Back ArrowLogo
Info
Profile

ਸਾਰੇ ਜਵਾਹਰਾਤ ਮਹਾਰਾਜਾ ਸਾਹਿਬ ਦੀ ਭੇਂਟ ਕੀਤੇ, ਜਿਨ੍ਹਾਂ ਨੂੰ ਮਹਾਰਾਜਾ ਸਾਹਿਬ ਨੇ ਪ੍ਰਵਾਨ ਕੀਤਾ। ਇਸ ਦੇ ਪਿਛੋਂ ਵਿਦੇਗੀ ਹੋਈ ਤੇ ਗਵਰਨਰ ਜਨਰਲ ਮਹਾਰਾਜਾ ਸਾਹਿਬ ਨੂੰ ਵਿਦਾ ਕਰਨ ਲਈ ਸਾਮਿਆਨੇ ਤੋਂ ਬਾਹਰ ਆਏ। ਮਹਾਰਾਜਾ ਦੇ ਕੋਤਲ ਘੋੜਿਆਂ ਨੂੰ ਵੇਖ ਕੇ-ਜੋ ਉਸ ਸਮੇਂ ਨਾਲ ਆਏ ਸਨ-ਗਵਰਨਰ ਜਨਰਲ ਬਹੁਤ ਹੀ ਪ੍ਰਸੰਨ ਹੋਇਆ. ਹੁਣ ਇਸ ਤਰ੍ਹਾਂ ਦੋਵੇਂ ਹੁਕਮਰਾਨ ਆਪੋ ਆਪਣੇ ਡੇਰਿਆਂ ਵੱਲ ਗਏ।

ਅਗਲੇ ਦਿਨ ਮਹਾਰਾਜਾ ਸਾਹਿਬ ਦਾ ਡੇਰਾ ਬਹੁਤ ਸਜਾਇਆ ਗਿਆ, ਇਸ ਸਮੇਂ ਲਈ ਇਕ ਵਿਸ਼ੇਸ਼ ਪਸ਼ਮੀਨੇ ਦਾ ਸ਼ਾਮਿਆਨਾ ਕਸ਼ਮੀਰ ਤੋਂ ਤਿਆਰ ਹੋ ਕੇ ਆਇਆ ਸੀ, ਜਿਸ ਦੀ ਛੱਬ ਵੇਖਿਆ ਮਹਾਰਾਜ ਸਾਹਿਬ ਦੀ ਉਚੀ ਸ਼ਾਨ ਦਾ ਸਿੱਕਾ ਮਨਾਂ ਪਰ ਬੈਠ ਜਾਂਦਾ ਸੀ। ਸੋਨੇ ਚਾਂਦੀ ਦੀਆਂ ਚੋਬਾਂ ਅਤੇ ਵਡਮੁੱਲੇ ਕਲੀਨ (ਗਲੀਚੇ) ਇਸ ਸਜਾਵਟ ਨੂੰ ਹੋਰ ਦੂਣਾਂ ਵਧਾ ਰਹੇ ਸਨ । ਦਰਿਆ ਸਤਲੁਜ ਤੋਂ ਲੈ ਕੇ ਮਹਾਰਾਜਾ ਸਾਹਿਬ ਦੇ ਡੇਰੇ ਤੱਕ ਦੋਵੀਂ ਪਾਸੀ ਫੌਜ ਖੜੋਤੀ ਸੀ, ਹੁਣ ਨੀਯਤ ਸਮੇਂ ਪਰ ਸ਼ਾਹਜਾਦਾ ਖੜਗ ਸਿੰਘ ਅਤੇ ਕੰਵਰ ਸ਼ੇਰ ਸਿੰਘ ਸਤਲੁਜ ਦੇ ਪਾਰ ਗਵਰਨਰ ਜਨਰਲ ਦੀ ਅਗਵਾਈ ਲਈ ਗਏ ਇੰਨੇ ਨੂੰ ਲਾਟ ਸਾਹਿਬ ਦੀ ਸਵਾਰੀ ਆ ਪਹੁੰਚੀ, ਜਿਸ ਨਾਲ ਸ਼ਾਹੀ ਰਜਮੈਟ ਸਫ ਬੰਨ੍ਹੀ ਆ ਰਹੀ ਸੀ ਤੇ ਅੰਗਰੇਜ਼ੀ ਵਾਜਾ ਵਜ ਰਿਹਾ ਸੀ । ਜਦ ਸਵਾਰੀ ਦਰਿਆ ਤੋਂ ਪਾਰ ਆ ਗਈ, ਤਦ ਮਹਾਰਾਜਾ ਸਾਹਿਬ ਭੀ ਅਗਵਾਈ ਲਈ ਆਏ, ਅਤੇ ਹੁਣ ਗਵਰਨਰ ਜਨਲਰ ਆਪਣੇ ਹਾਥੀ ਤੋਂ ਉਤਰ ਕੇ ਮਹਾਰਾਜਾ ਸਾਹਿਬ ਦੇ ਹਾਥੀ ਪਰ ਆ ਬੈਠਾ । ਇਸ ਸਮੇਂ ਸਾਰੀ ਖਾਲਸਾ ਫੌਜ ਨੇ ਜੋ ਦੋ ਪਾਸੀਂ ਖਲੋਤੀ ਹੋਈ ਸੀ ਉਚੀ ਆਵਾਜ਼ ਨਾਲ ਫਤਹਿ ਬੁਲਾਈ। ਉਧਰੋਂ ਤੋਪਖਾਨੇ ਨੇ ਸਲਾਮੀ ਉਤਾਰੀ, ਹੁਣ ਹੌਲੀ ਹੌਲੀ ਇਹ ਜਲੂਸ ਮਹਾਰਾਜੇ ਦੇ ਸ਼ਾਹੀ ਸ਼ਾਮਿਆਨੇ ਵੱਲ ਵਧਿਆ। ਇਸ ਸਮੇਂ ਗਵਰਨਰ ਜਨਰਲ ਬੜੇ ਗਹੁ ਨਾਲ ਖਾਲਸਾ ਫੌਜ ਨੂੰ ਵੇਖ ਰਿਹਾ ਸੀ, ਹੁਣ ਇਹ ਸ਼ਮਿਆਨੇ ਤਕ ਜਾ ਪਹੁੰਚੇ, ਇਸ ਪਰ ਡਾਢੇ ਬਰੀਕ ਫੁੱਲ ਪੱਤਰ ਦਾ ਕੰਮ ਸਿਲਮੇ ਸਿਤਾਰੇ ਵਿਚ ਕੀਤਾ ਗਿਆ ਸੀ, ਇਸ ਦੇ ਚੋਵੱਲੀਂ ਜ਼ਰਬਫਤ ਦੀਆਂ ਕਨਾਤਾਂ ਲੱਗੀਆਂ ਹੋਈਆਂ ਸਨ, ਵਡਮੁੱਲੇ ਪਸ਼ਮੀਨੇ ਦੇ ਫਰਸ਼ ਸਾਹਮਣੇ ਇਕ ਜੜਾਊ ਤਖਤ ਜਗਮਗ ਜਗਮਗ ਕਰ ਰਿਹਾ ਸੀ, ਜਿਸ ਪਰ ਇਕ ਹੋਰ ਛੋਟੀ ਪਰ ਸੁਹਣੀ ਚਾਨਣੀ ਤਣੀ ਹੋਈ ਸੀ, ਤਖਤ ਪਰ ਦੋ ਕੁਰਸੀਆਂ ਸਜੀਆਂ ਹੋਈਆਂ ਸਨ । ਉਹਨਾਂ ਦੇ ਸੱਜੇ ਖੱਬੇ ਲੰਮੀ ਪਾਲ ਵਿਚ ਹੋਰ ਸੁਨਹਿਰੀ ਕੁਰਸੀਆਂ ਧਰੀਆਂ ਹੋਈਆਂ ਸਨ। ਮਹਾਰਾਜਾ ਅਤੇ ਗਵਰਨਰ ਜਨਰਲ ਦੋਵੇਂ ਸਾਹਮਣੇ ਕੁਰਸੀਆਂ ਪਰ ਜਾ ਬੈਠੇ ।

ਇਹ ਦਰਬਾਰ ਅੰਗਰੇਜ਼ੀ ਅਫਸਰਾਂ ਅਤੇ ਸਿੱਖ ਸਰਦਾਰਾਂ ਨਾਲ ਖਚਾਖਚ ਭਰਿਆ ਹੋਇਆ ਸੀ । ਇਸ ਦੇ ਉਪਰੰਤ ਮਹਾਰਾਜਾ ਸਾਹਿਬ ਦੇ ਦਰਬਾਰੀਆਂ ਗਵਰਨਰ ਜਨਰਲ ਸਾਹਮਣੇ ਮਰਯਾਦਾ ਅਨੁਸਾਰ ਆਪੋ ਆਪਣੇ ਨਜ਼ਰਾਨੇ ਪੇਸ਼ ਕੀਤੇ, ਜਿਸ ਨੂੰ ਲਾਟ ਸਾਹਿਬ ਕੇਵਲ ਹੱਥ ਲਾ ਕੇ ਮੋੜ ਦਿੰਦੇ ਸਨ । ਇੰਨੇ ਨੂੰ ਮਹਾਰਾਜਾ ਤੇ ਗਵਰਨਰ ਜਨਰਲ ਵਿਚ ਬੜੇ ਪਿਆਰ ਨਾਲ ਗੱਲ ਬਾਤ ਹੋਣ ਲੱਗੀ। ਇਸਦੇ ਉਪਰੰਤ 101 ਥਾਨ ਬਹੁਮੁੱਲੇ ਪਸ਼ਮੀਨੇ ਤੋਂ ਸਾਲਾਂ ਦੇ, ਚਾਰ ਬਹੁਮੁੱਲੇ ਘੋੜੇ ਸਾਜ਼ੋ-ਸਾਮਾਨ ਨਾਲ ਸਜੇ ਹੋਏ, ਦੇ ਹਾਥੀ ਜਿਨ੍ਹਾਂ ਪਰ ਚਾਂਦੀ ਦੇ ਹੋਦੇ ਕਈ ਤਰ੍ਹਾਂ ਨਾਲ ਜੜਤ ਸਨ, ਮਹਾਰਾਜਾ ਸਾਹਿਬ ਵਲੋਂ ਗਵਰਨਲ ਜਨਰਲ ਦੀ ਸੇਵਾ ਵਿਚ ਪੇਸ਼ ਹੋਏ ਜੋ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕਰ ਲਏ ।

90 / 154
Previous
Next