

ਤਲਵਾਰ ਦੀ ਨੋਕ ਨਾਲ ਐਸੇ ਨਿਸ਼ਾਨ ਪਾਏ ਜਿਸ ਨੂੰ ਵੇਖਿਆਂ ਉਹ ਨਿਸ਼ਾਨ ਇਕ ਫੁੱਲ ਦਾ ਚਿੱਤਰ ਦਿਸਦਾ ਸੀ । ਗਵਰਨਰ ਜਨਰਲ ਅਤੇ ਹੋਰ ਅੰਗਰੇਜ਼ੀ ਅਫਸਰ ਮਹਾਰਾਜਾ ਸਾਹਿਬ ਦੀ ਵੀਰਤਾ ਤੇ ਫੌਜੀ ਕਮਾਲ ਨੂੰ ਵੇਖ ਕੇ ਵਿਡਾਣ ਰਹਿ ਗਏ । ਇਸਦੇ ਬਾਅਦ ਮਹਾਰਾਜਾ ਸਾਹਿਬ ਖੁਸ਼ੀ ਖੁਸ਼ੀ ਆਪਣੇ ਨਿਵਾਸ ਅਸਥਾਨ ਵੱਲ ਵਿਦਾ ਹੋ ਆਏ । ਛੇਵੇਂ ਦਿਨ ਗਵਰਨਰ ਜਨਰਲ ਨੇ ਮਹਾਰਾਜਾ ਸਾਹਿਬ ਦੀਆਂ ਫੌਜਾਂ ਦੀਆਂ ਕਵੈਦ ਚਿੱਠੀ । ਇਸ ਮੌਕੇ ਪਰ ਖਾਲਸਾ ਤੋਪਖਾਨੇ ਦੀ ਗੋਲਦਾਜ਼ੀ ਤੇ ਪੈਦਲ ਫੋਜ ਦਾ ਕੂਚ ਦਾ ਢੰਗ ਵੇਖ ਕੇ ਗਵਰਨਰ ਜਨਰਲ ਬਹੁਤ ਖੁਸ ਹੋਏ, ਸਾਰੀ ਫੌਜ ਦੀ ਬੜੀ ਸ਼ਲਾਘਾ ਕੀਤੀ। ਇਸ ਦਿਨ ਵਿਦਾਇਗੀ ਦਾ ਦਰਬਾਰ ਹੋਇਆ, ਇਸ ਸਮੇਂ ਮਹਾਰਾਜਾ ਸਾਹਿਬ ਦੀ ਸ਼ਾਹਜ਼ਾਦਾ ਖੜਗ ਸਿੰਘ ਨੂੰ ਵਲੀਅਹਿਦੀ ਦੇ ਅਧਿਕਾਰ ਸੌਂਪਣ ਬਾਰੇ ਮੁਖੀ ਦਰਬਾਰੀਆਂ ਨਾਲ ਵਿਚਾਰ ਹੋਈ ਤਾਂ ਜੋ ਇਹ ਫੈਸਲਾ ਲਾਰਡ ਬਿਨਟਿੰਕ ਨੂੰ ਦੱਸ ਕੇ ਪੱਕਾ ਕੀਤਾ ਜਾਏ । ਬਹੁਤੇ ਦਰਬਾਰੀਆਂ ਨੇ ਮਹਾਰਾਜੇ ਦੇ ਝੁਕਾ ਨੂੰ ਵੇਖ ਕੇ ਹਾਂ ਵਿਚ ਹਾਂ ਮਿਲਾਈ ਪਰ ਇਨ੍ਹਾਂ ਵਿਚੋਂ ਇਕ ਸ਼ੇਰ ਦਿਲ ਤੇ ਦੂਰ-ਦ੍ਰਿਸ਼ਟਾ ਸ: ਹਰੀ ਸਿੰਘ ਨਲੂਆ ਹੀ ਨਿਕਲਿਆ ਜਿਸ ਨੇ ਉਪੋਕਤ ਫੈਸਲੇ ਨਾਲ ਇਹ ਆਖ ਕੇ ਅਸਹਿਮਤੀ ਪ੍ਰਗਟ ਕੀਤੀ ਕਿ ਮੈਂ ਖਾਲਸਾ ਰਾਜ ਨੂੰ ਪੰਥ ਖਾਲਸੇ ਦੀ ਇਕ ਪਾਵਨ ਅਮਾਨਤ ਸਮਝਦਾ ਹਾਂ, ਇਸ ਦੀ ਵਾਗਡੋਰ ਕਿਸੇ ਦੇ ਹੱਥ ਸੌਂਪਣ ਤੋਂ ਪਹਿਲਾਂ ਕੁਝ ਹੋਰ ਵਧੇਰੀ ਸੋਚ ਦੀ ਲੋੜ ਹੈ। ਮਲੂਮ ਹੁੰਦਾ ਹੈ ਕਿ ਨਲੂਏ ਸਰਦਾਰ ਦਾ ਵਿਚਾਰ ਸਿੱਖੀ ਦੇ ਪਵਿੱਤਰ ਧਰਮ ਦੇ ਉਨ੍ਹਾਂ ਅਸੂਲਾਂ ਅਨੁਸਾਰ ਸੀ ਜਿਹਾ ਕਿ ਗੁਰਿਆਈ ਦੀ ਗੱਦੀ-ਨਸ਼ੀਨੀ ਸਮੇਂ ਵਿਚ ਵਰਤੋਂ ਆਉਂਦੀ ਰਹੀ, ਅਰਥਾਤ ਅਧਿਕਾਰ ਦੀ ਪ੍ਰੀਖਿਆ ਨੂੰ ਰਿਸ਼ਤੇਦਾਰੀ ਦੇ ਦਾਅਵੇ ਕੋਲੋਂ ਸਦਾ ਸੁਤੰਤਰ ਰੱਖਣਾ, ਇਸ ਤਰ੍ਹਾਂ ਰਾਜ ਪ੍ਰਬੰਧ ਵੀ ਪੰਚਾਇਤੀ ਤੌਰ ਤੇ ਪਰਜਾਤੰਤਰ ਰਿਆਸਤ (Republic) ਬਣਾਉਣ ਦਾ ਸੀ ਪਰ ਸ਼ੱਕ ਹੈ ਕਿ ਮਹਾਰਾਜਾ ਉਸ ਸਮੇਂ ਬਹੁਸੰਮਤੀ ਅੱਗੇ ਝੁਕ ਗਿਆ, ਜਿਸ ਦਾ ਨਤੀਜਾ ਬਹੁਤ ਛੇਤੀ ਬੜੀ ਭਿਆਨਕ ਸ਼ਕਲ ਵਿਚ ਸੰਸਾਰ ਦੇ ਸਾਹਮਣੇ ਆਇਆ। 1 ਨਵੰਬਰ, 1831 ਈ: ਨੂੰ ਦੋਵੇਂ ਹੁਕਮਰਾਨ ਆਪੋ ਆਪਣੇ ਇਲਾਕੇ ਵਲ ਵਿਦਾ ਹੋਏ । ਮਹਾਰਾਜਾ ਸਾਹਿਬ 16 ਨਵੰਬਰ ਨੂੰ ਲਾਹੌਰ ਪਹੁੰਚ ਗਏ ।
ਇਹਨਾਂ ਦਿਨਾਂ ਵਿਚ ਹੀ ਸ: ਮੋਹਰਦਿਲ ਖਾਨ ਵਾਲੀਏ ਕੰਧਾਰ ਦਾ ਏਜੰਟ ਮੀਰ ਆਕੋ ਖਾਨ ਸਣੇ ਬਹੁਮੁੱਲੀਆਂ ਸੁਗਾਤਾਂ ਦੇ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਮੋਹਰਦਿਲ ਖਾਨ ਦੀ ਮਿੱਤਰਤਾ ਦੀ ਪੱਤ੍ਰਿਕਾ ਮਹਾਰਾਜਾ ਸਾਹਿਬ ਨੂੰ ਦਿੱਤੀ। ਕੁਝ ਦਿਨ ਇਹ ਏਜੰਟ ਮਹਾਰਾਜਾ ਸਾਹਿਬ ਦੇ ਪਾਸ ਰਿਹਾ, ਫੋਰ ਬਹੁਮੁੱਲੀ ਖਿਲਤ ਏਜੰਟ ਨੂੰ ਅਤੇ ਕੀਮਤੀ ਸੁਗਾਤਾਂ ਖਾਨ ਲਈ ਦੇ ਕੇ ਉਸ ਨੂੰ ਵਿਦਾ ਕੀਤਾ ।
ਇਹੀ ਸਾਲ ਸ਼ਾਹਜ਼ਾਦਾ ਨੋ ਨਿਹਾਲ ਸਿੰਘ ਦੀ ਮੰਗਣੀ ਲਈ ਪ੍ਰਸਿੱਧ ਹੈ, ਜੋ ਸ: ਸ਼ਾਮ ਸਿੰਘ ਅਟਾਰੀ ਵਾਲੇ ਦੀ ਕੰਨਿਆਂ ਬੀਬੀ ਨਾਨਕੀ ਜੀ ਨਾਲ ਹੋਈ ।
ਕਸ਼ਮੀਰ ਦਾ ਦੁਰਭਿੱਖ
ਸੰਮਤ 1890 ਬਿ: ਸੰਨ 1833 ਵਿਚ ਕਸ਼ਮੀਰ ਦਾ ਬੜਾ ਦੁਰਭਿਖ ਪਿਆ, ਸੈਂਕੜੇ ਘਰਾਣੇ ਇਸ ਅਪਦਾ ਦੇ ਮਾਰੇ ਪੰਜਾਬ ਵੱਲ ਭੱਜ ਨੰਨੇ । ਸ਼ੇਰਿ ਪੰਜਾਬ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਆਪਣੀ ਦਰਿਆ-ਦਿਲੀ ਅਨੁਸਾਰ ਸਭ ਤਰ੍ਹਾਂ ਨਾਲ ਇਸ ਦੇ ਉਪਾਅ ਦਾ ਯਤਨ