

ਤੇ ਐਸਾ ਜ਼ੋਰਦਾਰ ਧਾਵਾ ਕੀਤਾ ਕਿ ਉਹ ਇਕ ਕਦਮ ਤੀ ਗਾਜੀਆਂ ਵੱਲ ਅੱਗੇ ਨਾ ਵਧ ਸਕਿਆ ਤੇ ਭਾਰੀ ਨੁਕਸਾਨ ਉਠਣ ਦੇ ਕਾਰਣ ਦਰਿਆ ਦੇ ਪਾਰ ਹੀ ਰੁਕਿਆ ਰਿਹਾ । ਹੁਣ ਜਦ ਮੁਹੰਮਦ ਅਜ਼ੀਮ ਖਾਨ ਨੇ ਗਾਜੀਆਂ ਦੀ ਭਾਜ ਦੀ ਖਬਰ ਸੁਣੀ ਤਾਂ ਇਸ ਦੀ ਰਹਿੰਦੀ ਖੂੰਹਦੀ ਆਸ ਦਾ ਤੀ ਲੋਕ ਟੁੱਟ ਗਿਆ ਤੇ ਬੜੀ ਔਖ ਨਾਲ ਆਪਣੀ ਜਾਨ ਬਚਾ ਕੇ ਮਿਚਨੀ ਜਾ ਸਾਹ ਲਿਆ ਅਤੇ ਅੱਗੇ ਲਈ ਪਿਸ਼ਾਵਰ ਦੀ ਹਕੂਮਤ ਤੋਂ ਐਸਾ ਨਿਰਾਸ ਹੋਇਆ ਕਿ ਜੀਉਂਦੇ- ਜੀ ਫੇਰ ਇਸ ਦਾ ਨਾਂ ਭੀ ਨਾ ਲੀਤਾ । ਕਹਿੰਦੇ ਹਨ ਕਿ ਇਸ ਲੜਾਈ ਵਿਚ ਮੁਹੰਮਦ ਅਜ਼ੀਮ ਖਾਨ ਦੇ ਮਨ ਪਰ ਖਾਲਸੇ ਦਾ ਐਸਾ ਭੈ ਛਾ ਗਿਆ ਤੇ ਐਸਾ ਨਿਰਾਸ ਹੋਇਆ ਕਿ ਉਹ ਕਾਬਲ ਪਹੁੰਚਣ ਤੋਂ ਪਹਿਲੇ ਹੀ ਰਾਹ ਵਿਚ ਮਰ ਗਿਆ।
ਉਧਰ ਗਾਜੀਆਂ ਦੀ ਦਸ਼ਾ ਦਾ ਤਾਂ ਪੁੱਛੋ ਹੀ ਨਾ, ਜਦ ਇਨ੍ਹਾਂ ਦੇ ਪੈਰ ਮੈਦਾਨ ਵਿਚੋਂ ਉਖੜੇ ਤਾਂ ਸਾਰੇ ਖਾਲਸਾ ਦਲ ਨੇ ਇਨ੍ਹਾਂ ਨੂੰ ਅੱਗੇ ਧਰ ਲਿਆ ਤੇ ਕਈ ਕੋਹਾਂ ਤਕ ਇਨ੍ਹਾਂ ਨੂੰ ਮਾਰਦੇ ਹੋਏ ਇਨ੍ਹਾਂ ਦਾ ਪਿੱਛਾ ਕਰਦੇ ਗਏ ।
ਇਹ ਫੌਜਾਂ ਜਦ ਲੋਢੇ ਪਹਿਰ ਫਤਿਹ ਦੇ ਉਪਰੰਤ ਪਰਤ ਕੇ ਆਈਆਂ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਇਨ੍ਹਾਂ ਦਾ ਬਾਹਦਰ ਜਥੇਦਾਰ ਅਕਾਲੀ ਫੂਲਾ ਸਿੰਘ ਫੱਟੜ ਹੋ ਕੇ ਸ਼ਹੀਦ ਹੋ ਚੁੱਕਾ ਹੈ । ਇਸ ਗੱਲ ਦੇ ਸੁਨਣ ਨਾਲ ਸ਼ੇਰਿ ਪੰਜਾਬ ਨੂੰ ਬੜਾ ਬੇਦ ਹੋਇਆ। ਅਗਲੇ ਦਿਨ ਸਵੇਰ ਨੂੰ ਅਕਾਲੀ ਜੀ ਦਾ ਸੰਸਕਾਰ ਦਰਿਆ ਲੁੰਡੇ ਦੇ ਕਿਨਾਰੇ ਪਰ ਬੜੀ ਫੌਜੀ ਸ਼ਾਨ ਨਾਲ ਕੀਤਾ ਗਿਆ, ਜਿਸ ਵਿਚ ਮਹਾਰਾਜਾ ਸਾਹਿਬ ਕੁਲ ਫੌਜ ਤੇ ਸਰਦਾਰਾਂ ਦੇ ਸ਼ਾਮਲ ਸਨ। ਮਹਾਰਾਜਾ ਨੇ ਇਸ ਸਮੇਂ ਅਕਾਲੀਆਂ ਦੀ ਖਾਲਸਾ ਰਾਜ ਲਈ ਬਹੁਮੁੱਲੀ ਸੇਵਾ ਦੀ ਬੜੇ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਅਕਾਲੀ ਜੀ ਦੀ ਸਮਾਧ ਦਰਿਆ ਦੇ ਕੰਢੇ ਉਸੇ ਥਾਂ ਪੁਰ ਬਨਾਣ ਦਾ ਹੁਕਮ ਦਿੱਤਾ ਅਤੇ ਇਕ ਬੜੀ ਜਗੀਰ ਇਸ ਕੌਮੀ ਸ਼ਹੀਦ ਦੀ ਸਦਾ ਯਾਦਗਾਰ ਸਥਿਰ ਰੱਖਣ ਹਿਤ ਸਮਾਧ ਦੇ ਨਾਲ ਲੰਗਰ ਆਦਿ ਲਈ ਲਾ ਦਿੱਤੀ।
ਇਸ ਭਾਰੀ ਫਤਹ ਦਾ ਅਸਰ ਸਰਹੱਦ ਪੁਰ ਇਹ ਹੋਇਆ ਕਿ ਜਮਰੌਦ ਤੋਂ ਮਾਲਾਕੰਡ (ਸੁਵਾਤ) ਤੇ ਰੁਸਤਮ (ਬੁਨੇਰ) ਤੋਂ ਲੈ ਕੇ ਖਟਕਾਂ ਦੇ ਪਰਗਨੇ ਤਕ ਸਾਰਾ ਇਲਾਕਾ ਖਾਲਸੇ ਦੇ ਕਬਜ਼ੇ ਵਿਚ ਆ ਗਿਆ । ਇਸ ਵਤਹ ਨਾਲ ਖਾਲਸੇ ਦਾ ਜੋ ਦਬਦਬਾ ਪਠਾਣਾਂ ਦੇ ਮਨਾਂ ਪਰ ਬੈਠਾ, ਇਸ ਦੇ ਸੰਬੰਧ ਵਿਚ ਕਈ ਪਸਤੋ ਗੀਤ ਤੇ ਕਹਾਵਤਾਂ ਇਸ ਇਲਾਕੇ ਵਿਚ ਪ੍ਰਚਲਤ ਹਨ ਜਿਨ੍ਹਾਂ ਤੋਂ ਖਾਲਸੇ ਦੀ ਸ਼ਾਨ ਚੋਂ ਚੋ ਪੈਂਦੀ ਹੈ । ਇਸ ਲੜਾਈ ਵਿਚ ਪਠਾਣਾਂ ਦਾ ਜਾਨੀ ਨੁਕਸਾਨ 10,000 ਤੋਂ ਵੱਧ ਸੀ । ਖਾਲਸੇ ਦਾ ਨੁਕਸਾਨ ਵੀ ਫੱਟੜ ਤੇ ਸ਼ਹੀਦ ਮਿਲਾ ਕੋ 1240 ਸੀ । ਸ਼ੋਰ ਪੰਜਾਬ ਨੇ ਇਥੋਂ ਦੇ ਪ੍ਰਬੰਧ ਠੀਕ ਕਰਕੇ ਅਗਲੇ ਦਿਨ ਚਾਰ ਸੱਦੇ
1. ਮੈਕਗਰੈਗਰ ਹਿਸਟਰੀ ਆਫ ਦੀ ਸਿਖਜ ਜਿ: 194, ਸੈਯਦ ਲਤੀਫ ਹਿਸਟਰੀ ਆਫ ਦੀ ਪੰਜਾਬ, ਸਵਾ 4311
2. ਇਸ ਲੜਾਈ ਦੇ ਮੁਰਦਿਆਂ ਦੀਆਂ ਕਬਰਾਂ ਨੁਸ਼ਿਹਰੇ ਤੋਂ ਲੈ ਕੇ ਲਗਭਗ ਚਾਰਸੱਦੇ ਤਕ ਕਈ ਕੋਹਾਂ ਵਿਚ ਖਿਲਰੀਆਂ ਹੋਈਆਂ ਸਨ, ਜੋ ਹੁਣ ਤੱਕ ਮੌਜੂਦ ਹਨ ।
3. ਇਸ ਬਹਾਦਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਦੀ ਦਮਾਧ ਦਰਿਆ ਲੁੰਡੇ ਦੇ ਕਿਨਾਰੇ ਪੀਰ ਸਥਾਕ ਨਾਮੀਂ ਪਿੰਡ ਦੇ ਲਾਗੇ ਇਸ ਸਮੇਂ ਤੱਕ ਮੌਜੂਦ ਹੈ।
4. ਇਹਨਾਂ ਗੀਤਾਂ ਤੇ ਕਹਾਵਤਾਂ ਵਿਚੋਂ ਕੁਝ ਕੁ ਅਸਾਂ ਅਕਾਲੀ ਫੂਲਾ ਸਿੰਘ ਜੀ ਦੇ ਜੀਵਨ ਬਿਰਤਾਂਤ ਵਿਚ (सेवा) ਦਿੱਤੀਆਂ ਹਨ।
5. ਮੈਕਗਰੈਗਰ ਹਿਸਟਰੀ ਆਫ ਦੀ ਸਿਖਜ ਜਿ : 1,ਸਫਾ 1931