

ਸਿੰਘ ਜੀ ਨਾਲ ਸਨ, ਪਰ ਮੁਖੀ ਪ੍ਰਬੰਧਕ ਸ: ਸ਼ਾਮ ਸਿੰਘ ਹੀ ਸੀ । ਮਿਸਟਰ ਬਰਨਸ ਆਪਣੇ ਸਫਰਨਾਮੇ ਵਿਚ ਲਿਖਦਾ ਹੈ ਕਿ ਸ: ਸ਼ਾਮ ਸਿੰਘ ਜਦ ਛਾਂਗੇ ਮਾਂਗੇ ਮਿਲਿਆ ਉਸ ਦੇ ਨਾਲ ਇਕ ਬਲਵਾਨ ਦਲ ਸਰਦਾਰਾਂ ਦਾ ਸੀ, ਜਿਨ੍ਹਾਂ ਨੇ ਬਸੰਤੀ ਰੰਗ ਦੀ ਵਰਦੀ ਪਹਿਨੀ ਹੋਈ ਸੀ ਅਤੇ ਇਹ ਦਸਤਾ ਸਣੇ ਸ: ਸ਼ਾਮ ਸਿੰਘ ਦੇ ਇਲਾਕਾ ਯੂਸਫਜ਼ਈ ਵਿਚੋਂ ਸੱਯਦ ਅਹਿਮਦ ਸ਼ਾਹ ਬਰੇਲਵੀ ਨੂੰ ਮੁਕਾ ਕੇ ਆਇਆ ਸੀ।
ਇਸ ਸਮੇਂ ਸਰਦਾਰ ਜੀ ਨੇ ਇਕ ਖਤ ਮਹਾਰਾਜਾ ਸਾਹਿਬ ਵਲੋਂ ਸਰੀਰ ਨੂੰ ਦਿੱਤਾ, ਜਿਸ ਤੋਂ ਪਿਆਰ ਤੇ ਭਰੋਸਾ ਪ੍ਰਗਟ ਹੁੰਦਾ ਹੈ । ਅਗਲੇ ਦਿਨ 16 ਤਰੀਕ ਨੂੰ ਸਰਦਾਰ ਜੀ ਨੇ 7000) ਰੁਪਿਆ ਬਰਨਸ ਦੇ ਪੇਸ਼ ਕੀਤਾ ਤੇ ਆਖਿਆ ਕਿ ਇਹ ਆਪ ਦਾ ਰੋਜਾਨਾ ਸਫਰ ਦਾ ਖਰਚ ਹੈ ਤੇ ਜਿਸ ਦਿਨ ਤੋਂ ਆਪ ਨੇ ਪੰਜਾਬ ਦੀ ਹੱਦ ਵਿਚ ਪੈਰ ਰੱਖਿਆ ਹੈ ਤੇ ਅਗੋਂ ਨੂੰ ਇਥੇ ਰਹੋਗੇ, ਆਪ ਨੂੰ ਰੋਜ਼ਾਨਾ ਇਹ ਰਕਮ ਮਿਲਦੀ ਰਹੇਗੀ । ਇਥੋਂ ਤੁਰਕੇ 18 ਤਰੀਕ ਨੂੰ ਇਹ ਜੱਥਾ ਸਰਦਾਰ ਜੀ ਦੀ ਸੌਂਪਣੀ ਵਿਚ ਲਾਹੌਰ ਪਹੁੰਚਾ, ਇਕ ਬੜੇ ਬਾਗ ਵਿਚ -ਜਿਥੋਂ ਜਰਨਲ ਇਲਾਰਡ ਰਹਿੰਦਾ ਸੀ-ਇਨ੍ਹਾਂ ਨੂੰ ਨਿਵਾਸ ਦਿੱਤਾ ਗਿਆ ।
ਮਹਾਰਾਜਾ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਣ ਲਈ 20 ਤਰੀਕ ਦੀ ਸਵੇਰ ਨੀਯਤ ਹੋਈ ਉਸ ਦਿਨ ਤੋਂ ਨੌਂ ਵਜੇ ਸਵੇਰ ਸਰਦਾਰ ਸ਼ਾਮ ਸਿੰਘ, ਸਵੀਰ ਨੂੰ ਹਾਥੀ ਦੀ ਸਵਾਰੀ ਪਰ ਸ਼ਹਿਰ ਦੇ ਵਿਚੋਂ ਜੋ ਬੜੀ ਸਜ-ਧਜ ਨਾਲ ਸਜਾਇਆ ਗਿਆ ਸੀ - ਕਿਲ੍ਹੇ ਵਿਚ ਲੈ ਗਏ । ਸ਼ੀਸ਼ ਮਹਿਲ ਵਿਚ ਪਹੁੰਚ ਕੇ ਅੰਗਰੇਜ਼ੀ ਪ੍ਰਾਹੁਣਾ ਬੜੇ ਅਦਬ ਨਾਲ ਮਹਾਰਾਜਾ ਦੇ ਮੂਹਰੇ ਹਾਜ਼ਰ ਹੋਇਆ ਅੱਗੋਂ ਮਹਾਰਾਜਾ ਵੀ ਸਣੇ ਸ਼ਾਹਜ਼ਾਦਾ ਖੜਗ ਸਿੰਘ ਤੇ ਸ਼ੇਰ ਸਿੰਘ ਦੇ ਬੜੇ ਪਿਆਰ ਤੇ ਕ੍ਰਿਪਾਲਤਾ ਨਾਲ ਮਿਲੇ । ਫੇਰ ਸਰਦਾਰ ਸ਼ਾਮ ਸਿੰਘ ਤੇ ਹੋਰ ਸਾਰੇ ਦਰਬਾਰੀਆਂ ਨੂੰ ਇਸ ਨਾਲ ਮਿਲਾਇਆ । ਇਸ ਦੇ ਉਪਰੰਤ ਬਰਨਸ ਨੇ ਸ਼ਹਿਨਸ਼ਾਹ ਦੀਆਂ ਭੇਜੀਆਂ ਹੋਈਆਂ ਸੁਗਾਤਾਂ ਮਹਾਰਾਜਾ ਸਾਹਿਬ ਦੇ ਮੂਹਰੇ ਹਾਜਰ ਕੀਤੀਆਂ। ਮਹਾਰਾਜਾ ਸਾਹਿਬ ਇਨ੍ਹਾਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ, ਵਿਸ਼ੇਸ਼ ਕਰਕੇ ਸ਼ਹਿਨਸ਼ਾਹ ਦਾ ਮਿੱਤਰਤਾ ਦਾ ਪੱਤਰ, ਜੋ ਮਹਾਰਾਜਾ ਸਾਹਿਬ ਲਈ ਸੀ, ਉਸ ਤੋਂ ਪਿਆਰ ਭਰੋਸਾ ਸਪੱਸ਼ਟ ਚੋ ਚੋ ਪੈਂਦਾ ਸੀ । ਖਤ ਕੀਨਖਾਬ ਦੀ ਇਕ ਸੁੰਦਰ ਥੈਲੀ ਵਿਚ ਬੰਦ ਸੀ, ਜਿਸ ਪਰ ਸ਼ਾਹੀ ਮੋਹਰ ਲੱਗੀ ਹੋਈ ਸੀ। ਖਤ ਦੇ ਖੋਹਲਦਿਆਂ ਹੀ ਕਿਲ੍ਹੇ ਦੀਆਂ ਫਸੀਲਾਂ ਤੋਂ ਤੋਪਾਂ ਦੀਆਂ ਸ਼ਲਕਾਂ ਚਲਾਈਆਂ ਗਈਆਂ। ਇਸ ਦੇ ਦੇ ਭਾਵ ਸਨ-ਇਕ ਤਾਂ ਇਹ ਕਿ ਮਹਾਰਾਜਾ ਸਾਹਿਬ ਦੀ ਪਰਜਾ ਜੋ ਸਦਾ ਆਪ ਦੇ ਸੁਖ ਦੁਖ ਵਿਚ ਸਰਕਾਰ ਨਾਲ ਸਮਿਲਤ ਰਹਿੰਦੀ ਸੀ, ਸਲਾਮੀ ਤੋਂ ਸਮਝ ਜਾਏ ਕਿ ਮਹਾਰਾਜਾ ਸਾਹਿਬ ਦੇ ਪ੍ਰਾਹੁਣੇ ਸੁਖ ਨਾਲ ਲਾਹੌਰ ਪਹੁੰਚ ਗਏ ਹਨ। ਦੂਜਾ ਸ਼ਹਿਨਸ਼ਾਹ ਇੰਗਲਿਸਤਾਨ ਦਾ ਸਨਮਾਨ ਕਰਨ ਵਿਚ ਮਹਾਰਾਜਾ ਸਾਹਿਬ ਦੀ ਖੁਸ਼ੀ ਸੀ। ਇਸ ਦੇ ਪਿਛੋਂ ਖਤ ਦਾ ਵਾਰਸੀ ਉਲਥਾ ਫਕੀਰ ਅਜ਼ੀਜੁਦੀਨ ਨੇ ਬੜੀ ਉਚੀ ਆਵਾਜ਼ ਨਾਲ ਪੜ੍ਹ ਕੇ ਸੁਣਾਇਆ । ਇਉਂ ਅੱਜ ਦਾ ਦਰਬਾਰ ਪੂਰਾ ਹੋਇਆ । ਅਗਲੇ ਦਿਨ ਖਾਲਸਾ ਫੌਜਾਂ ਦੀ ਵੱਡੀ ਪਰੋਡ ਹੋਈ ਜਿਸ ਨੂੰ ਵੇਖ ਕੇ ਸਵੀਰ ਬਹੁਤ ਖੁਸ ਹੋਇਆ। ਇਹਨਾਂ ਫੌਜਾਂ ਨੂੰ ਨਵੇਂ ਢੰਗ ਦੀ ਕਵੈਦਦਾਨੀ ਵਿਚ ਸਭ ਤਰ੍ਹਾਂ ਨਿਪੁੰਨ ਦੇਖ ਕੇ ਸਵੀਰ ਨੇ ਬੜੀ ਸ਼ਲਾਘਾ ਕੀਤੀ। ਮਿਸਟਰ ਬਰਨਸ 16 ਅਗਸਤ ਤਕ ਲਾਹੌਰ ਰਿਹਾ । ਬਰਨਸ ਦੀ ਵਿਦਾਇਗੀ ਤੋਂ ਪਹਿਲੇ ਲਾਹੌਰ ਵਿਚ ਦੂਜੀ ਵਾਰ ਫਿਰ ਇਕ ਦਰਬਾਰ ਹੋਇਆ, ਜਿਸ ਵਿਚ ਮਹਾਰਾਜਾ ਸਾਹਿਬ ਨੇ ਆਪਣੇ ਵਲੋਂ ਇਕ ਜੜਾਊ ਕਮਾਨ ਸਣੇ ਬਹੁਤ ਸਾਰੇ ਤੀਰਾਂ ਦੇ ਇਕ ਬਹੁਮੁੱਲਾ ਘੋੜਾ ਬੜੇ ਕੀਮਤੀ ਸਮਾਨ