Back ArrowLogo
Info
Profile

ਕੀਤਾ, ਜਿਸ ਨੂੰ ਮਹਾਰਾਜਾ ਸਾਹਿਬ ਨੇ ਪ੍ਰਵਾਨ ਕਰ ਲਿਆ ।

ਸਰਦਾਰ ਹਰੀ ਸਿੰਘ ਨਲੂਏ ਦਾ ਗਵਰਨਰ ਕਸ਼ਮੀਰ ਨੀਯਤ ਹੋਣਾ

ਅਗਸਤ ਸੰਨ 1820 ਈ: ਨੂੰ ਦੀਵਾਨ ਮੋਤੀ ਰਾਮ ਦੀ ਥਾਂ ਪਰ ਸਰਦਾਰ ਹਰੀ ਸਿੰਘ ਨਲੂਆ, ਜੋ ਆਪਣੀ ਵੀਰਤਾ ਤੇ ਯੋਗ ਪ੍ਰਬੰਧ ਦੇ ਕਾਰਨ ਸਫਲ ਹਾਕਮ ਸਾਬਤ ਹੋ ਚੁੱਕਾ ਸੀ, ਗਵਰਨਰ ਕਸ਼ਮੀਰ ਨੀਯਤ ਹੋਇਆ। ਇਸ ਸਰਦਾਰ ਦੇ ਕਾਰਨਾਮੇ ਐਡੇ ਲੰਮੇ ਤੇ ਮਨ- ਭਾਵਣੇ ਸਨ ਕਿ ਜਿਨ੍ਹਾਂ ਬਾਰੇ ਇਕ ਵੱਖ ਪੁਸਤਕ ਲਿਖੀ ਗਈ ਹੈ । ਇਹਨਾਂ ਦਾ ਇਕੱਲੇ ਹੱਥ ਸ਼ਮਸ਼ੀਰ ਨਾਲ ਚੀਤੇ ਤੇ ਸ਼ੇਰ ਦਾ ਮਾਰਨਾ ਆਪ ਦਾ ਮਨ ਭਾਵਦਾ ਸ਼ਿਕਾਰ ਸੀ । ਸਰਦਾਰ ਹਰੀ ਸਿੰਘ ਦੋ ਸਾਲ ਤੀਕ ਬੜੀ ਸਫਲਤਾ ਨਾਲ ਇਸ ਅਹੁਦੇ ਪਰ ਰਿਹਾ।

ਇਸੇ ਸਾਲ 1820 ਈ: ਵਿਚ ਪ੍ਰਸਿੱਧ ਸੈਲਾਨੀ ਯਾਤਰੂ) ਮਿਸਟਰ ਮੂਰ ਕਰਾਫਟ (Mr. Mooreraft) ਲਾਹੌਰ ਆਇਆ। ਇਹ ਈਸਟ ਇੰਡੀਆ ਕੰਪਨੀ ਦੇ ਘੋੜਿਆਂ ਦਾ ਦਰੋਗਾ (ਸੁਪੁਟੰਡੰਟ) ਸੀ ਅਤੇ ਕੰਪਨੀ ਲਈ ਤੁਰਕਿਸਤਾਨ ਤੋਂ ਘੋੜੇ ਖਰੀਦਣ ਲਈ ਜਾ ਰਿਹਾ ਸੀ । ਹੁਣ ਜਦ ਉਹ ਲਾਹੌਰ ਪਹੁੰਚਿਆ ਤਾਂ ਮਹਾਰਾਜਾ ਸਾਹਿਬ ਦਾ ਖਾਸ ਪ੍ਰਾਹੁਣਾ ਰਿਹਾ। ਇਸ ਨੂੰ ਸ਼ਾਲੀਮਾਰ ਬਾਗ ਦੀ ਬਾਰਾਂਦਰੀ ਵਿਚ ਜਿਹੜੀ ਮਹਾਰਾਜੇ ਨੇ ਵਸਾਈ ਸੀ- ਠਹਿਰਾਇਆ। ਇਸ ਬਾਰਾਂਦਰੀ ਪਰ ਅੱਜ ਤੱਕ ਸਿਲਾਲੇਖ ਲਿਖਿਆ ਹੋਇਆ ਹੈ, ਜਿਸ ਵਿਚ ਅੰਗਰੇਜ਼ੀ ਵਿਚ ਲਿਖਤ ਲਿਖੀ ਹੋਈ ਹੈ :-

In this pavilion built by Rarjit Singh this famous traveller William Moorcraft stayed during his visit to the court of Maharaja in May 1820 on his way to Turkistan where he died in 1825.

ਅਨੁਵਾਦ :-"ਇਸ ਬਾਰਾਂਦਰੀ ਵਿਚ ਜੋ (ਮਹਾਰਾਜਾ) ਰਣਜੀਤ ਸਿੰਘ ਨੇ ਉਸਾਰੀ ਸੀ. ਪ੍ਰਸਿੱਧ ਯਾਤਰੀ ਵਿਲੀਅਮ ਮੂਰ ਕਰਾਫਟ ਸੰਨ 1820 ਈ: ਵਿਚ ਠਹਿਰਿਆ, ਜਦੋਂ ਉਹ ਤੁਰਕਿਸਤਾਨ ਜਾਂਦਾ ਹੋਇਆ ਰਾਹ ਵਿਚ ਮਹਾਰਾਜੇ ਦਾ ਪ੍ਰਾਹੁਣਾ ਰਿਹਾ । ਇਹ ਤੁਰਕਿਸਤਾਨ ਵਿਚ 1825 ਈ: ਨੂੰ ਮਰ ਗਿਆ।

ਲਾਹੌਰ ਵਿਚ ਰਹਿਣ ਸਮੇਂ ਇਹ ਕਈ ਵਾਰੀ ਖਾਲਸਾ ਦਰਬਾਰ ਵਿਚ ਵੀ ਆਉਂਦਾ ਸੀ ਅਤੇ ਮਹਾਰਾਜਾ ਸਾਹਿਬ ਨੂੰ ਮਿਲਣ ਦਾ ਮਾਣ ਪ੍ਰਾਪਤ ਕਰਦਾ ਰਿਹਾ । ਇਥੇ ਇਸ ਨੇ ਮਹਾਰਾਜਾ ਸਾਹਿਬ ਦੇ ਤਬੇਲਿਆਂ ਦੇ ਘੋੜੇ ਵੀ ਤੱਕੇ, ਜਿਨ੍ਹਾਂ ਨੂੰ ਉਸ ਨੇ ਆਪਣੇ ਸਫਰਨਾਮੇ ਵਿਚ ਬਹੁਮੁੱਲੇ ਲਿਖੇ ਹਨ । ਵਿਸ਼ੇਸ਼ ਕਰਕੇ ਸਿੱਖ ਫੌਜਾਂ ਦੀ ਕਵੈਦ ਦਾਨੀ ਦਾ ਉਸ ਦੇ ਮਨ ਪਰ ਬਹੁਤ ਉਚਾ ਪ੍ਰਭਾਵ ਪਿਆ । ਇਹ ਮਹਾਰਾਜਾ ਸਾਹਿਬ ਦੀ ਆਗਿਆ ਨਾਲ ਕਸ਼ਮੀਰ ਅਤੇ ਲੱਦਾਖ ਪੁੱਜਾ, ਉਥੋਂ ਤੁਰਕਿਸਤਾਨ ਵੱਲ ਗਿਆ, ਜਿਥੇ ਉਹ ਮੌਸਮੀ ਤਾਪ (ਮਲੇਰੀਏ) ਨਾਲ ਮਰ ਗਿਆ।

1. ਇਸ ਬਹਾਦਰ ਜਰਨੈਲ ਦਾ ਜੀਵਨ ਇਤਿਹਾਸ ਹੁਣੇ ਹੀ ਛਪਿਆ ਹੈ, ਜਿਸ ਵਿਚ 24 ਇਤਿਹਾਸਿਕ ਮੂਰਤਾਂ ਹਨ। 2. ਇਸ ਕਾਮਯਾਬੀ ਦਾ ਹਾਲ ਸਵਿਸਥਾਰ ਪੜ੍ਹਨਾ ਚਾਹੇ ਤਾਂ ਜੀਵਨ ਇਤਿਹਾਸ ਸਰਦਾਰ ਹਰੀ ਸਿੰਘ ਨਲੂਆ ਵਿਚ ਪੜ੍ਹੋ।

73 / 154
Previous
Next