Back ArrowLogo
Info
Profile

ਲਸ਼ਕਰ ਨੇ ਤਾਂ ਜਾਂਦੇ ਸਾਰ ਹੀ ਕਿਲ੍ਹਾ ਘੇਰ ਲਿਆ ਤੇ ਬਾਕੀ ਦਿਆਂ ਨੇ ਨਾਲ ਦੀਆਂ ਪਹਾੜੀਆਂ ਤੇ ਪੱਕੇ ਮੋਰਚੇ ਬਣਾ ਕੇ ਰਸਤਿਆਂ ਨੂੰ ਐਸਾ ਆਪਣੇ ਕਾਬੂ ਵਿਚ ਕਰ ਲਿਆ ਕਿ ਜਦ ਖਾਲਸਾ ਫੌਜ ਅਟਕ ਤੋਂ ਪਾਰ ਆਵਣ ਤਾਂ ਉਹਨਾਂ ਨੂੰ ਐਸਾ ਘੋਰਿਆ ਜਾਏ ਕਿ ਸਾਰੇ ਹੀ ਇਥੇ ਮੁਕਾ ਦਿੱਤੇ ਜਾਣ ।

ਏਧਰ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਇਸ ਰੌਲੇ ਗੋਲੇ ਦੀਆਂ ਰਿਪੋਰਟਾਂ ਪਹੁੰਚੀਆਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਤੁਰਦੇ ਦੋ ਹਜ਼ਾਰ ਸਵਾਰ ਸ਼ਾਹਜ਼ਾਦਾ ਸ਼ੇਰ ਸਿੰਘ, ਹਰੀ ਸਿੰਘ ਨਲੂਏ ਤੇ ਦੀਵਾਨ ਕ੍ਰਿਪਾ ਰਾਮ ਦੀ ਸਰਦਾਰੀ ਵਿਚ ਅਫਗਾਨਾਂ ਦੇ ਲਸ਼ਕਰ ਨੂੰ ਅਟਕਾ ਪਾਉਣ ਲਈ ਤੋਰ ਦਿੱਤੇ. ਦੂਜੇ ਦਿਨ 23 ਫਰਵਰੀ ਨੂੰ ਸਰਕਾਰ ਆਪ ਸਣੇ ਅਕਾਲੀ ਫੂਲਾ ਸਿੰਘ, ਸਰਦਾਰ ਦੇਸਾ ਸਿੰਘ ਮਜੀਠੀਆ, ਸ: ਫਤਹਿ ਸਿੰਘ ਆਹਲੂਵਾਲੀਆ, ਸ: ਅਮੀਰ ਸਿੰਘ ਸੂਰੀਆਂ ਵਾਲਾ ਅਤੇ ਰਤਨ ਸਿੰਘ ਘਰਜਾਖੀਆ ਆਦਿ ਨਾਮੀ ਸਰਦਾਰ ਤੇ ਇਕ ਬਲਵਾਨ ਦਸਤਾ ਖਾਲਸਾ ਫੌਜਾਂ ਦਾ ਨਾਲ ਲੈ ਕੇ ਰਾਤ ਦਿਨ ਕੂਚ ਕਰਦੇ ਹੋਏ ਅਟਕ ਪਹੁੰਚ ਗਏ । 1 ਮਾਰਚ ਦੀ ਸਵੇਰ ਨੂੰ ਸ਼ੇਰ ਪੰਜਾਬ ਦੇ ਪਹੁੰਚਣ ਤੋਂ ਪਹਿਲੇ ਹੀ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਨਲੂਏ ਨੇ ਬੇੜੀਆਂ ਦੇ ਪੁਲ ਤੋਂ ਪਾਰ ਹੋ ਕੇ ਦੋਵਾਂ ਪਾਸਿਆਂ ਤੋਂ ਗਾਜੀਆਂ ਤੇ ਧਾਵਾ ਬੋਲ ਦਿੱਤਾ ਤੇ ਹੁਣ ਡਾਢੀ ਕਰੜੀ ਲੜਾਈ ਹੋਣ ਲੱਗੀ । ਉਧਰ ਮੌਕਾ ਪਾਕੇ ਮੁਹੰਮਦ ਜ਼ਮਾਨ ਖਾਨ ਨੇ ਕੁਝ ਗਾਜ਼ੀ ਭੇਜ ਕੇ ਅਟਕ ਦਾ ਪੁੱਲ ਰੁਝਾ ਦਿੱਤਾ ਤਾਂ ਜੋ ਪਾਸੋਂ ਖਾਲਸੇ ਨੂੰ ਸਹਾਇਤਾ ਨਾ ਮਿਲ ਸਕੇ ।

ਸ਼ੇਰਿ ਪੰਜਾਬ ਅਟਕ ਪਹੁੰਚੇ ਤਾਂ ਅਗੇ ਪੁੱਲ ਰੁੜ੍ਹ ਚੁੱਕਾ ਸੀ । ਸ੍ਰੀ ਹਜੂਰ ਜੀ ਨੇ ਉਥੇ ਹੀ ਡੇਰੇ ਲਾ ਦਿੱਤੇ ਤੇ ਲੱਗੇ ਬੇੜੀਆਂ ਇਕੱਠੀਆਂ ਕਰਕੇ ਮੁੜ ਪੁਲ ਨੂੰ ਤਿਆਰ ਕਰਵਾਉਣ, ਪਰ ਪੁਲ ਦੇ ਛੇਤੀ ਬਣਨ ਦੀ ਆਸ ਘੱਟ ਸੀ । ਉਧਰੋਂ ਠੀਕ ਇਕ ਸੂਹੀਆ ਸ਼ਨਾਈ ਉਪਰ ਤਰ ਕੇ ਖਬਰ ਲਿਆਇਆ ਕਿ ਖਾਲਸਾ ਦਲ ਗਾਜੀਆਂ ਦੀ ਬਹੁਤਾਤ ਦੇ ਕਾਰਨ ਉਨ੍ਹਾਂ ਦੇ ਘੇਰੇ ਵਿਚ ਫਸ ਗਿਆ ਹੈ ਤੇ ਜੇ ਸਮੇਂ ਸਿਰ ਨਾ ਸਹਾਇਤਾ ਪਹੁੰਚੀ ਤਾਂ ਵਧੇਰੇ ਨੁਕਸਾਨ ਦਾ ਡਰ ਹੈ। ਇਸ ਖਬਰ ਦੇ ਸੁਣਨ ਨਾਲ ਖਾਲਸਾ ਦਲ ਵਿਚ ਜੋਸ਼ ਦੀ ਲਹਿਰ ਚਲ ਗਈ ਤੇ ਮਹਾਰਾਜੇ ਦੇ ਜੇਸ਼ ਦਾ ਤਾਂ ਕੋਈ ਹੱਦ-ਬੰਨਾ ਹੀ ਨਹੀਂ ਸੀ ਰਿਹਾ। ਕਹਿੰਦੇ ਹਨ ਕਿ ਇਸ ਸਮੇਂ ਕਿਸੇ ਜ਼ਿੰਮੇਦਾਰ ਕਰਮਚਾਰੀ ਨੇ ਆਖਿਆ ਕਿ ਇਥੇ ਜ਼ਰੂਰ ਅਟਕਣਾ ਪੈਂਦਾ ਹੈ । ਇਹ ਸੁਣ ਕੇ ਸ਼ੇਰ ਦਿਲ ਮਹਾਰਾਜੇ ਦਾ ਜੋਸ ਹੋਰ ਵੀ ਵੱਧ ਕੇ ਉਛਾਲੇ ਖਾਣ ਲੱਗਾ ਅਤੇ ਇਹ ਕਿਹਾ :- ਅਟਕ (ਦਰਿਆ) ਉਸ ਦੇ ਵਾਸਤੇ ਅਟਕ (ਰੋਕ) ਹੈ, ਜਿਸ ਦੇ ਚਿਤ ਵਿਚ ਅਟਕ (ਝਿਝਕ) ਹੈ, ਜਿਸ ਦੇ ਮਨ ਵਿਚ ਅਟਕ (ਠਾਠ) ਨਹੀਂ, ਉਸ ਲਈ ਅਟਕ (ਦਰਿਆ) ਕਦੇ ਵੀ ਅਟਕ (ਰੁਕਾਵਟ) ਨਹੀਂ ਹੋ ਸਕਦਾ ।" ਹੁਣ ਮਹਾਰਾਜੇ ਨੇ ਝਟ ਆਪਣੇ ਘੋੜੇ ਨੂੰ ਠਾਠਾਂ ਮਾਰਦੇ ਦਰਿਆ ਅਟਕ ਵਿਚ ਠੇਲ੍ਹ ਦਿੱਤਾ ਅਤੇ ਰਸਾਲਿਆਂ ਨੂੰ ਹੁਕਮ ਦਿੱਤਾ ਕਿ ਮੇਰੇ ਪਿਛੇ ਆਓ। ਇਉਂ ਸਣੇ ਅਕਾਲੀ ਫੂਲਾ ਸਿੰਘ ਦੇ ਅਤੇ ਬਹੁਤ ਸਾਰੇ ਘੋੜ-ਚੜਾਂ ਦੇ ਮਹਾਰਾਜਾ ਪਾਰ ਜਾ ਪਹੁੰਚੋਂ ।

ਸ਼ੇਰਿ ਪੰਜਾਬ ਦੇ ਪਾਰਲੇ ਕੰਢੇ ਪਹੁੰਚਣ ਦੀ ਖਬਰ ਸੁਣ ਕੇ ਗਾਜੀ ਡਾਢੇ ਅਧੀਰ ਹੋ ਗਏ ਤੇ ਮੈਦਾਨ ਛੱਡ ਕੇ ਭੱਜ ਉਠੇ । ਲੜਾਈ ਵਿਚ ਦੋਹਾਂ ਧਿਰਾਂ ਦੀਆਂ ਜਾਨਾਂ ਦਾ ਨੁਕਸਾਨ

1. ਇਸ ਇਲਾਕੇ ਦੇ ਲੋਕਾਂ ਵਿਚ ਇਹ ਗੱਲ ਆਮ ਪੁਸਿੱਧ ਹੈ ਕਿ ਅਟਕ ਨੇ ਮਹਾਰਾਜਾ ਨੂੰ ਰਾਹ ਦਿੱਤਾ ਆਦਿ।

78 / 154
Previous
Next