

(ਰਸਾਲਿਆ) ਦੇ ਜਰਨੈਲੀ ਅਹੁਦਿਆਂ ਪਰ ਨੀਯਤ ਕੀਤਾ। ਇਹਨਾਂ ਦਾ ਮੁਖ ਕੰਮ ਖਾਲਸਾ ਫੌਜਾਂ ਨੂੰ ਵਧੇਰਾ ਯੂਰਪੀ ਤਰੀਕੇ ਪਰ ਕਵੈਦ (ਪਰੋਡ) ਵਿਚ ਨਿਪੁੰਨ ਕਰਨਾ ਸੀ ।
ਨੌਕਰੀ ਤੋਂ ਪਹਿਲੇ ਉਹਨਾਂ ਤੋਂ ਹੇਠ ਲਿਖੀਆਂ ਸ਼ਰਤਾਂ ਲਿਖਵਾਈਆਂ ਗਈਆਂ :-
(1) ਜੇ ਕਦੇ ਯੂਰਪ ਦੀ ਕਿਸੇ ਹਕੂਮਤ ਨਾਲ ਸਿੱਖ ਫੌਜ ਨੂੰ ਲੜਨ ਦਾ ਸਮਾਂ ਆ ਬਣੇ ਤਾਂ ਆਪ ਨੂੰ ਸਿੱਖ ਰਾਜ ਦਾ ਸ਼ੁਭ-ਚਿੰਤਕ ਹੋ ਕੇ ਉਸ ਨਾਲ ਲੜਨਾ ਪਏਗਾ ।
(2) ਲਾਹੌਰ ਦਰਬਾਰ ਦੀ ਆਗਿਆ ਬਿਨਾਂ ਆਪ ਨੂੰ ਕਿਸੇ ਯੂਰਪੀਨ ਹਕੂਮਤ ਨਾਲ ਸਿੱਧਾ ਖਤ-ਪੱਤਰ ਕਰਨ ਦਾ ਕੋਈ ਹੱਕ ਨਹੀ ਹੋਵੇਗਾ।
(3) ਆਪ ਨੂੰ ਦਾਹੜੀ ਸੁੱਚੀ ਰੱਖਣੀ ਪਵੇਗੀ, ਅਰਥਾਤ ਮੁਨਾਣ ਦੀ ਮਨਾਹੀ ਹੋਵੇਗੀ।
(4) ਗਊ ਮਾਸ ਖਾਣ ਦੀ ਆਗਿਆ ਨਹੀਂ ਹੈ।
(5) ਤਮਾਕੂ ਪੀਣਾ ਛੱਡਣਾ ਪਏਗਾ ।
ਇਨ੍ਹਾਂ ਸ਼ਰਤਾਂ ਨੂੰ ਉਹਨਾਂ ਨੇ ਖੁਸ਼ੀ ਨਾਲ ਲਿਖ ਦਿੱਤਾ। ਕਹਿੰਦੇ ਹਨ ਕਿ ਐਲਾਰਡ ਨੇ-ਜਿਸ ਨੂੰ ਤਮਾਕੂ ਪੀਣ ਦੀ ਵਾਦੀ ਸੀ-ਛੇਕੜਲੀ ਸ਼ਰਤ ਲਈ ਕੁਝ ਨਰਮੀ ਚਾਹੀ ਕਿ ਅਸੀਂ ਅੱਜ ਤੋਂ ਤਮਾਕੂ ਪੀਣਾ ਘਟਾ ਦੇਵਾਂਗੋ, ਪਰ ਜਦ ਤੱਕ ਇਹ ਛੂਟ ਨਾ ਜਾਏ ਆਪਣੇ ਡੇਰੇ ਅੰਦਰ ਪੀਣ ਦੀ ਆਗਿਆ ਦਿੱਤੀ ਜਾਏ, ਪਰੰਤੂ ਮਹਾਰਾਜਾ ਸਾਹਿਬ ਨੇ ਇਸ ਗੋਲ ਦੇ ਮੰਨਣ ਤੋਂ ਸਾਫ ਇਨਕਾਰ ਕੀਤਾ ਤੇ ਛੇਕੜ ਉਹਨਾਂ ਨੂੰ ਤਮਾਕੂ ਪੀਣਾ ਛੱਡਣਾ ਹੀ ਪਿਆ।
ਨੁਸ਼ਿਹਰੇ ਦੀ ਵੱਡੀ ਲੜਾਈ
ਮੁਹੰਮਦ ਅਜ਼ੀਜ਼ ਖਾਨ, ਬਾਰਕਜ਼ਈ ਘਰਾਣੇ ਵਿਚ ਜਿੰਨਾ ਸਿਆਣਾ ਪ੍ਰਸਿੱਧ ਸੀ, ਇੰਨਾ ਹੀ ਇਹ ਅਫਗਾਨਿਸਤਾਨ ਵਿਚ ਵੀਰਤਾ ਲਈ ਪਿਆਰਿਆ ਜਾਂਦਾ ਸੀ, ਇਸ ਤੋਂ ਵੱਧ ਗਾਜੀਪੁਣੇ ਦੇ ਜੋਸ਼ ਲਈ ਪਠਾਣ ਇਸ ਦੀ ਬਹੁਤ ਕਦਰ ਕਰਦੇ ਸਨ । ਇਹ ਚੋਖੇ ਸਮੇਂ ਤੋਂ ਇਹਨਾਂ ਤਿਆਰੀਆਂ ਵਿਚ ਜੁਟਿਆ ਹੋਇਆ ਸੀ ਕਿ ਇਕ ਖੁੱਲ੍ਹੇ ਮੈਦਾਨ ਵਿਚ ਸਿੱਖਾਂ ਨਾਲ ਬਲ-ਪ੍ਰੀਖਿਆ ਕਰਨੀ ਚਾਹੀਦੀ ਹੈ । ਇਸ ਮੈਦਾਨ ਵਿਚ ਅਰਸ਼ੀ ਤਾਕਤ ਵਲੋਂ ਜਿਸ ਕੌਮ ਦੇ
1. ਕਈ ਵਿਦੇਸ਼ੀ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦ ਤੋਂ ਇਟਾਲੀਅਨ ਤੇ ਫਰੰਚ ਅਫਸਰ ਮਹਾਰਾਜੇ ਪਾਸ ਨੌਕਰ ਹੋਏ, ਤਦ ਤੋਂ ਸਿੱਖਾਂ ਨੂੰ ਸਫਲਤਾ ਪ੍ਰਾਪਤ ਹੋਈ । ਅਸਾਂ ਜਦ ਇਸ ਨੁਕਤੇ ਤੇ ਖੋਜ ਕੀਤੀ ਤਾਂ ਸਾਨੂੰ ਕੋਈ ਵੀ ਘਟਨਾ ਇਹਨਾਂ ਲੇਖਕਾਂ ਦੀ ਪ੍ਰੋੜਤਾ ਵਿਚ ਨਹੀ ਮਿਲੀ ਸਗੋਂ ਵਾਕਿਆਤ ਦੱਸਦੇ ਹਨ ਕਿ ਇਨ੍ਹਾਂ ਵਿਦੇਸ਼ੀਆਂ ਨੇ ਖਾਲਸਾ ਫੌਜ ਵਿਚ ਨੌਕਰ ਹੋਣ ਤੋਂ ਪਹਿਲਾਂ ਦੀ ਮਹਾਰਾਜਾ ਸਾਹਿਬ ਖਾਲਸਾ ਫੌਜ ਦੀ ਸਹਾਇਤਾ ਨਾਲ ਪੰਜਾਬ ਤੇ ਸਰਹੰਦ, ਅਫਗਾਨਿਸਤਾਨ ਤੇ ਹੋਰ ਬਹੁਤ ਸਾਰੇ ਕਠਿਨ ਇਲਾਕੇ ਫਤਹਿ ਕਰ ਚੁਕਾ ਸੀ, ਅਰਥਾਤ ਲਾਹੌਰ ਸੈ: 1799 ਈ: ਵਿਚ ਮਹਾਰਾਜੇ ਨੇ ਫਤਹ ਕੀਤਾ, ਅੰਮ੍ਰਿਤਸਰ ਸੋ: 1802 ਈ: ਵਿਚ ਖਾਲਸਾ ਰਾਜ ਨਾਲ ਮਿਲਾਇਆ, ਜੇਹਲਮ ਤੇ ਬਨਾ ਦਾ ਵਿਚਲਾ ਇਲਾਕਾ ਸੰਨ 1805 ਵਿਚ, ਕਸੂਰ ਸੰਨ 1807 ਵਿਚ, ਅਟਕ ਤੇ ਹਜਾਰਾ ਸੰ ਸਰਹੱਦੀ ਇਲਾਕਾ ਇਸੇ ਸਾਲ, ਕਸ਼ਮੀਰ ਸੰਨ 1819 ਵਿਚ, ਡੇਰਾ ਇਸਮਾਈਲ ਖਾਨ ਤੇ ਗਾਜੀ ਖਾਨ ਸੰਨ 1821 ਵਿਚ ਫਤਹ ਕਰਕੇ ਖਾਲਸਾ ਰਾਜ ਨਾਲ ਮਿਲਾ ਚੁੱਕਾ ਸੀ, ਅਤੇ ਇਨ੍ਹਾਂ ਅਫਸਰਾਂ ਦੇ ਪੰਜਾਬ ਆਉਣ ਦਾ ਸੈਨ 1822 ਈ: ਹੈ।
2. ਮਹਾਰਾਜਾ ਸਾਹਿਬ ਦੇ ਸਾਰੇ ਵਿਦੇਸ਼ੀ ਕਰਮਚਾਰੀਆਂ ਦੇ ਸਵਿਸਥਾਰ ਸਮਾਚਾਰ ਪੜ੍ਹਨਾ ਚਾਹੇ ਤਾਂ ਮੇਰੀ ਨਵੀਂ ਪੁਸਤਕ 'ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ ਪੜ੍ਹੋ।