

ਲਗਭਗ ਇਕੋ ਜਿਹਾ ਸੀ ।
ਇਥੋਂ ਹੁਣ ਛੱਡ ਕੇ ਗਾਜ਼ੀ ਨੁਸ਼ਿਹਰੇ ਦੇ ਵੱਡੇ ਲਸ਼ਕਰ ਨਾਲ ਜਾ ਮਿਲੇ ਅਤੇ ਹੁਣ ਲੱਗੀਆਂ ਉਥੇ ਇਕ ਭਾਰੀ ਜੰਗ ਦੀਆਂ ਤਿਆਰੀਆਂ ਹੋਣ।
ਸ਼ੇਰਿ ਪੰਜਾਬ ਨੇ ਖੈਰਾਬਾਦ ਤੇ ਜਹਾਂਗੀਰੇ ਦੇ ਕਿਲ੍ਹੇ ਨੂੰ ਪੱਕਿਆ ਕਰਵਾ ਕੇ ਅਕੋੜੇ ਦੇ ਮੈਦਾਨ ਵਿਚ ਜਾ ਫੌਜ ਉਤਾਰੀ ਤੇ ਇਥੋਂ ਕਈ ਸੂਹੀਏ ਗਾਜ਼ੀਆਂ ਦੀ ਖਬਰ ਲਿਆਉਣ ਲਈ ਨੁਸਿਹਰੇ ਤੇ ਪਿਸ਼ਾਵਰ ਵੱਲ ਭੇਜੋ । ਸ਼ੇਖ ਗੁਲਾਮ ਮਹੱਯੁਦੀਨ ਮਹਾਰਾਜਾ ਵਲੋਂ ਮੁਹੰਮਦ ਅਜ਼ੀਮ ਖਾਨ ਦੇ ਕੈਂਪ ਵਿਚ ਬਖਰਾਂ-ਪੁਚਾਈ ਦੇ ਕੰਮ ਪੁਰ ਨੀਯਤ ਹੋਇਆ, ਜਿਸ ਨੇ ਇਸ ਸਮੇਂ ਬਹੁਮੁੱਲੀ ਸੇਵਾ ਭੁਗਤਾਈ ।
ਇਸੇ ਰਾਤ ਨੂੰ ਸ: ਜੈ ਸਿੰਘ ਅਟਾਰੀ ਵਾਲਾ ਜੋ ਸੰਨ 1821 ਈ: ਨੂੰ ਇਕ ਗੋਂਦ ਦੇ ਸ਼ਕ ਦੇ ਕਾਰਨ ਪੰਜਾਬ ਤੋਂ ਭੇਜ ਕੇ ਕਾਬਲ, ਬਾਰਕ-ਜ਼ਈਆ ਕੋਲ ਜਾ ਰਿਹਾ ਸੀ ਤੇ ਹੁਣ ਮੁਹੰਮਦ ਅਜ਼ੀਮ ਖਾਨ ਨਾਲ ਸਣੇ ਆਪਣੇ ਸਵਾਰਾਂ ਦੇ ਪਿਸ਼ਾਵਰ ਆਇਆ ਸੀ, ਪਰ ਇਥੋਂ ਇਸ ਨੇ ਜਦ ਪਿਸ਼ਾਵਰ ਵਿਚ ਕੁਝ ਸਿੱਖਾਂ ਦੇ ਕੱਟੇ ਹੋਏ ਸਿਰ ਡਿੱਠੇ, ਜੋ ਜਹਾਂਗੀਰੇ ਦੇ ਮੈਦਾਨ ਤੋਂ ਜ਼ਮਾਨ ਖਾਨ ਨੇ ਪਿਸ਼ਾਵਰ ਮੁਹੰਮਦ ਅਜ਼ੀਮ ਖਾਨ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਭੇਜੋ ਸਨ, ਇਹਨਾਂ ਸਿਰਾਂ ਨੂੰ ਵੇਖ ਕੇ ਇਸ ਸਮੇਂ ਇਸ ਨੂੰ ਡਾਢਾ ਜੋਸ਼ ਆਇਆ ਅਤੇ ਆਪਣੇ ਪੁਰ ਧਿਕਾਰ ਕੀਤੀ ਤੇ ਉਥੋਂ ਨਿਕਲ ਕੇ ਸਿੱਧਾ ਖਾਲਸੇ ਦੇ ਕੈਂਪ ਵਿਚ ਨੁਸ਼ਿਹਰੇ ਪਹੁੰਚ ਗਿਆ । ਇਸ ਨੇ ਅਕਾਲੀ ਫੂਲਾ ਸਿੰਘ ਦੀ ਰਾਹੀਂ ਮਹਾਰਾਜਾ ਤੋਂ ਖਿਮਾ ਪ੍ਰਾਪਤ ਕੀਤੀ ਤੇ ਯੋਗ ਅਹੁਦੇ ਪਰ ਸਥਾਪਤ ਕੀਤਾ ਗਿਆ।
ਅੱਧੀ ਰਾਤ ਨੂੰ ਗਾਜ਼ੀਆਂ ਦੇ ਕੈਂਪ ਤੋਂ ਖਬਰ ਆਈ ਕਿ ਵੈਰੀ ਦਾ ਲਸ਼ਕਰ ਅਣਗਿਣਤ ਵਧ ਰਿਹਾ ਹੈ ਅਤੇ ਉਹਨਾਂ ਨੇ ਨੁਸ਼ਹਿਰੇ ਦੇ ਪਾਰ ਤਰਕੀ ਪਹਾੜੀਆਂ ਪੁਰ ਆਪਣੇ ਮੋਰਚੇ ਤਿਆਰ ਕਰ ਲਏ ਹਨ । ਸ਼ੇਰਿ ਪੰਜਾਬ ਨੇ ਉਸ ਵੇਲੇ ਆਪਣੇ ਸਾਰੇ ਸਰਦਾਰਾਂ ਨੂੰ ਇਕੱਠਾ ਕੀਤਾ ਅਤੇ ਸਵੇਰ ਨੂੰ ਹੋਣ ਵਾਲੀ ਲੜਾਈ ਲਈ ਤਿਆਰੀਆਂ ਸੋਚਦਾ ਰਿਹਾ ।
ਅਗਲੀ ਸਵੇਰ ਦੇ ਅੰਮ੍ਰਿਤ ਵੇਲੇ ਅਰਥਾਤ 14 ਮਾਰਚ ਸੰਨ 1823 ਈ: ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਸਾਰੇ ਜੱਥਿਆਂ ਦੇ ਜੱਥੇਦਾਰ ਦੀਵਾਨ ਵਿਚ ਹਾਜ਼ਰ ਹੋਏ, ਸਾਹਮਣੇ ਆਉਣ ਵਾਲੇ ਜੰਗ ਲਈ ਵਿਚਾਰ ਹੋਣ ਲੱਗੀ । ਛੇਕੜ ਇਹ ਗੁਰਮਤ ਸੋਧਿਆ ਗਿਆ ਕਿ ਵੈਰੀ ਤੇ ਧਾਵਾ ਕਰਨ ਵਿਚ ਢਿਲ ਨਹੀਂ ਹੋਣੀ ਚਾਹੀਦੀ ਕਿਉਂ ਜੋ ਗਾਜ਼ੀਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ । ਦੂਜਾ ਜੇ ਮੁਹੰਮਦ ਅਜ਼ੀਮ ਖਾਨ ਗਾਜ਼ੀਆਂ ਨਾਲ ਕਲ੍ਹ ਨੂੰ ਆ ਮਿਲਿਆ ਤੋਂ ਉਸ ਨੇ ਪਹਾੜੀ ਤੇ ਮੋਰਚੇ ਮੱਲ ਲਏ ਤਾਂ ਲੜਾਈ ਜਿੱਤਣੀ ਕਠਿਨ ਹੋ ਜਾਏਗੀ । ਇਸ ਗੁਰਮਤੇ ਅਨੁਸਾਰ ਅਰਦਾਸਾ ਸੋਧਿਆ ਗਿਆ ਤੇ ਕੂਚ ਦੀਆਂ ਤਿਆਰੀਆਂ ਹੋਣ ਲੱਗੀਆਂ। ਇਸ ਸਮੇਂ ਖਾਲਸਾ ਸੈਨਾ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ-ਪਹਿਲਾ ਜੱਥਾ ਜਿਸ ਵਿਚ ਅੱਠ ਸੌ ਘੋੜ-ਚੜੋ ਅਤੇ ਸੱਤ ਸੌ ਪੈਦਲ ਅਕਾਲੀ ਸਿੰਘ ਸਨ ਅਕਾਲੀ ਫੂਲਾ ਸਿੰਘ ਜੀ ਦੀ ਜੱਥੇਦਾਰੀ ਵਿਚ ਪੂਰਬ ਵਲੋਂ ਵੇਰੀ ਤੇ ਹੌਲਾ ਕਰਨ ਲਈ ਨੀਯਤ ਕੀਤਾ ਗਿਆ। ਦੂਜਾ ਦਸਤਾ ਜਿਸ ਵਿਚ ਇਕ ਹਜ਼ਾਰ ਸਵਾਰ ਅਤੇ ਪੰਦਰਾਂ ਸੋ ਪੈਦਲ ਸਨ, ਸਰਦਾਰ ਦੇਸਾ ਸਿੰਘ
1. ਰਾਇ ਸਾਹਿਬ ਗੋਪਾਲ ਦਾਸ ਪਿਸ਼ਾਵਰ ਦੀ ਤਵਾਰੀਖ ਵਿਚ ਇਸ ਲੜਾਈ ਦਾ ਸੰਨ 1821 ਈ: ਲਿਖਦਾ ਹੈ, ਜੋ ਠੀਕ ਨਹੀਂ । ਵੇਖੋ ਪ੍ਰਿੰਸਪ ਸਫਾ 105 ਮੈਕਗਰੇਗਰ ਹਿਸਟਰੀ ਆਫ ਦੀ ਸਿਖਸ ਜਿ: 1. ਸਫਾ 194 ਤੇ ਸਰ ਲੈਪਲ ਗ੍ਰਿਫਨ ਦੀ ਰਾਜਾਜ ਆਫ ਦੀ ਪੰਜਾਬ ਸਫਾ319