

(ਹਿਸਤ-ਨਗਰ) ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਤੇ ਹੁਣ ਬਿਨਾਂ ਕਿਸੇ ਲੜਾਈ ਦੇ 17 ਮਾਰਚ ਨੂੰ ਸ਼ੋਰ ਪੰਜਾਬ ਬੜੀ ਧੂਮ-ਧਾਮ ਨਾਲ ਪਿਸ਼ਾਵਰ ਵਿਚ ਦਾਖਲ ਹੋਇਆ । ਇਸ ਸਮੇਂ ਪਿਸ਼ਾਵਰ ਵਿਚ ਕਿਸੇ ਤਰ੍ਹਾਂ ਦੀ ਕੋਈ ਲੁੱਟ ਮਾਰ ਨਹੀਂ ਹੋਈ।
ਇਸ ਤੋਂ ਥੋੜ੍ਹੇ ਦਿਨਾਂ ਬਾਅਦ ਯਾਰ ਮੁਹੰਮਦ ਖਾਨ ਤੇ ਸੁਲਤਾਨ ਮੁਹੰਮਦ ਖਾਨ ਸ਼ੇਰਿ ਪੰਜਾਬ ਪਾਸ ਪਿਸ਼ਾਵਰ ਹਾਜ਼ਰ ਹੋਏ ਤੇ ਖੁਲਮ-ਖੁਲਾ ਈਨ ਮੰਨ ਕੇ ਪੰਜਾਹ ਘੋੜੇ ਤੇ ਹੋਰ ਕਈ ਕੀਮਤੀ ਸੁਗਾਤਾਂ ਹਾਜ਼ਰ ਕੀਤੀਆਂ ਗਈਆਂ ਤੇ ਬੇਨਤੀ ਕੀਤੀ ਕਿ ਅਸੀਂ ਆਪਣੀ ਭੁੱਲ ਦੀ ਪੂਰੀ ਸਜਾ ਪਾ ਲਈ ਹੈ ਤੋਂ ਹੁਣ ਸਰਕਾਰ ਆਪਣੀ ਦਰਿਆ-ਦਿਲੀ ਅਨੁਸਾਰ ਸਾਡੀਆ ਅਵੱਗਿਆ ਬਖਸ਼ ਕੇ ਸਾਨੂੰ ਪਿਸ਼ਾਵਰ ਦੀ ਹਕੂਮਤ ਬਖਸ਼ੇ, ਜਿਸ ਦੀ ਬਾਜ਼ਗੁਜ਼ਾਰੀ ਅਸੀਂ ਜੇ ਆਪ ਹੁਕਮ ਕਰੋਗੇ ਦੇਵਾਂਗੇ । ਸੇਰ ਪੰਜਾਬ ਨੇ ਇਸ ਬੇਨਤੀ ਨੂੰ ਮੰਨ ਲਿਆ ਤੇ ਸਾਰਾ ਜ਼ਰੂਰੀ ਪ੍ਰਬੰਧ ਕਰਕੇ 27 ਅਪ੍ਰੈਲ ਸੰਨ 1823 ਨੂੰ ਲਾਹੌਰ ਪਹੁੰਚ ਗਏ। ਇਥੇ ਬੜੀਆਂ ਦੀਪਮਾਲਾ ਤੇ ਖੁਸ਼ੀਆਂ ਦੇ ਦਰਬਾਰ ਹੋਏ ।
ਦੀਵਾਨ ਮੋਤੀ ਰਾਮ ਤੇ ਫਕੀਰ ਅਜ਼ੀਜ਼ੁਦੀਨ ਦਾ ਸ਼ਿਮਲੇ ਜਾਣਾ
ਸੰਮਤ 1884 ਬਿ: (ਸੰਨ 1827) ਦੀਆਂ ਗਰਮੀਆਂ ਵਿਚ ਮਹਾਰਾਜਾ ਵਲੋਂ ਦੀਵਾਨ ਮੋਤੀ ਰਾਮ ਤੇ ਵਕੀਰ ਅਜੀਜੁਦੀਨ ਗਵਰਨਰ ਜਨਰਲ ਲਾਰਡ ਐਮਹਰਸਟ (Lord Amherst) ਦੀ ਮਿਲਣੀ ਲਈ ਸ਼ਿਮਲੇ ਗਏ, ਜਿਨ੍ਹਾਂ ਵਿਚ ਇਕ ਕਸ਼ਮੀਰੀ ਪਸ਼ਮੀਨੇ ਦਾ ਵੱਡਾ ਸਮਿਆਨਾ ਸੀ, ਕੁਝ ਵਧੀਆ ਘੋੜੇ, ਇਸੇ ਤਰ੍ਹਾਂ ਕਈ ਹੋਰ ਚੀਜ਼ਾਂ ਮਹਾਰਾਜ ਦੇ ਹੋਰਨਾਂ ਮਿੱਤਰਾਂ ਲਈ ਸਨ, ਇਨ੍ਹਾਂ ਤੋਂ ਛੁੱਟ ਇਕ ਸੁੰਦਰ ਸਾਲਾਂ ਦਾ ਬਣਿਆ ਹੋਇਆ ਤੰਬੂ ਸ਼ਹਿਨਸ਼ਾਹ ਇੰਗਲਿਸਤਾਨ ਲਈ ਸੀ । ਇਸ ਦੇ ਸ਼ਿਮਲੇ ਪਹੁੰਚਣ ਪਰ ਇਨ੍ਹਾਂ ਦੀ ਬੜੇ ਸਤਿਕਾਰ ਨਾਲ ਆਉ ਭਗਤ ਕੀਤੀ । ਕਪਤਾਨ ਵੈਡ ਗਵਰਨਰ ਜਨਰਲ ਦਾ ਏਜੰਟ ਜੋ ਲੁਧਿਆਣੇ ਰਹਿੰਦਾ ਸੀ, ਉਹ ਇਨ੍ਹਾਂ ਦੀ ਪ੍ਰਾਹੁਣਾਚਾਰੀ ਦੀ ਸੇਵਾ ਲਈ ਨੀਯਤ ਹੋਇਆ । ਗਵਰਨਰ ਜਨਰਲ ਤੇ ਇਨ੍ਹਾਂ ਵਿਚਾਲੇ ਕਈ ਮਿਲਣੀਆਂ ਹੋਈਆਂ, ਜਿਨ੍ਹਾਂ ਵਿਚ ਦੋਹਾਂ ਹਕੂਮਤਾਂ ਦੇ ਪਿਆਰ ਨੂੰ ਵਧੇਰਾ ਪੱਕਿਆ ਕਰਨ ਲਈ ਗੱਲਬਾਤ ਹੁੰਦੀ ਰਹੀ।
ਕੁਝ ਦਿਨਾਂ ਦੇ ਉਪਰੰਤ ਮਹਾਰਾਜਾ ਸਾਹਿਬ ਦੇ ਏਲਚੀਆਂ ਦੀ ਵਿਦਾਇਗੀ ਦੀ ਇੱਜ਼ਤ ਵਿਚ ਗਵਰਨਮੈਂਟ ਹਾਊਸ ਵਿਚ ਭਾਰੀ ਦਰਬਾਰ ਹੋਇਆ, ਜਿਸ ਵਿਚ ਗਵਰਨਰ ਜਨਰਲ ਦੇ ਸਟਾਫ ਦੇ ਕਈ ਅਫਸਰ ਤੇ ਕਪਤਾਨ ਵੈਂਡ ਆਦਿ ਦਾ ਇਕ ਮਿਸ਼ਨ ਨੀਯਤ ਹੋਇਆ, ਜੋ ਗਵਰਨਰ ਜਨਰਲ ਵਲੋਂ ਮਹਾਰਾਜਾ ਦੀ ਪਰਤਵੀਂ ਮਿਲਣੀ ਲਈ ਅੰਮ੍ਰਿਤਸਰ ਜਾਏ । ਲਾਟ ਸਾਹਿਬ ਨੇ ਮਹਾਰਾਜਾ ਸਾਹਿਬ ਲਈ ਅੱਗੇ ਲਿਖੀਆਂ ਸੁਗਾਤਾਂ ਭਿਜਵਾਈਆਂ :- ਦੋ ਬਹੁਮੁੱਲੇ ਵਲੈਤੀ ਘੋੜੇ, ਇਕ ਚਾਂਦੀ ਦੇ ਹੋਦੇ ਨਾਲ ਸਜਿਆ ਹੋਇਆ ਹਾਥੀ, ਇਕ ਕੀਮਤੀ ਜਵਾਹਾਰਾਤ ਨਾਲ ਜੜਾਉ ਤਲਵਾਰ, ਇਕ ਦੋਨਾਲੀ ਬੰਦੂਕ, ਇਕ ਨਵੇਂ ਢੰਗ ਦਾ ਤਮੰਚਾ, ਦੋ
1. ਸੱਯਦ ਮੁਹੰਮਦ ਲਤੀਫ ਸਫਾ 331।
2. 'ਇਹ ਸਭ ਤੋਂ ਪਹਿਲਾ ਗਵਰਨਰ ਜਨਰਲ ਸੀ ਜੋ ਸੰਨ 1827 ਦੀਆਂ ਗਰਮੀਆਂ ਸਿਮਲੇ ਵਿਚ ਗੁਜ਼ਾਰਨ ਆਇਆ। ਸ਼ਿਮਲੇ ਵਿਚ ਸਭ ਤੋਂ ਪਹਿਲਾ ਘਰ ਮਿਸਟਰ ਕਨੇਡੀ ਨੇ ਸਨ 1818 ਈ: ਵਿਚ ਬਣਵਾਇਆ ਸੀ।