

ਏਲਾਰਡ ਨੂੰ ਆਪਣੇ ਰਸਾਲੇ ਨਾਲ ਜਹਾਦੀਆਂ ਤੇ ਲਹਿੰਦੇ ਵਲੋਂ ਅੱਗੇ ਵੱਲ ਵਧ ਕੇ ਧਾਵਾ ਕਰਵਾਇਆ, ਪਰ ਫੇਰ ਭੀ ਪਠਾਣ ਆਪਣਿਆਂ ਮੋਰਚਿਆਂ ਵਿਚ ਛੋਟੇ ਰਹੋ। ਹੱਲਾ ਭਾਵੇਂ ਬੜੀ ਨਿਰਭੈਤਾ ਨਾਲ ਕੀਤਾ ਗਿਆ ਸੀ ਪਰ ਸਫਲਤਾ ਕੁਝ ਨਾ ਹੋ ਸਕੀ ।
ਹੁਣ ਦੁਪਹਿਰ ਹੋ ਗਈ ਅਤੇ ਇਸ ਵੇਲੇ ਮਹਾਰਾਜਾ ਸਾਹਿਬ ਲੜਾਈ ਦੇ ਰੰਗ ਢੰਗ ਨੂੰ ਬਰੀਕੀ ਦੀ ਨਿਗਾਹ ਨਾਲ ਵੇਖ ਰਹੇ ਸਨ ਕਿ ਇਧਰੋਂ ਅਕਾਲੀ ਫੂਲਾ ਸਿੰਘ ਨੂੰ ਸਣੇ ਆਪਣੇ ਦਸਤੇ ਦੇ ਗਾਜ਼ੀਆਂ ਦੇ ਬਹੁਤ ਹੀ ਲਾਗੇ ਡਿੱਠਾ, ਉਹਨਾਂ ਪਰ ਪਹਾੜੀ ਤੋਂ ਗਾਜ਼ੀ ਬੜੇ ਜ਼ੋਰ ਦੀਆਂ ਗੋਲੀਆਂ ਗੋਲਿਆਂ ਦੀ ਵਰਖਾ ਕਰ ਰਹੇ ਸਨ, ਪਰ ਇਹ ਬਹਾਦਰ ਇਕ ਰਸ ਅੱਗੇ ਵਧਦੇ ਜਾ ਰਹੇ ਸਨ । ਹੁਣ ਬਹੁਤ ਨੇੜੇ ਸੀ ਕਿ ਅਕਾਲੀ ਦਲ ਵੈਰੀ ਦੇ ਗਲ ਜਾ ਪੈਂਦਾ ਕਿ ਇੰਨੇ ਨੂੰ ਇਕਾ ਇਕ ਗੋਲੀ ਆਈ ਤੇ ਅਕਾਲੀ ਫੂਲਾ ਸਿੰਘ ਦੇ ਘੋੜੇ ਵਿਚ ਲੱਗੀ ਤੇ ਆਪ ਦਾ ਘੋੜਾ ਉਸ ਗੋਲੀ ਨਾਲ ਮਰ ਗਿਆ । ਅਕਾਲੀ ਜੀ ਹੱਟ ਹਾਥੀ ਤੇ ਚੜ੍ਹ ਕੇ ਫੇਰ ਅੱਗੇ ਵਧੇ। ਅਕਾਲੀਆਂ ਨੇ ਆਪਣੇ ਜਥੇਦਾਰ ਨੂੰ ਡਟੜ ਵੇਖ ਕੇ ਤੇ ਉਸ ਦੇ ਮੂੰਹ ਤੋਂ ਡਾਢੇ ਜੋਸ਼ੀਲੇ ਬਚਨ ਸੁਣ ਕੇ ਵੈਰੀ ਦੇ ਗਲ ਜਾ ਪਏ । ਇੰਨੇ ਨੂੰ ਸ਼ਾਹਜ਼ਾਦਾ ਖੜਗ ਸਿੰਘ ਨੇ ਮੁੜ ਆਪਣਾ ਦਸਤਾ ਅੱਗੇ ਵਧਾਇਆ ਤੋਂ ਗਾਜ਼ੀਆਂ ਤੇ ਧਾਵਾ ਕਰ ਦਿੱਤਾ । ਦੂਜੇ ਪਾਸੇ ਤੋਂ ਜਨਰਲ ਇਲਾਰਡ ਦਾ ਰਸਾਲਾ ਭੀ ਹੁਣ ਬਹੁਤ ਨੇੜੇ ਆ ਗਿਆ ਸੀ । ਇਸ ਸਮੇਂ ਜਨਰਲ ਵਨਤੂਰੇ ਸਣੇ ਆਪਣੀ ਫੌਜ ਦੇ ਪਹੁੰਚ ਗਿਆ, ਜਿਸ ਨੂੰ ਮਹਾਰਾਜਾ ਨੇ ਹੁਕਮ ਦਿੱਤਾ ਕਿ ਉਹ ਸਰਦਾਰ ਹਰੀ ਸਿੰਘ ਨਲੂਏ ਦੀ ਤਹਿਤ ਵਿਚ ਸਿੱਧਾ ਪੇਸ਼ਗੀ ਪਹੁੰਚ ਕੇ ਮੁਹੰਮਦ ਅਜ਼ੀਮ ਖਾਨ ਦੀ ਅਫਗਾਨੀ ਫੌਜ ਨੂੰ, ਜੋ ਗਾਜੀਆਂ ਨਾਲ ਹੁਣ ਮਿਲਣ ਵਾਲੀ ਹੀ ਸੀ, ਉਥੇ ਹੀ ਅਟਕਾ ਦੇਵੇ ।
ਇਧਰ ਮਹਾਰਾਜਾ ਨੇ ਆਪਣੇ ਗੋਰਖਿਆਂ ਦੀ ਪਲਟਨ ਨੂੰ ਜੋ ਬਲ-ਬਹਾਦਰ ਸਿੰਘ ਗੋਰਖੇ ਦੀ ਸਰਦਾਰੀ ਵਿਚ ਸੀ, ਗਾਜੀਆਂ ਤੇ ਪਹਾੜੀ ਦੇ ਪਿਛਲੇ ਪਾਸੇ ਤੋਂ ਹੋਲਾ ਕਰਕੇ ਉਨ੍ਹਾਂ ਨੂੰ ਖਿੰਡਾ ਦੇਣ ਦਾ ਹੁਕਮ ਦਿੱਤਾ ਤੇ ਹੁਣ ਜਿਥੇ ਜਿਥੇ ਲੋੜ ਵੇਖਦਾ, ਆਪ ਬਿਜਲੀ ਵਾਂਗ ਆਪਣਾ ਘੋੜਾ ਉੜ੍ਹਾਉਂਦਾ ਹੋਇਆ ਉਧਰ ਪਹੁੰਚਦਾ ਤੇ ਆਪਣੀ ਫੌਜ ਦਾ ਦਿਲ ਵਧਾਉਂਦਾ। ਇਸ ਸਮੇਂ ਐਸਾ ਘਮਸਾਨ ਮਚਿਆ ਕਿ ਆਪਣੇ ਬਿਗਾਨੇ ਦਾ ਕੁਝ ਪਤਾ ਨਹੀਂ ਸੀ ਲਗਦਾ। ਡਾਢੀ ਹੱਥੇ ਹੱਥ ਲੜਾਈ ਹੋ ਰਹੀ ਸੀ ਕਿ ਇੰਨੇ ਨੂੰ ਵੈਰੀ ਦੇ ਪੈਰ ਮੈਦਾਨ ਤੋਂ ਉਖੜ ਗਏ । ਖਾਲਸੇ ਨੇ ਗਾਜੀਆਂ ਨੂੰ ਅੱਗੇ ਰੱਖ ਲਿਆ ਤੇ ਦੂਰ ਤਕ ਇਨ੍ਹਾਂ ਦਾ ਪਿੱਛਾ ਕੀਤਾ। ਠੀਕ ਇਸ ਸਮੇਂ ਜਦ ਗਾਜ਼ੀਆਂ ਵਿਚ ਭਾਜੜ ਪੈ ਗਈ ਸੀ, ਇਕ ਕਰਾਥੀਨ ਦੀਆਂ ਚਾਰ ਗੋਲੀਆਂ ਅਕਾਲੀ ਫੂਲਾ ਸਿੰਘ ਨੂੰ ਲੱਗੀਆਂ, ਜਿਸ ਨਾਲ ਉਹ ਸ਼ਹੀਦ ਹੋ ਗਏ । ਓਧਰ ਸਰਦਾਰ ਹਰੀ ਸਿੰਘ ਨਲੂਏ ਤੇ ਜਨਰਲ ਵਨਤੂਰਾ ਨੇ ਪੇਸ਼ਗੀ ਦੇ ਮੈਦਾਨ ਵਿਚ ਮੁਹੰਮਦ ਅਜ਼ੀਮ ਖਾਨ ਦੀ ਫੌਜ
1. ਜੇ ਇਸ ਜੰਗ ਦਾ ਵਿਸਥਾਰ ਨਾਲ ਹਾਲ ਪੜ੍ਹਨਾ ਹੋਵੇ ਤਾਂ ਅਕਾਲੀ ਫੂਲਾ ਸਿੰਘ ਦਾ ਜੀਵਨ ਬਿਰਤਾਂਤ ਪੜ੍ਹੋ, ਜੋ ਬੜੀ ਖੋਜ ਨਾਲ ਲਿਖਿਆ ਗਿਆ ਹੈ।
2. ਸਰ ਅਲੈਗਜ਼ੈਂਡਰ ਬਾਰਨਸ ਟਰੈਵਲਜ਼ ਇਨ ਬੁਖਾਰਾ ਜਿ: 2, ਸਫਾ 73-74 ਤੇ ਲਿਖਦਾ ਹੈ ਕਿ ਇਸ ਮੌਕੇ ਪਰ ਜਿਸ ਵੇਲੇ ਖਾਲਸਾ ਫੌਜ ਨੇ ਮੁਹੰਮਦ ਅਜ਼ੀਮ ਖਾਨ ਦੀ ਫੌਜ ਤੇ ਧਾਵਾ ਕੀਤਾ, ਉਦੋਂ ਅਫਗਾਨਾਂ ਦੀ ਗਿਣਤੀ ਖਾਲਸੇ ਨਾਲੋਂ ਕਈ ਗੁਣਾ ਵੱਧ ਸੀ । ਖਾਨਸਿਆਂ ਇਸ ਸਮੇਂ ਇਕ ਅਸਚਰਜ ਫੌਜੀ ਕਮਾਲ ਵਰਤਿਆ ਜਿਸ ਦਾ ਸਿੱਟਾ ਬੜਾ ਸਫਲ ਨਿਕਲਿਆ ਜੋ ਇਸ ਤਰ੍ਹਾਂ ਹੈ ਕਿ ਖਾਲਸਾ ਨੇ ਮਿਲਕੇ ਬੜੇ ਜੋਰ ਸੋਰ ਨਾਲ 'ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡੇ, ਅਫਰਾਨਾਂ ਨੇ ਸਮਝਿਆ ਕਿ ਸਿੱਖਾਂ ਦੀ ਹੋਰ ਸੱਜਰ-ਸਾਹ ਫੌਜਾਂ ਆ ਪਹੁੰਚੀਆਂ ਹਨ, ਜਿਸ ਦੇ ਕਾਰਨ ਉਹ ਐਨੇ ਭੈਭੀਤ ਹੋਏ ਕਿ ਮੈਦਾਨ ਜੰਗ ਤੋਂ ਭੱਜ ਗਏ।