Back ArrowLogo
Info
Profile

ਸਰਦਾਰ ਹਰੀ ਸਿੰਘ ਨਲੂਆ, ਰਾਜਾ ਸੰਗਤ ਸਿੰਘ, ਸਰਦਾਰ ਅਤਰ ਸਿੰਘ ਸੰਧਾਵਾਲੀਆ, ਸ: ਸ਼ਾਮ ਸਿੰਘ ਅਟਾਰੀ ਵਾਲਾ ਤੇ ਰਾਜਾ ਗੁਲਾਬ ਸਿੰਘ ਨੂੰ ਗਵਰਨਰ ਜਨਰਲ ਦੀ ਪੁੱਛ ਗਿੱਛ ਲਈ ਭੇਜਿਆ । ਜਦ ਸ਼ਾਹਜ਼ਾਦਾ ਸਣੇ ਇਨ੍ਹਾਂ ਪਤਵੰਤੇ ਸਰਦਾਰਾਂ ਦੇ ਗਵਰਨਰ ਜਨਰਲ ਦੇ ਡੇਰੇ ਪੁੱਜਿਆ ਤਾਂ ਅੱਗੋਂ ਗਵਰਨਰ ਜਨਰਲ ਨੇ ਤੰਬੂ ਦੇ ਦਰਵਾਜੇ ਪੁਰ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਬੜੇ ਸਤਿਕਾਰ ਨਾਲ ਸ਼ਾਹਜ਼ਾਦੇ ਨੂੰ ਆਪਣੇ ਸੱਜੇ ਪਾਸੇ ਬੈਠਾਇਆ । ਸ਼ਾਹਜ਼ਾਦੇ ਨੇ ਜਦ ਪੰਜਾਬੀ ਵਿਚ ਲਾਟ ਸਾਹਿਬ ਤੋਂ ਸੁਖ ਅਨੰਦ ਦੀ ਖਬਰ ਪੁੱਛੀ, ਤਦ ਗਵਰਨਰ ਜਨਰਲ ਸ਼ਾਹਜ਼ਾਦੇ ਦਾ ਬੋਲ ਚਾਲ ਦਾ ਮਨ-ਭਾਂਵਦਾ ਚਜ ਵੇਖ ਕੇ ਬਹੁਤ ਹੀ ਪ੍ਰਸੰਨ ਹੋਇਆ ਅਤੇ ਉਨ੍ਹਾਂ ਨੂੰ ਆਦਰ ਸਨਮਾਨ ਨਾਲ ਵਿਦਾ ਕੀਤਾ। ਇਉਂ ਇਸ ਜ਼ਰੂਰੀ ਰਸਮ ਦੇ ਪੂਰੇ ਹੋ ਜਾਣ ਉਪਰੰਤ 26 ਅਕਤੂਬਰ ਦਾ ਦਿਨ ਦੋਵਾਂ ਹੁਕਮਰਾਨਾਂ ਦੀ ਮਿਲਣੀ ਲਈ ਨੀਯਤ ਹੋਇਆ।

26 ਅਕਤੂਬਰ ਦੀ ਸਵੇਰ ਨੂੰ ਅੱਠ ਸੌ ਖਾਲਸਾ ਸਵਾਰ ਸਤਲੁਜ ਤੋਂ ਪਾਰ ਸੜਕ ਦੇ ਦੋਵੀਂ ਪਾਸੀਂ ਖਲੇ ਗਏ । ਇਸ ਸਮੇਂ ਇਨ੍ਹਾਂ ਸਵਾਰਾਂ ਦੀਆਂ ਵਰਦੀਆਂ ਬੜੀਆਂ ਸ਼ਾਨਦਾਰ ਸਨ। ਇਸ ਦੇ ਪਿੱਛੋਂ ਮਹਾਰਾਜਾ ਦੇ ਸਾਰੇ ਦਰਬਾਰੀ ਆਪਣੇ ਬਹੁਮੁੱਲੇ ਪੁਸ਼ਾਕੇ ਸਜਾਏ ਮਹਾਰਾਜੇ ਦੇ ਡੇਰੇ ਆ ਗਏ, ਮਹਾਰਾਜਾ ਨੇ ਭੀ ਇਸ ਸਮੇਂ ਸ਼ਾਹੀ ਪੁਸ਼ਾਕਾ ਪਹਿਨਿਆ ਅਤੇ ਕਈ ਸੌ ਹਾਥੀਆਂ ਦੇ ਸਵਾਰਾਂ ਨਾਲ-ਜਿਨ੍ਹਾਂ ਦੀ ਉਚਾਈ ਦੇ ਦਬਦਬੇ ਨੂੰ ਵੇਖ ਕੇ ਦਿਲ ਛਾਤੀਆਂ ਭੈ ਭੀਤ ਹੁੰਦੇ ਸਨ-ਅੰਗਰੇਜ਼ੀ ਕੈਂਪ ਵੱਲ ਚਾਲੇ ਪਾਏ । ਸਾਰੇ ਰਸਤੇ ਵਿਚ ਹੀ ਦੋਹੀਂ ਪਾਸੀਂ ਕਤਾਰਾਂ ਵਿਚ ਸਵਾਰਾਂ ਦੀਆਂ ਸਫਾਂ ਵਿਚੋਂ 'ਵਾਹਿਗੁਰੂ ਜੀ ਕੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਂਦੇ ਹੋਏ ਸਹਿਜੇ ਸਹਿਜੇ ਗਵਰਨਰ ਜਨਰਲ ਦੇ ਡੇਰੇ ਵੱਲ ਇਹ ਜਲੂਸ ਵਧਿਆ: ਅੱਗੋਂ ਗਵਰਨਰ ਜਨਰਲ ਸਣੇ ਕਮਾਂਡਰ ਇਨ-ਚੀਫ ਤੋਂ ਸਕੱਤਰਾਂ ਦੇ ਹਾਥੀਆਂ ਪਰ ਸਵਾਰ ਹੋ ਕੇ ਮਹਾਰਾਜਾ ਦੇ ਸਵਾਗਤ ਲਈ ਆਏ । ਇਉਂ ਜਦ ਗਵਰਨਰ ਜਨਰਲ ਦਾ ਹਾਥੀ ਮਹਾਰਾਜਾ ਦੇ ਹਾਥੀ ਲਾਗੇ ਪਹੁੰਚਿਆ, ਤਦ ਦੋਹਾਂ ਨੇ ਬੜੇ ਪਿਆਰ ਨਾਲ ਆਪਸ ਵਿਚ ਹੱਥ-ਪੰਜਾ ਲਿਆ ਤੇ ਇਕ ਦੂਜੇ ਦਾ ਪਰਸਪਰ ਸੁਖ ਅਨੰਦ ਪੁੱਛਿਆ । ਇਸ ਸਮੇਂ ਸ਼ੇਰ-ਪੰਜਾਬ ਆਪਣੇ ਪ੍ਰਸਿੱਧ ਹਾਥੀ 'ਗਣੇਸ਼ ਮੁਖੀ' ਦੇ ਹੋਦੇ ਵਿਚੋਂ, ਜੋ ਬੜੇ ਉਚੇ ਕੱਦ ਦਾ ਸੀ ਤੇ ਮਸਤਾਨਾ ਹਾਥੀ ਸੀ, ਉਨ ਕੇ ਗਵਰਨਰ ਦੇ ਹਾਥੀ ਪਰ ਗਿਆ । ਇਸ ਸਮੇਂ ਦੀ ਛਥ ਅਤਿ ਮਨਮੋਹਣੀ ਸੀ । ਹੁਣ ਇਹ ਜਲੂਸ ਦਰਬਾਰ ਦੀ ਚਾਂਦਨੀ ਦੇ ਲਾਗੇ ਪਹੁੰਚਿਆ ਤਾਂ ਦੋਵੇਂ ਹੁਕਮਰਾਨ ਹਾਥੀਆਂ ਤੋਂ ਉਤਰੇ। ਇਸ ਸਮੇਂ ਸਾਰੇ ਦਰਬਾਰ ਵਿਚ ਸਜ ਗਏ. ਸੱਭ ਤੋਂ ਪਿਛੇ ਗਵਰਨਰ ਜਨਰਲ ਤੇ ਮਹਾਰਾਜਾ ਸਾਹਿਬ ਇਕ ਦੂਜੇ ਦੇ ਹੱਥ ਵਿਚ ਹੱਥ ਦਿੱਤੇ ਹੋਏ ਅੰਦਰ ਆਏ, ਅੱਗੋਂ ਦਰਬਾਰੀਆਂ ਨੇ, 'ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਫਤਹ ਗਜਾਈ ਤੇ ਫਿਰ ਇਹ ਦੋਵੇਂ ਸੁਨਹਿਰੀ ਜਤਾਉ ਕੁਰਸੀਆਂ ਉਪਰ ਸਜ ਗਏ । ਇਨ੍ਹਾਂ ਦੇ ਇਕ ਪਾਸੇ ਵੱਡੇ ਅੰਗਰੇਜ਼ ਕਰਮਚਾਰੀ ਕਤਾਰ ਵਿਚ ਕੁਰਸੀਆਂ ਵਿਚ ਬੈਠੇ ਸਨ । ਦੂਜੇ ਪਾਸੇ ਮਹਾਰਾਜਾ ਸਾਹਿਬ ਦੋ ਸਰਦਾਰ ਤੇ ਵਜ਼ੀਰ ਸਸ਼ੋਭਤ ਸਨ । ਗਵਰਨਰ ਜਨਰਲ ਨੇ ਇਸ ਸਮੇਂ ਬਹੁਤ ਹੀ ਮਿੱਠੇ ਤੇ ਪਿਆਰ ਭਰੇ ਸ਼ਬਦਾਂ ਵਿਚ ਮਹਾਰਾਜਾ ਸਾਹਿਬ ਦੀ ਮਿਲਣੀ ਦਾ ਧੰਨਵਾਦ ਕੀਤਾ । ਇਸ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਭੀ ਸਮੇਂ ਅਨੁਕੂਲ ਯੋਗ ਢੰਗ ਨਾਲ ਇਸ ਦਾ ਉਤਰ ਦਿੱਤਾ । ਇਸ ਸਮੇਂ ਲਾਟ ਸਾਹਿਬ ਨੇ ਦੋ ਬਹੁਤ ਸੁਹਣੇ ਘੋੜੇ ਬਾਬੂਗੜ੍ਹ ਦੇ ਗਲੇ ਵਿਚੋਂ ਇਕ ਸ਼ਰਮੀ ਹਾਥੀ, ਦੋ ਤੋਪਾਂ ਅਤੇ ਬਹੁਤ

89 / 154
Previous
Next