

ਕੀਤਾ । ਜਿਹੜੇ ਲੋਕ ਕਸ਼ਮੀਰ ਤੋਂ ਲਾਹੌਰ ਪਹੁੰਚੇ ਸਨ, ਉਹਨਾਂ ਦੀ ਦੇਖਭਾਲ ਲਈ ਖੁਦਾ ਬਖਸ਼ ਕੌਤਵਾਲ ਪੁਲੀਸ ਨੂੰ ਨਿਯੁਕਤ ਕੀਤਾ ਜੋ ਉਹਨਾਂ ਦੀ ਰੋਜ਼ਾਨਾ ਰਿਪੋਰਟ ਮਹਾਰਾਜਾ ਸਾਹਿਬ ਤਕ ਪਹੁੰਚਾਇਆ ਕਰਦਾ ਸੀ । ਦੀਵਾਨ ਬੇਲੀ ਰਾਮ ਆਦਿ ਕਈ ਅਹਿਲਕਾਰ ਇਨ੍ਹਾਂ ਨੂੰ ਖਰਚ ਖੁਰਾਕ ਦੇਣ ਦੇ ਪ੍ਰਬੰਧ ਪੁਰ ਲਾਏ ਗਏ। ਇਸ ਸਮੇਂ ਜੋ ਲੋਕ ਅੰਮ੍ਰਿਤਸਰ ਆਏ ਸਨ ਇਹਨਾਂ ਦੀ ਗਿਣਤੀ ਕਈ ਹਜਾਰ ਸੀ, ਉਨ੍ਹਾ ਦੇ ਨਿਰਬਾਹ ਲਈ ਅਨਾਜ ਦੇ ਭੰਡਾਰ ਮੁਫਤ ਖੋਲ੍ਹੇ ਗਏ । ਸ: ਲਹਿਣਾ ਸਿੰਘ ਮਜੀਠੀਆ ਤੇ ਮੀਆਂ ਸਮਦ ਉਹਨਾਂ ਦੀ ਦੇਖਭਾਲ ਲਈ ਮੁਕੱਰਰ ਹੋਏ ਤੋਂ ਜਦ ਤਕ ਇਹ ਦੁਰਭਿਖ ਹਟ ਨਾ ਗਿਆ ਇਹ ਸਹਾਇਤਾ ਲੋੜਵੰਦਾਂ ਨੂੰ ਚੋਖੇ ਸਮੇਂ ਤਕ ਮਿਲਦੀ ਰਹੀ ।
ਪਿਸ਼ਾਵਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ
ਵੈਸਾਖ ਸੰਮਤ 1891 ਬਿ: ਅਪ੍ਰੈਲ ਸੰਨ 1834 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮੁਖੀ ਸਰਦਾਰਾਂ ਨਾਲ ਫੈਸਲਾ ਕੀਤਾ ਕਿ ਖਾਲਸਾ ਰਾਜ ਨੂੰ ਅਫਗਾਨਿਸਤਾਨ, ਕਾਬਲ ਕੰਧਾਰ ਤਕ ਪਹੁੰਚਾਣ ਲਈ ਇਹ ਅਤਿ ਜ਼ਰੂਰੀ ਹੈ ਕਿ ਪਹਿਲਾਂ ਪਿਸ਼ਾਵਰ ਨੂੰ ਸਣੇ ਸਬੰਧਿਤ ਇਲਾਕੇ ਦੇ ਖਾਲਸਾ ਰਾਜ ਨਾਲ ਮਿਲਾ ਲਿਆ ਜਾਵੇ । ਖਾਲਸਾ ਦਰਸ਼ਾਰ ਦੇ ਇਸ ਫੈਸਲੇ ਦਾ ਜਦ ਅੰਗਰੇਜ਼ ਗਵਰਨਰ ਜਨਰਲ ਨੂੰ ਪਤਾ ਲੱਗਾ ਤਾਂ ਉਸ ਨੇ ਆਪਣੇ ਪੁਲੀਟੀਕਲ ਏਜੰਟ ਵੈਡ ਅਤੇ ਅਲੈਗਜ਼ੈਂਡਰ ਬਰਨਸ ਦੀ ਰਾਇ ਦੀ ਪੁੱਛ ਕੀਤੀ ਕਿ ਕੀ ਖਾਲਸਾ ਅਫਗਾਨਿਸਤਾਨ ਨੂੰ ਫਤਹਿ ਕਰ ਸਕੇਗਾ ? ਜੇ ਫਤਹਿ ਕਰ ਲਿਆ ਤਾਂ ਕੀ ਉਹ ਇਸ ਮੁਲਕ ਨੂੰ ਆਪਣੇ ਅਧਿਕਾਰ ਵਿਚ ਰੱਖ ਸਕਣਗੇ ? ਇਹਨਾ ਦੋਵਾ ਅਫਸਰਾ ਨੇ, ਜਿਹੜੇ ਖਾਲਸੇ ਬਾਰੇ ਡੂੰਘੀ ਵਾਕਫੀ ਰੱਖਦੇ ਸਨ, ਆਪੋ ਆਪਣੀ ਰਾਇ ਇਸ ਤਰ੍ਹਾਂ ਲਿਖੀ ਹੈ :-
ਸਰ ਕਲਾਡ ਵੰਡ ਨੇ ਲਿਖਿਆ ਹੈ ਕਿ ਇਸ ਸਮੇਂ ਸਿੱਖਾਂ ਦੀ 30 ਲੱਖ ਗਿਣਤੀ ਹੈ। ਇਨ੍ਹਾਂ ਨੇ ਜਿਸ ਤਰ੍ਹਾਂ ਪੰਜਾਬ ਦੇ 4 ਕਰੋੜ ਪੰਜਾਬੀਆਂ ਨੂੰ ਬੜੀ ਸਫਲਤਾ ਨਾਲ ਆਪਣੀ ਤਹਿਤ ਵਿਚ ਰੱਖਿਆ ਹੈ ਉਹ ਉਸੇ ਤਰ੍ਹਾਂ ਅਫਗਾਨਾਂ ਨੂੰ ਵੀ ਆਪਣੇ ਅਧੀਨ ਰੱਖ ਸਕਦੇ ਹਨ। ਇਨ੍ਹਾਂ ਨੇ ਪੰਜਾਬ ਦੇ ਇਸਲਾਮੀ ਸੂਬੇ ਜਿਹਾ ਕਿ ਕਸੂਰ, ਮੁਲਤਾਨ, ਕਸ਼ਮੀਰ, ਝੰਗ ਅਤੇ ਬਿਹਰੇ ਆਦਿ ਇਹ ਸਾਰੇ ਮੁਸਲਮਾਨਾਂ ਤੋਂ ਹੀ ਫਤਹਿ ਕਰਕੇ ਆਪਣੀ ਹਕੂਮਤ ਅਟਕ ਤਕ ਪਹੁੰਚਾ ਦਿੱਤੀ ਹੈ ਉਹ ਉਸੇ ਤਰ੍ਹਾਂ ਅਫਗਾਨਿਸਤਾਨ ਨੂੰ ਵੀ ਫਤਹਿ ਕਰਕੇ ਆਪਣੇ ਅਧਿਕਾਰ ਵਿਚ ਰੱਖਣ ਦੀ ਸਮਰੱਥਾ ਵੀ ਰੱਖਦੇ ਹਨ ।
ਅਲਗਜੰਡਰ ਬਰਨਸ ਨੇ ਉਤਰ ਲਿਖਿਆ ਕਿ ਇਸ ਵਿਚ ਕੋਈ ਸੰਦੇਹ ਨਹੀਂ ਕਿ ਅਫਗਾਨਿਸਤਾਨ ਬੜਾ ਕਰੜਾ ਦੇਸ਼ ਹੈ ਅਤੇ ਸ਼ਾਇਦ ਮਾਲੀ ਤੌਰ ਪਰ ਘਾਟੋਵੰਦਾ ਵੀ ਹੈ, ਪਰ ਸ਼ੇਰੇ ਪੰਜਾਬ ਨੂੰ ਐਸੇ ਵਸੀਲੇ ਮਿਲੇ ਹੋਏ ਹਨ ਜਿਹਾ ਕਿ ਉਸ ਦੇ ਭਰਪੂਰ ਖਜਾਨੇ ਤੇ ਅਣਗਿਣਤ ਕਵਾਇਦ-ਸਿੱਖੀ ਬਹਾਦਰ ਫੌਜ, ਜਿਸ ਦੇ ਕਾਰਨ ਉਹ ਉਹ ਸਮਰੱਥਾ ਰੱਖਦੇ ਹਨ ਕਿ ਆਪਣੇ ਰਾਹ ਦੀਆਂ ਸਾਰੀਆਂ ਔਕਤਾਂ ਨੂੰ ਕੁਚਲ ਕੇ ਪੂਰਨ ਸਫਲਤਾ ਪ੍ਰਾਪਤ ਕਰ ਲਏ।
1. ਲੈਪਲ ਗ੍ਰਿਫਨ ਲਿਖਦਾ ਹੈ ਕਿ ਇਸ ਕਾਲ ਸਮੇਂ ਮਹਾਰਾਜਾ ਨੇ ਪੰਜਾਹ ਹਜ਼ਾਰ ਮਣ ਅਨਾਜ ਮੁਫਤ ਵੰਡਿਆ, ਦੀ ਪੰਜਾਬ ਚੀਫਸ ।