

ਸ੍ਰੀ ਹਜੂਰ ਜੀ ।
ਜੋ ਜੋ ਬਖਸ਼ਿਸ਼ਾਂ ਸ੍ਰੀ ਹਜ਼ੂਰ ਸਾਹਿਬ ਦੇ ਦਰਬਾਰ ਵਲੋਂ ਸ੍ਰੀ ਹਜੂਰ ਜੀ ਦੀ ਰਾਜਧਾਨੀ ਵਿਚ ਪਹੁੰਚਣ ਦੇ ਸਮੇਂ ਤੋਂ ਲੈ ਕੇ ਹੁਣ ਤਕ ਇਨ੍ਹਾਂ ਦਾਸਾਂ ਨਾਲ ਹੋ ਰਹੀਆਂ ਹਨ ਉਹ ਅਣਗਿਣਤ ਹਨ ਅਤੇ ਇਹ ਸ੍ਰੀ ਹਜੂਰ ਜੀ ਦੀ ਦਰਿਯਾ-ਦਿਲੀ ਤੇ ਉਦਾਰਤਾ ਦਾ ਪ੍ਰਤੱਖ ਸਬੂਤ ਹੈ । ਸ੍ਰੀ ਹਜ਼ੂਰ ਜੀ ਦੀ ਰਾਜਧਾਨੀ ਵਿਚ ਪਹੁੰਚ ਕੇ ਜੋ ਕੁਝ ਇਹਨਾਂ ਦਾਸਾਂ ਨੇ ਡਿੱਠਾ ਹੈ, ਇਹ ਉਸ ਤੋਂ ਬਹੁਤ ਵਧ ਹੈ, ਜਿਸ ਦੀ ਧੂਮ ਸਾਡੇ ਯੂਰਪ ਵਿਚ ਪਸਰੀ ਹੋਈ ਹੈ । ਸ੍ਰੀ ਜਰੂਰ ਜੀ ਦਾ ਤੇਜ ਪ੍ਰਤਾਪ ਤੇ ਸ਼ਾਨ ਸ਼ੌਕਤ ਸ੍ਰੀ ਜੀ ਦੇ ਸ਼ਾਹੀ ਰੁਤਬੇ ਅਨੁਸਾਰ ਹੈ।
ਸ੍ਰੀ ਹਜੂਰ ਜੀ ! ਜਦ ਇਹ ਟਹਿਲੀਏ ਪਹਿਲੀ ਵਾਰ ਸ੍ਰੀ ਜੀ ਦੇ ਸ਼ਾਹੀ ਦਰਬਾਰ ਵਿਚ ਹਾਜ਼ਰ ਹੋਏ ਸੀ, ਤਦ ਇਨ੍ਹਾਂ ਦਾਸਾਂ ਨੇ ਸ੍ਰੀ ਜੀ ਦੀ ਹਜੂਰੀ ਵਿਚ ਆਉਣ ਦਾ ਮਨੋਰਥ ਪ੍ਰਗਟ ਕੀਤਾ ਸੀ ਅਤੇ ਸ੍ਰੀ ਜੀ ਤੋਂ ਜੋ ਭਰੋਸਾ ਮਿਲਿਆ ਸੀ, ਉਹ ਦਾਸਾਂ ਲਈ ਸੰਤੁਸ਼ਟਤਾ ਦਾ ਕਾਰਨ ਸੀ, ਪਰੰਤੂ ਇਹਨਾਂ ਦੇ ਭਵਿੱਖਤ ਬਾਰੇ ਫੈਸਲਾ ਕਰਨਾ ਅਜੇ ਬਾਕੀ ਹੈ, ਇਸ ਲਈ ਕੁਝ ਦਿਨ ਹੋਏ ਸ੍ਰੀ ਹਜੂਰ ਦੀ ਸੇਵਾ ਵਿਚ ਬੇਨਤੀ ਪੱਤਰ ਦੁਆਰਾ ਬਿਨੈ ਕੀਤੀ ਸੀ ਕਿ ਇਨ੍ਹਾਂ ਸਰਨਾਗਤਾਂ ਨੂੰ ਪਤਾ ਲੱਗ ਜਾਏ ਕਿ ਇਨ੍ਹਾਂ ਦਾਸਾਂ ਦਾ ਇਥੇ ਆਉਣਾ ਸੀ ਜੀ ਦੇ ਰਾਜ ਲਈ ਗੁਣਕਾਰੀ ਸਮਝਿਆ ਜਾਂਦਾ ਹੈ ? ਅਤੇ ਇਹ ਦਾਸ ਆਪਣੇ ਉਸ ਫੌਜੀ (ਜੰਗੀ) ਹੁਨਰ ਨਾਲ, ਜੋ ਇਨ੍ਹਾਂ ਨੇ ਨੈਪੋਲੀਅਨ ਬੋਨਾਪਾਰਟ ਸ਼ਹਿਨਸ਼ਾਹ ਫਰਾਂਸ ਦੀ ਤਹਿਤ ਵਿਚ ਅਫਸਰ ਰਹਿ ਕੋ ਪ੍ਰਾਪਤ ਕੀਤਾ ਹੈ, ਕੀ ਸਿੱਖ ਰਾਜ ਦੀ ਕਿਸੇ ਸੇਵਾ ਦੇ ਕਰਨੇ ਯੋਗ ਸਮਝੇ ਜਾਂਦੇ ਨੇ ? ਪਰ ਅਜੇ ਤਕ ਸਰਕਾਰ ਵਲੋਂ ਇਨ੍ਹਾਂ ਨੂੰ ਕੋਈ ਫੁਰਮਾਨ ਨਹੀਂ ਮਿਲਿਆ। ਹੁਣ ਫਕੀਰ ਅਜ਼ੀਜੁਦੀਨ ਸਾਹਿਬ ਦੀ ਸਲਾਹ ਨਾਲ ਆਪਣੀ ਦੇਸ-ਭਾਸ਼ਾ ਫਰੰਚ ਵਿਚ ਲਿਖ ਕੇ ਮੁੜ ਬੇਨਤੀ ਪੱਤਰ ਦਰਗਾਹ ਹਜ਼ੂਰੀ ਵਿਚ ਹਾਜ਼ਰ ਕਰਨ ਦੀ ਹਿੰਮਤ ਕਰਦੇ ਹਾ, ਕਿਉਂਕਿ, ਇਨ੍ਹਾਂ ਦਾਸਾ ਨੂੰ ਫਕੀਰ ਜੀ ਤੋਂ ਪਤਾ ਲੱਗਾ ਹੈ ਕਿ ਸ੍ਰੀ ਹਜੂਰ ਜੀ ਦੇ ਦਰਬਾਰੀਆਂ ਵਿਚ ਇਕ ਫਰੈਂਚ ਭਾਸ਼ਾ ਦਾ ਚੰਗਾ ਵਿਦਵਾਨ ਹੈ । ਸ੍ਰੀ ਹਜੂਰ ਮਿਹਰ ਕਰਕੇ ਇਹਨਾਂ ਸੇਵਕਾਂ ਲਈ ਸ਼ਾਹੀ ਫੁਰਮਾਨ ਬਖਸ਼ਣ ਤਾਂ ਜੋ ਇਹਨਾ ਦੀ ਚਿੰਤਾ ਨਵਿਰਤ ਹੋ ਜਾਏ । ਇਹ ਦਾਸ ਹੁਕਮ ਦੀ ਪਾਲਣਾ ਮਾਣ ਤਾਣ ਕੇ ਸਿਰ ਮੱਥੇ ਪਰ ਪੂਰੀ ਕਰਨਗੇ ਅਤੇ ਸ੍ਰੀ ਹਜ਼ੂਰ ਜੀ ਦੇ ਰਾਜ ਭਾਗ ਦੀ ਅਟਲਤਾ ਲਈ ਸ੍ਰੀ ਵਾਹਿਗੁਰੂ ਜੀ ਦੇ ਦਰ ਵਿਚ ਅਰਦਾਸੇ ਸੋਧਣਗੇ ।
ਅਤਿ ਨਿਮਾਣੇ ਤੇ ਨਿਤਾਣੇ ਸ੍ਰੀ ਹਜ਼ੂਰ ਜੀ ਦੇ ਦਰ ਦੇ ਜਾਚਕ :-
ਲਾਹੌਰ ਸੀ. ਵੈਨਤੂਰਾ
1 ਅਪ੍ਰੇਲ 1822 ਸੀ. ਐਲਾਰਡ
ਮਹਾਰਾਜਾ ਸਾਹਿਬ ਨੇ ਇਸ ਬਿਨੈ-ਪੱਤਰ ਪਰ ਵਿਚਾਰ ਕਰਨ ਦੇ ਉਪਰੰਤ ਵੀ ਕੁਝ ਦਿਨਾਂ ਤੱਕ ਇਸ ਮਾਮਲੇ ਨੂੰ ਵਧੇਰੇ ਸੋਚ ਲਈ ਰੱਖਿਆ ਕਿਉਂਕਿ ਉਸ ਦਾ ਇਹ ਕੁਦਰਤੀ ਸੁਭਾਵ ਸੀ ਕਿ ਉਹ ਕਿਸੇ ਗੱਲ ਨੂੰ ਬਹੁਤ ਛੇਤੀ ਮੰਨਣ ਲਈ ਤਿਆਰ ਨਹੀਂ ਸੀ ਹੋ ਪੈਂਦਾ। ਪਹਿਲਾਂ ਪਹਿਲ ਇਹਨਾਂ ਦੇ ਇਸ ਕਹਿਣੇ ਨੂੰ ਉਸ ਨੇ ਕੁਝ ਸ਼ੰਕੇ ਦੀ ਨਜ਼ਰ ਨਾਲ ਛਿੰਨਾ ਕਿ ਇਹ ਕਿਵੇਂ ਐਨਾ ਲੰਮਾ ਸਫਰ ਕੇਵਲ ਨੌਕਰੀ ਦੀ ਖਾਤਰ ਝਾਗ ਕੇ ਇਥੇ ਆਏ ਹਨ, ਛੇਕੜ ਬਹੁਤ ਕੁਝ ਪੁੱਛ ਗਿਛ ਦੇ ਉਪਰੰਤ ਜਦ ਇਹ ਠੀਕ ਸਿੱਧ ਹੋ ਗਿਆ ਕਿ ਉਹਨਾਂ ਦਾ ਆਵਣਾ ਨੌਕਰੀ ਲਈ ਹੀ ਹੈ ਤਾਂ ਮਹਾਰਾਜਾ ਸਾਹਿਬ ਨੇ ਪਹਿਲੇ ਇਹਨਾਂ ਨੂੰ ਪੰਝੀ ਪੰਝੀ ਸੌ ਰੁਪੀਆ ਮਹੀਨਾ ਤਲਬ ਦੇਣੀ ਪ੍ਰਵਾਨ ਕੀਤੀ । ਵੈਨਤੂਰਾ ਨੂੰ ਪੈਦਲ ਫੌਜ ਤੇ ਐਲਾਰਡ ਨੂੰ ਘੋੜ-ਚੜਾ