

ਹੱਕ ਵਿਚ ਦੋ-ਟੁਕ ਫੈਸਲਾ ਹੋ ਜਾਏ ਉਸ ਅੱਗੇ ਦੂਜੀ ਕੌਮ ਨੂੰ ਸਦਾ ਲਈ ਸਿਰ ਝੁਕਾ ਦੇਣਾ ਚਾਹੀਦਾ ਹੈ, ਅਰਥਾਤ ਸਿੱਖਾਂ ਅਤੇ ਅਫਗਾਨਾਂ ਦੀ ਸ਼ਕਤੀ ਤੇ ਵੀਰਤਾ ਦੀ ਇਕ ਵਾਰੀ ਚੰਗੀ ਪ੍ਰੀਖਿਆ ਕੀਤੀ ਜਾਏ । ਦੂਜਾ ਪਿਸ਼ਾਵਰ- ਜੋ ਮੁਦਤਾਂ ਤੋਂ ਇਸ ਘਰਾਣੇ ਦੇ ਕਬਜ਼ੇ ਵਿਚ ਚਲਾ ਆਂਵਦਾ ਸੀ ਤੇ ਅੱਠ ਸੌ ਸਾਲ ਇਹ ਇਸਲਾਮੀ ਸੂਬਾ ਮੰਨਿਆ ਹੋਇਆ ਚਲਾ ਆਂਵਦਾ ਸੀ ਪਿਛੇ ਜਿਹੇ ਮਹਾਰਾਜੇ ਦੇ ਫਤਹ ਕਰ ਲੈਣ ਨਾਲ ਇਸ ਦੀਆਂ ਅੱਖਾਂ ਵਿਚ ਸੂਲ ਵਾਂਗ ਰੜਕਦਾ ਸੀ । ਉਹ ਚਾਹੁੰਦਾ ਸੀ ਕਿ ਜਿਵੇਂ ਹੋ ਸਕੇ ਇਸ ਨੂੰ ਆਪਣੇ ਅਧਿਕਾਰ ਵਿਚ ਲਿਆਂਦਾ ਜਾਏ । ਇਹਨਾਂ ਵਿਚਾਰਾਂ ਨੂੰ ਦ੍ਰਿਸ਼ਟੀ ਗੋਚਰ ਰੱਖ ਕੇ ਬਹੁਤ ਸਾਰੀ ਅਫਗਾਨੀ ਫੌਜ ਅਤੇ ਭਾਰੀਆਂ ਤਿਆਰੀਆਂ ਨਾਲ ਜਨਵਰੀ ਸੰਨ 1823 ਈ: ਨੂੰ ਉਹ ਪਿਸ਼ਾਵਰ ਪਰ ਚੜ੍ਹ ਆਇਆ ।
ਪਿਸ਼ਾਵਰ ਵਿਚ ਯਾਰ ਮੁਹੰਮਦ ਖਾਨ, ਮੁਹੰਮਦ ਅਜ਼ੀਜ਼ ਖਾਨ ਦਾ ਭਾਈ ਮਹਾਰਾਜਾ ਰਣਜੀਤ ਸਿੰਘ ਵਲੋਂ ਗਵਰਨਰ ਪਿਸ਼ਾਵਰ ਦੇ ਅਹੁਦੇ ਪਰ ਸੀ, ਅੰਦਰੋਂ ਆਪਣੇ ਭਾਈ ਦੀ ਸਲਾਹ ਨਾਲ ਪਰ ਬਾਹਰੋਂ ਇਹ ਦੱਸ ਕੇ ਕਿ ਉਹ ਅਫਗਾਨੀ ਫੌਜਾਂ ਨੂੰ ਰੋਕਣ ਤੋਂ ਅਸਮਰਥ ਹੈ; ਪਿਸ਼ਾਵਰ ਵਿਹਲਾ ਛੱਡ ਕੇ ਯੂਸਫਜ਼ਈ ਦੇ ਪਹਾੜਾਂ ਵਿਚ ਜਾ ਛਿਪਿਆ ।
ਅਫਗਾਨ ਹਾਕਮ ਨੇ ਪਿਸਾਵਰ ਨੂੰ ਖਾਲੀ ਦੇਖ ਕੇ 12 ਫਰਵਰੀ ਨੂੰ ਬਿਨਾਂ ਕਿਸੇ ਅਟਕਾ ਦੇ ਪਿਸ਼ਾਵਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ । ਇਥੇ ਪਹੁੰਚਦੇ ਹੀ ਇਸ ਨੇ ਜਹਾਦ (ਧਰਮ ਯੁੱਧ) ਦਾ ਝੰਡਾ ਖੜ੍ਹਾ ਕਰ ਦਿੱਤਾ ਤੇ ਕਈ ਸੌ ਜੋਸ਼ੀਲੇ ਮੌਲਵੀ ਸੱਯਦ ਤੇ ਪੀਰਜ਼ਾਦਿਆਂ ਨੂੰ ਸਾਰੇ ਸਰਹੱਦੀ ਇਲਾਕੇ ਵਿਚ ਇਸ ਭਾਵ ਲਈ ਭਿਜਵਾ ਦਿੱਤਾ ਕਿ ਉਹ ਸਿੱਖਾਂ ਦੇ ਵਿਰੁੱਧ ਜਹਾਦੀ ਲੜਾਈ ਲੜਨ ਲਈ ਗਾਜ਼ੀਆਂ ਨੂੰ ਤਿਆਰ ਕਰਨ । ਉਹਨਾਂ ਮਲਵਾਣਿਆਂ ਨੇ ਜਾ ਕੇ ਉਹ ਧੂੰਆਂਧਾਰ ਜੋਸੀਲੇ ਵਾਅਜ਼ ਕੀਤੇ ਕਿ ਪਠਾਣਾਂ ਦੇ ਕੀ ਬਿਰਧ ਤੇ ਕੀ ਨੌਜੁਆਨ ਸਭ ਗਾਜੀਪੁਣੇ ਦੇ ਜੋਸ਼ ਵਿਚ ਐਸੇ ਮੋੜੇ ਗਏ ਕਿ ਕੋਈ ਹੋਂਦ ਨਾ ਰਹੀ। ਕਈ ਹਜ਼ਾਰਾਂ ਦੀ ਗਿਣਤੀ ਵਿਚ ਘਰਾਂ ਤੋਂ ਬਖਸ਼-ਬਖਸ਼ਾਵਣੀਆਂ ਲੈ ਕੇ ਢੋਲ ਵਜਾਉਂਦੇ ਨੱਚ ਹਸਦੇ ਪਿਸ਼ਾਵਰ ਵੱਲ ਵਹੀਰਾਂ ਘੱਤ ਕੇ ਆਉਣ ਲੱਗ ਪਏ । ਮੁਹੰਮਦ ਅਜ਼ੀਮ ਖਾਨ ਨੇ ਇਹਨਾਂ ਗਾਜੀਆਂ ਦੇ ਇਕੱਠ ਲਈ ਨੁਸਿਹਰਾ ਤੇ ਹਸ਼ਤਨਗਰ ਦੇ ਖੁੱਲ੍ਹੇ ਮੈਦਾਨ ਚੁਣੋ, ਜਿਥੇ ਇਹਨਾਂ ਗਾਜ਼ੀਆਂ ਦੇ ਖਾਣੇ ਆਦਿ ਦਾ ਪ੍ਰਬੰਧ ਬਤੀਆਂ ਤਿਆਰੀਆਂ ਨਾਲ ਕੀਤਾ ਗਿਆ ਸੀ । ਹੁਣ ਕੁਝ ਹੀ ਦਿਨ ਬੀਤੇ ਸਨ ਕਿ ਇਹਨਾਂ ਗਾਜੀਆਂ ਦੀ ਗਿਣਤੀ ਪੰਝੀ ਹਜ਼ਾਰ ਤੋਂ ਵਧ ਗਈ, ਇਹ ਇਕੱਠ ਕਿਸੇ ਇਕ ਤਬਕੇ ਜਾਂ ਫਿਰਕੇ ਵਲੋਂ ਨਹੀਂ ਸੀ, ਸਗੋਂ ਸਾਰੀਆਂ ਸਰਹੱਦੀ ਤੇ ਅਫਗਾਨੀ ਕੌਮਾਂ ਵਲੋਂ ਸੀ' । ਅਰਥਾਤ ਕਾਬਲ ਤੋਂ ਲੈ ਕੇ ਦੀਰ, ਬਿਜੌੜ, ਸੁਆਤ, ਬੁਨੇਰ, ਬੈਜ਼ਈ. ਯੂਸਫਜ਼ਈ, ਕਮਾਲਜ਼ਈ, ਮੁਹੰਮਦ, ਅਫਰੀਦੀ, ਖਟਕ ਆਦਿ । ਗੱਲ ਕੀ ਸੀ ਐਸੀ ਕੋਈ ਵੀ ਪਠਾਣਾਂ ਦੀ ਕੌਮ ਜਾਂ ਇਲਾਕਾ ਨਹੀਂ ਸੀ ਜਿਸ ਨੇ ਇਸ ਲੜਾਈ ਵਿਚ ਭਾਗ ਨਾ ਲਿਆ ਹੋਵੇ, ਤਦ ਤੋਂ ਹੀ ਇਸ ਇਲਾਕੇ ਵਿਚ ਇਹ ਲੜਾਈ 'ਲੋਇਆ ਗਜ਼ਾ' ਵੱਡੇ ਧਰਮ ਯੁੱਧ ਦੇ ਨਾਮ ਪਰ ਅਜੇ ਤਕ ਪ੍ਰਸਿੱਧ ਹੈ । ਹੁਣ ਮੁਹੰਮਦ ਅਜ਼ੀਮ ਖਾਨ ਨੇ ਜਦ ਆਪਣਾ ਜਾਦੂ ਫੁਰਦਾ ਡਿੱਠਾ ਤਾਂ ਕਈ ਹਜਾਰ ਲਸ਼ਕਰ ਸੌਖਾ ਹੀ ਇਕੱਠਾ ਕਰ ਲਿਆ, ਤਾਂ ਆਪਣੇ ਭਤੀਜੇ ਮੁਹੰਮਦ ਜਮਾਨ ਖਾਨ ਨੂੰ ਖੁਵਾਸ ਖਾਨ ਖਟਕ ਦੀ ਤਹਿਤ ਵਿਚ ਇਕ ਭਾਰੀ ਲਸ਼ਕਰ ਖਟਕਾਂ ਅਤੇ ਅਫਰੀਦੀਆਂ ਦਾ ਤਿਆਰ ਕਰਕੇ ਜਹਾਂਗੀਰ ਦੇ ਕਿਲ੍ਹੇ ਤੇ ਜਾ ਧਾਵਾ ਕਰਵਾਇਆ। ਇਹਨਾਂ ਵਿਚੋਂ ਅੱਧੇ