

ਮੂਰ ਕਰਾਫਟ ਨੂੰ ਇਕ ਖਤ ਮਹਾਰਾਜਾ ਰਣਜੀਤ ਸਿੰਘ ਲਈ ਰੂਸ ਦੇ ਵਜ਼ੀਰ ਸ਼ਾਹਜਾਦਾ ਨੈਸਲਰੋਡ (Prince Nesselrcde) ਨੇ ਦਿੱਤਾ, ਜਿਸ ਵਿਚ ਸ਼ਹਿਨਸ਼ਾਹ ਰੂਸ ਨੂੰ ਬੜਾ ਹੀ ਰਹਿਮਦਿਲ ਹੁਕਮਰਾਨ ਦੱਸਿਆ ਸੀ, ਤੇ ਲਿਖਿਆ ਸੀ ਕਿ ਉਹ ਸਿੱਖਾਂ ਦੇ ਮਹਾਰਾਜੇ ਦੀ ਉਨਤੀ ਸੁਣ ਕੇ ਸੱਚੇ ਦਿਲ ਨਾਲ ਬਹੁਤ ਪ੍ਰਸੇਨ ਹੈ। ਅੱਗੇ ਚੱਲ ਕੇ ਇਹ ਗੋਲ ਲਿਖੀ ਸੀ ਕਿ ਜੇ ਰੂਸ ਤੇ ਪੰਜਾਬ ਦੇ ਵਿਚਾਲੇ ਵਪਾਰ ਦਾ ਸਿਲਸਿਲਾ ਚਾਲੂ ਕੀਤਾ ਜਾਏ, ਤਾਂ ਦੋਹਾਂ ਧਿਰਾਂ ਦਾ ਬਹੁਤ ਲਾਭ ਹੋਵੇਗਾ ਅਤੇ ਉਹ ਪੰਜਾਬੀ ਵਪਾਰੀਆਂ ਨੂੰ ਬੜੀ ਇੰਜਤ ਨਾਲ ਆਪਣੇ ਇਲਾਕੇ ਵਿਚ ਰੱਖਣਗੇ ਆਦਿ ।
ਕੌਰ ਨੌਨਿਹਾਲ ਸਿੰਘ ਦਾ ਜਨਮ
11 ਫਰਵਰੀ ਸੰਨ 1820 ਈ: ਮੁਤਾਬਿਕ 30 ਮਾਘ ਸੰਮਤ 1877 ਬਿ: ਵਿਚ ਸ਼ਾਹਜ਼ਾਦਾ ਖੜਗ ਸਿੰਘ ਦੇ ਘਰ ਮਹਾਰਾਣੀ ਚੰਦ ਕੌਰ ਜੀ ਦੀ ਕੁੱਖ ਤੋਂ ਕੌਰ ਨੌਨਿਹਾਲ ਸਿੰਘ ਜਨਮਿਆ, ਇਸ ਸਮੇਂ ਮਹਾਰਾਣੀ ਸਾਹਿਬ ਵਲੋਂ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਤੋਂ ਅਣਗਿਣਤ ਰੁਪਿਆ ਦਾਨ ਕੀਤਾ ਗਿਆ ।
ਜਰਨੈਲ ਵਨਤੂਰਾ ਤੇ ਐਲਾਰਡ ਦਾ
ਲਾਹੌਰ ਆਉਣਾ
ਜਰਨੈਲ ਵਨਤੂਰਾ ਤੇ ਐਲਾਰਡ ਮਾਰਚ ਸੰਨ 1822 ਈ: ਸੰਮਤ 1879 ਬਿ: ਵਿਚ ਲਾਹੌਰ ਆਏ । ਇਹਨਾਂ ਵਿਚੋਂ ਪਹਿਲਾਂ ਇਟਲੀ ਤੇ ਦੂਜਾ ਫਰਾਂਸ ਦਾ ਵਸਨੀਕ ਸੀ । ਇਹ ਦੋਵੇਂ ਨੈਪੋਲੀਅਨ ਬੋਨਾਪਾਰਟ ਦੀ ਫੌਜ ਵਿਚ ਕਰਨੈਲੀ ਦੇ ਅਹੁਦਿਆਂ ਪਰ ਰਹਿ ਚੁੱਕੇ ਸਨ । ਵਾਟਰਲੂ ਦੀ ਲੜਾਈ ਵਿਚ ਨੈਪੋਲੀਅਨ ਦਾ ਯੂਰਪ ਦੀਆਂ ਸੰਮਲਿਤ ਤਾਕਤਾਂ ਤੋਂ ਹਾਰ ਖਾ ਕੇ ਕੈਦ ਵਿਚ ਪੈ ਜਾਣ ਦੇ ਕਾਰਨ ਫਰਾਂਸ ਦੇ ਸੈਂਕੜੇ ਨੌਜੁਆਨਾ ਨੂੰ ਉਪਜੀਵਕਾ ਦੀ ਭਾਲ ਲਈ ਦੇਸ ਪ੍ਰਦੇਸ ਰਟਨ ਕਰਨਾ ਪਿਆ । ਇਸੇ ਤਰ੍ਹਾਂ ਇਹ ਅਫਸਰ ਵੀ ਮਹਾਰਾਜਾ ਸਾਹਿਬ ਦਾ ਨਾਂ ਸੁਣ ਕੇ ਈਰਾਨ ਤੋਂ ਹੁੰਦੇ ਹੋਏ ਅਫਗਾਨਿਸਤਾਨ ਦੇ ਰਾਹ ਪਠਾਣੀ ਵੇਸ ਵਿਚ, ਲੰਮੇ ਲੰਮੇ ਪੋਸਤੀਨ ਪਹਿਨੇ ਹੋਏ ਲਾਹੌਰ ਪਹੁੰਚੇ। ਇਹ ਕੁਝ ਟੁੱਟੀ ਫੁੱਟੀ ਫਾਰਸੀ ਬੋਲ ਸਕਦੇ ਸਨ, ਸੋ ਫਕੀਰ ਅਜੀਜੁਦੀਨ ਦੇ ਰਾਹੀਂ ਇਸ ਦਰਬਾਰ ਵਿਚ ਹਾਜ਼ਰ ਹੋਏ । ਮਹਾਰਾਜਾ ਨੇ ਆਪਣੇ ਸੁਭਾਵ ਅਨੁਸਾਰ ਇਹਨਾਂ ਦੀ ਬੜੀ ਆਉ ਭਗਤ ਕੀਤੀ ਅਤੇ ਇਨ੍ਹਾਂ ਨੂੰ ਅਨਾਰਕਲੀ ਦੇ ਪ੍ਰਸਿੱਧ ਬੁਰਜ ਵਿਚ ਰਹਿਣ ਲਈ ਉਤਾਰਾ ਦਿੱਤਾ। ਕੁਝ ਦਿਨਾਂ ਉਪਰੰਤ ਇਹਨਾਂ ਦੋਹਾਂ ਨੇ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਨੌਕਰੀ ਲਈ ਬਿਨੈ ਪੱਤਰ ਹਾਜ਼ਰ ਕੀਤਾ, ਜੋ ਫਰੰਚ ਭਾਸ਼ਾ ਵਿਚ ਲਿਖਿਆ ਹੋਇਆ ਸੀ, ਜਿਸ ਦਾ ਉਲਥਾ ਇਹ ਹੈ :-
1. ਮੂਰ ਕਰਾਫਟ ਦਾ ਸਫਰਨਾਮਾ, ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ, ਸਫਾ 422