

ਐਸੀਆਂ ਸਨ, ਜਿਨ੍ਹਾਂ ਬਾਰੇ ਜਬਾਨੀ ਗੋਲ ਬਾਤ ਕਰਨੀ ਜ਼ਰੂਰੀ ਸੀ । ਇਸ ਮਿਲਣੀ ਬਾਰੇ ਜ਼ਰੂਰੀ ਪ੍ਰਬੰਧ ਲਈ ਸਰਦਾਰ ਹਰੀ ਸਿੰਘ ਨਲੂਆ, ਫਕੀਰ ਅਜ਼ੀਜ਼ੁਦੀਨ ਤੇ ਦੀਵਾਨ ਮੋਤੀ ਰਾਮ, ਸਰਦਾਰ ਧਨਾ ਸਿੰਘ ਮਲਵਈ, ਸਰਦਾਰ ਅਜੀਤ ਸਿੰਘ ਸੰਧਾਵਾਲੀਆ ਤੇ ਸ: ਲਹਿਣਾ ਸਿੰਘ ਮਜੀਠੀਆ ਨੀਯਤ ਹੋਏ. ਇਹ ਇਸੇ ਮਹੀਨੇ ਸ਼ਿਮਲੇ ਪਹੁੰਚ ਗਏ, ਅੱਗੋਂ ਗਵਰਨਰ ਜਨਰਲ ਵਲੋਂ ਇਨ੍ਹਾਂ ਦਾ ਬੜਾ ਸਤਿਕਾਰ ਹੋਇਆ।
ਕਹਿੰਦੇ ਹਨ ਕਿ ਇਸੇ ਸਮੇਂ ਗਵਰਨਰ ਜਨਰਲ ਨੇ ਫਕੀਰ ਅਜ਼ੀਜੁਦੀਨ ਤੋਂ ਪੁੱਛਿਆ ਸੀ ਕਿ ਮਹਾਰਾਜਾ ਸਾਹਿਬ ਦੀ ਕਿਹੜੀ ਅੱਖ ਬਿਮਾਰੀ ਦੇ ਕਾਰਨ ਕਮਜ਼ੋਰ ਹੋ ਗਈ ਹੈ। ਇਸ ਸਮੇਂ ਚਾਤਰ ਅਜ਼ੀਜੁਦੀਨ ਨੇ ਜੋ ਉਤਰ ਦਿੱਤਾ, ਉਹ ਆਪਣੇ ਅੰਦਰ ਬੜੀ ਸੁੰਦਰਤਾ ਰੱਖਦਾ ਸੀ, ਅਰਥਾਤ ਵਕੀਰ ਨੇ ਆਖਿਆ ਕਿ "ਸ਼ੇਰਿ ਪੰਜਾਬ ਦੇ ਤੇਜਸੀ ਚਿਹਰੇ ਦਾ ਜਲਾਲ ਇੰਨਾ ਪ੍ਰਭਾਵਸ਼ਾਲੀ ਹੈ ਕਿ ਮੈਂ ਕਦੇ ਅੱਖ ਉਠਾ ਕੇ ਸਰਕਾਰ ਦੇ ਚਿਹਹੇ ਵੱਲ ਤੱਕਣ ਦਾ ਹੌਸਲਾ ਨਹੀਂ ਕਰ ਸਕਿਆ, ਜਿਸ ਕਾਰਨ ਮੈਂ ਇਸ ਗਲ ਦੇ ਦੱਸਣ ਤੋਂ ਅਸਮਰੱਥ ਹਾਂ ।" ਵਕੀਰ ਤੋਂ ਗਵਰਨਰ ਜਨਰਲ ਇਹ ਉਤਰ ਸੁਣ ਕੇ ਅਤਿ ਪ੍ਰਸੰਨ ਹੋਇਆ।
ਕੁਝ ਦਿਨਾਂ ਬਾਅਦ ਕਪਤਾਨ ਵੈਂਡ ਪੁਲੀਟੀਕਲ ਏਜੰਟ ਸਰਕਾਰ ਅੰਗਰੇਜ਼ੀ ਵਲੋਂ ਇਨ੍ਹਾਂ ਨਾਲ ਮਿਲ ਕੇ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਆਇਆ, ਤਾਂ ਜੋ ਮਿਲਣੀ ਦੀ ਤਰੀਕ ਤੇ ਥਾਂ ਮਹਾਰਾਜਾ ਸਾਹਿਬ ਦੀ ਇੱਛਾ ਅਨੁਸਾਰ ਨੀਯਤ ਕੀਤੀ ਜਾਏ । ਮਹਾਰਾਜਾ ਸਾਹਿਬ ਨੇ ਆਪਣੇ ਦਰਬਾਰੀਆਂ ਦੀ ਸਲਾਹ ਨਾਲ ਰੋਪੜ ਦਾ ਸਥਾਨ ਮੁਕਰਰ ਕੀਤਾ। ਹੁਣ ਅੰਗਰੇਜ਼ੀ ਏਲਚੀ ਦੇ ਤੁਰ ਜਾਣ ਪਿੱਛੋਂ ਇਧਰ ਮਹਾਰਾਜਾ ਸਾਹਿਬ ਨੇ ਆਪਣੀ ਸੈਨਾ ਵਿਚੋਂ ਦਸ ਹਜ਼ਾਰ ਸਵਾਰ ਤੇ ਛੇ ਹਜ਼ਾਰ ਜਵਾਨ ਆਪਣੇ ਨਾਲ ਲੈ ਜਾਣ ਲਈ ਤਿਆਰ ਕਰਵਾਏ । ਉਧਰ ਗਵਰਨਰ ਜਨਰਲ ਨੇ ਹੁਕਮ ਜਾਰੀ ਕੀਤਾ ਕਿ ਦੋ ਦਸਤੇ ਅੰਗਰੇਜ਼ੀ ਨੇਜਾ-ਬਰਦਾਰ ਤੇ ਸੋਲ੍ਹਵਾਂ ਸ਼ਾਹੀ ਰਸਾਲ ਅਤੇ ਇਕ ਪਲਟਨ ਗੋਰਿਆਂ ਦੀ, ਦੋ ਹਿੰਦੁਸਤਾਨੀ ਪਲਟਨਾਂ, ਅੰਠ ਘੋੜਿਆਂ ਦੀਆਂ ਤੋਪਾਂ ਆਪੋ ਆਪਣੀਆਂ ਛਾਵਣੀਆਂ ਤੋਂ ਕੂਚ ਕਰਕੇ ਨੀਯਤ ਤਾਰੀਖ ਤਕ ਰੋਪੜ ਪਹੁੰਚ ਜਾਣ । ਇਉਂ ਦੋਹਾਂ ਧਿਰਾਂ ਦੀਆ ਫੌਜਾਂ ਕੂਚ ਕਰ ਦਿੱਤਾ, ਤੰਬੂ, ਡੇਰੇ ਤੇ ਸ਼ਾਮਿਆਨੇ ਵੱਡੀ ਗਿਣਤੀ ਵਿਚ ਸਜੀਣ ਲੱਗੇ । ਜਦ ਦੋਵੇਂ ਕੈਂਪ ਤਿਆਰ ਹੋ ਗਏ ਤਦ 1 ਅਕਤੂਬਰ ਨੂੰ ਗਵਰਨਰ ਜਨਰਲ ਨੇ ਸ਼ਿਮਲੇ ਤੋਂ ਕੂਚ ਕੀਤਾ ਅਤੇ 22 ਤਰੀਕ ਨੂੰ ਅੰਬਾਲੇ ਪਹੁੰਚ ਗਏ । ਉਧਰੋਂ ਮਹਾਰਾਜਾ ਸਾਹਿਬ ਲਾਹੌਰ ਤੋਂ 15 ਅਕਤੂਬਰ ਨੂੰ ਚਾਲੇ ਪਾ ਕੇ ਸ੍ਰੀ ਅੰਮ੍ਰਿਤਸਰ ਜੀ ਆਏ, ਇਥੇ ਸਰ ਕਲਾਡ ਵੈਡ ਏਜੰਟ ਗਵਰਨਰ ਜਨਰਲ ਮਹਾਰਾਜਾ ਸਾਹਿਬ ਦੀ ਅਗਵਾਈ ਲਈ ਲਾਟ ਸਾਹਿਬ ਵਲੋਂ ਆਇਆ । ਇਥੋਂ ਫਿਰ ਮਹਾਰਾਜਾ ਨੇ ਸਣੇ ਆਪਣੇ ਪਤਵੰਤੇ ਦਰਬਾਰੀਆਂ ਦੇ ਕੂਚ ਕਰਕੇ ਕਾਠਗੜ੍ਹ ਨਾਮੀ ਪਿੰਡ ਵਿਚ-ਜੋ ਸਤਲੁਜ ਤੋਂ ਉਤਰ ਵੱਲ ਹੈ- ਜਾ ਡੇਰੇ ਲਾਏ।
ਸ਼ੇਰਿ ਪੰਜਾਬ ਦੀ ਸਵਾਰੀ ਜਿਸ ਸਮੇਂ ਆਪਣੇ ਨਿਵਾਸ ਸਥਾਨ ਵਿਚ ਪਹੁੰਚੀ ਤੇ ਤੋਪਖਾਨਿਆਂ ਨੇ ਸਲਾਮੀ ਉਤਾਰੀ ਤਾਂ ਉਸੇ ਸਮੇਂ ਗਵਰਨਰ ਜਨਰਲ ਵਲੋਂ ਮੇਜਰ ਜਨਰਲ ਰਮਜੀ ਅਤੇ ਚੀਫ ਸਕੱਤਤ ਮਹਾਰਾਜਾ ਸਾਹਿਬ ਦੇ ਸੁਖ ਅਨੰਦ ਦੀ ਪੁੱਛ ਲਈ ਮਹਾਰਾਜਾ ਸਾਹਿਬ ਦੇ ਡੇਰੇ ਆਏ ਅਤੇ ਮਹਾਰਾਜਾ ਦੇ ਅਰਾਮ ਨਾਲ ਇਥੇ ਪਹੁੰਚ ਜਾਣ ਪਰ ਖੁਸ਼ੀ ਪ੍ਰਗਟ ਕੀਤੀ । ਕੁਝ ਛਕਣ ਛਕਾਉਣ ਦੇ ਪਿਛੋਂ ਇਹ ਪ੍ਰਾਹੁਣੇ ਪਿੱਛੇ ਨੂੰ ਆਪਣੇ ਕੈਂਪ ਵੱਲ ਪਰਤ ਗਏ।
ਇਸ ਦੇ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਲੋਂ ਕੰਵਰ ਖੜਗ ਸਿੰਘ,