁਮੁੱਲਾ ਕੰਠਾ ਖਬਰ ਸੁਣਾਨ ਵਾਲੇ ਦੇ ਗਲ ਪਾਇਆ । ਸ਼ੋਰ ਪੰਜਾਬ ਇਥੋਂ ਸਿੱਧੇ ਸ੍ਰੀ ਅੰਮ੍ਰਿਤਸਰ ਜੀ ਪਹੁੰਚੇ ਤੇ ਸ੍ਰੀ ਦਰਬਾਰ ਸਾਹਿਬ ਦੇ ਟਹਲ ਲਈ ਅਣਗਿਣਤ ਮਾਇਆ ਅਰਦਾਸ ਕਰਵਾਈ । ਤਿੰਨ ਦਿਨ ਸ਼ਹਿਰ ਵਿਚ ਸਾਰੀ ਪਰਜਾ ਵਲੋਂ ਦੀਪਮਾਲਾ ਹੁੰਦੀ ਰਹੀ, ਬਜ਼ਾਰ ਸਜਾਏ ਗਏ ਸਰਬੱਤ ਜਨਤਾ ਨੇ ਮਹਾਰਾਜਾ ਦੀ ਇਸ ਭਾਰੀ ਖੁਸ਼ੀ ਵਿਚ ਭਾਗ ਲਿਆ । ਮਹਾਰਾਜਾ ਸਾਹਿਬ ਜਦ ਲਾਹੌਰ ਆਏ ਤਾਂ ਇਥੇ ਭੀ ਰੌਣਕਾਂ ਦੀ ਕੋਈ ਹੱਦ ਨਾ ਰਹੀ ਤੇ ਹਜ਼ਾਰਾਂ ਰੁਪਏ ਖੁਲ੍ਹੇ ਦਿਲ ਨਾਲ ਕਈ ਦਿਨਾ ਤਕ ਗਰੀਬਾਂ ਅਨਾਥਾਂ ਵਿਚ ਵੰਡਦੇ ਰਹੇ ।
ਕੁਝ ਦਿਨਾਂ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਦੀਵਾਨ ਮੋਤੀ ਰਾਮ, ਦੀਵਾਨ ਮੁਹਕਮ ਚੰਦ ਦੇ ਪੁੱਤਰ ਨੂੰ ਆਪਣਾ ਪਹਿਲਾ ਗਵਰਨਰ ਕਸ਼ਮੀਰ ਲਈ ਨੀਯਤ ਕੀਤਾ ।
ਖਾਲਸਾ ਦਲ ਜਦ ਕਸ਼ਮੀਰ ਦੀ ਫਤਰ ਦੇ ਬਾਅਦ ਲਾਹੌਰ ਪਹੁੰਚਿਆ ਤਾਂ ਹਾਥੀਆਂ ਦਾ ਬੜਾ ਲੰਮਾ ਜਲੂਸ ਸਾਰੇ ਸ਼ਹਿਰ ਵਿਚ ਫੇਰਿਆ ਗਿਆ, ਹਜ਼ਾਰਾਂ ਰੁਪਏ ਇਹਨਾਂ ਦੇ ਸਿਰਾਂ ਤੋਂ ਵਾਰੇ ਗਏ।
ਇਸ ਖੁਸ਼ੀ ਵਿਚ ਹਾਫਜ਼ ਅਬਦੁਲ ਖਾਨ ਨੇ 'ਸਫੈਦ ਪਰੀ' ਨਾਮੀ ਪ੍ਰਸਿੱਧ ਇਤਿਹਾਸਕ ਘੋੜਾ-ਜੋ ਸੁਹੱਪਣ ਤੇ ਚਪਲਤਾ ਲਈ ਅਦੁੱਤੀ ਸੀ-ਮਹਾਰਾਜਾ ਸਾਹਿਬ ਦੀ ਭੇਟ
1. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਸਫਾ 418
2. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬਸਫਾ 418