Back ArrowLogo
Info
Profile

ਮਾਲਾ, ਕੁਝ ਥਾਨ ਕੀਨਖਾਬ ਦੇ । ਇਨ੍ਹਾਂ ਤੋਂ ਛੁੱਟ ਦੀਵਾਨ ਅਤੇ ਵਕੀਰ ਜੀ ਆਦਿ ਨੂੰ ਭਾਰੀਆਂ ਖਿਲਤਾਂ ਮਿਲੀਆਂ। ਇਉਂ ਹੁਣ ਇਹ ਜੱਥਾ ਸ਼ਿਮਲੇ ਤੋਂ ਵਿਦਾ ਹੋ ਕੇ 31 ਮਈ ਨੂੰ ਅੰਮ੍ਰਿਤਸਰ ਜੀ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਇਆ। ਮਹਾਰਾਜਾ ਸਾਹਿਬ ਨੇ ਵੀ ਇਨ੍ਹਾਂ ਅੰਗਰੇਜ ਕਰਮਚਾਰੀਆਂ ਦੀ ਬੜੇ ਪਿਆਰ ਭਰੇ ਢੰਗ ਨਾਲ ਆਗਤ ਭਾਗਤ ਕੀਤੀ । ਪਹਿਲੇ ਦਿਨ ਇਨ੍ਹਾਂ ਦੇ ਲੰਗਰ ਲਈ 5000) ਰੁਪਿਆ ਰੋਕ, 5000) ਦੀਆਂ ਸੋਨੇ ਦੀਆਂ ਮੋਹਰਾਂ, 2000 ਥਾਲ ਫਲਾਂ ਤੇ ਮਿਠਆਈ ਦੇ ਭੇਜੋ ।

ਦੂਜੇ ਦਿਨ ਰਾਮ ਬਾਗ ਵਿਚ ਮਹਾਰਾਜਾ ਸਾਹਿਬ ਤੇ ਅੰਗਰੇਜ਼ੀ ਵਕੀਲਾਂ ਦੀ ਮਿਲਣੀ ਹੋਈ, ਇਸ ਸਮੇਂ ਦੇ ਮਿਲਾਪ ਤੋਂ ਦੋਵੇਂ ਧਿਰਾਂ ਇੰਨੀਆਂ ਪ੍ਰਸੰਨ ਹੋਈਆਂ ਕਿ ਜਿਸ ਦੀ ਕੋਈ ਹੱਦ ਨਹੀਂ ਸੀ। ਅਗਲੇ ਦਿਨ ਰਾਜਾ ਧਿਆਨ ਸਿੰਘ ਦੀ ਸੌਂਪਣੀ ਵਿਚ ਇਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ, ਇਹ ਪਰਾਹੁਣੇ ਕੁਝ ਦਿਨ ਇਥੇ ਰਹਿ ਕੇ ਵਿਦਾ ਹੋਏ।

ਖਾਲਸਾ ਰਾਜ ਦੀ ਸ਼ਾਨ-ਸ਼ਹਿਨਸ਼ਾਹ ਅੰਗਰੇਜ਼ੀ ਨੇ ਮਹਾਰਾਜਾ

ਰਣਜੀਤ ਸਿੰਘ ਨੂੰ ਸੁਗਾਤਾਂ ਭੇਜਣੀਆਂ

ਹੁਣ ਖਾਲਸਾ ਰਾਜ ਐਸ਼ਵਰਜ ਦੀ ਚੋਟੀ ਪਰ ਪਹੁੰਚਿਆ ਹੋਇਆ ਸੀ । ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਕਤੀ ਤੇ ਪ੍ਰਸਿੱਧਤਾ ਦਾ ਸੂਰਜ ਦੁਪਿਹਰ ਵਤ ਆਪਣਾ ਪੂਰਾ ਪ੍ਰਕਾਸ਼ ਦਿਖਾ ਰਿਹਾ ਸੀ । ਉਹ ਦੇਸ਼ ਦੇ ਇਸਲਾਮੀ ਸੂਬੇ ਮੁਲਤਾਨ, ਕਸ਼ਮੀਰ ਤੇ ਪਿਸ਼ਾਵਰ ਨੂੰ ਫਤਹ ਕਰਕੇ ਰਾਜ ਨਾਲ ਮਿਲਾ ਚੁੱਕਾ ਸੀ । ਉਹ ਪੰਜਾਬ ਦੇ ਪਹਾੜੀ ਇਲਾਕਿਆਂ ਤੇ ਪੱਧਰ ਰਿਆਸਤਾਂ ਦਾ ਪੂਰੀ ਤਰ੍ਹਾਂ ਮਾਲਕ ਮੰਨਿਆ ਜਾਂਦਾ ਸੀ । ਉਹ ਲੱਦਾਖ ਅਤੇ ਸਿੰਧ ਨੂੰ ਝਬਦੇ ਹੀ ਆਪਣੇ ਤਾਬੇ ਕਰਨ ਲਈ ਸੋਚਾਂ ਸੋਚ ਰਿਹਾ ਸੀ, ਦੂਰ ਦੂਰ ਦੇਸ਼ਾਂ ਦੇ ਹੁਕਮਰਾਨ ਤੇ ਰਾਜੇ ਉਸ ਦੀ ਮਿੱਤਰਤਾ ਦੇ ਚਾਹਵਾਨ ਸਨ । 1826 ਈ: ਵਿਚ ਦਰਵੇਸ਼ ਮੁਹੰਮਦ ਨਜ਼ਾਮ ਹੈਦਰਾਬਾਦ ਦਾ ਵਕੀਲ ਲਾਹੌਰ ਦਰਬਾਰ ਵਿਚ ਹਾਜ਼ਰ ਹੋਇਆ ਤੇ ਨਜ਼ਾਮ ਵਲੋਂ ਮਹਾਰਾਜਾ ਲਈ ਚਾਰ ਬਹੁਮੁੱਲੇ ਘੋੜੇ, ਇਕ ਅਦੁੱਤੀ ਚਾਂਦਨੀ, ਇਕ ਜਵਾਹਰਾਤ ਜੜੀ ਸ਼ਮਸ਼ੀਰ, ਇਕ ਤੋਪ ਤੇ ਕਈ ਬੰਦੂਕਾਂ ਮਹਾਰਾਜੇ ਲਈ ਆਂਦੀਆਂ ਇਨ੍ਹਾਂ ਤੋਂ ਛੁੱਟ ਕਈ ਬਹੁਮੁੱਲੀਆਂ ਵਸਤਾਂ ਖੜਗ ਸਿੰਘ ਲਈ ਵੱਖ ਸਨ ।

ਇਸੇ ਸਾਲ ਸੈਫ ਖਾਨ ਸ਼ਾਹਜ਼ਾਦਾ ਕਾਮਰਾਨ ਵਾਲੀਏ ਹਿਰਾਤ ਦਾ ਐਲਚੀ ਸੁਗਾਤਾਂ ਤੇ ਨਜ਼ਰਾਨੇ ਲੈ ਕੇ ਹਾਜ਼ਰ ਹੋਇਆ । ਸੰਨ 1829 ਈ: ਵਿਚ ਬਿਲੋਚਿਸਤਾਨ ਤੋਂ ਵਕੀਲ ਆਏ ਤੇ ਬਹੁਤ ਸਾਰੇ ਬਹੁਮੁੱਲੇ ਘੋੜੇ ਤੇ ਜੰਗੀ ਸਾਮਾਨ ਭੇਟਾ ਵਜੋਂ ਲਿਆਏ ਅਤੇ ਮਹਾਰਾਜੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਇਸੇ ਤਰ੍ਹਾਂ ਹੋਰਨਾਂ ਦੂਰ ਦੂਰ ਦੇ ਇਲਾਕਿਆਂ ਦੇ ਹੁਕਮਰਾਨ ਮਹਾਰਾਜਾ ਸਾਹਿਬ ਦੀ ਦੋਸਤੀ ਨੂੰ ਮਾਣ ਸਮਝ ਕੇ ਇਸ ਨਾਲ ਮਿੱਤਰਤਾ ਦੇ ਸਬੰਧ ਨੂੰ ਪੱਕਾ ਗੰਢਣ ਦਾ ਯਤਨ ਕਰ ਰਹੇ ਸਨ ।

1. ਇਹ ਉਹੋ ਹੀ ਚਾਂਦਨੀ ਸੀ ਜਿਹੜੀ ਸੇਰ ਪੰਜਾਬ ਨੂੰ ਅਤਿ ਪਿਆਰੀ ਲੱਗੀ ਤੇ ਉਸ ਨੇ ਉਸੀ ਦਿਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਬਾਰ ਸਾਹਿਬ ਲਈ ਭਿਜਵਾ ਦਿੱਤੀ । ਇਹ ਅਜੇ ਤਕ ਸ੍ਰੀ ਦਰਬਾਰ ਸਾਹਿਬ ਦੇ ਤੋਸਖਾਨੇ ਵਿਚ ਮੌਜੂਦ ਹੈ।

84 / 154
Previous
Next