Back ArrowLogo
Info
Profile

ਪਿਸ਼ਾਵਰ ਨੂੰ ਖਾਲਸਾ ਰਾਜ ਵਿਚ ਮਿਲਾਉਣ ਲਈ ਸ: ਹਰੀ ਸਿੰਘ ਨਲੂਆ ਤੇ ਕੌਰ ਨੋ ਨਿਹਾਲ ਸਿੰਘ ਦੀ ਸਰਦਾਰੀ ਵਿਚ ਇਕ ਮੁਹਿੰਮ ਕਰਕੇ ਤੋਰੀ ਗਈ।

ਉਧਰ ਜਦ ਬਾਰਕਜ਼ੀਆ ਨੂੰ ਮਹਾਰਾਜੇ ਦੇ ਇਸ ਇਰਾਦੇ ਦਾ ਪਤਾ ਲੱਗਾ ਤਾਂ ਉਹਨਾਂ ਨੇ ਟਾਕਰੇ ਲਈ ਭਾਰੀਆਂ ਤਿਆਰੀਆਂ ਕਰ ਲਈਆਂ, ਅਤੇ ਇਲਾਕੇ ਵਿਚੋਂ ਅਣਗਿਣਤ ਜਹਾਦੀਆਂ ਨੂੰ ਇਕੱਠਾ ਕਰਕੇ ਪਿਸ਼ਾਵਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਸ਼ਹਿਰ ਅਤੇ ਚਨਕਨੀ' ਦੇ ਵਿਚਾਲੇ ਹਾਜੀ ਖਾਨ ਨੇ ਉਸ ਦੇ ਭਾਈ ਖਾਨ ਮੁਹੰਮਦ ਖਾਨ ਨੇ ਬੜੀ ਵੀਰਤਾ ਨਾਲ ਖਾਲਸਾ ਫੌਜ ਦਾ ਟਾਕਰਾ ਕੀਤਾ, ਪਰ ਭਾਰੀ ਨੁਕਸਾਨ ਉਠਾ ਕੇ ਜਦ ਭੇਜਣ ਲੱਗੇ ਤਾਂ ਘੇਰ ਕੇ ਫੜ ਲਏ । ਸ਼ਾਹਜਾਦਾ ਨੇ ਨਿਹਾਲ ਸਿੰਘ ਨੇ ਇਸ ਸਮੇਂ ਵੈਰੀ ਦੇ ਫੱਟੜਾਂ ਦੀ ਸੇਵਾ ਦਾ ਕੰਮ ਬੜੀ ਖੁੱਲ੍ਹਦਿਲੀ ਨਾਲ ਕਰਵਾਇਆ। ਖਾਲਸਾ ਫੌਜ ਪਿਸ਼ਾਵਰ ਪਹੁੰਚੀ ਤਾਂ ਉਹਨਾਂ ਨੇ ਅਗੋਂ ਸ਼ਹਿਰ ਦੇ ਬੂਹੇ ਬੰਦ ਪਾਏ । ਸ: ਹਰੀ ਸਿੰਘ ਨੇ ਉਸੇ ਵੇਲੇ ਸ਼ਹਿਰ ਨੂੰ ਘੇਰਾ ਪਾ ਲਿਆ ਅਤੇ ਕਚਿਹਿਰੀ ਦਰਵਾਜ਼ੇ ਵਲੋਂ ਸ਼ਹਿਰ ਦਾ ਦਰਵਾਜਾ ਉਡਾ ਕੇ ਸ਼ਹਿਰ ਤੇ ਹੌਲਾ ਕਰ ਦਿੱਤਾ । ਇਥੇ ਇਕ ਤਕੜੀ ਲੜਾਈ ਦੇ ਪਿਛੋਂ ਬਾਰਕਜ਼ਈ ਸ਼ਹਿਰ ਨੂੰ ਖਾਲੀ ਛੱਡ ਕੇ ਤਾਕਾਲ ਤੇ ਜੇਖਾਨ ਵਿਚ ਜਾ ਵੜੇ। 6 ਮਈ ਸੰਨ 1834 ਈ: ਨੂੰ ਖਾਲਸੇ ਦਾ ਸ਼ਹਿਰ ਅਤੇ ਬਾਲਾ ਹਿਸਾਰ ਤੇ ਕਬਜਾ ਹੋ ਗਿਆ।

ਇਸ ਦੇ ਉਪਰੰਤ ਮਹਾਰਾਜਾ ਸਾਹਿਬ ਆਪ ਪਿਸ਼ਾਵਰ ਆਏ ਅਤੇ ਸਾਰੇ ਸਰਹੱਦੀ ਇਲਾਕੇ ਦਾ ਪ੍ਰਬੰਧ ਕਰਨ ਦੀਆਂ ਸੋਚਾਂ ਸੋਚਦੇ ਰਹੇ । ਇਥੋਂ ਪਤਾ ਲੱਗਾ ਕਿ ਅਮੀਰ ਦੋਸਤ ਮੁਹੰਮਦ ਖਾਨ ਬਹੁਤ ਸਾਰਾ ਜਹਾਦੀ ਤੇ ਅਫਗਾਨੀ ਲਸ਼ਕਰ ਇਕੱਠਾ ਕਰਕੇ ਪਿਸ਼ਾਵਰ ਨੂੰ ਸਿੱਖਾਂ ਤੋਂ ਛੁਡਾਉਣਾ ਚਾਹੁੰਦਾ ਹੈ । ਇਧਰੋਂ ਮਹਾਰਾਜਾ ਸਾਹਿਬ ਨੇ ਆਪਣੀਆਂ ਫੌਜਾਂ ਨੂੰ ਅਮੀਰ ਦੇ ਟਾਕਰੇ ਲਈ ਸਭ ਤਰ੍ਹਾਂ ਤਿਆਰ ਕਰ ਲਿਆ ਅਤੇ ਜਿਥੇ ਜਿਥੇ ਲੋੜ ਦਿਸੀ ਉਥੇ ਹੋਕਿਆਂ ਸਾਜ ਦਿੱਤੀਆਂ, ਤਾਂ ਜੋ ਦੋਸਤ ਮੁਹੰਮਦ ਖਾਨ ਦੀ ਫੌਜ ਦੇ ਆਉਂਦਿਆਂ ਹੀ ਉਸ ਨੂੰ ਐਸਾ ਘੇਰਿਆ ਜਾਏ ਕਿ ਉਸ ਦਾ ਇਕ ਸਿਪਾਹੀ ਵੀ ਜਾਨ ਬਚਾ ਕੇ ਨਾ ਜਾ ਸਕੇ ਅਮੀਰ ਦੋਸਤ ਮੁਹੰਮਦ ਖਾਨ ਨੇ ਜਦ ਮਹਾਰਾਜਾ ਸਾਹਿਬ ਦਾ ਐਸਾ ਪ੍ਰਬੰਧ ਤੋਂ ਭਾਰੀਆਂ ਤਿਆਰੀਆਂ ਦਾ ਹਾਲ ਸੁਣਿਆ, ਤਾਂ ਐਸਾ ਅਧੀਰ ਹੋਇਆ ਕਿ ਆਪਣੇ ਇਰਾਦਿਆਂ ਤੋਂ ਹੱਥ ਧੋ ਬੈਠਾ । ਉਸ ਸਮੇਂ ਉਸ ਤੋਂ ਇਕ ਅਯੋਗ ਗੋਲ ਹੋਈ ਕਿ ਜਿਸ ਦਾ ਕਲੈਕ ਸਦਾ ਲਈ ਉਸ ਦੀ ਬਹਾਦਰੀ ਦੇ ਕਾਰਨਾਮਿਆਂ ਨੂੰ ਕਲੰਕਿਤ ਕਰ ਗਿਆ । ਉਹ ਇਸ ਤਰ੍ਹਾਂ ਹੈ ਕਿ ਉਸ ਨੂੰ ਜਦ ਆਪਣੀ ਕਾਮਯਾਬੀ ਦੀ ਕੋਈ ਗੱਲ ਨਾ ਡਿੱਠੀ ਤਾਂ ਉਸ ਨੇ ਆਪਣਾ ਇਕ ਵਕੀਲ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਜਿਆ ਤੇ ਉਸ ਦੱਸਿਆ ਕਿ ਅਮੀਰ ਕਹਿੰਦਾ ਹੈ ਕਿ ਮੈਂ ਲੜਾਈ ਤੋਂ ਅਕ ਗਿਆ ਹਾਂ ਆਪ ਆਪਣੇ ਏਲਚੀ ਭੇਜ ਕੇ ਸਾਡੇ ਨਾਲ ਹੱਦਬੰਦੀ ਠਹਿਰਾ ਲਵੋ ਤਾਂ ਜੋ ਅੱਗੇ ਨੂੰ ਸਦਾ ਲਈ ਝਗੜੇ ਮੁੱਕ ਜਾਣ।

1. ਸੇਰ ਪੰਜਾਬ ਨੇ ਇਸ ਸਮੇਂ ਸ. ਹਰੀ ਸਿੰਘ ਨਲੂਆ ਨੂੰ ਲਿਖਿਆ ਕਿ ਸੁਣੀਦਾ ਹੈ ਕਿ ਚਨਰਨੀ ਵਿਚ ਬੜਾ ਪੁਰਾਣਾ ਪੁਸਤਕਾਲਯ (ਲਾਇਬਰੇਰੀ) ਹੈ. ਜੰਗ ਦੇ ਦੇਸ਼ ਵਿਚ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ. ਪਰ ਤੁਸਾਂ ਖਾਸ ਖਿਆਲ ਰੱਖਣਾ ਕਿ ਇਹ ਵਿਦਿਅਕ ਖਜਾਨਾ ਐਗ ਤੇ ਲੁੱਟ ਤੋਂ ਜਿਸ ਤਰ੍ਹਾਂ ਹੋ ਸਕੇ ਬਚਾ ਲਿਆ ਜਾਏ।

2. ਇਸ ਲੜਾਈ ਤੇ ਪਿਸ਼ਾਵਰ ਤੇ ਕਬਜਾ ਕਰਨ ਦੇ ਸਵਿਸਥਾਰ ਸਮਾਚਾਰ ਲਈ ਜੀਵਨ ਬਿਤਾਂਤ-ਮਹਾਰਾਜਾ ਨੋਨਿਹਾਲ ਸਿੰਘ ਪੜ੍ਹੋ।

94 / 154
Previous
Next