Back ArrowLogo
Info
Profile

ਨਾਲ ਸਜਿਆ ਹੋਇਆ-ਜਿਸ ਪਰ ਇਕ ਵਧੀਆ ਸ਼ਾਲ ਪਈ ਹੋਈ ਸੀ-ਮਿਸਟਰ ਬਰਨਸ ਨੂੰ ਆਪਣੇ ਵਲੋਂ ਦਿੱਤਾ। ਇਸ ਤਰ੍ਹਾਂ ਦਾ ਤੋਹਫਾ ਮਿਸਟਰ ਲੀ-ਜੋ ਬਰਨਸ ਦਾ ਸਾਥੀ ਸੀ, ਉਸ ਨੂੰ ਵੀ ਦਿਤਾ ਗਿਆ । ਇਹਨਾਂ ਤੋਂ ਛੁਟ ਭਾਰੀ ਖਿਲਤਾਂ ਭੀ ਬਖਸੀਆਂ। ਸਫੀਰ ਦੇ ਕਹਿਣ ਪਰ ਮਹਾਰਾਜਾ ਸਾਹਿਬ ਨੇ ਆਪਣੇ ਜਵਾਹਰਾਤ ਉਸ ਨੂੰ ਦੱਸੇ, ਜਿਨ੍ਹਾਂ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ । ਖਾਸ ਕਰ ਜਗਤ ਪ੍ਰਸਿੱਧ ਹੀਰੇ 'ਕੋਹੇਨੂਰ' ਨੂੰ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ, ਇਹ ਸਾਰੇ ਸੰਸਾਰ ਵਿਚ ਅਦੁੱਤੀ ਮੰਨਿਆ ਜਾਂਦਾ ਸੀ। ਇਸ ਬਾਰੇ ਮਿ. ਬਰਨਸ ਲਿਖਦਾ ਹੈ ਕਿ ਇਸ ਦਾ ਅਕਾਰ ਮੁਰਗੀ ਦੇ ਅੰਡੇ ਦੇ ਬਰਾਬਰ ਸੀ। ਚਮਕ ਐਸੀ ਕਿ ਇਸ' ਤੇ ਅੱਖ ਨਹੀਂ ਸੀ ਠਹਿਰਦੀ । ਇਸ ਦਾ ਵਜ਼ਨ ਸਾਢੇ ਤਿੰਨ ਰੁਪਏ ਤੋਲ ਸੀ ਇਹ ਮਹਾਰਾਜਾ ਸਾਹਿਬ ਨੇ ਬਾਜੂ-ਬੰਦ ਨਾਲ ਸਜਾਇਆ ਹੋਇਆ ਸੀ। ਇਸ ਦੇ ਨਾਲ ਨਾਲ ਹੋਰ ਅਮੋਲਕ ਹੀਰੇ ਸਨ ਜੋ ਚਿਤੀ ਦੇ ਆਂਡੇ ਦੇ ਸਰਾਸਰ ਸਨ । ਇਹਨਾਂ ਨਗਾਂ ਵਿਚ ਇਕ ਲਾਲ ਵੀ ਸੀ ਜਿਸ ਦਾ ਵਜ਼ਨ ਚੌਦਾਂ ਤੋਲੇ ਸੀ । ਇਸ ਉਤੇ ਕਈ ਹੋਰ ਬੀਤੇ ਬਾਦਸ਼ਾਹਾਂ ਦੇ ਨਾਂ ਉਕਰੇ ਹੋਏ ਸਨ, ਜਿਹਨਾਂ ਵਿਚੋਂ ਔਰੰਗਜ਼ੇਬ ਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਂ ਸਾਫ ਪੜ੍ਹੇ ਜਾਂਦੇ ਸਨ । ਇਕ ਹੋਰ ਪੁਖਰਾਜ ਸੀ, ਜਿਸਦਾ ਤੋਲ ਸਤਾਰਾਂ ਤੋਲੇ ਸੀ । ਇਹਨਾਂ ਤੋਂ ਛੁਟ ਹੋਰ ਸੈਂਕੜੇ ਵਡਮੁੱਲੇ ਪੰਨੇ ਮਹਾਰਾਜਾ ਦੇ ਖਜ਼ਾਨੇ ਵਿਚ ਸਨ । ਅਗਲੇ ਦਿਨ ਸ਼ੇਰਿ ਪੰਜਾਬ ਨੇ ਦੋ ਹਜ਼ਾਰ ਰੁਪਿਆ ਮਿਸਟਰ ਬਰਨਸ ਦੇ ਛੋਟੇ ਦਰਜੇ ਦੇ ਨੌਕਰਾਂ ਚਾਕਰਾਂ ਵਿਚ ਵੰਡਣ ਲਈ ਭੇਜਿਆ। ਇਸ ਤੋਂ ਛੁਟ ਇਕ ਖਤ ਸ਼ਹਿਨਸ਼ਾਹ ਇੰਗਲਿਸਤਾਨ ਲਈ ਮਿਸਟਰ ਬਰਨਸ ਨੂੰ ਦਿੱਤਾ ।

16 ਅਗਸਤ ਦੀ ਸਵੇਰ ਨੂੰ ਇਹ ਸਵੀਰ ਸਣੇ ਆਪਣੇ ਜੱਥੇ ਦੇ ਲਾਹੌਰ ਤੋਂ ਸਿਮਲੇ ਵੱਲ ਤੁਰਿਆ ਤਾਂ ਜੋ ਗਵਰਨਰ ਜਨਰਲ ਨੂੰ ਮਹਾਰਾਜਾ ਦੀ ਮਿਲਣੀ ਦੇ ਸਮਾਚਾਰ ਜਾ ਕੇ ਸੁਣਾਏ । ਰਸਤੇ ਵਿਚ ਜਾਂਦੇ ਸਫੀਰ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਭੀ ਦਰਸ਼ਨ ਕੀਤੇ । 250 ਰੁਪਏ ਦਰਬਾਰ ਸਾਹਿਬ ਜਾ ਕੇ ਭੇਟਾ ਚੜਾਏ, ਜਿਸ ਬਾਰੇ ਮਿਸਟਰ ਬਰਨਸ ਲਿਖਦਾ ਹੈ ਕਿ ਮੈਂ ਇਥੇ ਅਰਦਾਸਾ ਸੁਧਵਾਇਆ ਕਿ ਅੰਗਰੇਜ਼ੀ ਰਾਜ ਤੇ ਖਾਲਸਾ ਕੋਮ ਦੀ ਮਿਤ੍ਰਤਾ ਅਟੱਲ ਰਹੇ । ਇਹ ਅਰਦਾਸਾ "ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹ" ਦੇ ਜੈਕਾਰਿਆਂ ਨਾਲ ਸੋਧਿਆ ਗਿਆ । ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਨੂੰ ਗਿਆ, ਪਰ ਬਰਨਸ ਲਿਖਦਾ ਹੈ ਕਿ ਮੈਨੂੰ ਅੰਦਰ ਜਾਣ ਦੀ ਆਗਿਆ ਨਾ ਦਿੱਤੀ ਗਈ।

ਇਸ ਤਰ੍ਹਾਂ ਮੰਜ਼ਲੋ ਮੰਜ਼ਲ ਇਹ ਸਵੀਰ ਫਲੌਰ ਪਹੁੰਚ ਗਿਆ ਤੇ ਇਥੋਂ ਛੇਕੜਲੀ ਵਿਦੇਗੀ ਲੈ ਕੇ ਅੱਗੇ ਨੂੰ ਕੂਚ ਕੀਤਾ ।

ਲਾਰਡ ਬਿਨਟਿੰਕ ਤੇ ਮਹਾਰਾਜਾ ਦੀ ਮਿਲਣੀ

ਅਪ੍ਰੈਲ ਸੰਨ 1831 ਈ: ਵੈਸਾਖ ਸੰਮਤ 1888 ਬਿ: ਨੂੰ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਬਿਨਟਿੰਕ (Lord Bentinck) ਗਵਰਨਰ ਜਨਰਲ ਹਿੰਦ ਦੇ ਵਿਚਾਲੇ ਰੂਸ ਦੇ ਉਸ ਇਲਾਕੇ ਬਾਰੇ ਜੋ ਉਸ ਨੇ ਈਰਾਨ ਦੇ ਪੂਰਬ ਵੱਲ ਵਧਾਇਆ ਸੀ-ਚਿੱਠੀ ਪੱਤਰ ਹੋ, ਰਿਹਾ ਸੀ । ਦੂਜਾ ਦਰਿਆ ਸਿੰਧ ਦੇ ਰਾਹ ਨੂੰ ਚਾਲੂ ਕਰਨ ਅਤੇ ਹੋਰ ਕਈ ਰਾਜਸੀ ਗੋਲਾ

1. ਸਫਰਨਾਮਾ ਬਰਨਸ ਜਿਲਦ 1 ਸ: 141।

87 / 154
Previous
Next