Back ArrowLogo
Info
Profile

ਇਸ ਸਮੇਂ ਮਹਾਰਾਜਾ ਸਾਹਿਬ ਨੇ ਗਵਰਨਲ ਜਨਰਲ ਦੀਆਂ ਸੁਗਾਤਾਂ ਤੋਂ ਦੂਣੀਆਂ ਗਵਰਨਲ ਜਨਰਲ ਨੂੰ ਦੋ ਕੇ ਆਪਣੀ ਉਦਾਰਚਿਤੀ ਦਾ ਸਬੂਤ ਦਿੱਤਾ । ਤੀਜੇ ਦਿਨ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਦੇ ਭੋਜਨ ਦੀ ਤਿਆਰੀ ਕੀਤੀ ਤੇ ਭਾਂਤ ਭਾਂਤ ਦੇ ਸੁਆਦਲੇ ਖਾਣੇ ਤਿਆਰ ਕਰਵਾਏ। ਅਰਥਾਤ ਇਸ ਸਮੇਂ ਦਾ ਪ੍ਰਬੰਧ ਉਸ ਦੇ ਪਤਵੰਤੇ ਪ੍ਰਾਹੁਣੇ ਦੇ ਰੁਤਬੇ ਅਨੁਸਾਰ ਸੀ । ਸਾਰਾ ਦਿਨ ਤਿਆਰੀਆਂ ਹੁੰਦੀਆਂ ਰਹੀਆਂ, ਸੂਰਜ ਅਲੋਪ ਹੁੰਦਿਆਂ ਸਾਰ ਹੀ ਸਰਦਾਰ ਹਰੀ ਸਿੰਘ ਨਲੂਆ, ਜਮਾਂਦਾਰ ਖੁਸ਼ਹਾਲ ਸਿੰਘ ਆਦਿ ਗਵਰਨਰ ਜਨਰਲ ਦੇ ਡੇਰੇ ਜਾ ਕੇ ਉਸ ਨੂੰ ਆਪਣੇ ਨਾਲ ਲੈ ਆਏ । ਜਦ ਉਹ ਤੰਬੂ ਦੇ ਦਰਵਾਜ਼ੇ ਪਰ ਪਹੁੰਚੇ ਤਾਂ ਅਗੋਂ ਮਹਾਰਾਜਾ ਸਾਹਿਬ ਗਵਰਨਰ ਜਨਰਲ ਨੂੰ ਅੰਦਰ ਲੈ ਗਏ ਅਤੇ ਨੀਯਤ ਥਾਂ ਪੁਰ ਜਾ ਬਿਰਾਜੇ । ਗਵਰਨਰ ਜਨਰਲ ਨਾਲ ਜਿੰਨੀਆਂ ਲੋਡੀਆਂ ਇਸ ਸਮੇਂ ਆਈਆਂ ਸਨ, ਸਭ ਨੂੰ ਆਪਣੀ ਆਪਣੀ ਥਾਂ ਪੁਰ ਬਿਠਾ ਦਿੱਤਾ ਗਿਆ, ਇਸ ਦੇ ਮਗਰੋਂ ਖਾਣਾ ਛਕਣਾ ਆਰੰਭ ਹੋਇਆ, ਜਿਸ ਨੂੰ ਬੜੇ ਪਿਆਰ ਨਾਲ ਅੰਗਰੇਜ਼ੀ ਪ੍ਰਾਹੁਣਿਆਂ ਨੇ ਖਾਧਾ । ਇਸ ਸਮੇਂ ਮਹਾਰਾਜ ਸਾਹਿਬ ਦਾ ਫਰਾਂਸੀਸੀ ਅਤੇ ਦੇਸੀ ਵਾਜਾ ਸਮੇਂ ਦੀ ਰੌਣਕ ਨੂੰ ਦੁੱਗਣਾ ਕਰ ਰਿਹਾ ਸੀ । ਇਉਂ ਅੱਧੀ ਰਾਤ ਤਕ ਇਹ ਖੁਸ਼ੀ ਦਾ ਸਮਾਗਮ ਚਾਲੂ ਰਿਹਾ, ਇਸ ਦੇ ਪਿਛੋਂ ਬੜੇ ਮਾਨ ਨਾਲ ਆਪਣੇ ਪ੍ਰਾਹੁਣਿਆਂ ਨੂੰ ਵਿਦਾ ਕੀਤਾ। ਚੋਥੇ ਦਿਨ ਗਵਰਨਰ ਜਨਰਲ ਨੇ ਮਹਾਰਾਜ ਸਾਹਿਬ ਨੂੰ ਭੋਜਨ ਛਕਣ ਲਈ ਡੇਰੇ ਬੁਲਾਇਆ। ਮਹਾਰਾਜਾ ਸਾਹਿਬ ਆਪਣੇ ਦਰਬਾਰੀਆਂ ਨਾਲ ਹਾਥੀਆਂ ਤੇ ਸਵਾਰ ਹੋ ਕੇ ਤੁਰੇ, ਅਗੋਂ ਰਸਤੇ ਵਿਚ ਗਵਰਨਰ ਜਨਰਲ ਨੇ ਮਹਾਰਾਜਾ ਸਾਹਿਬ ਦੀ ਅਗਵਾਈ ਕੀਤੀ । ਇਉਂ ਦੋਵੇਂ ਹੁਕਮਰਾਨ ਬੜੀ ਸ਼ਾਨ ਨਾਲ ਖੇਮੇ ਵਿਚ ਪਹੁੰਚੇ । ਇਸ ਸਮੇਂ ਅੰਗਰੇਜ਼ੀ ਕੈਂਪ ਵੀ ਬਹੁਤ ਸਜਾਇਆ ਗਿਆ ਸੀ, ਸੈਂਕੜੇ ਮੇਮਾਂ ਕੁਰਸੀਆਂ ਪੁਰ ਸਜੀਆਂ ਬੈਠੀਆਂ ਸਨ, ਮਹਾਰਾਜਾ ਸਾਹਿਬ ਨੂੰ ਜੜਾਉ ਕੁਰਸੀ ਪੁਰ ਬਿਠਾਇਆ ਗਿਆ । ਗਵਰਨਰ ਜਨਰਲ ਨੇ ਮਹਾਰਾਜ ਸਾਹਿਬ ਦਾ ਮੁੱਖ ਆਨੰਦ ਪੁੱਛਣ ਦੇ ਉਪਰੰਤ ਵਾਜੇ ਵਾਲਿਆਂ ਨੂੰ ਆਪਣੇ ਕਰਤਬ ਦੱਸਣ ਦਾ ਹੁਕਮ ਦਿੱਤਾ । ਇਸ ਸਮੇਂ ਬਹੁਤ ਹੀ ਦਿਲਖਿੱਚਵਾਂ ਵਾਜਾ ਗੋਰਿਆਂ ਵਜਾਇਆ । ਪੰਜ ਛੇ ਦਿਨ ਮਹਾਰਾਜਾ ਸਾਹਿਬ ਨੇ ਅੰਗਰੇਜ਼ੀ ਫੌਜ ਦੀ ਕਵੈਦ ਦੇਖੀ, ਪਹਿਲੇ ਤੋਪਖਾਨੇ ਦੀ ਨਿਸ਼ਾਨੇਬਾਜ਼ੀ ਅਤੇ ਫਿਰ ਪਲਟਨਾਂ ਦੀ ਕਵੈਦ ਹੋਈ, ਛੇਕੜ ਰਸਾਲੇ ਨੇ ਆਪਣੇ ਕਰਤਬ ਦੱਸੇ, ਫੇਰ ਫੋਜਾਂ ਦੇ ਅੰਗਰੇਜ ਅਫਸਰ ਮੈਦਾਨ ਵਿਚ ਆਏ ਤੇ ਆਪਣੇ ਕਮਾਲ ਦਾ ਦਿਖਲਾਵਾ ਕੀਤਾ ਜਿਸ ਨੂੰ ਵੇਖ ਕੇ ਮਹਾਰਾਜਾ ਸਾਹਿਬ ਬਹੁਤ ਖੁਸ਼ ਹੋਏ । ਇਸ ਦੇ ਪਿਛੋਂ ਮਹਾਰਾਜਾ ਸਾਹਿਬ ਦੇ ਸਰਦਾਰ ਮੈਦਾਨ ਵਿਚ ਆਏ । ਸ: ਹਰੀ ਸਿੰਘ ਨਲੂਆ ਤੇ ਜਰਨੈਲ ਵਨਤੂਰਾ, ਰਾਜਾ ਸੁਚੇਤ ਸਿੰਘ ਅਤੇ ਜਰਨੈਲ ਇਲਾਹੀ ਬਖਸ਼ ਆਦਿ ਨੇ ਐਸੇ ਐਸੇ ਵੀਰਤਾ ਦੇ ਜੰਗੀ ਕਰਤੱਬ ਦੱਸੇ ਕਿ ਸਾਰੇ ਅੰਗਰੇਜ਼ ਅਸਚਰਜ ਰਹਿ ਗਏ, ਕਿਉਂਕਿ ਇਨ੍ਹਾਂ ਦਾ ਖਿਆਲ ਸੀ ਕਿ ਮਹਾਰਾਜਾ ਸਾਹਿਬ ਦੇ ਜਰਨੈਲ ਜੰਗੀ ਹੁਨਰ ਵਿਚ ਐਨੇ ਨਿਪੁੰਨ ਨਹੀਂ ਹੋਣਗੇ । ਹੁਣ ਮਹਾਰਾਜਾ ਸਾਹਿਬ ਦੀ ਸੂਰਮ ਗਤੀ ਦੇ ਜੰਸ ਨੇ ਵੀ ਹੁਲਾਰਾ ਖਾਧਾ ਤੇ ਆਪ ਹਾਥੀ ਤੋਂ ਉਤਰ ਕੇ ਆਪਣੇ ਪ੍ਰਸਿੱਧ ਘੋੜੇ 'ਲੈਲੇ' ਪਰ ਸਵਾਰ ਹੋਏ ਅਤੇ ਇਕ ਗੜਵਾ ਇਨ੍ਹਾਂ ਦੇ ਮੂਹਰੇ ਮੈਦਾਨ ਵਿਚ ਰੱਖਿਆ ਗਿਆ । ਉਪਰੋਂ ਮਹਾਰਾਜਾ ਸਾਹਿਬ ਘੋੜਾ ਉਡਾ ਕੇ ਲਿਆਏ ਅਤੇ ਤਿੰਨ ਵਾਰੀ

1. ਘਨੇਯਾ ਲਾਲ, ਤਵਾਰੀਖ ਪੰਜਾਬ, ਸਫਾ 341 ।

2. ਘਨੇਯਾ ਲਾਲ, ਤਵਾਰੀਖ ਪੰਜਾਬ, ਸਫਾ 341।

91 / 154
Previous
Next