

ਸ਼ਹਿਨਸ਼ਾਹ ਅੰਗਰੇਜ਼ੀ ਨੇ ਮਹਾਰਾਜ ਸਾਹਿਬ ਨੂੰ ਸੁਗਾਤਾਂ
ਭੇਟਾ ਕਰਨੀਆਂ
ਸੰਨ 1830 ਈ: ਸੈਮਤ 1887 ਬਿ: ਵਿਚ ਸ਼ਹਿਨਸ਼ਾਹ ਇੰਗਲਿਸਤਾਨ ਵਿਲੀਅਮ ਚੌਥੇ ਨੇ ਮਹਾਰਾਜਾ ਲਈ ਵਿਲੈਤ ਤੋਂ ਬਹੁਮੁੱਲੇ ਤੌਹਫੇ ਤੇ ਇਕ ਮਿੱਤਰਤਾ ਦਾ ਪ੍ਰੇਮ-ਪੱਤਰ ਆਪਣੇ ਏਲਚੀ ਦੇ ਹੱਥੀ ਭੇਜਿਆ। ਸੁਗਾਤਾਂ ਵਿਚ ਚਾਰ ਅਦੁੱਤੀ ਵਲੈਤੀ ਨਸਲ ਦੀਆਂ ਘੋੜੀਆਂ, ਇਕ ਘੋੜਾ, ਇਕ ਸੁੰਦਰ ਚੌਪਾਈ ਗੱਡੀ ਸੀ' ਜੋ ਉਸ ਸਮੇਂ ਅਲੌਕਿਕ ਸਮਝੀ ਜਾਂਦੀ ਸੀ । ਜਦ ਸੰਨ 1830 ਈ: ਵਿਚ ਇਨ੍ਹਾਂ ਸੁਗਾਤਾਂ ਦਾ ਜਹਾਜ਼ ਬੰਬਈ ਪਹੁੰਚਿਆ ਤਾਂ ਲੈਫਟੀਨੈਂਟ ਅਲੈਗਜ਼ੈਂਡਰ ਬਰਨਸ ਜਿਹੜਾ ਉਸ ਸਮੇਂ ਇਲਾਕਾ ਕੱਛ ਦੇ ਪੁਲੀਟੀਕਲ ਵਿਭਾਗ ਵਿਚ ਸੀ-ਮੇਜਰ ਜਨਰਲ ਸਰਜਾਨ ਮੈਲਕਮ ਗਵਰਨਰ ਬੰਬਈ ਦੇ ਹੁਕਮ ਨਾਲ ਇਹ ਸੁਗਾਤਾਂ ਦਰਿਆ ਸਿੰਧ ਦੇ ਰਾਹ ਬੇੜਿਆਂ ਵਿਚ ਲਾਹੌਰ ਪਹੁੰਚਾਉਣ ਲਈ ਚੁਣਿਆ ਗਿਆ । ਬਰਨਸ 21 ਜਨਵਰੀ 1831 ਦੀ ਸਵੇਰ ਨੂੰ ਪੰਜ ਦੇਸੀ ਥੋੜਿਆਂ ਵਿਚ ਮਾਂਡਵੀ ਇਲਾਕਾ ਕੱਛ ਤੋਂ ਲਾਹੌਰ ਵੱਲ ਤੁਰ ਪਿਆ।
ਸਿੰਧ ਦੋ ਮੀਰਾਂ ਨੂੰ ਜਦ ਇਨ੍ਹਾਂ ਦੇ ਇਲਾਕੇ ਵਿਚੋਂ ਇਨ੍ਹਾਂ ਬੇੜਿਆਂ ਦੇ ਲੰਘਣ ਦੀ ਖਬਰ ਪਹੁੰਚੀ ਤਾਂ ਪਹਿਲਾਂ ਉਨ੍ਹਾਂ ਇਨ੍ਹਾਂ ਨੂੰ ਆਪਣੇ ਇਲਾਕੇ ਵਿਚੋਂ ਲੰਘਣ ਤੋਂ ਹਟਕਿਆ ਪਰ ਮਹਾਰਾਜਾ ਨੇ ਤੁਰੰਤ ਮੁਲਤਾਨ ਦੀਆਂ ਫੌਜਾਂ ਨੂੰ ਸਿੰਧ ਵੱਲ ਭੇਜਣ ਦਾ ਹੁਕਮ ਦਿੱਤਾ ਕਿ ਕੋਈ ਅੰਗਰੇਜ਼ੀ ਸਵੀਰ ਦੇ ਰਾਹ ਵਿਚ ਅਟਕਾ ਪਾਏ ਉਸ ਦੀ ਚੰਗੀ ਤਰ੍ਹਾਂ ਹੋਸ਼ ਟਿਕਾਣੇ ਕੀਤੀ ਜਾਏ। ਛੇਕੜ ਮੀਰਾਂ ਨੇ ਰਾਹ ਦੇਣਾ ਮੰਨ ਲਿਆ, ਇਸ ਤਰ੍ਹਾਂ ਰਸਤੇ ਵਿਚ ਦਰਿਆ ਦੀਆਂ ਕਈ ਬੇਚਲਾ ਝਾਗਦਾ ਹੋਇਆ ਇਹ ਟੋਲਾ 27 ਮਈ ਦੀ ਰਾਤ ਨੂੰ ਇਲਾਕਾ ਬਹਾਵਲਪੁਰ ਵਿਚ ਪਹੁੰਚ ਗਿਆ । ਇਥੋਂ ਦੇ ਨਵਾਬ ਨੇ ਇਨ੍ਹਾਂ ਦਾ ਬੜੇ ਮਾਣ ਨਾਲ ਸੁਆਗਤ ਕੀਤਾ ਤੇ ਕਈ ਦਿਨ ਤਕ ਮਿਸਟਰ ਬਰਨਸ ਨੂੰ ਇਥੇ ਨਹਿਰਾਇਆ।
ਇਥੋਂ ਤੁਰਦਿਆਂ ਖਾਲਸਾ ਰਾਜ ਦਾ ਬੇਨਾ ਆਰੰਭ ਹੁੰਦਾ ਸੀ ਅਤੇ ਇਸ ਵਿਚ ਪੈਰ ਰੱਖਦਿਆਂ ਹੀ ਅਗੋਂ ਮਹਾਰਾਜਾ ਸਾਹਿਬ ਵਲੋਂ ਸਰਦਾਰ ਲਹਿਣਾ ਸਿੰਘ ਮਜੀਠੀਆ ਜੋ ਇਨ੍ਹਾਂ ਦੇ ਸੁਆਗਤ ਲਈ ਖਾਲਸਾ ਰਾਜ ਦੇ ਬੰਨੇ ਪਰ ਇਨ੍ਹਾਂ ਨੂੰ ਮਿਲਣ ਆਇਆ ਸੀ-ਸਫੀਰ ਨੂੰ ਬੜੇ ਪਿਆਰ ਨਾਲ ਮਿਲਿਆ ਅਤੇ ਉਸ ਨੂੰ ਸੁੱਖ ਨਾਲ ਪਹੁੰਚਣ ਦੀ ਵਧਾਈ ਦਿੱਤੀ। ਰਾਜ ਦਰਬਾਰ ਦੀ ਮਰਿਯਾਦਾ ਅਨੁਸਾਰ 1400 ਰੁਪਿਆ ਸਵੀਰ ਦੀ ਪ੍ਰਾਹੁਣਚਾਰੀ ਲਈ ਉਸਦੇ ਅੱਗੇ ਧਰਿਆ।
ਇਥੋਂ ਤੁਰ ਕੇ ਸਵੀਰ ਦਾ ਡੇਰਾ 15 ਦੀ ਰਾਤ ਨੂੰ ਛਾਂਗੇ ਮਾਗੇ ਪਹੁੰਚਿਆ ਜੋ ਲਾਹੌਰ ਤੋਂ 20 ਮੀਲ ਹੈ । ਇਥੇ ਉਨ੍ਹਾਂ ਨੂੰ ਮਹਾਰਾਜਾ ਸਾਹਿਬ ਵਲੋਂ ਕਈ ਪਤਵੰਤੇ ਸਰਦਾਰ ਆ ਮਿਲੇ, ਜਿਨ੍ਹਾ ਦਾ' ਦਾ ਸ਼੍ਰੋਮਣੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸੀ । ਸਰਦਾਰ ਸਾਹਿਬ ਨੇ ਮਹਾਰਾਜਾ ਸਾਹਿਬ ਵਲੋਂ ਸ਼ਹਿਨਸ਼ਾਹ ਇੰਗਲਿਸਤਾਨ ਦੇ ਮੁੱਖ ਆਨੰਦ ਬਾਰੇ ਪੁੱਛਿਆ। ਹੋਰ ਕਈ ਗੱਲਾਂ ਅਤੇ ਰਸਤੇ ਦੇ ਸਫਰ ਬਾਰੇ ਵਿਚਾਰ ਹੁੰਦੀ ਰਹੀ, ਜਿਨ੍ਹਾਂ ਦਾ ਯੋਗ ਉਤਰ ਮਿਸਟਰ ਬਰਨਸ ਦੇਂਦਾ ਰਿਹਾ । ਇਸ ਦਿਨ ਤੋਂ ਇਹ ਸਾਰਾ ਟੋਲਾ ਪੰਜਾਬ ਤੋਂ ਵਿਦਾ ਹੋਣ ਤਕ ਸ: ਸ਼ਾਮ ਸਿੰਘ ਅਟਾਰੀ ਵਾਲੇ ਦੀ ਸੌਂਪਣੀ ਵਿਚ ਹੀ ਰਿਹਾ। ਭਾਵੇਂ ਇਨ੍ਹਾਂ ਦੀ ਸਹਾਇਤਾ ਲਈ ਸ: ਲਹਿਣਾ