Back ArrowLogo
Info
Profile

ਪਹਿਲੀ ਜਾਗੀਰ ਸੁਲਤਾਨ ਮੁਹੰਮਦ ਖਾਨ ਨੂੰ ਕੋਹਾਤ ਅਤੇ ਹਿਸਤ-ਨਗਰ ਵਿਚ ਦਿੱਤੀ ਜਿਸਦੀ ਵਾਰਸ਼ਕ ਆਮਦਨ ਤਿੰਨ ਲੱਖ ਰੁਪਿਆ ਸੀ, ਇਸ ਤੋਂ ਛੁੱਟ 25000)ਦਾ ਇਲਾਕਾ ਦੁਆਬੇ ਵਿਚ ਬਖਸਿਆ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਰਈਸਾਂ ਅਤੇ ਅਰਬਾਬਾਂ ਨੂੰ ਮੁਆਵਜ਼ਾ ਤੇ ਜਾਗੀਰਾਂ ਮਿਲੀਆਂ। ਹੁਣ ਇਥੋਂ ਦਾ ਸਾਰਾ ਪ੍ਰਬੰਧ ਠੀਕ ਕਰਕੇ ਮਹਾਰਾਜਾ ਸਾਹਿਬ ਲਾਹੌਰ ਪਰਤ ਆਏ ।

ਜਨਰਲ ਐਲਾਰਡ ਦਾ ਛੁੱਟੀ ਤੋਂ ਪਰਤਣਾ

ਸੰਨ 1836 ਈ: ਵਿਚ ਜਨਰਲ ਐਲਾਰਡ ਛੁੱਟੀ ਪੂਰੀ ਕਰਕੇ ਆਪਣੇ ਦੇਸ਼ ਫਰਾਂਸ ਤੋਂ ਲਾਹੌਰ ਪਰਤਿਆ ਤਾਂ ਇਸ ਸਮੇਂ ਇਹ ਇਕ ਖਤ ਹਕੂਮਤ ਫਰਾਂਸ ਦਾ ਅਤੇ ਹੋਰ ਕਈ ਬਹੁਮੁੱਲੀਆਂ ਸੁਗਾਤਾਂ ਮਹਾਰਾਜਾ ਲਈ ਲਿਆਇਆ। ਇਸ ਸਮੇਂ ਇਸ ਨੇ ਇਕ ਬੜੀ ਮਨੋਰੰਜਕ ਕਵਿਤਾ ਕਿਸੇ ਕਵੀ ਤੋਂ ਫਾਰਸੀ ਲਿਪੀ ਵਿਚ ਤਿਆਰ ਕਰਵਾ ਕੇ ਮੁਖ ਆਗਰ ਕੰਠ ਕਰ ਲਈ ਸੀ ਅਤੇ ਜਦ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਹਾਜ਼ਰ ਹੋਇਆ ਤਾਂ ਬੜੀ ਪ੍ਰਭਾਵਸ਼ਾਲੀ ਅਤੇ ਅਦਬ ਭਰੀ ਆਵਾਜ਼ ਨਾਲ ਇਸ ਤਰ੍ਹਾਂ ਸੁਣਾਈ :-

ਇਲਾਹੀ ਬਾਦਸ਼ਾਹਮ ਜਿੰਦਾਬਾਦ ।

ਫਲਕ ਦਰ ਖਿਦਮਤੇ ਉਹ ਬੰਦਾਬਾਦਾ ।

ਬਦਰਗਾਹਸ਼ ਰਸਮ ਅਜ਼ਜਾ ਯਾਬੰਮ ।

ਦਹਮ ਜਾਂ ਗਰਦਨੇ ਅਜ ਹੁਕਮਸ਼ ਬਤਾਦੰਮ ।

ਬੁਵਦ ਲਾਹੌਰ ਗੁਰ ਮੀਰਮ ਮੁਜ਼ਾਰਮ ।

ਬੁਵਦ ਤਬੂਤ ਦਰ ਗੁੰਚਾ ਅਤਾਦੇਮਾਂ।

1. ਸੇਰ ਪੰਜਾਬ ਤੇ ਸ: ਹਰੀ ਸਿੰਘ ਨੇ ਮਿਲ ਕੇ ਇਸ ਸਮੇਂ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਅਤੇ ਇਸ ਦੀ ਹਰਿਆਵਲੀ ਨੂੰ ਵੇਖ ਕੇ ਇਹ ਫੈਸਲਾ ਕੀਤਾ ਕਿ ਪਰਗਣਾ ਪਿਸ਼ਾਵਰ, ਰਿਸ਼ਤ ਨਗਰ ਤੇ ਯੂਸਫਜ਼ਈ ਦੇ ਰਮਣੀਕ ਇਲਾਕੇ ਵਿਚ ਸਿੱਖਾਂ ਦੀ ਨੇਆਬਾਦੀ ਸਥਾਪਤ ਕੀਤੀ ਜਾਏ ਅਰਬਾਤ ਖਾਲਸੇ ਨੂੰ ਪੰਜਾਬ ਤੋਂ ਲਿਆ ਕੇ ਇਥੇ ਵਸਾਇਆ ਜਾਏ । ਇਉਂ ਕਰਨ ਨਾਲ ਇਕ ਤਾਂ ਖਾਲਸੇ ਨੂੰ ਇਸ ਉਪਜਾਊ ਧਰਤੀ ਤੇ ਲਾਭ ਪਹੁੰਚੇਗਾ, ਦੂਜਾ ਖਾਲਸੇ ਦੇ ਇਥੇ ਅਫਗਾਨਾਂ ਦੇ ਸਿਰ ਉਪਰ ਆ ਵਸਣ ਨਾਲ ਸਰਹੱਦੀ ਲੜਾਈਆਂ ਸਦਾ ਲਈ ਮੁੱਕ ਜਾਣਗੀਆਂ । ਚੁਨਾਚ ਇਸ ਪ੍ਰਯੋਜਨ ਨੂੰ ਪੂਰਾ ਕਰਨ ਲਈ ਪੰਜਾਬ ਦੇ ਪ੍ਰਸਿੱਧ ਸ਼ਹਿਰਾਂ ਦੇ ਨਾਂ ਉਪਰ ਇਥੇ ਪਿੰਡ ਵਸਾਏ ਗਏ, ਜਿਹਨਾਂ ਵਿਚੋਂ ਗੁਜਰਾਤ, ਲਾਹੌਰ, ਸ਼ੇਰਗੜ੍ਹ, ਸਿਬਾਂ ਦੀ ਢੇਰੀ, ਚੌਕ ਖਾਲਸਾ ਆਦਿ ਅਜ ਤਕ ਇਸ ਇਲਾਕੇ ਵਿਚ ਸਥਿਰ ਹਨ ਪਰ ਕਿਉਂਕਿ ਉਸ ਨੂੰ ਇਸ ਇਰਾਦੇ ਦੇ ਪੂਰਾ ਕਰਨ ਤੋਂ ਪਹਿਲਾਂ ਹੀ ਸੰਸਾਰ ਤੋਂ ਕੂਚ ਕਰਨਾ ਪਿਆ, ਇਸ ਲਈ ਹੀ ਇਹ ਯੋਜਨਾ ਵਿਚ ਹੀ ਅਧੂਰੀ ਰਹੀ।

2. ਅਸਲ ਖਤ, ਜਿਸ ਉਤੇ 27 ਅਕਤੂਬਰ ਸੰਨ 1835 ਤਾਰੀਖ ਲਿਖੀ ਹੋਈ ਹੈ, ਇੰਡੀਆ ਆਫਿਸ ਦੀ ਲਾਇਬਰੇਰੀ ਵਿਚ ਪਿਆ ਹੈ, ਇਹ ਸ਼ਾਹ ਲੋਇਸ ਫਿਲਪ ਵਲੋਂ ਹੈ ਜਿਸ ਵਿਚ ਉਸ ਨੇ ਆਪਣੇ ਆਪ ਨੂੰ ਸ਼ਹਿਨਸ਼ਾਹ ਫਰਾਂਸ ਲਿਖਿਆ ਹੈ ਅਤੇ ਮਹਾਰਾਜਾ ਸਾਹਿਬ ਨੂੰ ਪੰਜਾਬ ਦਾ ਬਾਦਸ਼ਾਹ ਸੰਬੋਧਨ ਕੀਤਾ ਸੀ।

3. ਐਲਾਰਡ 23 ਜਨਵਰੀ ਸੰਨ 1839 ਈ: ਦੀ ਰਾਤ ਨੂੰ 52 ਸਾਲ ਦੀ ਉਮਰ ਵਿਚ ਦਿਲ ਦੀ ਧੜਕਨ ਖਲੋ ਜਾਣ ਨਾਲ ਪਿਸ਼ਾਵਰ ਵਿਚ ਗੋਰਖ ਹਟਤੀ ਵਿਚ ਮਰ ਗਿਆ। ਉਸ ਦੀ ਵਸੀਅਤ ਅਨੁਸਾਰ ਉਸ ਦੀ ਮ੍ਰਿੜ ਦੇਹ ਲਾਹੌਰ ਲਿਆਂਦੀ ਗਈ ਤੇ ਬੜੀ ਭਾਰੀ ਫੌਜ ਨਾਲ ਜਿਥੇ ਅਜ ਕਲ੍ਹ ਕਪੂਰਥਲਾ ਹਾਊਸ ਹੈ, ਕੁੜੀ ਬਾਗ ਵਿਚ ਆਪਣੀ ਲੜਕੀ ਦੀ ਕਬਰ ਨਾਲ ਦਫਨਾਈ ਗਈ। ਇਹ ਕਬਰ ਅਜੇ ਤੀਕ ਲਾਹੋਰ ਦੇ ਕੁੜੀ ਬਾਗ ਵਿਚ ਮੌਜੂਦ ਹੈ।

96 / 154
Previous
Next