Back ArrowLogo
Info
Profile

ਮਜੀਠੀਆ ਅਤੇ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਦੀ ਸਰਦਾਰੀ ਹੇਠ ਪੱਛਮ ਵਲੋਂ ਧਾਵਾ ਕਰਨ ਲਈ ਨੀਯਤ ਕੀਤਾ ਗਿਆ । ਤੀਜੇ ਜੱਥੇ ਵਿਚ ਦੋ ਹਜ਼ਾਰ ਸਵਾਰ ਤੇ ਤਿੰਨ ਹਜ਼ਾਰ ਪੈਦਲ ਸਨ, ਜਿਨ੍ਹਾਂ ਨਾਲ ਛੇ ਸੌ ਗੋਰਖੇ ਵੀ ਸ਼ਾਮਲ ਸਨ, ਇਹ ਸਣੇ ਛੇ ਛੋਟੀਆਂ ਤੋਪਾਂ ਦੇ ਕੌਰ ਖੜਗ ਸਿੰਘ, ਹਰੀ ਸਿੰਘ ਨਲੂਆ, ਜਨਰਲ ਇਲਾਰਡ ਅਤੇ ਸ: ਰਤਨ ਸਿੰਘ ਆਦਿ ਦੀ ਸੌਂਪਣੀ ਵਿਚ ਸਾਹਮਣੇ ਪਾਸੇ ਤੋਂ ਵੈਰੀਆਂ ਦਾ ਹੱਲਾ ਰੋਕਣ ਤੇ ਉਹਨਾਂ ਨੂੰ ਪਿਛੇ ਹਟਾਉਣ ਲਈ ਤਿਆਰ ਕੀਤੇ ਗਏ । ਬਾਕੀ ਕੁਝ ਸਵਾਰ ਤੇ ਪੈਦਲ ਮਹਾਰਾਜਾ ਸਾਹਿਬ ਨਾਲ ਰਹੇ ਤਾਂ ਜੋ ਜਿਥੇ ਸਹਾਇਤਾ ਦੀ ਲੋੜ ਪਏ ਉਧਰ ਬਹੁਤ ਛੇਤੀ ਸਜਰਸਾਹ ਸਹਾਇਤਾ ਪਹੁੰਚਾਈ ਜਾਏ।

ਇੰਨੇ ਨੂੰ ਬਿਗਲਚੀ ਨੂੰ ਕੂਚ ਵਜਾਉਣ ਲਈ ਆਗਿਆ ਹੋਈ ਤੇ ਬਿਗਲ ਦੇ ਵਜਦੇ ਹੀ ਹਰ ਇਕ ਜੱਥਾ ਮਹਾਰਾਜਾ ਦੀ ਹਜ਼ੂਰੀ ਵਿਚ ਆਉਂਦਾ ਤੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਲਾਉਂਦਾ ਹੋਇਆ ਅੱਗੋਂ ਲੰਘ ਜਾਂਦਾ । ਸ਼ੇਰਿ ਪੰਜਾਬ ਇਸ ਸਮੇਂ ਆਪਣੇ ਘੋੜੇ ਪੁਰ ਸਵਾਰ ਕੁਝ ਕੁ ਉਚੀ ਥਾਂ ਪੁਰ ਖੜੇ ਸਨ ਤੋਂ ਹੱਥ ਵਿਚ ਸੂਤੀ ਹੋਈ ਸ੍ਰੀ ਸਾਹਿਬ ਲਿਸ਼ਕਾਰ ਲੈ ਰਹੀ ਸੀ । ਜਦ ਕੋਈ ਜੱਥਾ ਸਰਕਾਰ ਦੇ ਸਾਹਮਣੇ ਜੈਕਾਰਾ ਗਾਉਂਦਾ ਹੋਇਆ ਆਉਂਦਾ ਤਾਂ ਆਪ ਅੱਗੋਂ ਗੰਜ ਕੇ ਜੈਕਾਰਾ ਬੁਲਾਉਂਦੇ ਅਤੇ ਸ੍ਰੀ ਸਾਹਿਬ ਦੇ ਇਸ਼ਾਰੇ ਨਾਲ ਰਣਤੱਤੇ ਵਿਚ ਜਾਣ ਲਈ ਵਿਦਾਇਗੀ ਦਿੰਦੇ। ਅਕਾਲੀਆਂ ਦਾ ਜੱਥਾ ਜੈਕਾਰਾ ਗਜਾ ਕੇ ਅੱਗੋਂ ਹਟਿਆ ਹੀ ਸੀ ਕਿ ਹੁਣ ਸ: ਦੇਸਾ ਸਿੰਘ ਦਾ ਜੱਥਾ ਅੱਗੋਂ ਲੰਘਣ ਲੱਗਾ, ਇੰਨੇ ਨੂੰ ਇਕ ਹੋਰ ਸੂਹੀਆ ਬੜੀ ਤੇਜ਼ੀ ਨਾਲ ਆਇਆ ਤੇ ਆ ਕੇ ਖ਼ਬਰ ਦਿੱਤੀ ਕਿ ਮੁਹੰਮਦ ਅਜ਼ੀਮ ਖਾਨ ਬਹੁਤ ਸਾਰੀ ਅਫਗਾਨੀ ਫੌਜ ਅਤੇ ਚਾਲੀ ਵੱਡੀਆਂ ਨਿੱਕੀਆਂ ਤੋਪਾਂ ਲੈ ਕੇ ਖੇਸ਼ਗੀ ਦੇ ਪੱਤਣ ਪਰ ਨੁਸ਼ਹਿਰੇ ਤੋਂ ਚਾਰ ਕੋਹ ਪੱਛਮ ਵੱਲ ਆ ਪਹੁੰਚਿਆ ਹੈ ਤੇ ਬੇੜੀਆਂ ਇਕੱਠੀਆਂ ਕਰਕੇ ਆਪਣੀ ਫੌਜ ਨੂੰ ਦਰਿਆ ਲੁੰਝੇ ਤੋਂ ਪਾਰ ਕਰਵਾ ਰਿਹਾ ਹੈ, ਤਾਂ ਜੋ ਉਹ ਗਾਜੀਆਂ ਨਾਲ ਮਿਲ ਜਾਏ । ਦੋਸਤ ਮੁਹੰਮਦ ਖਾਨ ਮੁਹੰਦ ਅਸੀਮ ਖਾਨ ਦਾ ਭਾਈ ਕੁਝ ਅਫਗਾਨੀ ਫੌਜੀ ਨਾਲ ਲੈ ਕੇ ਗਾਜ਼ੀਆਂ ਨਾਲ ਜਾ ਮਿਲਿਆ ਹੈ। ਮਹਾਰਾਜਾ ਸਾਹਿਬ ਨੂੰ ਜਦ ਇਹ ਖਬਰ ਪਹੁੰਚੀ ਤਾਂ ਮੈਦਾਨ ਜੰਗ ਦੇ ਹਰ ਇਕ ਪੱਖ ਤੇ ਵਿਚਾਰ ਕਰਨ ਲੱਗੇ ਤੇ ਇਹ ਸਲਾਹ ਪ੍ਰਗਟ ਕੀਤੀ ਕਿ ਵੈਰੀ ਦਾ ਤੋਪਖਾਨਾ ਪਹਾੜੀ ਤੇ ਪਹੁੰਚਣ ਵਾਲਾ ਹੈ, ਚੰਗਾ ਹੋਵੇ ਜੋ ਤੋਪਖਾਨੇ ਦੇ ਟਾਕਰੇ ਪਰ ਸਾਡਾ ਵੱਡਾ ਤੋਪਖਾਨਾ, ਜੋ ਜਨਰਲ ਕੋਰਟ ਤੋਂ ਵਨਤੂਰਾ ਨਾਲ ਅੱਜ ਹੀ ਪਹੁੰਚ ਜਾਣ ਵਾਲਾ ਹੈ ਜਦ ਤਕ ਉਹ ਨਾ ਆ ਜਾਏ, ਧਾਵਾ ਨਾ ਕੀਤਾ ਜਾਏ। ਇਸ ਪੁਰ ਅਕਾਲੀ ਫੂਲਾ ਸਿੰਘ ਨੇ ਸ਼ੇਰਿ ਪੰਜਾਬ ਨਾਲ ਸਹਿਮਤੀ ਮਿਲਾਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਸਵੇਰ ਦੇ ਅਰਦਾਸੇ ਨੂੰ ਅਟੱਲ ਰੱਖਣ ਲਈ ਆਪਣੇ ਦਸਤੇ ਨੂੰ ਨਾਲ ਲੈ ਕੇ ਵੈਰੀ ਪਰ ਧਾਵਾ ਬੋਲ ਦਿੱਤਾ । ਵੈਰੀ ਨੂੰ ਇਹਨਾਂ ਨੂੰ ਥੋੜ੍ਹੇ ਜਿਹੇ ਵੇਖ ਕੇ ਇਹਨਾਂ ਤੇ ਅੰਧਾਧੁੰਦ ਗੋਲਿਆਂ ਦਾ ਮੀਂਹ ਵਰਸਾਇਆ। ਉਧਰ ਮਹਾਰਾਜਾ ਨੇ ਜਦ ਅਕਾਲੀ ਜੱਥੇ ਪੁਰ ਗਾਜ਼ੀਆਂ ਦਾ ਜ਼ੋਰ ਪੈਂਦਾ ਡਿੱਠਾ ਤਾਂ ਆਪ ਤੋਂ ਰਿਹਾ ਨਾ ਗਿਆ, ਆਪ ਦੇ ਜੋਸ਼ ਨੇ ਹੁਲਾਰਾ ਖਾਧਾ ਤੇ ਝੱਟ ਬਾਕੀ ਦੇ ਦੋਹਾਂ ਜੱਥਿਆ ਨੂੰ ਮੈਦਾਨਿ-ਜੰਗ ਵੱਲ ਜਾਣ ਦਾ ਹੁਕਮ ਦਿੱਤਾ । ਹੁਣ ਮਹਾਰਾਜਾ ਸਾਹਿਬ ਆਪ ਭੀ ਉਹਨਾਂ ਦੇ ਨਾਲ ਰਣਤਤੇ ਵੱਲ ਅੱਗੇ ਵਧੇ । ਇਹ ਦੋਵੇਂ ਜੱਥੇ ਦਰਿਆ ਲੁੰਡੇ ਤੋਂ ਪਾਰ ਹੁੰਦੇ ਇਕ ਪੋਛੋਂ ਵਲੋਂ ਤੇ ਦੂਜਾ ਸਾਹਮਣੇ ਪਾਸੇ ਤੋਂ ਗਾਜ਼ੀਆਂ ਪੁਰ ਟੁੱਟ ਪਏ । ਹੁਣ ਡਾਢਾ ਡੱਟ ਕੇ ਜੰਗ ਮਚਿਆ ਤੇ ਦੁਸ਼ਮਨ ਪਿੱਛੇ ਹਟਾਉਣ ਲਈ ਸਿਰੋਂ ਪਰੇ ਜ਼ੋਰ ਲਾਇਆ ਗਿਆ, ਪਰ ਪਠਾਣਾਂ ਦਾ ਪਹਾੜੀ ਮੋਰਚਿਆਂ ਵਿਚ ਹੋਣ ਦੇ ਕਾਰਨ ਉਹਨਾਂ ਤੇ ਕੁਝ ਵਧੇਰਾ ਦਬਾ ਨਾ ਪੈ ਸਕਿਆ। ਮਹਾਰਾਜਾ ਸਾਹਿਬ ਨੇ ਝੱਟ ਜਨਰਲ

80 / 154
Previous
Next